ਪਟਿਆਲਾ ਜਿਲੇ ਵਿਚ ਹੋਰ ਕੋਵਿਡ ਪੋਜਟਿਵ ਕੇਸ ਦੀ ਹੋਈ ਪੁਸ਼ਟੀ: ਡਾ. ਮਲਹੋਤਰਾ

203

ਪਟਿਆਲਾ ਜਿਲੇ ਵਿਚ ਹੋਰ ਕੋਵਿਡ ਪੋਜਟਿਵ ਕੇਸ ਦੀ ਹੋਈ ਪੁਸ਼ਟੀ: ਡਾ. ਮਲਹੋਤਰਾ

ਪਟਿਆਲਾ 11 ਮਈ  ( ਗੁਰਜੀਤ ਸਿੰਘ)

ਜਿਲੇ ਵਿਚ ਕੋਵਿਡ ਕੇਸ ਦੀ ਹੋਈ ਪੁਸ਼ਟੀ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਰਾਜਪੁਰਾ ਦੀ ਆਦਰਸ਼ ਕਲੋਨੀ ਦੀ 52 ਸਾਲਾ ਅੋਰਤ ਜੋ ਕਿ ਕਿਸੇ ਬਿਮਾਰੀ ਕਾਰਣ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਹਸਪਤਾਲ ਵਿਚ ਦਾਖਲ ਹੈ , ਦੀ ਕਰੋਨਾ ਜਾਂਚ ਸਬੰਧੀ ਸੈਂਪਲ ਲਿਆ ਗਿਆ ਜੋ ਕਿ ਕੋਵਿਡ ਪੋਜਟਿਵ ਆਈ ਹੈ।ਇਸ ਦੀ ਸੁਚਨਾ ਸਿਵਲ ਸਰਜਨ ਲੁਧਿਆਣਾ ਤੋਂ ਸਿਵਲ ਸਰਜਨ ਪਟਿਆਲਾ ਨੂੰ ਪ੍ਰਾਪਤ ਹੋਈ ਹੈ।ਉਹਨਾਂ ਦੱਸਿਆਂ ਕਿ ਪੋਜਟਿਵ ਆਈ ਅੋਰਤ ਦੇ ਨੇੜੇ ਦੇ ਸੰਪਰਕ ਦੀ ਭਾਲ ਜਾਰੀ ਹੈ ਅਤੇ ਉਹਨਾਂ ਦੇ ਕੋਵਿਡ ਜਾਂਚ ਸੈਂਪਲ ਲਏ ਜਾਣਗੇ।

ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆ ਕਿ ਬੀਤੇ ਦਿਨੀ ਕੋਵਿਡ ਜਾਂਚ ਸਬੰਧੀ ਲੈਬ ਤੋਂ ਪ੍ਰਾਪਤ ਹੋਈਆਂ 32 ਸੈਂਪਲਾ ਦੀਆਂ ਰਿਪੋਰਟਾ ਕੋਵਿਡ ਨੈਗੇਟਿਵ ਪਾਈਆ ਗਈਆ ਹਨ ਅਤੇ ਇੱਕ ਦੀ ਰਿਪੋਰਟ ਆਉਣੀ ਬਾਕੀ ਹੈ।ਉਹਨਾਂ ਦੱਸਿਆਂ ਕਿ ਪਿਛਲੇ ਦਿਨੀ ਸਟੇਟ ਬੈਂਕ ਆਫ ਇੰਡੀਆ ਦੀਆਂ ਕਿਲਾ ਚੌਂਕ ਅਤੇ ਵਾਈ.ਪੀ.ਐਸ.ਬ੍ਰਾਂਚਾ ਦੇ ਮੁਲਾਜਮਾ ਦੀਆਂ ਕੋਵਿਡ ਰਿਪੋਰਟਾ ਨੈਗੇਟਿਵ ਆਉਣ ਤੇਂ ਸਬੰਧਤ ਬੈਂਕ ਬ੍ਰਾਂਚਾ ਨੂੰ ਖੋਲਣ ਲਈ ਸਲਾਹ ਦੇ ਦਿੱਤੀ ਗਈ ਹੈ।

ਕੁਆਨਟੀਨ ਕੀਤਾ ਵਿਅਕਤੀ ਆਪਣੇ ਮੋਬਾਇਲ ਵਿਚ ਕੋਵਾ ਐਪ ਡਾਉਨਲੋਡ ਕਰਕੇ ਵਿਖਾਉਂਦੇ ਹੋਏ।

ਉਹਨਾਂ ਦੱਸਿਆਂ ਕਿ ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਕੁੱਲ 109 ਸੈਂਪਲ ਲਏ ਗਏ ਹਨ ਜਿਹਨਾਂ ਵਿਚੋ ਜਿਆਦਾਤਰ ਬਾਹਰੋਂ ਆ ਰਹੇੇ ਯਾਤਰੀਆਂ/ਲੇਬਰ ਅਤੇ ਫਲੂ ਕਾਰਨਰਾ ਤੇ ਲਏ ਗਏ ਸੈਂਪਲ ਸ਼ਾਮਲ ਹਨ।ਜਿਹਨਾਂ ਦੀ ਰਿਪੋਰਟ ਕੱਲ ਨੂੰ ਆਵੇਗੀ।ਉੁਹਨਾਂ ਦੱਸਿਆਂ ਕਿ ਇਸ ਸਮੇਂ ਰਾਜਿੰਦਰਾ ਹਸਪਤਾਲ ਵਿਚ ਦਾਖਲ ਸਾਰੇ ਕੋਵਿਡ ਪੋਜਟਿਵ ਵਿਅਕਤੀ ਠੀਕ ਠਾਕ ਹਨ।ਉਹਨਾਂ ਦੱਸਿਆਂ ਕਿ ਸਿਹਤ ਵਿਭਾਗ ਦੇ ਮੁਲਾਜਮਾ ਵੱਲੋ ਕੁਆਰਨਟੀਨ ਕੀਤੇ ਵਿਅਕਤੀਆਂ ਦੀ ਲਗਾਤਾਰ ਜਾਂਚ ਜਾਰੀ ਹੈ ਅਤੇ ਉਹਨਾਂ ਵੱਲੋ ਕੁਆਰਟੀਨ ਕੀਤੇ ਵਿਅਕਤੀਆਂ ਨੂੰ ਉਹਨਾਂ ਦੇ ਮੋਬਾਇਲ ਤੇਂ ਕੋਵਾ ਐਪ (COVA App) ਡਾਉਨਲੋਡ ਕਰਵਾਈ ਜਾ ਰਹੀ ਹੈ ਤਾਂ ਜੋ ਸਿਹਤ ਅਧਿਕਾਰੀ/ ਕਰਮਚਾਰੀਆਂ ਦਾ ਵੀ ਉਹਨਾਂ ਨਾਲ ਤਾਲਮੇਲ ਬਣਿਆ ਰਹੇ ਅਤੇ ਕੁਆਰਨਟੀਨ ਵਿਅਕਤੀ ਵੀ ਇਸ ਐਪ ਰਾਹੀ ਬਿਮਾਰੀ ਤੋਂ ਬਚਾਅ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਣ।

ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਬਿਮਾਰੀ ਸਬੰਧੀ ਸੋਸ਼ਲ ਮੀਡੀਆ ਤੇਂ ਗੱਲਤ ਅਤੇ ਝੂੱਠੀਆਂ ਖਬਰਾਂ ਨਾ ਪਾਈਆ ਜਾਣ ਜਿਸ ਨਾਲ ਲੋਕਾਂ ਵਿਚ ਬਿਮਾਰੀ ਪ੍ਰਤੀ ਡਰ ਜਾਂ ਸਹਿਮ ਦਾ ਮਾਹੋਲ ਪੈਦਾ ਹੋਵੇ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਦੱਸਿਆਂ ਕਿ  ਹੁਣ ਤੱਕ ਕੋਵਿਡ ਜਾਂਚ ਸਬੰਧੀ 1771 ਸੈਂਪਲ ਲਏ ਜਾ ਚੁੱਕੇ ਹਨ ਜਿਹਨਾਂ ਵਿਚੋ 102 ਕੋਵਿਡ ਪੋਜਟਿਵ ਜੋ ਕਿ ਜਿਲਾ ਪਟਿਆਲਾ ਨਾਲ ਸਬੰਧਤ ਹਨ, 1552 ਨੈਗਟਿਵ ਅਤੇ 117 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪੌਜਟਿਵ ਕੇਸਾਂ ਵਿੱਚੋਂ ਦੋ ਪੋਜਟਿਵ ਕੇਸ ਦੀ ਮੋਤ ਹੋ ਚੁੱਕੀ ਹੈ ਅਤੇ 18 ਕੇਸ ਠੀਕ ਹੋ ਚੁੱਕੇ ਹਨ ਉਹਨਾਂ ਦੱਸਿਆ ਕਿ ਜਿਲੇ ਵਿਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 82 ਹੈ ।