ਕਾਲਜ ਅਧਿਆਪਕਾਂ ਨੇ ਕੱਢਿਆ ਰੋਸ ਮਾਰਚ, ਡੀ ਸੀ ਰੂਪਨਗਰ ਨੂੰ ਦਿੱਤਾ ਮੰਗ ਪੱਤਰ

215

ਕਾਲਜ ਅਧਿਆਪਕਾਂ ਨੇ ਕੱਢਿਆ ਰੋਸ ਮਾਰਚ, ਡੀ ਸੀ ਰੂਪਨਗਰ ਨੂੰ ਦਿੱਤਾ ਮੰਗ ਪੱਤਰ

ਬਹਾਦਰਜੀਤ ਸਿੰਘ / ਰੂਪਨਗਰ, 16 ਫਰਵਰੀ,2023

ਅੱਜ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ,  ਬੇਲਾ ਕਾਲਜ਼ ਅਤੇ  ਖਾਲਸਾ ਕਾਲਜ ਮੋਰਿੰਡਾ ਦੇ ਅਧਿਆਪਕਾਂ ਨੇ ਪੰਜਾਬ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀ.ਸੀ.ਸੀ.ਟੀ.ਯੂ), ਪ੍ਰਿੰਸੀਪਲ ਅੂਸੋਸੀਏਸ਼ਨ ਅਤੇ ਮੈਨੇਜਮੈਂਟ ਫ਼ੈਡਰੇਸ਼ਨ ਦੀ ਜੁਆਇੰਟ ਐਕਸ਼ਨ ਕਮੇਟੀਦੇ ਸੱਦੇ ‘ਤੇ ਰੂਪਨਗਰ ਦੇ ਅੰਬੇਦਕਰ ਚੌਂਕ ਤੋਂ ਸਰਕਾਰ ਵੱਲੋਂ ਹਾਇਰ ਐਜੂਕੇਸ਼ਨ ਦੇ ਖਿਲਾਫ ਲਏ ਜਾ ਰਹੇ ਫੈਸਲਿਆ ਖਿਲਾਫ ਰੋਸ ਮਾਰਚਕੱਢਿਆ। ਇਹ ਰੋਸ ਮਾਰਚ ਅੰਬੇਦਕਰ ਚੌਂਕ ਤੋਂ ਸ਼ੁਰੂ ਕਰ ਡੀਸੀ ਦਫ਼ਤਰ ਪੁੱਜ ਕੇ ਸਮਾਪਤ ਕੀਤਾ ਗਿਆ।

ਇਸ ਮੌਕੇ ਕਾਲਜ ਅਧਿਆਪਕਾਂ ਵੱਲੋਂਸਰਕਾਰ ਖ਼ਿਲਾਫ਼ ਕੰਮ ਕੇ ਨਾਰੇਬਾਜੀ ਕੀਤੀ ਗਈ । ਇਸ ਮੌਕੇ ਅਧਿਆਪਕ ਆਗੂਆਂ ਨੇ ਬੋਲਦਿਆਂ ਕਿਹਾ ਕਿ ਅਧਿਆਪਕਾਂ ਦੀ ਸੇਵਾ ਮੁਕਤੀ ਦੀਉਮਰ 60 ਤੋਂ ਘਟਾ ਕੇ 58 ਸਾਲ ਕਰਨਾ ਮੌਜੂਦਾ ਸਰਕਾਰ ਦੀ ਬੇਹੱਦ ਨਿੰਦਣਯੋਗ ਗਲਤੀ ਹੈ ਕਿਉਂਕਿ ਅਜਿਹਾ ਕਰਨਾ ਇੱਕ ਤਰੀਕੇ ਨਾਲ਼ਅਧਿਆਪਕਾਂ ਦਾ ਨਿਰਾਦਰ ਕਰਨਾ ਹੈ I

ਇਸ ਲਈ ਸਾਰੇ ਅਧਿਆਪਕਾਂ ਵੱਲੋਂ ਸਰਕਾਰ ਦੀਆਂ ਇੰਨ੍ਹਾਂ ਸਿੱਖਿਆ ਵਿਰੋਧੀ ਨੀਤੀਆਂ ਦੀ ਸਖਤ ਨਿਖੇਧੀਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਸਿਹਤ ਅਤੇ ਸਿੱਖਿਆ ਦੇ ਵੱਡੇ ਮਾਡਲ ਤਿਆਰ ਕਰਨ ਵਾਲ਼ੇ ਸਾਰੇ ਵਾਅਦੇ ਝੂਠੇ ਨਿਕਲ਼ੇ ਹਨਤੇ ਸਰਕਾਰ ਦਾ ਅਸਲੀ ਚਿਹਰਾ ਜੱਗ ਜ਼ਾਹਿਰ ਹੋਇਆ ਹੈ।ਅਧਿਆਪਕਾਂ ਨਾਲ਼ ਹੋਣ ਵਾਲੇ ਵਿਤਕਰੇ ਤੋਂ ਇਲਾਵਾ ਸਰਕਾਰ ਦਾ ਦਾਖਲਾ ਪੋਰਟਲ ਦਾਤਰਕਹੀਣ ਫ਼ੈਸਲਾ ਵਿਿਦਆਰਥੀਆਂ ਦੇ ਦਾਖਲੇ ਨੂੰ ਗੁੰਝਲਦਾਰ ਬਣਾ ਕੇ ਉਨ੍ਹਾਂ ਵੀ ਨੂੰ ਰੁਲਣ ਅਤੇ ਪ੍ਰੇਸ਼ਾਨ ਹੋਣ ‘ਤੇ ਮਜ਼ਬੂਰ ਕਰੇਗਾ।

ਕਾਲਜ ਅਧਿਆਪਕਾਂ ਨੇ ਕੱਢਿਆ ਰੋਸ ਮਾਰਚ, ਡੀ ਸੀ ਰੂਪਨਗਰ ਨੂੰ ਦਿੱਤਾ ਮੰਗ ਪੱਤਰ

ਅਧਿਆਪਕ ਆਗੂਆਂ ਨੇ ਕਿਹਾ ਕਿ ਸਰਕਾਰ ਦੁਆਰਾ ਅਧਿਆਪਕ ਵਰਗ ਦੀਆਂ ਹੱਕੀ ਮੰਗਾਂ ਪੂਰੀਆਂ ਨਾ ਕਰਨਾ, ਉਨ੍ਹਾਂ ਨੂੰ ਧਰਨੇ ‘ਤੇ ਬੈਠਣਲਈ ਮਜ਼ਬੂਰ ਕਰਕੇ ਵਿਿਦਆਰਥੀਆਂ ਦੀ ਪੜ੍ਹਾਈ ਵਿੱਚ ਵਿਗਨ ਪਾਉਣਾ ਬੇਹੱਦ ਅਫ਼ਸੋਸਜਨਕ ਹੈ।ਉਨ੍ਹਾਂ ਕਿਹਾ ਕਿ ਸਾਰੇ ਅਧਿਆਪਕ ਆਪਣੇਬਣਦੇ ਹੱਕਾਂ ਨੂੰ ਲੈ ਕੇ ਧਰਨੇ ‘ਤੇ ਬੈਠੇ ਹਨ ਅਤੇ ਜੇਕਰ ਸਰਕਾਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰੇਗੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾਜਾਵੇਗਾ ਅਤੇ ਜਲੰਧਰ ਵਿਖੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਦੌਰਾਨ ਅਧਿਆਪਕ ਵਰਗ ਦੁਆਰਾ ਧਰਨੇ ਲਗਾ ਕੇ ਸਰਕਾਰ ਦਾ ਸਖਤ ਵਿਰੋਧ ਕੀਤਾਜਾਵੇਗਾ।

ਇਸ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੀ ਪੀਸੀਸੀਟੀ ਇਕਾਈ ਦੇ ਪ੍ਰਧਾਨ ਪ੍ਰੋਫੈਸਰ ਹਰਜਿੰਦਰ ਸਿੰਘ ਬਿਲਿੰਗ, ਸਕਤੱਰਪ੍ਰੋਫ਼ੈਸਰ ਪ੍ਰਭਜੀਤ ਸਿੰਘ, ਡਾ. ਪਰਮਜੀਤ ਕੌਰ, ਡਾ.ਮਲਕੀਤ ਸਿੰਘ, ਡਾ.ਮਨਜੀਤ ਸਿੰਘ ਘੁੰਮਣ, ਡਾ.ਅਮਨਦੀਪ ਕੌਰ, ਪ੍ਰੋ.ਦਿਲਸ਼ੇਰਬੀਰ ਸਿੰਘ, ਡਾ.ਸੁਰਿੰਦਰ  ਕੁਮਾਰ, ਡਾ.ਗੁਰਪ੍ਰੀਤ ਕੋਰ, ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਪ੍ਰਿੰਸੀਪਲ ਡਾ. ਸਤਵੰਤ ਕੌਰਸ਼ਾਹੀ, ਡਾ. ਮਮਤਾ, ਪ੍ਰੋ. ਸੁਨੀਤਾ ਰਾਣੀ, ਡਾ. ਹਰਪ੍ਰੀਤ ਕੌਰ, ਪ੍ਰੋ. ਗਗਨਦੀਪ ਕੌਰ, ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਖਾਲਸਾ ਗਰਲਜ਼ ਕਾਲਜ  ਮੋਰਿੰਡਾ  ਪ੍ਰਿੰਸੀਪਲ ਡਾ. ਪੁਸ਼ਪਿੰਦਰ ਕੌਰ, ਡਾ. ਗੁਰਪ੍ਰੀਤ ਕੌਰ, ਪ੍ਰੋ. ਨਵਜੋਤ ਕੌਰ, ਪ੍ਰੋ. ਦਿਵਿਆ ਸ਼ਰਮਾ, ਪ੍ਰੋ. ਲਵਪ੍ਰੀਤ ਕੌਰ, ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਦਲਜੀਤਕੌਰ ਵਿਸ਼ੇਸ਼ ਤੌਰ ਤੇ ਮੌਜੂਦ ਸਨ।