ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਕੇਸ 13000 ਨੂੰ ਪਾਰ ਕਰ ਗਿਆ: ਡਾ. ਮਲਹੋਤਰਾ

166

ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਕੇਸ 13000 ਨੂੰ ਪਾਰ ਕਰ ਗਿਆ: ਡਾ. ਮਲਹੋਤਰਾ

ਪਟਿਆਲਾ, 7 ਨਵੰਬਰ (           )

ਜਿਲੇ ਵਿਚ 55 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਪ੍ਰਾਪਤ 1550 ਦੇ ਕਰੀਬ ਰਿਪੋਰਟਾਂ ਵਿਚੋਂ 55 ਕੋਵਿਡ ਪੋਜਟਿਵ ਪਾਏ ਗਏ ਹਨ।ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 13078 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 41 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 12377 ਹੋ ਗਈ ਹੈ।ਅੱਜ ਜਿਲੇ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ ਦੀ ਮੌਤ ਨਾ ਹੋਣ ਕਾਰਣ ਜਿਲੇ ਵਿੱਚ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 383 ਹੀ ਹੈ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 318 ਹੈ।ਉਹਨਾਂ ਦੱਸਿਆ ਕਿ ਹੁਣ ਤੱਕ 95 ਫੀਸਦੀ ਦੇ ਕਰੀਬ ਕੋਵਿਡ ਪੋਜਟਿਵ ਮਰੀਜ ਕਰੋਨਾ ਤੋਂ ਠੀਕ ਹੋ ਚੁੱਕੇ ਹਨ ਅਤੇ ਬਾਕੀ ਮਰੀਜ ਸਿਹਤਯਾਬੀ ਵੱਲ ਹਨ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 55 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 29, ਸਮਾਣਾ ਤੋਂ 03, ਨਾਭਾ ਤੋਂ 03, ਰਾਜਪੁਰਾ ਤੋਂ 05, ਬਲਾਕ ਕਾਲੋਮਾਜਰਾ ਤੋਂ 04, ਹਰਪਾਲ ਪੁਰ ਤੋਂ 05, ਬਲਾਕ ਸ਼ੁਤਰਾਣਾ ਤੌਂ 01 ਅਤੇ ਬਲਾਕ ਕੌਲੀ ਤੋਂ 05 ਕੇਸ ਰਿਪੋਰਟ ਹੋਏ ਹਨ।ਜਿਹਨਾਂ ਵਿਚੋਂ 10 ਪੋਜਟਿਵ ਕੇਸ਼ਾਂ ਦੇ ਸੰਪਰਕ ਵਿੱਚ ਅਤੇ 45 ਮਰੀਜ ਕੰਟੈਨਮੈਂਟ ਜੋਨ ਅਤੇ ਓ.ਪੀ.ਡੀ. ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਪੰਜਾਬੀ ਬਾਗ, ਫੋਕਲ ਪੁਆਇੰੰਟ, ਤਫਜਲਪੁਰਾ, ਵਿਜੇ ਨਗਰ, ਐਨ.ਆਈ.ਐਸ., ਧਾਲੀਵਾਲ ਕਲੋਨੀ, ਰੋਜ ਐਵੀਨਿਉ, ਐਨ.ਕੇ.ਰੋਡ., ਨਾਮਧਰ ਖਾਨ ਰੋਡ, ਗੁਰੂ ਰਾਮਦਾਸ ਨਗਰ, ਰਾਘੋ ਮਾਜਰਾ, ਅਰਬਨ ਅਸਟੇਟ ਫੇਜ ਇੱਕ ਅਤੇ ਦੋ, ਰੋਇਲ ਐਨਕਲੇਵ, ਅਜਾਦ ਨਗਰ, ਪੁਰਾਨਾ ਬਿਸ਼ਨ ਨਗਰ, ਮਿਲਟਰੀ ਕੈਂਟ, ਸਰਹੰਦ ਰੋਡ, ਨਿਉ ਮਜੀਠੀਆਂ ਐਨਕਲੇਵ, ਦੀ ਮਾਲ, ਆਰਿਆ ਸਮਾਜ, ਸਾਹਿਬ ਨਗਰ, ਨਾਭਾ ਤੋਂ ਬੈਂਕ ਸਟਰੀਟ, ਪਾਂਡੂਸਰ ਮੁੱਹਲਾ, ਡਾਕਟਰ ਵਰਿਆਮ ਸਿੰਘ ਸਟਰੀਟ, ਸਮਾਣਾ ਦੇ ਸੋਖੌਂ ਕਲੋਨੀ, ਰਾਜਪੁਰਾ ਦੇ ਦਸ਼ਮੇਸ਼ ਕਲੋਨੀ, ਗੋਬਿੰਦ ਕਲੋਨੀ, ਗਾਂਧੀ ਕਲੋਨੀ, ਰਾਜਪੁਰਾ ਟਾਉਨ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ / ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਕੇਸ 13000 ਨੂੰ ਪਾਰ ਕਰ ਗਿਆ: ਡਾ. ਮਲਹੋਤਰਾ
Civil surgeon Patiala

ਅੱਜ ਵੀ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 1600 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 2,04,889 ਸੈਂਪਲ ਲਏ ਜਾ ਚੁੱਕੇ ਹਨ ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 13,078 ਕੋਵਿਡ ਪੋਜਟਿਵ, 1,90,111 ਨੇਗੇਟਿਵ ਅਤੇ ਲੱਗਭਗ 1300 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ ।