ਪਟਿਆਲਾ ਜਿਲੇ ਵਿਚ ਦੋ ਹੋਰ ਕੋਵਿਡ ਦੀ ਪੁਸ਼ਟੀ; ਇੱਕ ਜਿਲਾ ਪਟਿਆਲਾ ਅਤੇ ਇੱਕ ਅਮ੍ਰਿਤਸਰ ਨਾਲ ਸਬੰਧਤ: ਡਾ. ਮਲਹੋਤਰਾ
ਪਟਿਆਲਾ 5 ਮਈ ( )
54 ਸੈਂਪਲਾ ਦੀ ਰਿਪੋਰਟ ਆਈ ਨੈਗੇਟਿਵ । ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇਂ ਦੱਸਿਆਂ ਕਿ ਬੀਤੇ ਦਿਨੀ ਕੋਵਿਡ ਜਾਂਚ ਸਬੰਧੀ 66 ਸੈਂਪਲ ਲੈਬ ਵਿਚ ਭੇਜੇ ਗਏ ਸਨ ਜਿਹਨਾਂ ਵਿਚੋ 54 ਸੈਂਪਲਾ ਰਿਪੋਰਟ ਨੈਗੇਟਿਵ ਪਾ੍ਰਪਤ ਹੋਈ ਹੈ ਅਤੇ 2 ਕੇਸ ਕੋਵਿਡ ਪੋਜਟਿਵ ਪਾਏ ਗਏ ਜੋਕਿ ਨੰਦੇੜ ਸਾਹਿਬ ਤੋਂ ਆਏ ਸ਼ਰਧਾਲੂ ਹਨ ਅਤੇ ਬਾਕੀ 10 ਸੈਂਪਲਾ ਦੀ ਰਿਪੋਰਟ ਆਉਣੀ ਬਾਕੀ ਹੈ ਉਹਨਾਂ ਕਿਹਾ ਦੋ ਪੋਜਟਿਵ ਕੇਸਾਂ ਵਿਚੋ ਇੱਕ ਪੋਜਟਿਵ ਵਿਅਕਤੀ ਜਿਲਾ ਪਟਿਆਲਾ ਦੀ ਗੁਰਦੀਪ ਕਲੋਨੀ ਦਾ ਰਹਿਣ ਵਾਲਾ 33 ਸਾਲਾ ਯੁਵਕ ਹੈ ਅਤੇ ਦੂਜਾ ਵਿਅਕਤੀ ਅਮ੍ਰਿਤਸਰ ਜਿਲੇ ਦਾ ਰਹਿਣ ਵਾਲਾ ਹੈ I
ਉਹਨਾਂ ਦਸਿਆਂ ਕਿ ਇਸ ਤਰਾਂ ਹੁਣ ਜਿਲੇ ਦੇ ਕੋਵਿਡ ਪੋਜਟਿਵ ਕੇਸਾ ਦੀ ਕੁੱਲ ਗਿਣਤੀ 93 ਹੈ।ਉਹਨਾਂ ਦਸਿਆਂ ਕਿ ਅੱਜ ਜਿਲੇ ਦੇ ਵੱਖ ਵੱਖ ਥਾਂਵਾ ਤੋਂ ਕੁੱਲ 71 ਸੈਂਪਲ ਕੋਵਿਡ ਜਾਂਚ ਸਬੰਧੀ ਲਏ ਗਏ ਹਨ।ਜਿਹਨਾਂ ਵਿਚੋ 25 ਸੈਂਪਲ ਰਾਜਪੂਰਾ ਵਿਖੇ ਕੰਨਟੇਨਮੈਂਟ ਜੋਨ ਅਤੇ ਬੀਤੇ ਦਿਨੀ ਪੋਜਟਿਵ ਆਈ ਮਹਿਲਾ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਦੇ ਲਏ ਗਏ ਹਨ ।ਜਿਹਨਾਂ ਦੀਆਂ ਰਿਪੋਰਟਾ ਕੱਲ ਨੂੰ ਆਉਣਗੀਆਂ। ਉਹਨਾਂ ਕਿਹਾ ਕਿ ਪਟਿਆਲਾ ਦੇ ਮੈਰੀਟੋਰੀਅਸ ਸਕੂਲ ਵਿਚ ਹਾਲ ਦੀ ਘੜੀ 100 ਬਿਸਤਰਿਆਂ ਵਾਲਾ ਕੋਵਿਡ ਕੇਅਰ ਸੈਂਟਰ ਤਿਆਰ ਕੀਤਾ ਜਾ ਰਿਹਾ ਹੈ ਜਿਥੇ ਕਿ ਕੋਵਿਡ ਪੋਜਟਿਵ ਅਜਿਹੇ ਕੇਸ ਜਿਹਨਾਂ ਨੂੰ ਫਲ਼ੁ ਦੇ ਹਲਕੇ ਲੱਛਣ ਹੋਣ ਕਾਰਣ ਹਸਪਤਾਲ ਵਿਚ ਦਾਖਲ਼ ਕਰਨ ਦੀ ਜਰੂਰਤ ਨਹੀ ਹੰੁਦੀ, ਉਹਨਾਂ ਨੂੰ ਇਸ ਸੈਂਟਰ ਵਿਚ ਰੱਖ ਕੇ ਮਰੀਜ ਦੀ ਦੇਖ ਰੇੇਖ ਅਤੇ ਇਲਾਜ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿਚ ਇਸ ਦੀ ਸਮਰਥਾ ਨੰੁ ਵਧਾ ਕੇ 450 ਬੈਡ ਤੱਕ ਲਿਜਾਇਆ ਜਾਵੇਗਾ।
ਉਹਨਾਂ ਦੱਸਿਆ ਕਿ ਇਸ ਸਮੇਂ ਰਾਜਿੰਦਰਾ ਹਸਪਤਾਲ ਵਿਚ ਦਾਖਲ ਸਾਰੇ ਕੋਵਿਡ ਪੋਜਟਿਵ ਵਿਅਕਤੀ ਠੀਕ ਠਾਕ ਹਨ। ਘਬਰਾਉਣ ਵਾਲੀ ਕੋਈ ਗੱਲ ਨਹੀ ਹੈ। ਜਿਲ੍ਹੇ ਵਿੱਚ ਕੋਵਿਡ ਕੇਸਾਂ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਸਬੰਧੀ 1205 ਸੈਂਪਲ ਲਏ ਜਾ ਚੁੱਕੇ ਹਨ ਜਿਹਨਾਂ ਵਿਚੋ 93 ਕੋਵਿਡ ਪੋਜਟਿਵ ਜੋਕਿ ਜਿਲਾ ਪਟਿਆਲਾ ਨਾਲ ਸਬੰਧਤ ਹਨ, 1037 ਨੈਗਟਿਵ ਅਤੇ 75 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ ਇੱਕ ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ ਅਤੇ 7 ਕੇਸ ਠੀਕ ਹੋ ਚੁੱਕੇ ਹਨ ਜਿਹਨਾਂ ਨੂੰ ਹਸਪਤਾਲ ਵਿਚੋ ਛੱਟੀ ਹੋਣ ਤੇ ਘਰ ਜਾ ਚੁੱਕੇ ਹਨ।