ਪਟਿਆਲਾ ਨੂੰ ਮਿਲਿਆ ਸੁਪਰਸਕਰ ਮਸ਼ੀਨ ਦਾ ਤੋਹਫ਼ਾ- ਮੇਅਰ

195

ਪਟਿਆਲਾ ਨੂੰ ਮਿਲਿਆ ਸੁਪਰਸਕਰ ਮਸ਼ੀਨ ਦਾ ਤੋਹਫ਼ਾ-ਮੇਅਰ

 ਪਟਿਆਲਾ 24 ਦਸੰਬਰ

1.5 ਕਰੋੜ ਦੀ ਲਾਗਤ ਵਾਲੀ ਸੁਪਰ ਸਕਰ ਮਸ਼ੀਨ ਹੁਣ ਪਟਿਆਲਾ ਨਗਰ ਨਿਗਮ ਵਿੱਚ ਹਰ ਸਮੇਂ ਉਪਲਬਧ ਹੋਵੇਗੀ। ਇਸ ਮਸ਼ੀਨ ਦੇ ਉਪਲਬਧ ਹੋਣ ਨਾਲ ਸ਼ਹਿਰ ਦੇ ਕਿਸੇ ਵੀ ਹਿੱਸੇ ਵਿੱਚ ਸੀਵਰੇਜ ਜਾਮ ਦੀ ਸਮੱਸਿਆ ਨੂੰ ਸਮੇਂ ਸਿਰ ਹੱਲ ਕਰਨਾ ਬਹੁਤ ਆਸਾਨ ਹੋ ਜਾਵੇਗਾ। ਇਸ ਦੇ ਨਾਲ ਹੀ ਨਿਗਮ ਨੂੰ ਸੁਪਰ ਸਕਰ ਮਸ਼ੀਨ ਦੀ ਵਰਤੋਂ ਪਹਿਲਾਂ ਨਾਲੋਂ ਕਰੀਬ 10 ਤੋਂ 12 ਫੀਸਦੀ ਘੱਟ ਖਰਚ ਚ੍ ਪਵੇਗਾ।  ਇਹ ਜਾਣਕਾਰੀ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਮੀਡੀਆ ਰਾਹੀਂ ਸ਼ਹਿਰ ਵਾਸੀਆਂ ਤਕ ਪਹੁੰਚਾਉਣ ਲਈ ਉਪਰੋਕਤ ਜਾਣਕਾਰੀ ਦਿੱਤੀ ਹੈ। ਮੇਅਰ ਅਨੁਸਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਭਰ ਵਿੱਚ ਸੀਵਰੇਜ ਦੀ ਸਮੱਸਿਆ ਲਈ ਕਰੋੜਾਂ ਰੁਪਏ ਦੇ ਖਰਚੇ ਨੂੰ ਘਟਾਉਣ ਅਤੇ ਸੀਵਰੇਜ ਦੀ ਸਮੱਸਿਆ ਨੂੰ ਸਮੇਂ ਸਿਰ ਹੱਲ ਕਰਨ ਦੇ ਮਕਸਦ ਨਾਲ ਛੇ ਨਵੀਆਂ ਸੁਪਰ ਸਕਰ ਮਸ਼ੀਨਾਂ ਖਰੀਦਣ ਲਈ ਹਰੀ ਝੰਡੀ ਦੇ ਦਿੱਤੀ ਸੀ। ਪੂਰੇ ਸੂਬੇ ਲਈ ਖਰੀਦੀਆਂ ਗਈਆਂ ਛੇ ਸੁਪਰ ਸਕਰ ਮਸ਼ੀਨਾਂ ਨੂੰ ਲੋੜ ਅਨੁਸਾਰ ਕਿਸੇ ਹੋਰ ਨਿਗਮ, ਸੁਧਾਰ ਟਰੱਸਟ, ਨਗਰ ਕੌਂਸਲ ਆਦਿ ਨੂੰ ਮੰਗ ‘ਤੇ ਭੇਜਿਆ ਜਾਵੇਗਾ।  ਪਟਿਆਲਾ ਨਗਰ ਨਿਗਮ ਨੂੰ ਸੁਪਰ ਸੁਕਰ ਮਸ਼ੀਨ ਦਾ ਮੁੱਖ ਕੇਂਦਰ ਬਣਾਇਆ ਗਿਆ ਹੈ।  ਪਟਿਆਲਾ ਜ਼ਿਲ੍ਹੇ ਦੇ ਨਾਲ-ਨਾਲ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਜਿੱਥੇ ਕਿਤੇ ਵੀ ਸੁਪਰ ਸੁਕਰ ਮਸ਼ੀਨ ਦੀ ਲੋੜ ਹੈ, ਉੱਥੇ ਭੇਜੀ ਜਾਵੇਗੀ।  ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਨਗਰ ਕੌਂਸਲਰਾਂ ਦੀ ਹਾਜ਼ਰੀ ਵਿੱਚ ਨੌਂ ਕਰੋੜ ਰੁਪਏ ਦੀ ਲਾਗਤ ਨਾਲ ਖਰੀਦੀਆਂ ਸੁਪਰ ਸਕਰ ਮਸ਼ੀਨਾਂ ਵਿੱਚੋਂ ਪਟਿਆਲਾ ਪੁੱਜੀ ਸੁਪਰ ਸਕਰ ਮਸ਼ੀਨ ਦਾ ਉਦਘਾਟਨ ਕੀਤਾ।

 ਪਟਿਆਲਾ ਨੂੰ ਮਿਲਿਆ ਸੁਪਰਸਕਰ ਮਸ਼ੀਨ ਦਾ ਤੋਹਫ਼ਾ

ਸੁਪਰ ਸਕਰ ਮਸ਼ੀਨ ਬਾਰੇ ਤਕਨੀਕੀ ਜਾਣਕਾਰੀ ਦਿੰਦਿਆਂ ਐਕਸੀਅਨ ਸੁਰੇਸ਼ ਕੁਮਾਰ ਨੇ ਦੱਸਿਆ ਕਿ ਸੀਵਰੇਜ ਬੋਰਡ ਦੀ ਮੰਗ ’ਤੇ ਸਾਰੀਆਂ ਛੇ ਸੁਪਰ ਸਕਰ ਮਸ਼ੀਨਾਂ ਖਰੀਦੀਆਂ ਗਈਆਂ ਹਨ, ਪਰ ਇਨ੍ਹਾਂ ਨੂੰ ਚਲਾਉਣ ਜਾਂ ਸੰਭਾਲਣ ਦੀ ਜ਼ਿੰਮੇਵਾਰੀ ਨਿਗਮਾਂ ਨੂੰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਨਿਗਮਾਂ ਕੋਲ ਸੁਪਰ ਸਕਰ ਮਸ਼ੀਨਾਂ ਨੂੰ ਚਲਾਉਣ ਲਈ ਤਕਨੀਕੀ ਸਟਾਫ਼ ਨਹੀਂ ਹੈ, ਇਸ ਲਈ ਵੱਖ-ਵੱਖ ਕੰਪਨੀਆਂ ਤੋਂ ਇਕ ਸਾਲ ਲਈ ਠੇਕੇ ‘ਤੇ ਟੈਕਨੀਕਲ ਸਟਾਫ਼ ਲਿਆ ਜਾਵੇਗਾ। ਇਸ ਦੌਰਾਨ ਹਰ ਨਗਰ ਨਿਗਮ ਦੀ ਇਹ ਕੋਸ਼ਿਸ਼ ਰਹੇਗੀ ਕਿ ਉਹ ਆਪਣੇ ਸਟਾਫ਼ ਨੂੰ ਸਾਲ ਭਰ ਸੁਪਰ ਸਕਰ ਮਸ਼ੀਨਾਂ ਨੂੰ ਚਲਾਉਣ ਲਈ ਵਿਸ਼ੇਸ਼ ਸਿਖਲਾਈ ਦੇ ਕੇ ਤਿਆਰ ਕਰੇ, ਤਾਂ ਜੋ ਭਵਿੱਖ ਵਿੱਚ ਠੇਕੇ ‘ਤੇ ਤਕਨੀਕੀ ਵਿਅਕਤੀਆਂ ਨੂੰ ਰੱਖਣ ਦੀ ਲੋੜ ਨਾ ਪਵੇ। ਐਕਸੀਅਨ ਦਾ ਕਹਿਣਾ ਹੈ ਕਿ ਇਸ ਸਮੇਂ ਹਰ ਨਿਗਮ ਜਾਂ ਮਿਊਂਸੀਪਲ ਕਮੇਟੀ ਨੂੰ ਸੀਵਰੇਜ ਲਾਈਨਾਂ ਦੀ ਵਰਤੋਂ ਲਈ 1650 ਤੋਂ 32 ਸੌ ਰੁਪਏ ਪ੍ਰਤੀ ਮੀਟਰ ਖਰਚ ਕਰਨਾ ਪੈ ਰਿਹਾ ਸੀ ਅਤੇ ਭਵਿੱਖ ਵਿੱਚ ਹੁਣ ਦੱਸ ਤੋਂ ਬਾਰਾਂ ਫੀਸਦ ਬੱਚਤ ਸੰਭਵ ਹੋ ਸਕੇਗੀ।

ਨਵੀਂ ਸੁਪਰ ਸਕਰ ਮਸ਼ੀਨ ਨੂੰ ਸ਼ਹਿਰ ਵਾਸੀਆਂ ਨੂੰ ਸੌਂਪਣ ਸਮੇਂ ਮੇਅਰ ਸੰਜੀਵ ਸ਼ਰਮਾ ਬਿੱਟੂ ਤੋਂ ਇਲਾਵਾ ਕੌਂਸਲਰ ਅਤੁਲ ਜੋਸ਼ੀ, ਵਿਜੇ ਕੂਕਾ, ਸੰਦੀਪ ਮਲਹੋਤਰਾ, ਨਿਖਿਲ ਬਾਤਿਸ਼ ਸ਼ੇਰੂ, ਸੰਜੇ ਸ਼ਰਮਾ, ਰਜਿੰਦਰ ਸ਼ਰਮਾ, ਹਰੀਸ਼ ਕਪੂਰ, ਅਸ਼ਵਨੀ ਕੁਮਾਰ ਮਿੱਕੀ, ਪ੍ਰੋਮਿਲਾ ਮਹਿਤਾ, ਨੱਥੂ ਰਾਮ, ਗਿੰਨੀ ਨਾਗਪਾਲ ਆਦਿ ਮੁੱਖ ਤੌਰ ’ਤੇ ਹਾਜ਼ਰ ਸਨ।