ਡਾ. ਐਸ. ਪੀ. ਸਿੰਘ ਓਬਰਾਏ ਦੇ ਯਤਨਾਂ ਨੂੰ ਪਿਆ ਬੂਰ- *ਦੁਬਈ ‘ਚ ਫਸੇ 14 ਹੋਰ ਪੰਜਾਬੀ 3 ਮਾਰਚ ਨੂੰ ਪਰਤ ਰਹੇ ਨੇ ਆਪਣੇ ਵਤਨ

323

ਡਾ. ਐਸ. ਪੀ. ਸਿੰਘ ਓਬਰਾਏ ਦੇ ਯਤਨਾਂ ਨੂੰ ਪਿਆ ਬੂਰ- *ਦੁਬਈ ‘ਚ ਫਸੇ 14 ਹੋਰ ਪੰਜਾਬੀ 3 ਮਾਰਚ ਨੂੰ ਪਰਤ ਰਹੇ ਨੇ ਆਪਣੇ ਵਤਨ

ਪਟਿਆਲਾ, 2 ਮਾਰਚ :

ਸਰਬਤ ਦਾ ਭਲਾ ਟਰੱਸਟ ਦੇ ਚੇਅਰਮੈਨ ਡਾ. ਐਸ. ਪੀ. ਸਿੰਘ ਓਬਰਾਏ ਦੇ ਯਤਨਾਂ ਨੂੰ ਉਸ ਵੇਲੇ ਬੂਰ ਪਿਆ, ਜਦੋਂ ਦੁਬਈ ਵਿਚ ਫਸੇ 14 ਹੋਰ ਪੰਜਾਬੀ ਨੌਜਵਾਨਾਂ ਦੇ ਭਾਰਤ ਪੁੱਜਣ ਦੀ ਖਬਰ ਆਈ।

ਟ੍ਰੈਵਲ ਏਜੰਟਾਂ ਦੇ ਧੱਕੇ ਚੜ੍ਹ ਕੇ ਖੱਜਲ ਖੁਆਰੀ ਤੋਂ ਬਾਅਦ ਇਹ 14 ਪੰਜਾਬੀ ਨੌਜਵਾਨ ਡਾ. ਐਸ. ਪੀ. ਸਿੰਘ ਓਬਰਾਏ ਦੇ  ਯਤਨਾਂ ਸਦਕਾ 3 ਮਾਰਚ ਨੂੰ ਆਪਣੇ ਵਤਨ ਪੰਜਾਬ ਪੁੱਜ ਰਹੇ ਹਨ।

ਇਹ ਨੌਜਵਾਨ ਦੁਬਈ ਤੋਂ ਹਵਾਈ ਜਹਾਜ਼ ਰਾਹੀਂ ਸਵੇਰੇ ਸਾਢੇ 9 ਵਜੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪੁੱਜਣਗੇ, ਜਿਨ੍ਹਾਂ ਦੀ ਅਗਵਾਈ ਡਾ. ਐਸ. ਪੀ. ਸਿੰਘ ਓਬਰਾਏ ਖੁਦ ਕਰਨਗੇ।

ਇਸ ਤੋਂ ਪਹਿਲਾਂ ਹਾਲੇ ਪਿਛਲੇ ਹਫਤੇ ਹੀ  8 ਪੰਜਾਬੀਆਂ ਨੂੰ ਡਾ. ਐਸ. ਪੀ. ਸਿੰਘ ਓਬਰਾਏ ਆਪਣੇ ਵਤਨ ਲੈ ਕੇ ਆਏ ਹਨ ਅਤੇ 25 ਫਰਵਰੀ ਨੂੰ 2 ਹੋਰ ਪੰਜਾਬ ਪਰਤੇ ਸਨ।

ਡਾ. ਐਸ. ਪੀ. ਸਿੰਘ ਓਬਰਾਏ ਨੇ ਕਿਹਾ ਕਿ ਆਪਣੇ ਬੱਚਿਆਂ ਨੂੰ ਉਡੀਕ ਰਹੇ ਮਾਪਿਆਂ ਤੇ ਇਨ੍ਹਾਂ ਦੇ ਪਰਿਵਾਰਾਂ ਲਈ ਇਹ ਬਹੁਤ ਹੀ ਚੰਗੀ ਖਬਰ ਹੈ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨਾਂ ਦੇ ਦਸਤਾਵੇਜ਼ ਪੂਰੇ ਹੋ ਗਏ, ਉਹ ਆਪਣੇ ਵਤਨ ਪਰਤ ਰਹੇ ਹਨ। ਜਿਹੜੇ ਨੌਜਵਾਨਾਂ ਰਹਿ ਗਏ ਉਨ੍ਹਾਂ ਨੂੰ ਵੀ ਜਲਦ ਦੀ ਵਤਨ ਲੈ ਕੇ ਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਡਾ. ਓਬਰਾਏ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਪਿਛਲੇ ਦੋ ਤੋਂ ਛੇ ਮਹੀਨਿਆਂ ਦੀਆਂ ਤਨਖ਼ਾਹਾਂ ਨਹੀਂ ਮਿਲੀਆਂ ਹਨ। ਟ੍ਰੈਵਲ ਏਜੰਟਾਂ ਨੇ ਜਿਹੜੇ ਵਾਅਦੇ ਕਰਕੇ ਇਨ੍ਹਾਂ ਨੂੰ ਵਿਦੇਸ਼ ਭੇਜਿਆ ਸੀ, ਉਹ ਸਹੂਲਤਾਂ ਤੇ ਤਨਖ਼ਾਹਾਂ ਬਿਲਕੁਲ ਵੀ ਇਨ੍ਹਾਂ ਨੌਜਵਾਨਾਂ ਨੂੰ ਨਹੀਂ ਮਿਲੀਆਂ।

ਡਾ. ਐਸ. ਪੀ. ਸਿੰਘ ਓਬਰਾਏ ਦੇ ਯਤਨਾਂ ਨੂੰ ਪਿਆ ਬੂਰ- *ਦੁਬਈ 'ਚ ਫਸੇ 14 ਹੋਰ ਪੰਜਾਬੀ 3 ਮਾਰਚ ਨੂੰ ਪਰਤ ਰਹੇ ਨੇ ਆਪਣੇ ਵਤਨ-Photo courtesy-Internet

ਇਹ ਸਾਰੇ ਨੌਜਵਾਨ ਲਗਭਗ ਤਿੰਨ ਤੋਂ ਛੇ ਮਹੀਨੇ ਪਹਿਲਾਂ ਦੁਬਈ ਸਥਿਤ ਦੁਬਈ ਦੀ ਮਾਡਾਰ ਅਲਫ਼ਲਕ ਸਕਿਊਰਿਟੀ ਸਰਵਿਸ ਵਿਚ ਨੌਕਰੀ ਕਰਨ ਲਈ ਦੁਬਈ ਗਏ ਸਨ, ਪਰ ਉਸ ਕੰਪਨੀ ਦਾ ਮਾਲਕ ਹੀ ਗ਼ਾਇਬ ਹੋ ਗਿਆ ਅਤੇ ਜਿਸ ਕੈਂਪ ਵਿਚ ਉਹ ਰਹਿ ਰਹੇ ਸਨ, ਉੱਥੋਂ ਉਨ੍ਹਾਂ ਨੂੰ ਵੀ ਕੱਢ ਦਿੱਤਾ ਗਿਆ। ਕੰਪਨੀ ਨੇ ਉਨ੍ਹਾਂ ਨਾਲ ਧੋਖਾ ਕੀਤਾ; ਜਿਸ ਕਾਰਨ ਉਹ ਸੜਕ ‘ਤੇ ਆ ਗਏ।

ਕੰਪਨੀ ਬੰਦ ਹੋਣ ਤੋਂ ਬਾਅਦ ਉਨ੍ਹਾਂ ਦੀਆਂ ਤਨਖ਼ਾਹਾਂ ਵੀ ਨਹੀਂ ਦਿੱਤੀਆਂ ਗਈਆਂ, ਜਿਸ ਕਾਰਨ ਉਹ ਉੱਥੇ ਰੋਟੀ ਖਾਣ ਤੋਂ ਵੀ ਮੁਥਾਜ ਹੋ ਗਏ ਸਨ।

ਇਨ੍ਹਾਂ ਵਲੋਂ ਡਾ ਓਬਰਾਏ ਨਾਲ ਸੰਪਰਕ ਕੀਤਾ ਗਿਆ ਅਤੇ ਓਬਰਾਏ ਵਲੋਂ ਇਨ੍ਹਾਂ ਦੀ ਜਿੰਮੇਵਾਰੀ ਚੁੱਕਦਿਆਂ ਆਪਣੇ ਕੈਂਪ ਵਿੱਚ ਰੱਖਿਆ ਅਤੇ ਇਨ੍ਹਾਂ ਦਾ ਰਹਿਣ ਸਹਿਣ ਦਾ ਖਰਚਾ ਚੁੱਕਣ ਤੋਂ ਇਲਾਵਾ ਦੁਬਈ ਤੋਂ ਪੰਜਾਬ ਆਉਣਾ ਦੀਆਂ ਹਵਾਈ ਟਿਕਟਾਂ ਵੀ ਆਪਣੇ ਕੋਲੋਂ ਖਰਚੀਆਂ ਗਈਆਂ।

ਫਰਜ਼ੀ ਟਰੈਵਲ ਏਜੇਂਟਾਂ ਦੇ ਖਿਲਾਫ ਕਾਰਵਾਈ ਹੋਵੇ

ਡਾ ਓਬਰਾਏ ਨੇ ਕਿਹਾ ਕਿ ਵਿਦੇਸ਼ਾਂ ਵਿਚ ਜਾਣ ਵਾਲੇ ਨੌਜਵਾਨ ਫਰਜ਼ੀ ਏਜੇਂਟਾਂ ਦੇ ਚੱਕਰ ਵਿਚ ਫਸਦੇ ਜਾ ਰਹੇ ਹਨ ਅਤੇ ਜਿਹੜੇ ਨੌਜਵਾਨ ਵਾਪਿਸ ਆ ਰਹੇ ਹਨ ਉਨ੍ਹਾਂ ਕੋਲ ਉਨ੍ਹਾਂ ਏਜੇਂਟਾਂ ਦੇ ਨਾਮ ਮੌਜੂਦ ਹਨ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ  ਕਿ ਸਰਕਾਰ ਕਾਰਵਾਈ ਕਰੇ।

ਉਨ੍ਹਾਂ ਨੇ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣੇ ਸਫ਼ਾਰਤ ਖਾਨਿਆਂ ਨੂੰ ਇਸ ਸੰਬਧੀ ਹਦਾਇਤਾਂ ਜਾਰੀ ਕਰਨ ਕਿ ਉਹ ਉਨ੍ਹਾਂ ਭਾਰਤੀਆਂ ਤੇ ਪੰਜਾਬੀਆਂ ਦੀ ਕਾਗਜ਼ੀ ਕਾਰਵਾਈ ਵੀ ਜਲਦ ਨਿਪਟਾਉਣ ਜਿਹੜੇ ਵਾਪਸੁ ਆਉਣਾ ਚਾਹੁੰਦੇ ਹਨ। ਉਨ੍ਹਾਂ ਸਾਫ਼ ਕੀਤਾ  ਕਿ ਉਨ੍ਹਾਂ ਨੂੰ ਅਰਥਿਕ ਮਦਦ ਦੀ ਜ਼ਰੂਰਤ ਨਹੀਂ ।

ਉਨ੍ਹਾਂ ਕਿਹਾ ਕਿ ਮਸਕਟ ਵਿਚ ਫਸੀਆਂ ਲੜਕੀਆਂ ਨੂੰ ਵੀ ਆਪਣੇ ਖਰਚੇ ਤੇ ਲਿਆਉਣ ਨੂੰ ਤਿਆਰ ਹਨ ਪਰ  ਵਿਦੇਸ਼ ਮੰਤਰਾਲੇ ਦਾ ਸਹਿਯੋਗ ਜ਼ਰੂਰੀ ਹੈ।

*ਵਤਨ ਪਰਤਨ ਵਾਲੇ ਪੰਜਾਬੀ* : ਤਿੰਨ ਮਾਰਚ ਨੂੰ ਡਾ. ਐਸ. ਪੀ. ਸਿੰਘ ਓਬਰਾਏ ਦੀਆਂ ਕੋਸ਼ਿਸ਼ਾਂ ਸਦਕਾ ਜਿਹੜੇ ਪੰਜਾਬੀ ਨੌਜਵਾਨ ਆਪਣੇ ਵਤਨ ਪਰਤ ਰਹੇ ਹਨ, ਉਨ੍ਹਾਂ ਵਿਚ ਬਲਵਿੰਦਰ ਕੁਮਾਰ, ਵਰੂਨ, ਅਮਨਦੀਪ, ਭਵਨਪ੍ਰੀਤ ਸਿੰਘ, ਗੋਪਾਲ, ਦੀਪਕ ਕੁਮਾਰ, ਰਾਜ ਕਿਸ਼ੋਰ ਭਾਰਗਵ, ਮਨਪ੍ਰੀਤ ਸਿੰਘ, ਵਿਸ਼ਾਲ ਸ਼ਰਮਾ, ਨਿਤਿਸ਼ ਚੰਦਲਾ, ਅਮਨਦੀਪ ਸਿੰਘ, ਵਿਕਰਨ ਜੋਸ਼ੀ, ਮਨਦੀਪ ਸਿੰਘ, ਪ੍ਰਵੀਨ ਕੁਮਾਰ ਸ਼ਾਮਲ ਹਨ।ਇਥੇ ਇਹ ਦੱਸਣਯੋਗ ਰਜਤ ਕੁਮਾਰ ਤੇ ਅਮਿਤ ਢੁਲੱ 25 ਫਰਵਰੀ ਨੂੰ ਵਾਪਿਸ ਪੁੱਜ ਗਏ ਸਨ ।

ਇਸ ਤੋਂ ਪਹਿਲਾਂ 15 ਫਰਵਰੀ ਨੂੰ 8 ਨੌਜਵਾਨਾਂ ਨੂੰ ਖੁਦ ਡਾ ਓਬਰਾਏ ਮੋਹਾਲੀ ਲੈ ਕੇ ਪਰਤੇ ਸਨ।