ਪਟਿਆਲਾ ਜਿਲੇ ਵਿੱਚ ਅੱਜ 13 ਸਕੂਲੀ ਬੱਚਿਆਂ ਸਮੇਤ ਕੋਵਿਡ 100 ਅੰਕ ਨੂੰ ਪਾਰ ਕਰ ਗਿਆ- ਸਿਵਲ ਸਰਜਨ

166

ਪਟਿਆਲਾ ਜਿਲੇ ਵਿੱਚ ਅੱਜ 13 ਸਕੂਲੀ ਬੱਚਿਆਂ ਸਮੇਤ ਕੋਵਿਡ 100 ਅੰਕ ਨੂੰ ਪਾਰ ਕਰ ਗਿਆ- ਸਿਵਲ ਸਰਜਨ

ਪਟਿਆਲਾ 5 ਮਾਰਚ (          )

ਕੋਵਿਡ ਟੀਕਾਕਰਨ ਮੁਹਿੰਮ ਤਹਿਤ ਜਿਲੇ ਵਿੱਚ 1043 ਵਿਅਕਤੀਆਂ ਨੇਂ ਕਰਵਾਇਆ ਕੋਵਿਡ ਵੈਕਸੀਨ ਦਾ ਟੀਕਾਕਰਨ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਅਤੇ ਜਿਲਾ ਟੀਕਾਕਰਨ ਅਧਿਕਾਰੀ ਡਾ. ਵੀਨੂ ਗੋਇਲ ਨੇ ਦੱਸਿਆਂ ਕਿ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਅੱਜ ਜਿਲੇ ਦੇ 13 ਸਰਕਾਰੀ ਸਿਹਤ ਸੰਸ਼ਥਾਵਾ ਅਤੇ 7 ਪ੍ਰਾਈਵੇਟ ਹਸਪਤਾਲਾ ਵਿੱਚ 1043 ਟੀਕੇ ਲਗਾਏ ਗਏ । ਜਿਹਨਾਂ ਵਿੱਚੋੋ ਸਿਹਤ ਅਤੇ ਫਰੰਟ ਲਾਈਨ ਵਰਕਰਾਂ ਤੋਂ ਇਲਾਵਾ 531 ਸੀਨੀਅਰ ਸਿਟੀਜਨ ਅਤੇ 105 ਵੱਖ ਬਿਮਾਰੀਆਂ ਨਾਲ ਸਬੰਧਤ 45 ਸਾਲ ਤੋਂ ਵੱਧ ਉਮਰ ਦੇੇ ਵਿਅਕਤੀ ਵੀ ਸ਼ਾਮਲ ਸਨ।

ਡਾ. ਸਤਿੰਦਰ ਸਿੰਘ ਨੇਂ ਕਿਹਾ ਕਿ ਅੱਜ ਜਿਲੇ ਵਿੱਚ 104 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਜਿਲੇ ਵਿੱਚ ਪ੍ਰਾਪਤ 2026 ਦੇ ਕਰੀਬ ਰਿਪੋਰਟਾਂ ਵਿਚੋਂ 104 ਕੋਵਿਡ ਪੋਜੀਟਿਵ ਪਾਏ ਗਏ ਹਨ ,ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 17,507 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 45 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 16,378 ਹੋ ਗਈ ਹੈ। ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 603 ਹੈ ।

ਪਟਿਆਲਾ ਜਿਲੇ ਵਿੱਚ ਅੱਜ 13 ਸਕੂਲੀ ਬੱਚਿਆਂ ਸਮੇਤ ਕੋਵਿਡ 100 ਅੰਕ ਨੂੰ ਪਾਰ ਕਰ ਗਿਆ- ਸਿਵਲ ਸਰਜਨ

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 104 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 78, ਨਾਭਾ ਤੋਂ 01, ਰਾਜਪੁਰਾ ਤੋਂ 06, ਸਮਾਣਾ ਤੋਂ 07, ਬਲਾਕ ਭਾਦਸੋਂ ਤੋਂ 05, ਬਲਾਕ ਕੌਲੀ ਤੋਂ 05, ਬਲਾਕ ਸ਼ੁਤਰਾਣਾਂ ਤੋਂ 01 ਅਤੇ ਬਲਾਕ ਦੁਧਣ ਸਾਧਾ ਤੋਂ 01 ਕੇਸ ਰਿਪੋਰਟ ਹੋਏ ਹਨ। ਜੋ ਕਿ ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ  ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਹਨ। ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ।

ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਦੱਸਿਆਂ ਕਿ ਪਟਿਆਲਾ ਦੇ ਫੈਕਟਰੀ ਏਰੀਆ ਦੇ ਸਰਕਾਰੀ ਹਾਈ ਸਕੂਲ ਦੇ 12 ਬੱਚਿਆਂ ਵਿੱਚ ਜਾਂਚ ਦੋਰਾਣ ਕੋਵਿਡ ਦੀ ਪੁਸ਼ਟੀ ਹੋਣ ਤੇਂ ਸਕੂਲ ਨੁੰ ਅਗਲੇੁ 48 ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਹੈ।ਉਹਨਾਂ ਸਕੂਲਾਂ ਅਤੇ ਜਿਲੇ ਵਿੱਚ ਪੋਜਟਿਵ ਕੇਸਾਂ ਦੇ ਵਾਧੇ ਦੇ ਮੰਦੇਨਜਰ ਰੱਖਦੇ ਹੋਏ ਸਮੂਹ ਸਕੂਲ ਮੁੱਖੀਆਂ ਅਤੇ ਆਮ ਜਨਤਾ ਨੁੰ ਅਪੀਲ ਕੀਤੀ ਕਿ ਕੋਵਿਡ ਸਾਵਧਾਨੀਆ ਜਿਵੇਂ ਮਾਸਕ ਪਾਉਣਾ, ਵਾਰ ਵਾਰ ਹੱਥ ਸਾਬਣ ਪਾਣੀ ਨਾਲ ਧੌਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ ਨੁੰ ਅਪਣਾਉਣਾ ਯਕੀਨੀ ਬਣਾਇਆ ਜਾਵੇ। ਉਹਨਾਂ ਕਿਹਾ ਕਿ ਕੰਟੈਨਮੈਂਟ ਜੋਨਾਂ ਵਿੱਚ ਆਉਂਦੇਂ ਘਰਾਂ ਵਿੱਚ ਰਹਿੰਦੇ ਲੋਕਾਂ ਦੀ ਵੀ ਕੋਵਿਡ ਜਾਂਚ ਕੀਤੀ ਜਾ ਰਹੀ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2223 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 3,68,820 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 17,507 ਕੋਵਿਡ ਪੋਜਟਿਵ, 3,48,443 ਨੈਗੇਟਿਵ ਅਤੇ ਲੱਗਭਗ 2574 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।