ਪਟਿਆਲਾ ਜਿਲੇ ਵਿੱਚ ਵੱਧ ਰਹੇ ਕੇਸ ; ਮੌਤਾਂ ਵਿਚ ਵਾਧਾ; ਮਾਈਕਰੋਕੰਟੈਨਮੈਂਟ ਏਰੀਏ ਵਿਚ ਵਾਧਾ

225

ਪਟਿਆਲਾ ਜਿਲੇ ਵਿੱਚ ਵੱਧ ਰਹੇ ਕੇਸ ; ਮੌਤਾਂ ਵਿਚ ਵਾਧਾ; ਮਾਈਕਰੋਕੰਟੈਨਮੈਂਟ ਏਰੀਏ ਵਿਚ ਵਾਧਾ

ਪਟਿਆਲਾ, 17 ਅਪ੍ਰੈਲ  (         ) 

ਅੱਜ ਜਿਲੇ ਵਿੱਚ 363 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ. ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 3445 ਦੇ ਕਰੀਬ ਰਿਪੋਰਟਾਂ ਵਿਚੋਂ 363 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 27,069 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 237 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 23630 ਹੋ ਗਈ ਹੈ । ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2777 ਹੈ।ਸੱਤ ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 667 ਹੋ ਗਈ ਹੈ. ਜਿਸ ਵਿਚੋਂ ਆਡਿਟ ਦੋਰਾਣ ਪੰਜ ਮੋਤਾਂ ਨਾਨ ਕੋਵਿਡ ਪਾਈਆਂ ਗਈਆਂ ਹਨ.

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 363 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 238, ਨਾਭਾ ਤੋਂ 18, ਰਾਜਪੁਰਾ ਤੋਂ 30, ਸਮਾਣਾ ਤੋਂ 09, ਬਲਾਕ ਭਾਦਸੋ ਤੋਂ 15, ਬਲਾਕ ਕੌਲੀ ਤੋਂ 10, ਬਲਾਕ ਕਾਲੋਮਾਜਰਾ ਤੋਂ 20, ਬਲਾਕ ਸ਼ੁਤਰਾਣਾਂ ਤੋਂ 04, ਬਲਾਕ ਹਰਪਾਲਪੁਰ ਤੋਂ 07, ਬਲਾਕ ਦੁਧਣ ਸਾਧਾਂ ਤੋਂ 10 ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 25 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 338 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ। ਸਿਵਲ ਸਰਜਨ ਡਾ. ਸਤਿੰਦਰ ਸਿੰਘ  ਨੇਂ ਕਿਹਾ ਕਿ ਦੇਖਣ ਵਿੱਚ ਆ ਰਿਹਾ ਹੈ ਕਿ ਕੁਝ ਥਾਂਵਾ ਤੇਂ ਕੁਝ ਪ੍ਰਾਈਵੇਟ ਹਸਪਤਾਲਾ ਵੱਲੋਂ ਕੋਵਿਡ ਸ਼ਕੀ ਮਰੀਜਾਂ ਨੂੰ ਜਿਲਾ ਸਿਹਤ ਵਿਭਾਗ ਨੁੰ ਸੁਚਨਾ ਦਿਤੇ ਬਿਨਾਂ ਆਪਣੇ ਪੱਧਰ ਤੇਂ ਬਿਨਾਂ ਟੈਸਟ ਕਰਵਾਏ ਹਸਪਤਾਲਾ ਵਿੱਚ ਦਾਖਲ ਕਰਨ ਦੀ ਸੁਚਨਾ ਪ੍ਰਾਪਤ ਹੋ ਰਹੀ ਹੈ, ਇਸ ਗੱਲ ਦਾ ਸ਼ਖਤ ਨੋਟਿਸ ਲ਼ੈਂਦੇ ਹੋਏ ਉਹਨਾਂ ਕਿਹਾ ਕਿ ਅਜਿਹੇ ਕਿਸੇ ਲਾਲਚ ਵਿੱਚ ਕੀਤੇ ਗਏ ਦਾਖਲੇ ਕਾਰਣ ਪਹਿਲਾ ਤੋਂ ਹੀ ਦਾਖਲ ਹੋਰ ਬਿਮਾਰੀਆਂ ਨਾਲ ਪੀੜਤ ਮਰੀਜਾਂ ਦਾ ਨੁਕਸਾਨ ਹੋ ਸਕਦਾ ਹੈ।ਕੋਵਿਡ ਦੇ ਸ਼ਕੀ ਮਰੀਜਾਂ ਦੀ ਸਿਰਫ ਪ੍ਰਮਾਨਤ ਆਈਸੋਲੇਸ਼ਨ ਹਸਪਤਾਲਾ ਵਿੱਚ ਹੀ ਦਾਖਲ ਕਰਨ ਦੇ ਯੋਗ ਹਨ।ਜਿਲਾ ਪਟਿਆਲਾ ਵਿਚ ਆਈਸੋਲੇਸ਼ਨ ਹਸਪਤਾਲਾ ਵਿਚ ਸਰਕਾਰੀ ਤੇਂ ਪ੍ਰਾਈਵੇਟ ਹਸਪਤਾਲਾ ਵਿਚ ਬੈਡਾਂ ਦੀ ਕੋਈ ਕਮੀ ਨਹੀ ਹੈ। ਗੈਰ ਕਾਨੰੁਨੀ ਟੈਸਟ ਕਰਨ  ਅਤੇ ਬਿਨਾਂ ਰਿਪੋਰਟ ਮਰੀਜਾ ਦੇ ਦਾਖਲਿਆਂ ਕਰਨ ਵਾਲਿਆਂ ਵਿੱਰੁਧ ਐਪੀਡੈਮਿਕ ਡਜੀਜ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।

ਨੋਡਲ ਫਸਰ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਗੁਰਬਖਸ਼ ਕਲੋਨੀ ਗੱਲੀ ਨੰਬਰ 1 ਵਿਚਂੋ ਸੱਤ ਅਤੇ ਅਨੰਦ ਨਗਰ ਬੀ ਦੀ ਗੱਲੀ ਨੰਬਰ 5 ਵਿੱਚਂੋ ਪੰਜ ਕੋਵਿਡ ਪੋਜਟਿਵ ਕੇਸ ਆਉਣ ਤੇਂ ਇਹਨਾਂ ਗੱਲੀਆਂ ਵਿਚ ਮਾਈਕਰੋਕੰਟੈਨਮੈਂਟ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮਾਈਕਰੋਕੰਟੈਨਮੈਂਟ ਏਰੀਏ ਉਪਕਾਰ ਨਗਰ ਵਿੱਚ ਕੋਵਿਡ ਸੈਪਲਿੰਗ ਦੋਰਾਣ ਦੋ ਹੋਰ ਪੋਜਟਿਵ ਪਾਏ ਗਏ ਹਨ।

ਪਟਿਆਲਾ ਜਿਲੇ ਵਿੱਚ ਵੱਧ ਰਹੇ ਕੇਸ ; ਮੌਤਾਂ ਵਿਚ ਵਾਧਾ; ਮਾਈਕਰੋਕੰਟੈਨਮੈਂਟ ਏਰੀਏ ਵਿਚ ਵਾਧਾ
Civil Surgeon

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 4055 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ. ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 4,86143 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 27069 ਕੋਵਿਡ ਪੋਜਟਿਵ, 4,55292 ਨੈਗੇਟਿਵ ਅਤੇ ਲਗਭਗ 3382 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਅੱਜ 5894 ਟੀਕੇ ਲਗਾਏ ਗਏ। ਜਿਸਨਾਲ ਜਿਲ੍ਹੇ ੱਿਵਚ ਕੁੱਲ ਕੋਵਿਡ ਟੀਕਾਕਰਨ ਦੀ ਗਿਣਤੀ 1,55,015 ਹੋ ਗਈ ਹੈ। ਡਾ ਵੀਨੁੰ ਗੋਇਲ ਨੇਂ ਜਿਲ੍ਹਾ ਪਟਿਆਲਾ ਵਿੱਚ ਮਿਤੀ 18 ਅਪ੍ਰੈਲ ਦਿਨ ਐਤਵਾਰ ਨੁੰ ਲੱਗਣ ਵਾਲੇ ਆਉਟ ਰੀਚ ਕੋਰੋਨਾ ਟੀਕਾਕਰਨ ਕੈਂਪ ਪਟਿਆਲਾ ਸ਼ਹਿਰ ਦੇ ਅਰਬਨ ਅਸਟੇਟ ਫੇਜ ਇੱਕ ਸ਼ਿਵ ਮੰਦਰ, ਅਰਬਨ ਅਸਟੇਟ ਫੇਜ 2 ਰਾਧੇ ਸ਼ਿਆਮ ਮੰਦਰ, ਗੁਰੂਦੁਆਰਾ ਸਾਹਿਬ ਗੱਲੀ ਨੰਬਰ 2 ਗੁਰੂਨਾਨਕ ਨਗਰ, ਵਾਰਡ ਨੰਬਰ 27 ਸ਼ਿਰਡੀ ਸਾਂਈ ਮੰਦਰ ਪੁਰਾਨਾ ਬਿਸ਼ਨ ਨਗਰ, ਵਾਰਡ ਨੰਬਰ 30 ਡਿਸਪੈਂਸਰੀ ਮਥੁਰਾ ਕਲੋਨੀ, ਵਾਰਡ ਨੰਬਰ 33 ਡਿਸਪੈਂਸਰੀ ਦਾਰੂ ਕੁੱਟੀਆ, ਵਾਰਡ ਨੰਬਰ 10 ਸਰਕਾਰੀ ਐਲੀਮੈਂਟਰੀ ਸਕੂਲ ਰਤਨ ਨਗਰ, ਵਾਰਡ ਨੰਬਰ 40 ਧਰਮਸ਼ਾਲਾ ਸਾਹਮਣੇ ਭਿੰਡੀ ਦੀ ਚੱਕੀ, ਵਾਰਡ ਨੰਬਰ 48 ਗੁਰੁਦੁਆਰਾ ਸਾਹਿਬ ਖਾਲਸਾ ਮੁੱਹਲਾ, ਸੰਜੇ ਕਲੋਨੀ ਨੇੜੇ ਨਗਰ ਖੇੜਾ ਨੇੜੇ ਜੈਨ ਮਿੱਲ, ਸ਼ੀਸ਼ ਮਹਿਲ ਕਲੋਨੀ ਡਕਾਲਾ ਚੁੰਗੀ, ਵਾਰਡ ਨੰਬਰ 57 ਕੇਸ਼ਵ ਰਾਜਪੂਤ ਧਰਮਸ਼ਾਲਾ ਨਿਉ ਬਸਤੀ ਬਡੰੁਗਰ, ਰਾਧਾ ਸੁਆਮੀ ਸਤਸੰਗ ਭਵਨ , ਪੀ.ਆਰ.ਟੀ.ਸੀ ਵਰਕਸ਼ਾਪ,ਪਾਤੜਾਂ ਦੇ ਵਾਰਡ ਨੰਬਰ 4,5 ਸਰਕਾਰੀ ਹਸਪਤਾਲ, ਘਨੋਰ ਦੇ ਵਾਰਡ ਨੰਬਰ 8 ਬਾਲਮਿਕੀ ਧਰਮਸ਼ਾਲਾ, ਭਾਦਸੌਂ ਦੇ ਰਾਧਾ ਸੁਆਮੀ ਸਤਸੰਗ ਭਵਨ, ਕੋਆਪਰੇਟਿਵ ਸੋਸਾਇਟੀ ਕੋਟ ਕਲਾਂ, ਮੰਡੀ ਬੋਰਡ ਭਾਦਸੋਂ, ਵਾਰਡ ਨੰਬਰ 9 ਸੀਤਲਾ ਮਾਤਾ ਮੰਦਰ, ਸਮਾਣਾ ਦੇ ਰਾਧਾ ਸੁਆਮੀ ਸਤਸੰਗ ਭਵਨ ਫਤਿਹਪੁਰ, ਕੋਆਪਰੇਟਿਵ ਸੋਸਾਇਟੀ ਸਮਾਣਾ ਸਿਟੀ, ਵਾਰਡ ਨੰਬਰ 5 ਮਹਾਂਵੀਰ ਮੰਦਰ ਸਰਾਈ ਪੱਟੀ ਰੋਡ, ਰਾਜਪੁਰਾ ਦੇ ਰਾਧਾਸੁਆਮੀ ਸਤਸੰਗ ਭਵਨ, ਵਾਰਡ ਨੰਬਰ 21 ਗੁਰਦੁਆਰਾ ਸਾਹਿਬ ਨਿਧਾਨ ਸਿੰਘ, ਵਾਰਡ ਨੰਬਰ 28 ਜਨਤਾ ਸਕੂਲ, ਵਾਰਡ ਨੰਬਰ 29 ਗੁਰਦੁਆਰਾ ਸਾਹਿਬ ਬਨੁੜੀ ਗੇਟ ਪੁਰਾਨਾ ਰਾਜਪੁਰਾ, ਸ਼ੁਤਰਾਣਾ ਦੇ ਕੋਆਪਰੇਟਿਵ ਸੋਸਾਇਟੀ ਬੁਜਰਗ, ਕੋਆਪਰੇਵ ਸੋਸਾਇਟੀ ਕੁਲਾਰਾ, ਬਲਾਕ ਨੰਬਰ 2 ਸਬ ਸਿਡਰੀ ਸਿਹਤ ਕੇਂਦਰ ਘੱਗਾ, ਸਿਵਲ ਸਿਪੈਨਸਰੀ ਸਨੋਰ, ਨਾਭਾ ਤੋਂ ਵਾਰਡ ਨੰਬਰ 9 ਭੱਠਾ ਸਟਰੀਟ , ਸਿਵਲ ਸਹਪਤਾਲ ਨਾਭਾ ਵਿਖੇ ਲਗਾਏ ਜਾਣਗੇ।ਇਸ ਤੋਂ ਇਲਾਵਾ ਜਿਲ੍ਹੇ ਦੇ 120 ਦੇ ਕਰੀਬ ਪਿੰਡਾਂ ਅਤੇ ਸਰਕਾਰੀ ਹਸਪਤਾਲਾ ਸਮੇਤ ਚੁਨਿੰਦੇ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਟੀਕੇ ਲਗਾਏ ਜਾਣਗੇ।