ਪਟਿਆਲਾ ਵਿੱਚ ਕੰਟੇਂਮੈਨਟ ਏਰੀਆ; ਨਾਭਾ ਵਿੱਚ ਮਾਈਕਰੋਕੰਟੈਨਮੈਂਟ ; ਚਾਰ ਹੋਰ ਕੋਵਿਡ ਪੋਜਟਿਵ ਦੀ ਮੌਤ

146

ਪਟਿਆਲਾ ਵਿੱਚ ਕੰਟੇਂਮੈਨਟ ਏਰੀਆ; ਨਾਭਾ ਵਿੱਚ ਮਾਈਕਰੋਕੰਟੈਨਮੈਂਟ ; ਚਾਰ ਹੋਰ ਕੋਵਿਡ ਪੋਜਟਿਵ ਦੀ ਮੌਤ

ਪਟਿਆਲਾ, 6 ਅਪ੍ਰੈਲ  (           )

ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਕੋਵਿਡ ਟੀਕਾਕਰਨ ਮੁਹਿੰਮ ਤਹਿਤ 4362 ਟੀਕੇ ਲਗਾਏ ਗਏ। ਜਿਹਨਾਂ ਵਿੱਚ 1351 ਸੀਨੀਅਰ ਸਿਟੀਜਨ ਵੀ ਸ਼ਾਮਲ ਹਨ। ਜਿਲ੍ਹਾ ਟੀਕਾਕਰਣ ਅਫਸਰ  ਡਾ. ਵੀਨੁੰ ਗੋਇਲ ਨੇਂ ਕਿਹਾ ਕਿ ਅੱਜ ਪਟਿਆਲਾ ਸ਼ਹਿਰ ਦੇ ਵਾਰਡ ਨੰਬਰ 47, ਵਾਰਡ ਨੰਬਰ 49, ਮਹਾਰਾਣੀ ਕੱਲਬ, ਗੁਰਦੁਆਰਾ ਦੁਖ ਨਿਵਾਰਣ ਸਾਹਿਬ, ਦਫਤਰ ਮਿਉਂਸੀਪਲ ਕਾਰਪੋਰੇਸ਼ਨ ਸਮੇਤ ਜਿਲੇ ਵਿੱਚ 15 ਥਾਂਵਾ ਤੇਂ ਕੋਵਿਡ ਟੀਕਾਕਰਨ ਦੇ ਕੈਂਪ ਲਗਾਏ ਜਾਣਗੇ।ਮਿਤੀ 7 ਅਪ੍ਰੈਲ ਨੁੰ ਲੱਗਣ ਵਾਲੇ ਕੈਂਪਾ ਦਾ ਵੇਰਵਾ ਦਿੰਦੇ ਉਹਨਾਂ ਕਿਹਾ ਕਿ 7 ਅਪ੍ਰੈਲ ਦਿਨ ਬੁੱਧਵਾਰ ਨੂੰ ਵਾਰਡ ਨੰਬਰ 38 ਸਮਾਣੀਆ ਗੇਟ, ਵਾਰਡ ਨੰਬਰ 52 ਕ੍ਰਿਸ਼ਨ ਨਗਰ ਧਰਮਸ਼ਾਲਾ ( ਨਾਭਾ ਗੇਟ), ਸ਼ੇਰੇ ਪੰਜਾਬ ਮਾਰਕਿਟ, ਗੁਰਦੁਆਰਾ ਦੁਖ ਨਿਵਾਰਣ ਸਾਹਿਬ, ਦਫਤਰ ਨਗਰ ਨਿਗਮ, ਵਾਈ.ਪੀ.ਐਸ. ਸਕੂਲ, ਵਾਰਡ ਨੰਬਰ 3 ਸਿੱਧੁ ਕਲੋਨੀ ਸਮੇਤ 11 ਥਾਂਵਾ ਤੇਂ ਕੈਂਪ ਲਗਾਏ ਜਾਣਗੇ।

ਅੱਜ ਜਿਲੇ ਵਿੱਚ 279 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲ੍ਹੇ ਵਿੱਚ ਪ੍ਰਾਪਤ 3054 ਦੇ ਕਰੀਬ ਰਿਪੋਰਟਾਂ ਵਿਚੋਂ 279 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲ੍ਹੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 23,697 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 286 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 20,633 ਹੋ ਗਈ ਹੈ। ਜਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2458 ਹੈ। ਚਾਰ ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 611 ਹੋ ਗਈ ਹੈ। ਜਿਸ ਵਿਚੋਂ ਆਡਿਟ ਦੋਰਾਣ ਪੰਜ ਮੋਤਾਂ ਨਾਨ ਕੋਵਿਡ ਪਾਈਆਂ ਗਈਆਂ ਹਨ।

ਪਟਿਆਲਾ ਵਿੱਚ ਕੰਟੇਂਮੈਨਟ ਏਰੀਆ; ਨਾਭਾ ਵਿੱਚ ਮਾਈਕਰੋਕੰਟੈਨਮੈਂਟ ; ਚਾਰ ਹੋਰ ਕੋਵਿਡ ਪੋਜਟਿਵ ਦੀ ਮੌਤ

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 279 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 181, ਨਾਭਾ ਤੋਂ 20, ਰਾਜਪੁਰਾ ਤੋਂ 17, ਸਮਾਣਾ ਤੋਂ 06, ਬਲਾਕ ਭਾਦਸੋ ਤੋਂ 04, ਬਲਾਕ ਕੌਲੀ ਤੋਂ 22, ਬਲਾਕ ਕਾਲੋਮਾਜਰਾ ਤੋਂ 03, ਬਲਾਕ ਸ਼ੁਤਰਾਣਾਂ ਤੋਂ 06, ਬਲਾਕ ਹਰਪਾਲਪੁਰ ਤੋਂ 14, ਬਲਾਕ ਦੁਧਣ ਸਾਧਾਂ ਤੋਂ 06 ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 44 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 235 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।

ਜਿਲਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੋਡਲ ਅਫਸਰ ਨੇਂ ਕਿਹਾ ਕਿ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਉਟ ਆਫ ਸਪੋਰਟਸ ਵਿਖੇ ਪਿਛਲੇ ਦਸ ਦਿਨਾਂ ਦੋਰਾਣ 40 ਦੇ ਕਰੀਬ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਣ ਕਾਰਣ ਸੰਸਥਾਂ ਦੇ ਗੈਸਟ ਹਾਉਸ ਅਤੇ ਹੋਸਟਲ ਨੰੁ ਕੰਟੇਂਮੈਨਟ ਏਰੀਆ ਘੋਸ਼ਿਤ ਕੀਤਾ ਗਿਆ ਹੈ ਅਤੇ ਪੋਜਟਿਵ ਕੇਸਾਂ ਦੀ ਕੰਟੈਕਟ ਟਰੇਸਿੰਗ ਵੀ ਜਾਰੀ ਹੈ। ਇਸ ਤੋਂ ਇਲਾਵਾ ਨਾਭਾ ਦੇ ਬਠਿੰਡੀਆ ਮੁੱਹਲੇ ਵਿੱਚੋਂ ਜਿਆਦਾ ਪੋਜਟਿਵ ਕੇਸ ਆਉਣ ਤੇਂ ਸਬੰਧਤ ਏਰੀਏ ਨੁੰ ਮਾਈਕਰੋਕੰਟੈਨਮੈਂਟ ਏਰੀਆ ਘੋਸ਼ਿਤ ਕੀਤਾ ਗਿਆ ਹੈ।ਏਰੀਏ ਵਿੱਚੋਂ ਕੋਈ ਵੀ ਨਵਾਂ ਕੇਸ ਨਾਂ ਆਉਣ ਅਤੇ ਸਮਾਂ ਪੁਰਾ ਹੋਣ ਤੇਂ ਪਟਿਆਲਾ ਦੇ ਧਾਲ਼ੀਵਾਲ ਕਲੋਨੀ ਵਿੱਚ ਲਗਾਈ ਮਾਈਕਰੋਕੰਟੈਨਮੈਂਟ ਹਟਾ ਦਿੱਤੀ ਗਈ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 3315 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 4,44,657 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 23,697 ਕੋਵਿਡ ਪੋਜਟਿਵ, 4,18,512 ਨੈਗੇਟਿਵ ਅਤੇ ਲਗਭਗ 2048 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।