ਪਟਿਆਲਾ ਜਿਲੇ ਵਿੱਚ ਕੋਵਿਡ ਕੇਸਾਂ ਵਿੱਚ ਵਾਧਾ ; ਦੋ ਏਰੀਏ ਵਿਚੋਂ ਮਾਈਕਰੋਕੰਟੈਨਮੈਂਟ ਲਗਾਈ

241

ਪਟਿਆਲਾ ਜਿਲੇ ਵਿੱਚ  ਕੋਵਿਡ ਕੇਸਾਂ ਵਿੱਚ ਵਾਧਾ ; ਦੋ ਏਰੀਏ ਵਿਚੋਂ ਮਾਈਕਰੋਕੰਟੈਨਮੈਂਟ ਲਗਾਈ

ਪਟਿਆਲਾ 31 ਅਗਸਤ  (       )

ਜਿਲੇ ਵਿਚ 180 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 1700  ਕਰੀਬ ਰਿਪੋਰਟਾਂ ਵਿਚੋ 180 ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 6333 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 135 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 4628 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 166 ਪੋਜਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ, ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1539 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 180 ਕੇਸਾਂ ਵਿਚੋ 98 ਪਟਿਆਲਾ ਸ਼ਹਿਰ, 02 ਸਮਾਣਾ,23 ਰਾਜਪੁਰਾ, 08 ਨਾਭਾ, 04 ਪਾਤੜਾਂ , 03 ਸਨੋਰ  ਅਤੇ 42 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 27 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ, 152 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ  ਅਤੇ ਇੱਕ ਬਾਹਰੀ ਰਾਜ ਤੋਂ ਆਉਣ ਕਰਕੇ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪਟਿਆਲਾ ਤੋਂ ਗੋਬਿੰਦ ਬਾਗ ਤੋਂ ਸੱਤ, ਪੁਲਿਸ ਲਾਈਨ ਤੋਂ ਛਂੇ,ਡੂਮਾ ਵਾਲੀ ਗੱਲੀ, ਵਿਰਕ ਕਲੋਨੀ, ਗੁਰੂ ਨਾਨਕ ਨਗਰ ਤੋਂ ਪੰਜ-ਪੰਜ, ਅਨੰਦ ਨਗਰ ਬੀ ਤੋਂ ਚਾਰ,ਸਿਵਲ ਲਾਈਨ, ਪੁਰਾਨਾ ਪਟਿਆਲਾ ਕੈਂਟ, ਤ੍ਰਿਪੜੀ ਤੋਂ ਤਿੰਨ-ਤਿੰਨ, ਮੁੱਹਲਾ ਸੁਈਗਰਾਂ, ਹਰਿੰਦਰ ਨਗਰ, ਅਰਬਨ ਅਸਟੇਟ ਫੇਸ ਦੋ, ਡੀ.ਐਮ.ਡਬਲਿਉ, ਰਣਜੀਤ ਨਗਰ, ਫਰੈਂਡਜ ਕਲੋਨੀ ਤੋ ਦੋ- ਦੋ, ਅਜਾਦ ਨਗਰ, ਰਣਜੀਤ ਨਗਰ, ਜੱਟਾਂ ਵਾਲਾ ਚੋਂਤਰਾ,ਵੱਡੀ ਬਾਰਾਦਰੀ, ਵਿਕਾਸ ਕਲੋਨੀ, ਚਰਨ ਬਾਗ, ਸਾਹਿਬ ਨਗਰ, ਮੋਤੀ ਬਾਗ, ਲਾਹੋਰੀ ਗੇਟ, ਪ੍ਰਤਾਪ ਨਗਰ, ਮਜੀਠੀਆਂ ਐਨਕਲੇਵ, ਟਰਾਈਕੋਨ ਸਿਟੀ, ਜੁਝਾਰ ਨਗਰ, ਆਰਿਆ ਸਮਾਜ ਆਦਿ ਥਾਂਵਾ ਤੋਂ ਇੱਕ ਇੱਕ, ਰਾਜਪੁਰਾ ਦੇ ਗੁਰੂ ਨਾਨਕ ਮੁਹੱਲਾ ਤੋਂ ਸੱਤ, ਭਾਰਤ ਕਲੋਨੀ ਤੋਂ ਪੰਜ, ਨੇੜੇ ਦੁਰਗਾ ਮੰਦਰ, ਰਾਜਪੁਰਾ ਟਾਉਨ, ਨਾਭਾ ਪਾਵਰ ਪਲਾਂਟ ਤੋਂ ਦੋ-ਦੋ, ਆਰਿਆ ਸਮਾਜ ਰੋਡ, ਫੋਕਲ ਪੁਆਇੰਟ, ਨੇੜੇ ਸ਼ਿਵ ਮੰਦਰ, ਅਨੰਦ ਕਲੋਨੀ ਆਦਿ ਥਾਂਵਾ ਤੋਂ ਇੱਕ-ਇੱਕ, ਨਾਭਾ ਦੇ ਰਾਣੀ ਬਾਗ, ਗਿੱਲੀਅਨ ਸਟਰੀਟ, ਕ੍ਰਿਸ਼ਨਾ ਪੁਰੀ, ਅਜੀਤ ਨਗਰ, ਕਮਲਾ ਕਲੋਨੀ, ਦੁੱਲਦੀ ਗੇਟ, ਰਿਪੁਦਮਨ ਮੁੱਹਲਾ ਆਦਿ ਥਾਂਵਾ ਤੋਂ ਇੱਕ-ਇੱਕ, ਸਮਾਣਾ  ਤੋਂ ਦੋ, ਸਨੋਰ ਤੋਂ 3 , ਪਾਤੜਾਂ ਤੋਂ ਚਾਰ ਅਤੇ 42 ਪੋਜਟਿਵ ਕੇਸ ਵੱਖ ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ।ਜਿਹਨਾਂ ਵਿੱਚ ਚਾਰ ਗਰਭਵੱਤੀ ਮਾਵਾਂ ਅਤੇ ਇੱਕ ਪੁਲਿਸ ਕਰਮੀ ਵੀ ਸ਼ਾਮਲ ਹੈ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਪਟਿਆਲਾ ਜਿਲੇ ਵਿੱਚ  ਕੋਵਿਡ ਕੇਸਾਂ ਵਿੱਚ ਵਾਧਾ ; ਦੋ ਏਰੀਏ ਵਿਚੋਂ ਮਾਈਕਰੋਕੰਟੈਨਮੈਂਟ ਲਗਾਈ
Covid

ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਕੋਵਿਡ ਦੀ ਸਥਿਤੀ ਨੂੰ ਮੰਦੇਨਜਰ ਰੱਖਦਿਆਂ ਪ੍ਰਾਈਵੇਟ ਹਸਪਤਾਲਾ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ।ਜਿਸ ਤਹਿਤ ਕੋਵਿਡ ਕੇਸਾਂ ਦੇ ਦਾਖਲੇ ਲਈ ਅੱਜ ਜਿਲੇ ਵਿਚ ਰਾਜਪੁਰਾ ਦੇ ਸਮਰਿਤੀ ਨਰਸਿੰਗ ਹੋਮ ਨੂੰ 10 ਬੈਡਾ ਦੀ ਆਈਸੋਲੈਸ਼ਨ ਫੈਸੀਲਿਟੀ ਬਣਾਈ ਗਈ ਹੈ ਅਤੇ ਪਹਿਲਾ ਤੋਂ ਸ਼ਾਮਲ ਅਮਰ ਹਸਪਤਾਲ ਵਿੱਚ 12 ਅਤੇ ਕੋਲੰਬਿਆ ਏਸ਼ੀਆਂ ਹਸਪਤਾਲ ਵਿੱਚ ਸੱਤ ਹੋਰ ਬੈਡਾ ਦੀ ਆਈਸੋਲੈਸ਼ਨ ਫੈਸੀਲਿਟੀ ਦਾ ਵਾਧਾ ਕੀਤਾ ਗਿਆ ਹੈ।ਇਸ ਤੋਂ ਇਲਾਵ ਨਾਭਾ ਵਿਖੇ ਗੁਰੂ ਤੇਗ ਬਹਾਦਰ ਲੈਬ ਨੂੰ ਆਰ.ਟੀ.ਪੀ.ਸੀ.ਆਰ. ਟੈਸਟ ਲੈਣ ਦੀ ਮਾਣਤਾ ਦਿੱਤੀ ਗਈ ਹੈ।ਜੋ ਕਿ ਪ੍ਰਤੀ ਟੈਸਟ ਇੱਕ ਹਜਾਰ ਰੁਪਏ ਚਾਰਜ ਕਰਨਗੇ।ਉਹਨਾਂ ਕਿਹਾ ਕਿ ਪ੍ਰਾਈਵੇਟ ਹਸਪਤਾਲਾ ਨੂੰ ਕਿਹਾ ਗਿਆ ਹੈ ਕਿ ਜਿਹੜਾ ਕੋਈ ਬੁਖਾਰ ਜਾਂ ਕੋਵਿਡ ਲੱਛਣਾ ਦਾ ਸ਼ਕੀ ਮਰੀਜ ਉਹਨਾਂ ਦੇ ਕਲੀਨਿਕ ਵਿੱਚ ਸੀ.ਟੀ.ਸਕੈਨ ਜਾਂ ਛਾਤੀ ਦਾ ਐਕਸਰਾ ਕਰਵਾਉਣ ਆਉਂਦਾ ਹੈ ਅਤੇ ਕੋਵਿਡ ਜਾਂਚ ਨਹੀ ਕਰਵਾਉਂਦਾ, ਉਸ ਦੀ ਸੁਚਨਾ ਜਿਲਾ ਸਿਹਤ ਵਿਭਾਗ ਨੂੰ ਜਰੂਰ ਦਿੱਤੀ ਜਾਵੇ।ਉਹਨਾਂ ਦੱਸਿਆ ਕਿ ਏਰੀਏ ਵਿਚੋ ਜਿਆਦਾ ਪੋਜਟਿਵ ਕੇਸ ਆਉਣ ਤੇਂ ਪਟਿਆਲਾ ਦੇ ਨਿਉ ਲਾਲ ਬਾਗ ਏਰੀਏ (ਸਾਹਮਣੇ ਪੋਲੋ ਗਰਾਂਉਂਡ) ਅਤੇ ਮਹਿੰਦਰਾ ਕੰਪਲੈਕਸ ਗੱਲੀ ਨੰਬਰ ਤਿੰਨ ਵਿਚ ਮਾਈਕਰੋਕੰਟੈਨਮੈਂਟ ਲਗਾ ਦਿੱਤੀ ਗਈ ਹੈ ਅਤੇ ਸਮਾਂ ਪੁਰਾ ਹੋਣ ਅਤੇ ਏਰੀਏ ਵਿਚੋਂ ਕੋਈ ਨਵਾਂ ਕੇਸ ਨਾ ਆਉਣ ਤੇਂ ਰਣਜੀਤ ਨਗਰ ਬਲਾਕ ਏ ਵਿਚ ਲਗਾਈ ਮਾਈਕਰੋ ਕੰਟੈਨਮੈਂਟ ਹਟਾ ਦਿੱਤੀ ਗਈ ਹੈ।

ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਤਿੰਨ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੌਤ ਹੋ ਗਈ ਹੈ।ਜਿਹਨਾਂ ਵਿਚੋ ਤਿੰਨੇ ਹੀ ਪਟਿਆਲਾ ਸ਼ਹਿਰ ਨਾਲ ਸਬੰਧਤ ਹਨ।ਪਹਿਲਾ ਅਰੋੜਿਆਂ ਸਟਰੀਟ ਦਾ ਰਹਿਣ ਵਾਲਾ 45 ਸਾਲਾ ਵਿਅਕਤੀ ਜੋ ਕਿ ਸ਼ੁਗਰ ਦਾ ਪੁਰਾਨਾ ਮਰੀਜ ਸੀ ਅਤੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਸੀ।ਦੁਸਰਾ ਤ੍ਰਿਵੈਨੀ ਚੋਂਕ ਦੀ ਰਹਿਣ ਵਾਲੀ 60 ਸਾਲਾ ਅੋਰਤ ਜੋ ਕਿ ਸ਼ੁਗਰ ਦੀ ਮਰੀਜ ਸੀ ਅਤੇ 26 ਤਾਰੀਖ ਤੋਂ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਸੀ, ਤੀਸਰਾ ਗੁਰ ੂਨਾਨਕ ਨਗਰ ਗੁਰਬਖਸ਼ ਕਲੋਨੀ ਦਾ ਰਹਿਣ ਵਾਲਾ 45 ਸਾਲਾ ਵਿਅਕਤੀ ਜੋ ਕਿ ਸ਼ੁਗਰ ਦਾ ਪੁਰਾਨਾ ਮਰੀਜ ਸੀ ਅਤੇ 13 ਅਗਸਤ ਤੋਂ ਹਸਪਤਾਲ ਵਿੱਚ ਦਾਖਲ਼ ਸੀ।ਇਹ ਸਾਰੇ ਮਰੀਜ ਹਸਪਤਾਲ ਵਿੱਚ ਦਾਖਲ਼ ਸਨ ਅਤੇ ਇਹਨਾਂ ਦੀ ਹਸਪਤਾਲ ਵਿੱਚ ਇਲਾਜ ਦੋਰਾਣ ਮੌਤ ਹੋ ਗਈ ਹੈ।ਜਿਸ ਨਾਲ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੋੌਤਾਂ ਦੀ ਗਿਣਤੀ ਹੁਣ 166 ਹੋ ਗਈ ਹੈ।

ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 1910 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 85508 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 6333 ਕੋਵਿਡ ਪੋਜਟਿਵ, 77735 ਨੈਗਟਿਵ ਅਤੇ ਲੱਗਭਗ 1240 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

August,31,2020