ਘਨੌਰ ਹਲਕੇ ਦੇ ਪਿੰਡਾਂ ਦੀ ਜ਼ਮੀਨ ਐਕਵਾਇਰ- ਵਿਰੋਧੀ ਹੋਰ ਪੈਸੇ ਲੈਣ ਦੇ ਲਾਲਚ ਵਿਚ ਕਰ ਰਹੇ ਦੁਸ਼ਪ੍ਰਚਾਰ- ਸਰਪੰਚਾਂ ਦਾ ਦਾਅਵਾ

162

ਘਨੌਰ ਹਲਕੇ ਦੇ ਪਿੰਡਾਂ ਦੀ ਜ਼ਮੀਨ ਐਕਵਾਇਰ- ਵਿਰੋਧੀ ਹੋਰ ਪੈਸੇ ਲੈਣ ਦੇ ਲਾਲਚ ਵਿਚ ਕਰ ਰਹੇ ਦੁਸ਼ਪ੍ਰਚਾਰ- ਸਰਪੰਚਾਂ ਦਾ ਦਾਅਵਾ

ਪਟਿਆਲਾ, 22 ਅਕਤੂਬਰ

ਘਨੌਰ ਹਲਕੇ ਦੇ ਪੰਜ ਪਿੰਡਾਂ ਵਿਚ ਜ਼ਮੀਨ ਐਕਵਾਇਰ ਕਰਨ ਵੇਲੇ ਸਾਰੀ ਕਾਨੂੰਨੀ ਪ੍ਰਕਿਰਿਆ ਅਪਣਾਈ ਗਈ ਹੈ ਤੇ ਸਾਰੇ ਯੋਗ ਲਾਭਪਾਤਰਾਂ ਨੁੰ ਬਣਦਾ ਮੁਆਵਜ਼ਾ ਵੀ ਮਿਲਿਆ ਹੈ। ਇਹ ਦਾਅਵਾ  ਇਹਨਾਂ ਪਿੰਡਾਂ ਦੇ ਸਰਪੰਚਾਂ ਤੇ ਹੋਰ ਮੋਹਤਬਰਾਂ ਨੇ ਕੀਤਾ ਹੈ।

ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਰਸੰਗਤ ਸਿੰਘ ਸਰਪੰਚ ਤਖਤੂਮਾਜਰਾ, ਸਰਪੰਚ ਜਗਰੂਪ ਸਿੰਘ ਸੇਹਰਾ, ਹਰਜਿੰਦਰ ਸਿੰਘ ਆਕੜੀ ਸਰਪੰਚ, ਮਨਜੀਤ ਸਿੰਘ ਸੇਹਰਾ ਅਤੇ ਸਤਨਾਮ ਸਿੰਘ ਢਿੱਲੋਂ ਸੇਹਰੀ ਨੇ ਦੱਸਿਆ ਕਿ ਜ਼ਮੀਨ ਐਕਵਾਇਰ ਕਰਨ ਸਮੇਂ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਗਈ ਤੇ ਸਾਰੇ ਲਾਭਪਾਤਰੀਆਂ ਬਣਦਾ 9-9 ਲੱਖ ਰੁਪਏ ਉਜਾੜਾ ਭੱਤਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਜਿਹੜੇ ਲੋਕ ਅੱਜ ਇਹ ਦਾਅਵਾ ਕਰ ਰਹੇ ਹਨ, ਅਸਲ ਵਿਚ ਉਹ ਪਿਛਲੇ ਇਕ ਸਾਲ ਤੋਂ ਚੁੱਪ ਸਨ ਤੇ ਹੁਣ ਕੁਝ ਰਾਜਸੀ ਚਾਹਤ ਰੱਖਣ ਵਾਲਿਆਂ ਦੀ ਸ਼ਹਿ ‘ਤੇ ਪਿਛਲੇ ਇਕ ਮਹੀਨੇ ਤੋਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਲੋਕ ਝੂਠੇ ਦੋਸ਼ ਲਗਾ ਰਹੇ ਹਨ। ਉਹਨਾਂ ਕਿਹਾ ਕਿ ਜਿਹੜੇ ਲੋਕ ਸ਼ਾਮਲਾਟ ਜ਼ਮੀਨ ਦੇ ਕਾਸ਼ਤਕਾਰ ਸਨ, ਉਹਨਾਂ ਨੂੰ ਮੁਆਵਜ਼ਾ ਮਿਲਿਆ ਹੈ। ਉਹਨਾਂ ਕਿਹਾ ਕਿ ਜਿਹੜਾ ਇਕ ਵਿਅਕਤੀ ਸਵਾ ਤਿੰਨ ਲੱਖ ਰੁਪਏ ਭਰਨ ਦੇ ਦਾਅਵੇ ਕਰ ਰਿਹਾ ਹੈ, ਉਸਨੇ ਕਦੇ ਵੀ ਜ਼ਮੀਨ ਚਕੋਤੇ ‘ਤੇ ਨਹੀਂ ਲਈ।

ਘਨੌਰ ਹਲਕੇ ਦੇ ਪਿੰਡਾਂ ਦੀ ਜ਼ਮੀਨ ਐਕਵਾਇਰ- ਵਿਰੋਧੀ ਹੋਰ ਪੈਸੇ ਲੈਣ ਦੇ ਲਾਲਚ ਵਿਚ ਕਰ ਰਹੇ ਦੁਸ਼ਪ੍ਰਚਾਰ- ਸਰਪੰਚਾਂ ਦਾ ਦਾਅਵਾ
ਉਹਨਾਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਚਾਰ ਵਾਰ ਪੜਤਾਲ ਹੋ ਚੁੱਕੀ ਹੈ ਤੇ ਹਰ ਵਾਰ ਉਹਨਾਂ ਵੱਲੋਂ ਅਪਣਾਈ ਗਈ ਪ੍ਰਕਿਰਿਆ ਸਹੀ ਨਿਕਲਦੀ ਹੈ। ਉਹਨਾਂ ਨੇ ਸਰਪੰਚਾਂ ਵੱਲੋਂ ਰਿਕਾਰਡ ਨਾ ਦੇਣ ਦੇ ਦੋਸ਼ ਵੀ ਨਕਾਰੇ ਤੇ ਕਿਹਾ ਕਿ ਜੇਕਰ ਅਸੀਂ ਰਿਕਾਰਡ ਨਾ ਦਿੰਦੇ ਤਾਂ ਸਰਕਾਰ ਸਾਨੂੰ ਸਸਪੈਂਡ ਨਾ ਕਰ ਦਿੰਦੀ। ਉੁਹਨਾਂ ਇਹ ਵੀ ਕਿਹਾ ਕਿ ਜਿਹੜੀ ਸ਼ਾਮਲਾਟ ਦੀ ਬੋਲੀ ਲਗਾਈ ਜਾਂਦੀ ਹੈ, ਉਸਦੀ ਬਕਾਇਦਾ ਵੀਡੀਓਗ੍ਰਾਫੀ ਹੁੰਦੀ ਹੈ ਅਤੇ ਸਾਰਾ ਰਿਕਾਰਡ ਮੌਜੂਦ ਹੈ।

ਸਰਕਾਰ ਵੱਲੋਂ ਪੰਚਾਇਤਾਂ ਨੂੰ ਮਿਲਿਆ ਪੈਸਾ ਗਲਤ ਖਰਚ ਕਰਨ ਦੇ ਦੋਸ਼ਾਂ ਨੂੰ ਨਕਾਰਦਿਆਂ ਇਹਨਾਂ ਦੱਸਿਆ ਕਿ ਜਿਹੜੇ ਸਕੂਲ ਦੇ ਉਹ 21 ਕਮਰੇ ਦੱਸ ਰਹੇ ਹਨ, ਅਸਲ ਵਿਚ ਉਥੇ ਸਿਰਫ 8 ਕਮਰੇ ਹਨ। ਇਸੇ ਤਰੀਕੇ ਜੋ ਵੀ ਉਹਨਾਂ ਦੇ ਕੰਮ ਕੀਤੇ ਹਨ ਤਾਂ ਪਿੰਡ ਵਾਸੀਆਂ ਦੀ ਭਲਾਈ ਲਈ ਕੀਤੇ ਹਨ। ਉਹਨਾਂ ਇਹ ਵੀ ਕਿਹਾ ਕਿ ਸਰਪੰਚ ਕੋਲ ਪੈਸਾ ਖਰਚਣ ਦੀ ਇਕ ਹੱਦ ਹੁੰਦੀ ਹੈ ਅਤੇ ਅਜਿਹੇ ਸਾਰਾ ਪੈਸਾ ਗਲਤ ਖਰਚਣ ਦੇ ਦੋਸ਼ ਬਿਲਕੁਲ ਨਿਰਾਧਾਰ ਹਨ।