ਗਜ਼ਟਡ ਤੇ ਨਾਨ ਗਜ਼ਟਡ ਐਸ ਸੀ ਬੀ ਸੀ ਇੰਪਲਾਈਜ਼ ਵੈਲਫੇਅਰ ਫੈਡਰੇਸ਼ਨ ਤੇ ਭਰਾਤਰੀ ਜਥੇਬੰਦੀਆਂ ਨੇ ਕੀਤਾ ਐਲਾਨ; ਜਸਬੀਰ ਸਿੰਘ ਪਾਲ

153

ਗਜ਼ਟਡ ਤੇ ਨਾਨ ਗਜ਼ਟਡ ਐਸ ਸੀ ਬੀ ਸੀ ਇੰਪਲਾਈਜ਼ ਵੈਲਫੇਅਰ ਫੈਡਰੇਸ਼ਨ ਤੇ ਭਰਾਤਰੀ ਜਥੇਬੰਦੀਆਂ ਨੇ ਕੀਤਾ ਐਲਾਨ; ਜਸਬੀਰ ਸਿੰਘ ਪਾਲ

ਪਟਿਆਲਾ, 8 ਸਤੰਬਰ :

ਗਜ਼ਟਡ ਤੇ ਨਾਨ ਗਜ਼ਟਡ ਐਸ ਸੀ ਬੀ ਸੀ ਇੰਪਲਾਈਜ਼ ਫੈਡਰੇਸ਼ਨ, ਐਸ ਸੀ ਬੀ ਸੀ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਅਤੇ ਅੰਬੇਡਕਰ ਮਿਸ਼ਨ ਕਲੱਬ ਦੇ ਮੈਂਬਰਾਂ ਨੇ ਚੇਅਰਪੈਨ ਜਸਬੀਰ ਸਿੰਘ ਪਾਲ ਦੀ ਅਗਵਾਈ ਹੇਠ ਐਲਾਨ ਕੀਤਾ ਹੈ ਕਿ ਜੇਕਰ ਕਾਂਗਰਸ ਸਰਕਾਰ ਨੇ 85ਵੀਂ ਸੋਧ ਜੂਨ 1995 ਤੋਂ ਲਾਗੂ ਨਾ ਕੀਤੀ ਤਾਂ ਫਿਰ ਆਉਂਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦਾ ਸੂਪੜਾ ਸਾਫ ਕਰ ਕੇ ਸੱਤਾ ਤੋਂ ਲਾਂਭੇ ਕਰ ਦਿੱਤਾ ਜਾਵੇਗਾ।

ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਚੇਅਰਮੈਨ ਜਸਬੀਰ ਸਿੰਘ ਪਾਲ, ਪ੍ਰਧਾਨ ਕੁਲਵਿੰਦਰ ਸਿੰਘ ਬੋਦਲ, ਵਾਈਸ ਚੇਅਰਮੈਨ ਬਲਰਾਜ ਸਿੰਘ ਤੇ ਹੋਰ ਅਹੁਦੇਦਾਰਾਂ ਨੇ ਕਿਹਾ ਕਿ 85ਵੀਂ ਸੋਧ ਨੂੰ ਲਾਗੂ ਕਰਨ ਲਈ 15 ਦਸੰਬਰ 2005 ਨੂੰ ਜਾਰੀ ਕੀਤਾ ਗਿਆ ਸਰਕੁਲਰ ਅਜੇ ਤੱਕ ਕਿਸੇ ਵੀ ਫੈਸਲੇ ਦੇ ਸਲਮੁੱਖ ਜਾਂ ਪ੍ਰਪੇਖ ਵਿਚ ਵਾਪਸ ਨਹੀਂ ਕੀਤਾ ਗਿਆ। ਇਸ ਅਨੁਸਾਰ ਅਨੁਸੂਚਿਤ ਜਾਤੀ ਕਰਮਚਾਰੀ ਜਿਸ ਵੀ ਮਿਤੀ ਤੋਂ ਜਿਸ ਵੀ ਪੋਸਟ ’ਤੇ ਕੰਮ ਕਰਦਾ ਹੈ, ਉਸਨੁੰ ਉਸ ਹੀ ਮਿਤੀ ਤੋਂ ਸੀਨੀਆਰਤਾ ਦਾ ਲਾਭ ਦਿੱਤਾ ਜਾਣਾ ਹੈ ਪਰ 10 ਅਕਤੂਬਰ 2014 ਨੁੰ ਪਰਸੋਨਲ ਵਿਭਾਗ ਨੇ 85ਵੀਂ ਸੋਧ ਵਿਰੋਧੀ ਗੈਰ ਸੰਵਿਧਾਨਕ ਪੱਤਰ ਜਾਰੀ ਕਰ ਕੇ ਇਹ ਸੋਧ ਲਾਗੂ ਹੋਣ ਤੋਂ ਰੋਕੀ ਹੈ। ਉਹਨਾਂ ਕਿਹਾ ਕਿ ਸਰਕਾਰ 85ਵੀਂ ਸੋਧ ਤੁਰੰਤ ਲਾਗੂ ਕਰਨ ਅਤੇ 10 ਅਕਤੂਬਰ ਦਾ ਪੱਤਰ ਜਾਰੀ ਕਰਨ ਦੀ ਮਿਤੀ ਤੋਂ ਰੱਦ ਕਰਨ ਦੇ ਹੁਕਮ ਜਾਰੀ ਕਰੇ। ਜੇਕਰ ਅਜਿਹਾ ਨਾ ਕੀਤਾ ਤਾਂ ਸਾਰਾ ਦਲਿਤ ਸਮਾਜ ਤੇ ਪਛੜੀਆਂ ਸ਼ੇ੍ਰਣੀਆਂ ਸਮਾਜ ਕਾਂਗਰਸ ਦੇ ਵਿਰੁੱਧ ਭੁਗਤੇਗਾ।

ਗਜ਼ਟਡ ਤੇ ਨਾਨ ਗਜ਼ਟਡ ਐਸ ਸੀ ਬੀ ਸੀ ਇੰਪਲਾਈਜ਼ ਵੈਲਫੇਅਰ ਫੈਡਰੇਸ਼ਨ ਤੇ ਭਰਾਤਰੀ ਜਥੇਬੰਦੀਆਂ ਨੇ ਕੀਤਾ ਐਲਾਨ; ਜਸਬੀਰ ਸਿੰਘ ਪਾਲ

ਉਹਨਾਂ ਇਹ ਵੀ ਦੱਸਿਆ ਕਿ ਸਮੇਂ ਸਮੇਂ ’ਤੇ ਰਾਖਵਾਂਕਰਨ ਵਿਚ ਵਾਧਾ ਕੀਤਾ ਗਿਆ ਪਰ 1971 ਤੋਂ ਬਾਅਦ ਤੱਕ ਐਸ ਸੀ ਆਬਾਦੀ 40 ਫੀਸਦੀ ਅਤੇ ਬੀ ਸੀ 27 ਫੀਸਦੀ ਹੋ ਗਈ ਹੈ ਤੇ ਇਸ ਲਈ ਐਸ ਸੀ ਲਈ 40 ਅਤੇ ਬੀ ਸੀ ਲਈ 27ਫੀਸਦੀ ਰਾਖਵਾਂਕਰਨ ਦਿੱਤਾਜਾਵੇ। ਉਹਨਾਂ ਕਿਹਾ ਕਿ ਅਜਿਹਾ ਨਾ ਕਰਨਾ ਐਸ ਸੀ ਤੇ ਬੀ ਸੀ ਸਮਾਜ ਲਈ ਘੋਰ ਅਨਿਆਂ ਤੇ ਧੱਕਾ ਹੈ। ਉਹਨਾਂ ਕਿਹਾ ਕਿ ਵਿਧਾਨ ਸਭਾ ਵਿਚ ਸਖ਼ਤ ਕਾਨੂੰਨ ਬਣਾਇਆ ਜਾਵੇ ਤਾਂ ਕਿ ਉਲੰਘਣਾ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾ ਸਕਣ। ਇਹ ਵੀ ਮੰਗ ਕੀਤੀ ਕਿ ਐਸ ਸੀ ਵਰਗ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ  ਦਾ ਘਪਲਾ ਕਰਨ ਵਾਲੇ ਮੰਤਰੀ, ਅਫਸਰ ਅਤੇ ਨਿੱਜੀ ਸੰਸਥਾਵਾਂ ਵਿਰੁੱਧ ਸੀ ਬੀ ਆਈ ਜਾਂਚ ਕਰਵਾ ਕੇ ਦੋਸ਼ੀਆਂ ਨੁੰ ਜੇਲ੍ਹਾਂ ਵਿਚ ਡੱਕਿਆ ਜਾਵੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਜਸਬੀਰ ਸਿੰਘ ਪਾਲ, ਪ੍ਰਧਾਨ ਕੁਲਵਿੰਦਰ ਸਿੰਘ ਬੋਦਲ, ਬਲਰਾਜ ਕੁਮਾਰ ਵਾਈਸ ਚੇਅਰਮੈਨ, ਇੰਚਾਰਜ ਐਸ ਸੀ ਬੀ ਸੀ ਪੈਨਸ਼ਨਰਜ਼ ਵੈਲਫੇਅਰ ਐਸੋਸੀੲੈਸ਼ਨ, ਬਲਦੇਵ ਸਿੰਘ ਧੁੱਗਾ ਇੰਚਾਰਜ ਅੰਬੇਡਕਰ ਮਿਸ਼ਨ ਕਲੱਬ, ਡਾ. ਸੁਖਵਿੰਦਰ ਸਿੰਘ ਭਦੌੜ, ਸੁਖਵਿੰਦਰ ਸਿੰਘ ਕਾਲੀ ਜ਼ਿਲ੍ਹਾ ਪ੍ਰਧਾਨ ਪਟਿਆਲਾ, ਅਮਰਜੀਤ ਸਿੰਘ ਖੱਟਕੜ ਸ਼ਹੀਦ ਭਗਤ ਸਿੰਘ ਨਗਰ, ਸਤਵੰਤ ਸਿੰਘ ਤੁਰਾ, ਜੱਗਾ ਸਿੰਘ ਮੱਖਣ ਰੱਤੂ, ਗੁਰਬਖਸ਼ ਬਰਨਾਲਾ, ਸੁਖਦੇਵ ਸਿੰਘ ਮਾਲੇਰਕੋਟਲਾ, ਸੁਭਾਸ਼ ਚੰਦਰ ਫਾਜ਼ਿਲਕਾ, ਦਵਿੰਦਰ ਸਿੰਘ ਮੋਗਾ, ਮਲਕੀਤ ਸਿੰਘ ਬਠਿੰਡਾ, ਅਮਰਜੀਤ ਸਿੰਘ ਭਦੌੜ, ਮਹਿੰਦਰ ਸਿੰਘ ਭਸੀਣ ਅਤੇ ਰੇਸ਼ਮ ਸਿੰਘ ਲੁਧਿਆਣਾ ਆਦਿ ਹਾਜ਼ਰ ਸਨ।