ਗੁੱਗਾ ਮਾੜੀ ਕੋਟਲਾ ਨਿਹੰਗ ਵਿਖੇ ਖੂਨਦਾਨ ਅਤੇ ਅੱਖਾਂ ਦਾ ਮੁਫਤ

240

ਗੁੱਗਾ ਮਾੜੀ ਕੋਟਲਾ ਨਿਹੰਗ ਵਿਖੇ ਖੂਨਦਾਨ ਅਤੇ ਅੱਖਾਂ ਦਾ ਮੁਫਤ

ਬਹਾਦਰਜੀਤ ਸਿੰਘ /ਰੂਪਨਗਰ, 20 ਅਗਸਤ,2022

ਗੁੱਗਾ ਨੌਮੀ ਦੇ ਪਵਿੱਤਰ ਤਿਉਹਾਰ ਮੌਕੇ ਗੁੱਗਾ ਮਾੜੀ ਪ੍ਰਬੰਧਕ ਕਮੇਟੀ, ਮਾਤਾ ਸ਼ੀਤਲਾ ਪ੍ਰਬੰਧਕ ਕਮੇਟੀ ਅਤੇ ਸਮੂਹ ਗ੍ਰਾਮ ਪੰਚਾਇਤ ਕੋਟਲਾ ਨਿਹੰਗ ਦੇ ਸਹਿਯੋਗ ਨਾਲ ਸੋਸ਼ਲ ਵੈਲਫੇਅਰ ਕਲੱਬ ਕੋਟਲਾ ਨਿਹੰਗ ਵੱਲੋਂ ਗੁੱਗਾ ਨੌਮੀ ਦੇ ਮੌਕੇ ‘ਤੇ ਖੂਨਦਾਨ ਕੈਂਪ, ਮੁਫਤ ਖੂਨ ਜਾਂਚ ਕੈਂਪ ਅਤੇ ਅੱਖਾਂ ਦਾ ਮੁਫਤ ਚੈਕਅੱਪ ਕੈਂਪ ਲਗਾਇਆ ਗਿਆ।

ਕੈਂਪ ਦਾ ਉਦਘਾਟਨ ਸੁਖਵਿੰਦਰ ਸਿੰਘ ਵਿਸਕੀ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਰੋਪੜ ਨੇ ਕੀਤਾ। ਉਨ੍ਹਾਂ ਇਸ ਕੈਂਪ ਲਗਾਉਣ ਲਈ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਲਗਾ ਕੇ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਅਮਰਜੀਤ ਸਿੰਘ ਨੇ ਦੱਸਿਆ ਕਿ ਗੁਰੂ ਕ੍ਰਿਪਾ ਬਲੱਡ ਬੈਂਕ ਵੱਲੋਂ ਜ਼ਿਲ੍ਹਾ ਯੂਥ ਕਲੱਬ ਤਾਲਮੇਲ ਕਮੇਟੀ ਰੋਪੜ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ 26 ਵਿਅਕਤੀਆਂ ਨੇ ਖੂਨਦਾਨ ਕੀਤਾ।

ਗੁੱਗਾ ਮਾੜੀ ਕੋਟਲਾ ਨਿਹੰਗ ਵਿਖੇ ਖੂਨਦਾਨ ਅਤੇ ਅੱਖਾਂ ਦਾ ਮੁਫਤ

ਡਾ: ਗੁਰਦੀਪ ਸਿੰਘ ਸਿੱਧੂ ਗੁਰੂ ਨਾਨਕ ਹਸਪਤਾਲ ਬੇਲਾ ਨੇ ਖੂਨ ਜਾਂਚ ਕੈਂਪ ਲਗਾਇਆ | ਜਿਸ ਵਿੱਚ 60 ਵਿਅਕਤੀਆਂ ਦਾ ਚੈਕਅੱਪ ਕੀਤਾ ਗਿਆ। ਡਾ.ਕੁਲਵਿੰਦਰ ਕੌਰ ਸਿਟੀ ਓਪੀਕਲਸ ਵੱਲੋਂ ਅੱਖਾਂ ਦਾ ਚੈਕਅੱਪ ਕੈਂਪ ਲਗਾਇਆ ਗਿਆ। ਜਿਸ ਵਿੱਚ 170 ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਡਾ: ਸੁਨੀਤਾ ਸ਼ਰਮਾ ਚੈਰੀਟੇਬਲ ਹਸਪਤਾਲ ਬਲਾਚੌਰ ਅਤੇ ਡਾ: ਅਮਨ ਵਰਮਾ ਵੱਲੋਂ ਅੱਖਾਂ ਦੇ ਮਰੀਜ਼ਾਂ ਨੂੰ 120 ਐਨਕਾਂ ਵੰਡੀਆਂ ਗਈਆਂ।

ਇਸ ਮੌਕੇ ਗੁਰਬਚਨ ਸਿੰਘ ਸੋਢੀ, ਲਖਵੀਰ ਸਿੰਘ, ਮੋਹਨ ਸਿੰਘ, ਜਸਵਿੰਦਰ ਸਿੰਘ, ਵਿਨੋਦ ਕੁਮਾਰ, ਬਲਬੀਰ ਸਿੰਘ, ਅਸ਼ਵਨੀ ਕੁਮਾਰ, ਨਰਿੰਦਰ ਸਿੰਘ ਟਾਂਕ, ਅਮਰਜੀਤ ਸਿੰਘ ਪੰਚ, ਜਸਵੰਤ ਸਿੰਘ, ਮਾਸਟਰ ਮੇਹਰ ਸਿੰਘ, ਰਾਜ ਕੁਮਾਰ, ਰਿੰਕੂ ਸੈਣੀ, ਹਰਭਜਨ ਸਿੰਘ, ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ, ਸੁਰਮੁੱਖ ਸਿੰਘ, ਕਰਮਜੀਤ ਸਿੰਘ ਆਦਿ ਹਾਜ਼ਰ ਸਨ।