ਝੂਠੀ ਅਫਵਾਹ- ਅੋਰਤ ਦੀ ਰਿਪੋਰਟ ਨੈਗੇਟਿਵ ਆਈ ;ਮੋਤ ਦਾ ਕਾਰਨ ਕਰੋਨਾ ਨਹੀ – ਪਟਿਆਲਾ ਸਿਵਲ ਸਰਜਨ

151

ਝੂਠੀ ਅਫਵਾਹ- ਅੋਰਤ ਦੀ ਰਿਪੋਰਟ ਨੈਗੇਟਿਵ ਆਈ ;ਮੋਤ ਦਾ ਕਾਰਨ ਕਰੋਨਾ ਨਹੀ – ਪਟਿਆਲਾ ਸਿਵਲ ਸਰਜਨ

ਪਟਿਆਲਾ 8 ਅਪਰੈਲ(        )

ਕਰੋਨਾ ਜਾਂਚ ਲਈ ਲਏ ਜਾ ਰਹੇ ਹਨ ਲਗਾਤਾਰ ਸੈਂਪਲ,ਪਟਿਆਲਾ ਜਿਲੇ ਵਿੱਚ ਕਰੋਨਾ ਜਾਂਚ ਲਈ ਟੈਸਟਾ ਦੀ ਗਿਣਤੀ ਵਧਾਈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ:ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਬੀਤੇ ਦਿਨੀ ਸ਼ਾਮ ਤੋਂ ਹੁਣ ਤੱਕ ਕੁੱਲ 29 ਸੈਂਪਲ ਕਰੋਨਾ ਜਾਂਚ ਲਈ ਲੈਬ ਵਿੰਚ ਭੇਜੇ ਜਾ ਚੁੱਕੇ ਹਨ ਜਿਨਾਂ ਵਿਚੋ ਦੇਰ ਰਾਤ ਤੱਕ 10 ਸੈਂਪਲਾ ਦੀ ਰਿਪੋਰਟ ਆਉਣ ਦੀ ਸੰਭਾਵਨਾ ਹੈ ਜਦਕਿ ਬਾਕੀ ਸੈਂਪਲਾਂ ਦੀ ਰਿਪੋਰਟ ਕੱਲ ਤੱਕ ਆਵੇਗੀ।ਉਹਨਾਂ ਦੱਸਿਆ ਕਿ ਹੁਣ ਤੱਕ ਕਰੋਨਾ ਜਾਂਚ ਲਈ ਲਏ ਜਿਲੇ ਦੇ 99 ਸੈਂਪਲਾਂ ਵਿਚੋ ਇੱਕ ਪੋਜੀਟਿਵ ਅਤੇ 69 ਸੈਂਪਲਾ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ ਅਤੇ 29 ਦੀ ਰਿਪੋਰਟ ਆਉਣੀ ਬਾਕੀ ਹੈ।

ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਜਿਲੇ ਦੇ ਕਰੋਨਾ ਜਾਂਚ ਲਈ ਦਾਖਲ ਹੋਏ 8 ਮਰੀਜ

ਸਿਵਲ ਸਰਜਨ ਡਾ:ਮਲਹੋਤਰਾ ਨੇ ਦੱਸਿਆ ਕਿ ਅੱਜ ਰਾਜਿੰਦਰਾ ਹਸਪਤਾਲ ਵਿੱਚ ਇੱਕ ਅੋਰਤ ਦੀ ਕਰੋਨਾ ਨਾਲ ਮੋਤ ਸਬੰਧੀ ਅਫਵਾਹਾ ਫੈਲਣ ਤੇ ਸਹਿਮ ਦਾ ਮਾਹੋਲ ਪੈਦਾ ਹੋ ਗਿਆ।ਜਿਸ ਬਾਰੇ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪਿੰਡ ਚਮਾਰੂ ਦੀ ਇੱਕ ਅੋਰਤ ਜੋ ਕਿ ਸਾਹ ਦੀ ਤਕਲੀਫ ਹੋਣ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਕੇ ਕਰੋਨਾਂ ਜਾਂਚ ਲਈ ਸੈਂਪਲ ਲਏ ਗਏ ਸਨ।ਜਿਸ ਦੀ ਕਰੋਨਾ ਜਾਂਚ ਰਿਪੋਰਟ ਨੈਗੇਟਿਵ ਆਈ ਹੈ ਅਤੇ ਅੋਰਤ ਦੀ ਮੋਤ ਦਾ ਕਾਰਨ ਕਰੋਨਾ ਨਹੀ ਬਲਕਿ ਪਹਿਲਾ ਤੋਂ ਹੀ ਗ੍ਰਸਤ ਲੁਕੀਮੀਆ( ਖੂਨ ਦਾ ਕੈਂਸਰ) ਅਤੇ ਖੂਨ ਦੀ ਕਮੀ ਆਦਿ ਬਿਮਾਰੀਆਂ ਹੋ ਸਕਦੀਆ ਹਨ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਸਬੰਧੀ ਝੂਠੀਆਂ ਅਫਵਾਹਾ ਨਾ ਫੈਲਾਊਣ,ਜਿਸ ਨਾਲ ਸਮਾਜ ਵਿੱਚ ਸਹਿਮ ਦਾ ਮਾਹੋਲ ਪੈਦਾ ਹੋਵੇ।