ਅੱਜ ਦਾ ਜ਼ਿਲ੍ਹਾ ਪਟਿਆਲਾ ਕੋਰੋਨਾ ਅਪਡੇਟ: ਸਿਵਲ ਸਰਜਨ

220

ਅੱਜ ਦਾ ਜ਼ਿਲ੍ਹਾ ਪਟਿਆਲਾ ਕੋਰੋਨਾ ਅਪਡੇਟ: ਸਿਵਲ ਸਰਜਨ

ਪਟਿਆਲਾ, 10 ਜੁਲਾਈ  (           )

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆਂ ਕਿ ਮੈਗਾ ਡਰਾਈਵ ਮੁਹਿੰਮ ਤਹਿਤ ਜਿਲ੍ਹੇ ਵਿਚ ਵੱਖ-ਵੱਖ ਥਾਵਾਂ ਤੇ ਲਗਾਏ 100 ਦੇ ਕਰੀਬ ਕੋਵਿਡ ਟੀਕਾਕਰਨ ਕੈਂਪਾ ਵਿੱਚ 5371 ਨਾਗਰਿਕਾਂ ਵੱਲੋਂ  ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ। ਜਦਕਿ ਕੋਵਿਡ ਟੀਕਾਕਰਣ ਦਾ ਟੀਚਾ 4000 ਸੀ।ਜਿਸ ਨਾਲ ਕੋਵਿਡ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦੀ ਗਿਣਤੀ 5,26,353 ਹੋ ਗਈ ਹੈ।ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਵੱਲੋਂ ਨਾਭਾ ਵਿਖੇ ਲਗਾਏ ਟੀਕਾਕਰਨ ਕੈਂਪਾ ਅਤੇ ਨੋਡਲ ਅਫਸਰ ਡਾ. ਪ੍ਰਨੀਤ ਕੌਰ ਵੱਲੋ ਰਾਜਪੁਰਾ ਦੇ ਬਹਾਵਲਪੁਰ ਭਵਨ, ਰਾਧਾਸੁਆਮੀ ਸਤਸੰਗ ਘਰ ਅਤੇ ਪਟਿਆਲਾ ਦੇ ਰਾਧਾਸੁਆਮੀ ਸਤਸੰਗ ਘਰ ਅਤੇ ਪਰਿਸ਼ਦ ਭਵਨ ਤਿਆਗੀ ਮੰਦਰ ਸਨੌਰੀ ਅੱਡਾ ਵਿਖੇ ਲਗਾਏ ਟੀਕਾਕਰਨ ਕੈਂਪਾ ਦਾ ਨਿਰੀਖਣ ਵੀ ਕੀਤਾ।

ਕੱਲ ਮਿਤੀ 11 ਜੁਲਾਈ ਦਿਨ ਐਤਵਾਰ ਦੇ ਕੋਵਿਡ ਟੀਕਾਕਰਨ ਕਂੈਪਾਂ ਬਾਰੇ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਦੱਸਿਆ ਕਿ ਕੱਲ ਮਿਤੀ 11 ਜੁਲਾਈ ਦਿਨ ਐਤਵਾਰ ਨੂੰ ਕੌਵੈਕਸੀਨ  ਵੈਕਸੀਨ ਨਾਲ 18 ਸਾਲ ਦੀ ਉਮਰ ਤੋਂ ਉਪਰ ਦੇ ਨਾਗਰਿਕਾਂ ਦਾ ਕੋਵਿਡ ਟੀਕਾਕਰਨ ਕਰਨ ਲਈ ਪਟਿਆਲਾ ਸ਼ਹਿਰ ਦੇ ਗੁਰੂ ਨਾਨਕ ਦਰਬਾਰ ਅਰਬਨ ਅਸਟੇਟ ਫੇਜ ਇੱਕ , ਨੋਹਰੀਆ ਮੰਦਰ ਰਾਘੋਮਾਜਰਾ ਅਤੇ ਜੈ ਪਬਲਿਕ ਸਕੂਲ  ਸੁਖਰਾਮ ਕਲੋਨੀ ਨੇੜੇ  ਫੈਕਟਰੀ ਏਰੀਆ ਵਿਖੇ ਹੀ ਕੋਵਿਡ ਟੀਕਾਕਰਣ ਕੈਂਪ ਲਗਾਏ ਜਾਣਗੇ।ਉਹਨਾਂ ਸਾਰੇ ਯੋਗ ਵਿਅਕਤੀਆ ਨੂੰ ਇਹਨਾਂ ਕੈਂਪਾ ਦਾ ਵੱਧ ਤੋਂ ਵੱਧ ਉਠਾਉਣ ਅਤੇ ਟੀਕਾਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਕਿਉਂਕਿ ਇਹ ਕੋਵਿਡ ਦੀ ਤੀਜੀ ਲਹਿਰ ਨੂੰ ਰੋਕਣ ਲਈ ਇਕ ਵੱਡਾ ਕਦਮ ਹੈ। ਉਹਨਾਂ ਕਿਹਾ ਕਿ ਕੋਵੀਸ਼ੀਲਡ ਵੈਕਸੀਨ ਨਾ ਹੋਣ ਕਾਰਣ ਕੱਲ ਐਤਵਾਰ ਨੁੰ ਮਾਤਾ ਕੁਸ਼ਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਟ੍ਰੈਵਲਰ/ ਵਿਦਿਆਰਥੀਆਂ ਦਾ ਕੋਵਿਡ ਟੀਕਾਕਰਨ ਨਹੀ ਹੋਵੇਗਾ।

ਅੱਜ ਦਾ ਜ਼ਿਲ੍ਹਾ ਪਟਿਆਲਾ ਕੋਰੋਨਾ ਅਪਡੇਟ: ਸਿਵਲ ਸਰਜਨ

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਅੱਜ ਜਿਲੇ ਵਿੱਚ ਪ੍ਰਾਪਤ 2024  ਕੋਵਿਡ ਰਿਪੋਰਟਾਂ ਵਿਚੋਂ 09 ਕੋਵਿਡ ਪੋਜੀਟਿਵ ਕੇਸ ਪਾਏ ਗਏ ਹਨ, ਜਿਸ ਨਾਲ ਪੋਜਟਿਵ ਕੇਸਾਂ ਦੀ ਗਿਣਤੀ 48627 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 16 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ,ਜਿਸ ਨਾਲ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 47186 ਹੋ ਗਈ ਹੈ ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 107 ਹੈ।ਅੱਜ ਜਿਲੇ੍ਹ ਵਿੱਚ ਇੱਕ ਕੋਵਿਡ ਪੋਜਟਿਵ ਮਰੀਜ ਦੀ ਮੌਤ ਹੋਣ ਕਾਰਣ ਜਿਲ੍ਹੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 1334 ਹੋ ਗਈ ਹੈ।

ਪੋਜਟਿਵ ਆਏ ਕੇਸਾਂ ਬਾਰੇ ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਦੱਸਿਆ ਕਿ ਇਹਨਾਂ 09 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 06,ਬਲਾਕ ਕਾਲੌਮਾਜਰਾ ਤੋਂ 01 ਅਤੇ  ਬਲਾਕ ਦੁਧਨਸਾਧਾਂ ਤੋਂ 02  ਕੇਸ ਰਿਪੋਰਟ ਹੋਏ ਹਨ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1932 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 7,92,119 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48627 ਕੋਵਿਡ ਪੋਜਟਿਵ, 7,42,678 ਨੈਗੇਟਿਵ ਅਤੇ ਲਗਭਗ 814 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।