ਪਟਿਆਲਾ ਜਿਲੇ ਵਿੱਚ ਅੱਜ ਕੋਵਿਡ ਪੋਜਟਿਵ ਕੇਸਾਂ; ਮਰੀਜ਼ਾਂ ਦੀ ਮੌਤ; ਏਰੀਏ ਵਿਚ ਮਾਈਕਰੋਕੰਟੈਨਮੈਨਟ ਦੀ ਰਿਪੋਰਟ
ਪਟਿਆਲਾ, 30 ਅਪ੍ਰੈਲ ( )
ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲ੍ਹੇ ਵਿੱਚ ਕੋਵਿਡ ਟੀਕਾਕਰਨ ਪ੍ਰੀਕਿਰਿਆ ਦੋਰਾਣ ਲਗਾਏ ਕੈਂਪਾ, ਸਰਕਾਰੀ ਤੇਂ ਪ੍ਰਾਈਵੇਟ ਹਸਪਤਾਲਾ ਵਿੱਚ ਕੁੱਲ 5745 ਨਾਗਰਿਕਾਂ ਦੇ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ।ਉਹਨਾ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵੈਕਸੀਨ ਦੀ ਘਾਟ ਹੋਣ ਕਾਰਣ ਇੱਕ ਮਈ ਤੋਂ ਸ਼ੁਰੂ ਹੋਣ ਵਾਲੇ 18 ਸਾਲ ਤੋਂ ਵੱਧ ਉਮਰ ਦੇ ਕੋਵਿਡ ਟੀਕਾਕਰਨ ਨੂੰ ਕੁਝ ਸਮੇਂ ਲਈ ਅਗੇ ਪਾ ਦਿਤਾ ਗਿਆ ਹੈ ,ਜਦਕਿ 45 ਸਾਲ ਤੋਂ ਜਿਆਦਾ ਤੇਂ ਫਰੰਟਲਾਈਨ ਵਰਕਰਾਂ ਦਾ ਟੀਕਾਕਰਨ ਪਹਿਲਾ ਦੀ ਤਰਾਂ ਜਾਰੀ ਰਹੇਗਾ।ਉਹਨਾ ਕਿਹਾ ਕਿ ਸ਼ਨੀਵਾਰ ਅਤੇ ਐਤਵਾਰ ਸਰਕਾਰੀ ਛੁੱਟੀ ਹੋਣ ਦਾ ਬਾਵਜੂਦ ਵੀ ਟੀਕਾਕਰਨ ਪ੍ਰੀਕਿਰਿਆ ਆਮ ਵਾਂਗ ਜਾਰੀ ਰਹੇਗੀ। ਮਿਤੀ ਇੱਕ ਮਈ ਦਿਨ ਸ਼ਨੀਵਾਰ ਨੂੰ ਜਿਲ੍ਹੇ ਵਿਚ ਲੱਗਣ ਵਾਲੇ ਆਉਟ ਰੀਚ ਕੋਰੋਨਾ ਟੀਕਾਕਰਨ ਕੈਂਪਾ ਬਾਰੇ ਜਾਣਕਾਰੀ ਦਿੰਦੇ ਜਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵੀਨੂੰ ਗੋਇਲ ਨੇਂ ਕਿਹਾ ਕਿ ਮਿਤੀ ਇੱਕ ਮਈ ਦਿਨ ਸ਼ਨੀਵਾਰ ਨੁੰ ਪਟਿਆਲਾ ਸ਼ਹਿਰ ਦੇ ਵਾਰਡ ਨੰਬਰ 30 ਡਿਸਪੈਂਸਰੀ ਮਥੁਰਾ ਕਲੋਨੀ, ਸੰਤਾ ਦੀ ਕੁਟੀਆ, ਇੰਡਸਟਰੀਅਲ ਫੋਕਲ ਪੁਆਇੰਟ, ਰਾਧਾ ਸੁਆਮੀ ਸਤਸੰਗ ਭਵਨ ਸੂਲਰ, ਪੰਜਾਬ ਨੈਸ਼ਨਲ ਬੈਂਕ, ਸੈਂਟਰਲ ਜੇਲ, ਨੈਕਸਜੈਨ ਇੰਡਸਟਰੀਜ, ਨਾਭਾ ਦੇ ਵਾਰਡ ਨੰਬਰ 10 ਸਿਵਲ ਸਪਲਾਈ ਆਫਿਸ ਸਿਨੇਮਾ ਰੋਡ, ਵਾਰਡ ਨੰਬਰ 11 ਪੀ.ਡਬਲਿਉ ਡੀ ਰੈਸਟ ਹਾਉਸ ਮੈਹਸ ਗੇਟ, ਸਮਾਣਾ ਦੇ ਵਾਰਡ ਨੰਬਰ 6 ਬਸਤੀ ਢੇਹਾ ਬਰਾਦਰੀ, ਰਾਜਪੁਰਾ ਦੇ ਏ.ਪੀ.ਜੈਨ ਹਸਪਤਾਲ, ਅਰਬਨ ਪੀ.ਐਚ.ਸੀ. ਪੁਰਾਨਾ ਰਾਜਪੁਰਾ, ਈ.ਐਸ.ਆਈ ਹਸਪਤਾਲ, ਆਰਿਆ ਸਮਾਜ ਮੰਦਰ, ਬਹਾਵਲਪੁਰ ਭਵਨ, ਲੁਆਇਨਜ ਕੱਲਬ, ਗੁਰੂਦੁਆਰਾ ਸਾਹਿਬ ਗੋਬਿੰਦਨਗਰ, ਇੰਡਸਟਰੀਅਲ ਅਸਟੇਟ, ਫੋਕਲ ਪੁਆਇੰਟ, ਘਨੌਰ ਦੇ ਸੀ.ਐਚ.ਸੀ ਘਨੋਰ, ਪਾਤੜਾਂ ਦੇ ਵਾਰਡ ਨੰਬਰ 9 ਸੰਤ ਕਬੀਰ ਧਰਮਸ਼ਾਲਾ, ਵਾਰਡ ਨੰਬਰ 9 ਸ੍ਰੀ ਗਣੇਸ਼ ਆਟੋ ਮੋਬਾਇਲ, ਭਾਦਸੋਂ ਦੇ ਰਾਧਾ ਸੁਆਮੀ ਸਤਸੰਗ ਭਵਨ, ਦੁਧਨਸਾਧਾ ਦੇੇ ਸਿਵਲ ਡਿਸਪੈਂਸਰੀ ਸੋਨਰ, ਸ਼ੁਤਰਾਣਾ ਦੇ ਰਾਧਾ ਸੁਆਮੀ ਸਤਸੰਗ ਭਵਨ ਲੁੱਟਕੀ ਮਾਜਰਾ, ਸਬ ਸਿਡਰੀ ਸਿਹਤ ਕੇਂਦਰ ਘੱਗਾ, ਕਾਲੋਮਾਜਰਾ ਦੇ ਰਾਦਾਂ ਸੂਆਮੀ ਸਤਸੰਗ ਭਵਨ ਸੇਹਰਾ,ਹਰਪਾਲਪੁਰ ਦੇ ਰਾਧਾ ਸੁਆਮੀ ਸਤਸੰਗ ਭਵਨ ਅਜਰਾਵਰ ਆਦਿ ਵਿਖੇ ਲਗਾਏ ਜਾਣਗੇ। ਇਸ ਤੋਂ ਇਲਾਵਾ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਅਤੇ ਸਰਕਾਰੀ ਹਸਪਤਾਲਾ ਸਮੇਤ ਚੁਨਿੰਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਟੀਕੇ ਲਗਾਏ ਜਾਣਗੇ।
ਅੱਜ ਜਿਲੇ ਵਿੱਚ 472 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 4501 ਦੇ ਕਰੀਬ ਰਿਪੋਰਟਾਂ ਵਿਚੋਂ 472 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 33041 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 390 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 28258 ਹੋ ਗਈ ਹੈ।ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 4006 ਹੈ। ਜਿਲੇ੍ਹ ਵਿੱਚ 12 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 777 ਹੋ ਗਈ ਹੈ।
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 472 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 259, ਨਾਭਾ ਤੋਂ 29, ਸਮਾਣਾ ਤੋਂ 22, ਰਾਜਪੁਰਾ ਤੋਂ 52, ਬਲਾਕ ਭਾਦਸੋ ਤੋਂ 13, ਬਲਾਕ ਕੌਲੀ ਤੋਂ 31, ਬਲਾਕ ਕਾਲੋਮਾਜਰਾ ਤੋਂ 31, ਬਲਾਕ ਹਰਪਾਲਪੁਰ ਤੋਂ 07, ਬਲਾਕ ਦੁਧਣਸਾਧਾਂ ਤੋਂ 15, ਬਲਾਕ ਸ਼ੁਤਰਾਣਾ ਤੋਂ 13 ਕੋਵਿਡ ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 29 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 443 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।
ਉਹਨਾਂ ਕੋਵਿਡ ਪੋਜਟਿਵ ਮਰੀਜ ਜੋ ਘਰ ਵਿਚ ਰਹਿ ਕੇ ਠੀਕ ਹੋ ਚੁੱਕੇ ਹਨ, ਨੁੰ ਅਪੀਲ ਕੀਤੀ ਜਿਹਨਾਂ ਪੋਜਟਿਵ ਕੇਸਾਂ ਨੁੰ ਘਰ ਵਿੱਚ ਏਕਾਂਤਵਾਸ ਦੋਰਾਣ ਸਿਹਤ ਦੀ ਦੇਖਭਾਲ ਕਰਨ ਲਈ ਮਿਸ਼ਨ ਫਤਿਹ ਕਿੱਟਾ ਦੀ ਵੰਡ ਕੀਤੀ ਗਈ ਸੀ, ਉਹ ਆਪਣੇ ਕੋਲ ਪਏ ਪੱਲਸ ਆਕਸੀਮੀਟਰ ਨੇੜੇ ਦੀ ਸਿਹਤ ਸੰਸਥਾਂ ਕੋਲ ਜਮਾਂ ਕਰਵਾ ਦੇਣ, ਕਿਓੁ ਜੋ ਪੱਲਸ ਆਕਸੀਮੀਟਰ ਦੀ ਉਪਲਬਧਤਾ ਨਾ ਹੋਣ ਕਾਰਣ ਇਹ ਪੱਲਸ ਆਕਸੀਮੀਟਰ ਸੇਨੇਟਾਈਜ ਕਰਕੇ ਪੋਜਟਿਵ ਆਏ ਮਰੀਜਾਂ ਨੰੁਂ ਆਪਣਾ ਆਕਸੀਜਨ ਲੈਵਲ ਚੈਕ ਕਰਨ ਲਈ ਦਿੱਤੇ ਜਾ ਸਕਣ ਅਤੇ ਇਲਾਜ ਵਿੱਚ ਮਰੀਜਾਂ ਦੀ ਮਦਦ ਹੋ ਸਕੇ।
ਜਿਲਾ ਨੋਡਲ ਅਫਸਰ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਪਟਿਆਲਾ ਦੇ ਅਮਨ ਨਗਰ ਗੱਲੀ ਨੰਬਰ 4, ਨਿਉ ਫਰੈਂਡਜ ਐਨਕਲੇਵ ਸਾਹਮਣੇ ਅਰਬਨ ਅਸਟੇਟ 2 ਅਤੇ ਮਾਲਵਾ ਐਨਕਲੇਵ ਨੇੜੇ ਗੁਰੂ ਨਾਨਕ ਫਾਉਡੇਸ਼ਨ ਸਕੂਲ ਵਿੱਚੋਂ ਜਿਆਦਾ ਪੋਜਟਿਵ ਕੇਸ ਆਉਣ ਤੇਂ ਇਹਨਾਂ ਕਲੋਨੀਆਂ ਦੇ ਪ੍ਰਭਾਵਤ ਏਰੀਏ ਵਿਚ ਮਾਈਕਰੋਕੰਟੈਨਮੈਨਟ ਲਗਾ ਦਿਤੀ ਗਈ ਹੈ।
ਉਹਨਾਂ ਦੱਸਿਆਂ ਕਿ ਅੱਜ ਸ਼ੁਕਰਵਾਰ ਹੋਣ ਕਾਰਣ ਸਿਹਤ ਵਿਭਾਗ ਵੱਲੋਂ ਮਨਾਏ ਜਾ ਰਹੇ ਖੁਸ਼ਕ ਦਿਵਸ ਤਹਿਤ ਡੇਂਗੁ, ਮਲੇਰੀਆਂ ਅਤੇ ਚਿਕਨਗੁਨੀਆਂ ਦੀ ਰੋਕਥਾਮ ਕਰਨ ਲਈ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਿਲੇ ਵਿੱਚ 7654 ਘਰਾਂ ਵਿੱਚ ਜਾ ਕੇ ਪਾਣੀ ਦੇ ਸਰੋਤਾਂ ਦੀ ਚੈਕਿੰਗ ਕੀਤੀ ਅਤੇ ਲੋਕਾਂ ਨੂੰ ਕਰੋਨਾ ਦੇ ਨਾਲ ਨਾਲ ਡੇਂਗੂ ਤੋਂ ਬਚਾਓ ਸਬੰਧੀ ਜਾਗਰੂਕ ਵੀ ਕੀਤਾ। ਚੈਕਿੰਗ ਦੌਰਾਨ 20 ਘਰਾਂ ਵਿੱਚ ਡੇਂਗੂ ਦਾ ਲਾਰਵਾ ਪਾਏ ਜਾਣ ਤੇ ਡੇਂਗੁ ਲਾਰਵਾ ਨਸ਼ਟ ਕਰਵਾਇਆ ਗਿਆ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 4108 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 5,40,331 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 33041 ਕੋਵਿਡ ਪੋਜਟਿਵ, 5,04,056 ਨੈਗੇਟਿਵ ਅਤੇ ਲਗਭਗ 2834 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।