ਪਟਿਆਲਾ ਜਿਲੇ ਵਿੱਚ ਅੱਜ ਕੋਵਿਡ ਪੋਜਟਿਵ ਕੇਸਾਂ, ਮੌਤਾਂ, ਮਾਈਕਰੋਕੰਟੈਨਮੈਂਟ ਦੀ ਰਿਪੋਰਟ

206

ਪਟਿਆਲਾ ਜਿਲੇ ਵਿੱਚ ਅੱਜ ਕੋਵਿਡ ਪੋਜਟਿਵ ਕੇਸਾਂ, ਮੌਤਾਂ, ਮਾਈਕਰੋਕੰਟੈਨਮੈਂਟ ਦੀ ਰਿਪੋਰਟ

ਪਟਿਆਲਾ 23 ਅਪ੍ਰੈਲ  (         )

ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਅੱਜ ਜਿਲ੍ਹੇ ਵਿੱਚ ਲਗਾਏ ਕੈਂਪਾ, ਸਰਕਾਰੀ ਤੇਂ ਪ੍ਰਾਈਵੇਟ ਹਸਪਤਾਲਾ ਵਿੱਚ ਕੁੱਲ 5493 ਨਾਗਰਿਕਾਂ ਦੇ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ। ਜਿਸ ਨਾਲ ਜਿਲ੍ਹੇ ਵਿੱਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 1,83,418 ਹੋ ਗਈ ਹੈ।ਅੱਜ ਜਿਲਾ ਟੀਕਾਕਰਨ ਅਫਸਰ ਡਾ. ਵੀਨੂ ਗੋਇਲ ਵੱਲੋ ਪਿੰਡ ਕਲਿਆਣ, ਲਚਕਾਣੀ, ਹਿਰਦਾਪੁਰ ਅਤੇ ਭਾਦਸੋਂ ਰੋਡ ਤੇਂ ਐਚ.ਡੀ.ਐਫ.ਸੀ.ਬੈਂਕ ਵਿੱਚ ਲੱਗੇ ਟੀਕਾਕਰਨ ਕੈਂਪਾ ਨਿਰੀਖਣ ਕੀਤਾ ਇਸ ਮੋਕੇ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ ਵੀ ਉਹਨਾਂ ਨਾਲ ਹਾਜਰ ਸਨ।ਜਿਲ੍ਹਾ ਪਟਿਆਲਾ ਵਿੱਚ ਮਿਤੀ 24 ਅਪ੍ਰੈਲ ਦਿਨ ਸ਼ਨੀਵਾਰ ਨੂੰ ਲੱਗਣ ਵਾਲੇ ਆਉਟ ਰੀਚ ਕੋਰੋਨਾ ਟੀਕਾਕਰਨ ਕੈਂਪਾਂ ਬਾਰੇ ਜਾਣਕਾਰੀ ਦਿੰਦੇ ਉਹਨਾਂ  ਕਿਹਾ ਕਿ 24 ਅਪ੍ਰੈਲ ਨੂੰ ਪਟਿਆਲਾ ਸ਼ਹਿਰ ਦੇ ਕੋਆਪਰੇਟਿਵ ਬੈਕ ਮਾਲ ਰੋਡ, ਬੀਰ ਜੀ ਕਮਿਊਨਿਟੀ ਸੈਟਰ ਜੋੜੀਆ ਭੱਠੀਆਂ, ਫੋਕਲ ਪੁਆਇੰਟ ਕਮਿਊਨਿਟੀ ਸੈਟਰ, ਰਾਜਪੁਰਾ ਦੇ ਮਾਰਕੀਟਿੰਗ ਕੋਆਪਰੇਟਿਵ ਸੁਸਾਇਟੀ,ਵਾਰਡ ਨੰਬਰ 2 ਜੇ.ਕੇ ਡਾਇਰੀ ਅਮੀਰ ਕਲੋਨੀ,ਏ.ਪੀ.ਜੈਨ  ਹਸਪਤਾਲ,ਸਿਵਲ ਡਿਸਪੈਸਂਰੀ ਪੁਰਾਣਾ ਰਾਜਪੁਰਾ, ਐਚ.ਯੂ.ਐਲ.ਬੁੰਗੇ ਇੰਡੀਆ, ਨਾਭਾ ਦੇ ਵਾਰਡ ਨੰਬਰ 4,7, ਨਿਰਮਲ ਕਲੱਬ ਹਰੀਦਾਸ ਕਲੋਨੀ,ਬਠਿੰਡੀਆਂ ਮੁਹੱਲਾ ਹਨੂੰਮਾਨ ਮੰਦਰ, ਵਾਰਡ ਨੰਬਰ 19 ਪੁਰਾਣੀ ਸਬਜੀ ਮੰਡੀ, ਐਚ.ਯੂ.ਐਲ, ਸਮਾਣਾ ਦੇ ਵਾਰਡ ਨੰਬਰ 18 ਸਤਨਰਾਇਣ ਮੰਦਰ, ਰੇਡੀਐਟ ਟੈਕਸਟਾਇਲ,ਜੀ.ਐਸ,ਸਪਿਨ ਫੈਬ, ਕੋਆਪਰੇਟਿਵ ਸੁਸਾਇਟੀ ਸਰਾਏ ਪੱਤੀ, ਪਾਤੜਾ ਦੇ ਵਾਰਡ ਨੰਬਰ 7,15,16 ਸਿ਼ਵ ਮੰਦਰ ਧਰਮਸ਼ਾਲਾ ਸਰਕਾਰੀ ਹਸਪਤਾਲ, ਨਗਰ ਕੋਸ਼ਲ ਘਨੋਰ  ਦੇ ਵਾਰਡ ਨੰਬਰ 6 ਸਿੰਘ ਸਭਾ ਗੁਰਦੁਆਰਾ ਸਾਹਿਬ, ਭਾਦਸੋਂ ਦੇ ਕੋਆਪਰੇਟਿਵ ਸੁਸਾਇਟੀ ਖਨੌਡਾ, ਜ਼ਸੋਮਾਜਰਾ, ਵਾਰਡ ਨੰਬਰ 2,3,5 ਦਫਤਰ ਨਗਰ ਪੰਚਾਇਤ, ਕਮਿਊਨਿਟੀ ਹੈਲਥ ਸੈਟਰ ਭਾਦਸੋਂ, ਕੌਲੀ ਦੇ ਐਸਕੋਰਟ ਫੈਕਟਰੀ ਬਹਾਦੁਰਗੜ, ਦੁਧਨਸਾਧਾ ਦੇੇ ਕੋਆਪਰੇਟਿਵ ਸੁਸਾਇਟੀ ਮੁੰੰਜਾਲ ਖੁਰਦ, ਸਿਵਲ ਡਿਸਪੈਂਸਰੀ ਸਨੋਰ, ਡੀ.ਐਸ.ਜੀ. ਪੇਪਰ ਪ੍ਰਾਇਵੇਟ ਲਿਮਟਿਡ ਭੁਨਰਹੇੜੀ, ਹਰਪਾਲਪੁਰ ਦੇ ਟੀ.ਆਈ ਸਾਇਕਲ ਸੰਧਾਰਸ਼ੀ ਘਨੌਰ, ਸ਼ੁਤਰਾਣਾ ਦੇ ਕੋਆਪਰੇਟਿਵ ਸੁਸਾਇਟੀ ਬਰਾਸ, ਬਕਰਾਹਾ, ਖੁਦਾਦਪੁਰ, ਸਬ ਸਿਡਰੀ ਸਿਹਤ ਕੇਂਦਰ ਘੱਗਾ, , ਕਾਲੋਮਾਜਰਾ ਦੇ ਕੋਆਪਰੇਟਿਵ ਸੁਸਾਇਟੀ ਥੂਆ, ਕੋਆਪਰੇਟਿਵ ਸੁਸਾਇਟੀ ਮੋਹੀ ਖੁਰਦ, ਆਦਿ  ਵਿਖੇ ਲਗਾਏ ਜਾਣਗੇ।ਇਸ ਤੋਂ ਇਲਾਵਾ ਜਿਲ੍ਹੇ ਦੇ 120 ਦੇ ਕਰੀਬ ਪਿੰਡਾਂ ਅਤੇ ਸਰਕਾਰੀ ਹਸਪਤਾਲਾ ਸਮੇਤ ਚੁਨਿੰਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਟੀਕੇ ਲਗਾਏ ਜਾਣਗੇ ।

ਪਟਿਆਲਾ ਜਿਲੇ ਵਿੱਚ ਅੱਜ ਕੋਵਿਡ ਪੋਜਟਿਵ ਕੇਸਾਂ, ਮੌਤਾਂ, ਮਾਈਕਰੋਕੰਟੈਨਮੈਂਟ ਦੀ ਰਿਪੋਰਟ
Civil Surgeon

ਅੱਜ ਜਿਲੇ ਵਿੱਚ 522 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 3812 ਦੇ ਕਰੀਬ ਰਿਪੋਰਟਾਂ ਵਿਚੋਂ 522 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 29578 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 308 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 25513 ਹੋ ਗਈ ਹੈ । ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 3365 ਹੈ। ਛੇ ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 705 ਹੋ ਗਈ ਹੈ। ਜਿਸ ਵਿਚੋਂ ਆਡਿਟ ਦੋਰਾਣ ਪੰਜ ਮੋਤਾਂ ਨਾਨ ਕੋਵਿਡ ਪਾਈਆਂ ਗਈਆਂ ਹਨ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 522 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 326, ਨਾਭਾ ਤੋਂ 24, ਸਮਾਣਾ ਤੋਂ 8, ਰਾਜਪੁਰਾ ਤੋਂ 58, ਬਲਾਕ ਭਾਦਸੋ ਤੋਂ 27, ਬਲਾਕ ਕੌਲੀ ਤੋਂ 22, ਬਲਾਕ ਕਾਲੋਮਾਜਰਾ ਤੋਂ 14, ਬਲਾਕ ਹਰਪਾਲਪੁਰ ਤੋਂ 16, ਬਲਾਕ ਦੁਧਣਸਾਧਾਂ ਤੋ 12 ਅਤੇ ਬਲਾਕ ਸ਼ੁਤਰਾਣਾ ਤੋਂ 14 ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 45 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 477 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।

ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਕਿਹਾ ਜਿਲੇ ਵਿੱਚ ਕੋਵਿਡ ਦੇ ਵੱਧਦੇ ਹੋਏ ਦਾਖਲਿਆਂ ਦੀ ਸਥਿਤੀ ਨੁੰ ਦੇਖਦੇ ਹੋਏ  ਗੰਭੀਰ ਮਰੀਜਾਂ ਨੰੁ ਹਸਪਤਾਲਾ ਵਿੱਚ ਦਾਖਲ਼ੇ ਲਈ ਕੋਈ ਪ੍ਰੇਸ਼ਾਨੀ ਨਾ ਹੋਏ ,ਇਸ ਲਈ ਸਰਕਾਰੀ ਤੇਂ ਪ੍ਰਮਾਣਿਤ ਪ੍ਰਾਈਵੇਟ ਹਸਪਤਾਲਾ ਵਿਚ ਲੋੜ ਅਨੁਸਰ ਬੈਡਾ ਵਿਚ ਵਾਧਾ ਕੀਤਾ ਜਾ ਰਿਹਾ ਹੈ ਅਤੇ ਜਰੂਰੀ ਸੇਵਾਵਾਂ ਜਿਵੇਂ ਕਿ ਆਕਸੀਜਨ ਦੀ ੳਪਲਭੱਤਾ ਤੇਂ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ।ਇਸ ਤੋਂ ਇਲਾਵਾ ਆਮ ਜਨਤਾ ਜਿਲੇ ਦੇ ਕੋਵਿਡ ਹਸਪਤਾਲਾ ਵਿੱਚ ਖਾਲੀ ਬੈਡਾ ਦੀ ਸਥਿਤੀ ਬਾਰੇ ਹੈਲਪਲਾਈਨ ਨੰਬਰ 104 ਜਾਂ ਜਿਲਾ ਪ੍ਰਬੰਧਕੀ ਦਫਤਰ ਦੇ ਹੈਪਲ ਲਾਈਨ ਨੰਬਰ 0175-2350550 ਤੋਂ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।ਉਹਨਾਂ ਕਿਹਾ ਕਿ ਦੇਖਣ ਵਿਚ ਆ ਰਿਹਾ ਹੈ ਕਿ ਕੁਝ ਲੋਕਾਂ ਵੱਲੋ ਕਈ ਵਾਰੀ ਕੋਵਿਡ ਟੇਸਟਿੰਗ ਸਮੇਂ ਆਪਣਾ ਪਤਾ/ ਮੋਬਾਇਲ ਨੰਬਰ ਬਾਰੇ ਗਲਤ ਜਾਣਕਾਰੀ ਦਿਤੀ ਜਾਂਦੀ ਹੈ ਜਿਸ ਨਾਲ ਕੋਵਿਡ ਪੋਜਟਿਵ ਆਉਣ ਤੇਂ ਅਜਿਹੇ ਮਰੀਜ ਨੂੰ ਲੱਭਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਉਹਨਾਂ ਲੋਕਾ ਨੁੰ ਅਪੀਲ ਕੀਤੀ ਕਿ ਉਹ ਕੋਵਿਡ ਟੈਸਟਿੰਗ ਸਮੇਂ ਆਪਣਾ ਪਤਾ ਸਹੀ ਦਸਣ।

ਜਿਲਾ ਨੋਡਲ ਅਫਸਰ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਬਲਾਕ ਭਾਦਸੌਂ ਨੇ ਪਿੰਡ ਦਰਗਾਹਪੁਰ ਦੇੇ ਪੰਜ ਪਰਿਵਾਰਾ ਵਿਚੋ 8 ਪੋਜਟਿਵ ਕੇਸ ਆਉਣ ਤੇਂ ਏਰੀਏ ਵਿੱਚ ਮਾਈਕਰੋਕੰਟੈਨਮੈਂਟ ਲਗਾ ਦਿੱਤੀ ਗਈ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 4459 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 5,11,926 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 29578 ਕੋਵਿਡ ਪੋਜਟਿਵ, 4,78,125 ਨੈਗੇਟਿਵ ਅਤੇ ਲਗਭਗ 3823 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।