ਏਕ ਨੂਰ ਚੈਰੀਟੇਬਲ ਸੁਸਾਇਟੀ ਵੱਲੋਂ ਕਰੋਨਾ ਟੀਕਾਕਰਨ ਕੈਂਪ ਲਗਾਇਆ ਗਿਆ
ਬਹਾਦਰਜੀਤ ਸਿੰਘ/ਰੂਪਨਗਰ,22 ਜਨਵਰੀ,2022
ਏਕ ਨੂਰ ਚੈਰੀਟੇਬਲ ਸੁਸਾਇਟੀ ਰੂਪਨਗਰ ਵੱਲੋਂ ਕਰੋਨਾ ਟੀਕਾਕਰਨ ਕੈਂਪ ਚਰਨਜੀਤ ਸਿੰਘ ਰੂਬੀ ਦੀ ਪ੍ਰਧਾਨਗੀ ਹੇਠ ਖਾਲਸਾ ਸਕੂਲ ਰੂਪਨਗਰ ਵਿੱਚ ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਦੀ ਸਰਪ੍ਰਸਤੀ ਹੇਠ ਲਗਾਇਆ ਗਿਆ
ਇਸ ਕੈਂਪ ਵਿਚ 200 ਵਿਅਕਤੀਆਂ ਦਾ ਟੀਕਾਕਰਨ ਐੱਸ. ਐੱਮ. ਓ ਡਾ. ਤਰਸੇਮ ਸਿੰਘ ਦੀ ਟੀਮ ਵੱਲੋਂ ਸ਼ਮੂਲੀਅਤ ਕੀਤੀ ਗਈ ।
ਕੈਂਪ ਦਾ ਉਦਘਾਟਨ ਪ੍ਰਿੰਸੀਪਲ ਕੁਲਵਿੰਦਰ ਸਿੰਘ ਵੱਲੋਂ ਕੀਤਾ ਗਿਆ ।ਕੈਂਪ ਵਿੱਚ ਵਿਸ਼ੇਸ਼ ਤੌਰ ’ਤੇ ਅੰਮ੍ਰਿਤ ਲਾਲ ਵਰਮਾ ਐਡਵੋਕੇਟ ,ਸਤੀਸ਼ ਵਾਹੀ ਐਡਵੋਕੇਟ. ਰੀਟਾ ਕਪਲਾ, ਸੇਵਾਮੁਕਤ ਬੈਂਕ ਮੈਨੇਜਰ ਹਰਭਜਨ ਸਿੰਘ ਡਾ.ਸ਼ਾਲੀਨ ਵਾਲੀਆ, ਮੁਲ ਰਾਜ ਸ਼ਰਮਾ, ਸੁਰਜੀਤ ਕੁਮਾਰ, ਰਜਿੰਦਰ ਸਿੰਘ ਆਦਿ ਹਾਜਰ ਸਨ ।
ਚਰਨਜੀਤ ਰੂਬੀ ਨੇ ਦੱਸਿਆ ਕਿ 24 ਜਨਵਰੀ ਨੂੰ ਸ੍ਰੀ ਸ਼ਨੀ ਦੇਵ ਮੰਦਰ ਵਿੱਚ ਟੀਕਾਕਰਨ ਕੈਂਪ ਲੱਗੇਗਾ।