ਐਨਐਚਐਮ ਕਰਮਚਾਰੀ 4 ਮਈ ਤੋ ਅਣਮਿੱਥੇ ਸਮੇਂ ਤੇ ਹੜਤਾਲ ਤੇ ਜਾਣ ਦੀ ਦਿੱਤੀ ਚਿਤਾਵਨੀ- ਹਰਪਾਲ ਸਿੰਘ ਸੋਢੀ

193

ਐਨਐਚਐਮ ਕਰਮਚਾਰੀ  4 ਮਈ ਤੋ ਅਣਮਿੱਥੇ ਸਮੇਂ ਤੇ ਹੜਤਾਲ ਤੇ ਜਾਣ ਦੀ ਦਿੱਤੀ ਚਿਤਾਵਨੀ- ਹਰਪਾਲ  ਸਿੰਘ ਸੋਢੀ

ਪਟਿਆਲਾ /28 ਅਪ੍ਰੈਲ, 2021

ਬੀਤੇ ਦਿਨੀ ਸਿਹਤ ਵਿਭਾਗ ਪੰਜਾਬ  ਦੇ ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੇ 9000 ਕਰਮਚਾਰੀਆਂ ਨੇ ਪੰਜਾਬ ਸਰਕਾਰ ਖਿਲਾਫ ਰੈਗੂਲਰ ਦੀ ਮੰਗ ਨੁੰ ਲੈ ਕ ਜੰਗ ਛੇੜ ਦਿੱਤੀ ਹੈ।ਇਨਾ ਕਰਮਚਾਰੀਆਂ ਵੱਲੋਂ 27 ਅਪ੍ਰੈਲ ਦੀ ਹੜਤਾਲ ਨਾਲ ਇੱਕ ਵਾਰ ਤਾਂ ਸਿਹਤ ਮਹਿਕਮਾ ਪੂਰੀ ਤਰਾਂ ਕੰਬ ਉੱਠਿਆ ਹੈ।ਪੰਜਾਬ ਸਰਕਾਰ ਕੋਵਿਡ 19 ਦੋਰਾਨ ਜਿੱਥੇ ਆਕਸੀਜਨ ਲੱਭ ਰਹੀ ਹੈ ਜੇਕਰ ਤੱਕ ਪੰਜਾਬ ਸਰਕਾਰ ਨੇ 3 ਮਈ ਤੱਕ ਇਨਾਂ ਕਰਮਚਾਰੀਅ ਦਾ ਰੈਗੂਲਰ ਸਬੰਧੀ
ਨੋਟੀਫਿਕੇਸ਼ਨ ਜਾਰੀ ਨਾ ਕੀਤਾ ਤਾਂ 4 ਮਈ ਤੋਂ ਬਾਅਦ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀ ਹੜਤਾਲ ਤੇ ਚਲੇ ਜਾਣਗੇ ਤੇ ਟੀਕਾਕਰਨ ਲਈ ਟਰੇਂਡ ਸਿਹਤ ਕਰਮਚਾਰੀ ਲੱਭਣੇ ਮੁਸਿਕਲ ਹੋ ਜਾਣਗੇ।

ਇੱਥੇ ਦੱਸਣਯੋਗ ਹੈ ਕਿ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀ ਸਿਹਤ ਵਿਭਾਗ ਦੇ ਹਰ ਕੰਮ ਵਿੱਚ ਪੂਰੀ ਤਰਾਂ ਮਾਹਿਰ ਹਨ ।ਜੇਕਰ ਸਰਕਾਰ ਇਨਾ ਦੀ ਸਮੱਸਿਆ ਦਾ ਹੱਲ ਲੱਭਣ ਦੀ ਬਜਾਏ ਇਨਾਂ ਕਰਮਚਾਰੀਆਂ ਦਾ ਕਿਸੇ ਵੀ ਤਰਾਂ ਦਾ ਨੁਕਸਾਨ ਕਰਦੀ ਹੈ ਤਾਂ ਹੁਣ ਇਨਾਂ ਕਰਮਚਾਰੀਆਂ ਨੇ 4 ਮਈ ਤੋਂ ਬਾਅਦ ਅਣਮਿੱਥੇ ਸਮੇਂ ਤੇ ਹੜਤਾਲ ਤੇ ਜਾਣ ਦੀ ਤਿਆਰੀ ਕਰ ਲਈ ਹੈ।

ਇਸ ਹੜਤਾਲ ਨਾਲ ਨਿਕਲਣ ਵਾਲੇ ਗੰਭੀਰ ਨਤੀਜਿਆਂ ਦੀ ਜਿੰਮੇਵਾਰ ਪੰਜਾਬ ਸਕਰਾਰ ਹੋਵੇਗੀ।ਇਸ ਸਬੰਧੀ ਜਾਣਕਾਰੀ ਦਿੱਦੇ ਹੋਏ  ਐਨ ਐਚ ਐਮ ਕਰਮਚਾਰੀ ਯੂਨੀਅਨ ਦੇ ਜਿਲਾ ਪ੍ਰਧਾਨ ਫਤਹਿਗੜ੍ਹ ਸਾਹਿਬ ਹਰਪਾਲ  ਸਿੰਘ ਸੋਢੀ  ਨੇ ਦੱਸਿਆ ਕਿ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀ ਪਿਛਲੇ ਕਈ ਸਾਲਾਂ ਤੋਂ ਇਸ ਮਿਸ਼ਨ ਵਿੱਚ ਬਹੁਤ ਹੀ ਘੱਟ ਤਨਖਾਹ ਤੇ ਕੰਮ ਕਰ ਰਹੇ ਹਨ।ਘੱਟ ਤਨਖਾਹ ਤੋਂ ਇਲਾਵਾਂ ਕੋਈ ਹੋਰ ਸਹੂਲਤ ਵੀ ਨਹੀਂ ਦਿੱਤੀ ਜਾ ਰਹੀ ਹੈ।ਜੇਕਰ ਇਸ ਦੋਰਾਨ ਕੋਈ ਕਰਮਚਾਰੀ ਕੋਵਿਡ ਤੋਂ ਪ੍ਰਭਾਵਿਤ ਹੋ ਜਾਂਦਾ ਹੈ ਜਾਂ ਹੋਰ ਮੈਡੀਕਲ ਸਹੂਲਤ ਤੀ ਲੋੜ ਪੈਂਦੀ ਹੈ ਤਾਂ ਉਸਦਾ ਖਰਚਾ ਕਰਮਚਾਰੀ ਨੁੰ ਆਪਣੀ ਜੇਬ ਵਿੱਚੋ ਕਰਨਾ ਪੈਂਦਾ ਹੈ।

ਐਨਐਚਐਮ ਕਰਮਚਾਰੀ  4 ਮਈ ਤੋ ਅਣਮਿੱਥੇ ਸਮੇਂ ਤੇ ਹੜਤਾਲ ਤੇ ਜਾਣ ਦੀ ਦਿੱਤੀ ਚਿਤਾਵਨੀ- ਹਰਪਾਲ  ਸਿੰਘ ਸੋਢੀ

ਇਸ ਪ੍ਰਤੀ ਸਰਕਾਰ ਕੋਈ ਵਿੱਤੀ ਮੱਦਦ ਨਹੀ ਕਰਦੀ ।ਕੋਵਿਡ ਵਰਗੀ ਭਿਆਨਕ ਮਹਾਂਮਾਰੀ ਦੋਰਾਨ ਇਨਾਂ ਕਰਮਚਾਰੀਆਂ ਦਾ ਹੜਤਾਲ ਤੇ ਜਾਣ ਨੂੰ ਦਿਲ ਬਿਲਕੁਲ ਨਹੀ ਕਰਦਾ।ਇਸ ਪ੍ਰਤੀ ਪੰਜਾਬ ਸਰਕਾਰ ਪੂਰੀ ਤਰਾਂ ਜਿੰਮੇਵਾਰ ਹੈ।ਹੜਤਾਲ ਤੇ ਜਾਣ ਦਾ ਹੜਤਾਲੀ ਕਰਮਚਾਰੀਆਂ ਦਾ ਸੋਂਕ ਨਹੀ ਬਲਕਿ ਮਜਬੂਰੀ ਹੈ।ਇਸ ਲਈ ਹੁਣ ਹੜਤਾਲ ਕਰਨੀ ਹੀ ਜਰੂਰੀ ਹੈ।ਮੁੱਖ ਮੰਤਰੀ ਪੰਜਾਬ ਅਤੇ ਸਿਹਤ ਮੰਤਰੀ ਪੰਜਾਬ ਨੁੰ ਚਾਹੀਦਾ ਹੈ ਕਿ ਹੜਤਾਲੀ ਕਰਮਚਾਰੀਆਂ ਨੂੰ ਤੁਰੰਤ ਰੈਗੂਲਰ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਹੜਤਾਲ ਨੁੰ ਖਤਮ ਕਰਵਾਉਣ।ਇਨਾ ਦੇ ਹੜਤਾਲ ਤੇ ਜਾਣ ਨਾਲ ਅਣਟ੍ਰੇਂਡ ਵਿਦਿਆਰਥੀਆਂ  ਤੋਂ ਟੀਕਾਰਰਨ ਕਰਵਾਉਣਾ ਅਤੇ ਸੈਂਪਲਿੰਗ ਕਰਵਾਉਣਾ ਬਿਲਕੁਲ ਬੇਫਜੂਲ ਹੈ ਅਤੇ ਕੇਵਲ ਤੇ ਕੇਵਲ ਖਾਨਾਪੂਰਤੀ ਹੈ।

ਐਨਐਚਐਮ ਕਰਮਚਾਰੀ 4 ਮਈ ਤੋ ਅਣਮਿੱਥੇ ਸਮੇਂ ਤੇ ਹੜਤਾਲ ਤੇ ਜਾਣ ਦੀ ਦਿੱਤੀ ਚਿਤਾਵਨੀ- ਹਰਪਾਲ ਸਿੰਘ ਸੋਢੀ I ਇਸ ਨਾਲ ਕੋਵਿਡ ਫੈਲਣ ਦਾ ਹੋਰ ਖਤਰਾ ਹੈ। ਬੀਤੀ ਲੰਘੀ ਕੈਬਨਿਟ ਮੀਟਿੰਗ ਵਿੰਚ ਮੁੱਖ ਮੰਤਰੀ ਪੰਜਾਬ ਨੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਬਕਵਾਸ ਕਿਹਾ ਹੈ ਅਤੇ ਨੋਕਰੀ ਤੋਂ ਕੱਢਣ ਦੀ ਧਮਕੀ ਵੀ ਦਿੱਤੀ ਹੈੇ।ਇਸ ਪ੍ਰਤੀ ਯੂਨੀਅਨ ਦੇ ਆਗੂ ਹਰਪਾਲ ਸਿੰਘ ਸੋਢੀ ਨੇ ਆਪਣਾ ਪ੍ਰਤੀਕਰਮ ਦਿੱਦੇ ਦੱਸਿਆ ਕਿ ਨੈਸਨਲ ਹੈਲਥ ਮਿਸ਼ਨ ਕੇ ਕਰਮਚਾਰੀ ਦਿਨ ਰਾਤ ਆਪਣੀ ਜਾਨ ਜੋਖਿਮ ਵਿੱਚ ਪਾਕੇ ਕੋਵਿਡ ਨਾਲ ਪ੍ਰਭਾਵਿਤ ਲੋਕਾਂ ਦੀ ਜਾਨ ਬਚਾ ਰਹੇ ਹਨ ਅਤੇ ਸਿਹਤ ਵਿਭਾਗ ਦੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਸੇਵਾ ਕਰ ਰਹੇ ਹਨ।ਕਿ ਅਜਿਹੀਆਂ ਸੇਵਾਵਾਂ ਨੂੰ ਬਕਵਾਸ ਕਹਿਣਾ ਮੁੱਖ ਮੰਤਰੀ  ਪੰਜਾਬ ਲਈ ਉਚਿਤ ਹੈ।ਮੁੱਖ ਮੰਤਰੀ ਦਾ ਨੋਕਰੀ ਤੋਂ ਕੱਢੇ ਜਾਣ ਦੀ ਧਮਕੀ ਦਾ ਜਵਾਬ ਇਹ ਕਰਮਚਾਰੀ 4 ਮਈ ਨੁੰ ਅਣਮਿੱਥੇ ਸਮੇਂ ਤੇੇ ਹੜਤਾਲ ਕਰਨ ਉਪਰੰਤ ਦੇਣਗੇ।