ਪਾਰਟੀ ਹਾਈਕਮਾਨ ਬਿਨਾ ਕਿਸੇ ਦੇਰੀ ਤੋਂ ਚੰਨੀ ਨੂੰ ਮੁੱਖ ਮੰਤਰੀ ਦਾ ਚੇਹਰਾ ੳੈਲਾਨੇ – ਰਾਣਾ ਕੇਪੀ ਸਿੰਘ

173

ਪਾਰਟੀ ਹਾਈਕਮਾਨ ਬਿਨਾ ਕਿਸੇ ਦੇਰੀ ਤੋਂ ਚੰਨੀ ਨੂੰ ਮੁੱਖ ਮੰਤਰੀ ਦਾ ਚੇਹਰਾ ੳੈਲਾਨੇ – ਰਾਣਾ ਕੇਪੀ ਸਿੰਘ

ਬਹਾਦਰਜੀਤ ਸਿੰਘ /ਸ਼੍ਰੀ ਅਨੰਦਪੁਰ ਸਾਹਿਬ,27 ਜਨਵਰੀ,2022

ਹਲਕਾ ਸ੍ਰੀ ਅਨੰਦਪੁਰ  ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਣਾ ਕੇ.ਪੀ. ਸਿੰਘ ਨੇ ਅੱਜ ਐਸਡੀਐਮ ਕਮ ਰਿਟਰਨਿੰਗ ਅਫਸਰ ਸ਼੍ਰੀ ਅਨੰਦਪੁਰ  ਸਾਹਿਬ ਕੇਸ਼ਵ ਗੋਇਲ ਪਾਸ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ।

ਨਾਮਜ਼ਦਗੀ ਕਾਗਜ਼ ਦਾਖਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਪਾਰਟੀ ਹਾਈਕਮਾਨ ਨੂੰ ਬਿਨਾ ਕਿਸੇ ਦੇਰੀ ਤੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਉਮੀਦਵਾਰ ਦੇ ਤੌਰ ‘ਤੇ ਐਲਾਨ ਕਰ ਦੇਣਾ ਚਾਹੀਦਾ ਹੈ ਤਾਂਕਿ ਸਾਡਾ ਰਾਹ ਹੋਰ ਵੀ ਪੱਧਰਾ ਹੋ ਸਕੇ।
ਉਨ੍ਹਾਂ ਕਿਹਾ ਚਰਨਜੀਤ ਸਿੰਘ ਚੰਨੀ ਇੱਕ ਗਰੀਬ ਪਰਿਵਾਰ ਵਿੱਚੋਂ ਨਿਕਲਿਆ ਹੋਇਆ ਇੱਕ ਅਜਿਹਾ ਚਿਹਰਾ ਹੈ ਜਿਸ ਨੇ  ਗਰੀਬੀ ਅਤੇ ਪੰਜਾਬੀਅਤ ਦੇਖੀ ਹੈ, ਜਿਸ ਨੇ ਹਰ ਦਰਦ ਆਪਣੇ ਪਿੰਡੇ ’ਤੇ ਹੰਢਾਇਆ ਹੈ।ਇਸ ਕਰਕੇ ਪੰਜਾਬ ਦੀ ਸਾਰੀਆਂ ਬਿਮਾਰੀਆਂ ਦਾ ਇਲਾਜ ਚਰਨਜੀਤ ਸਿੰਘ ਚੰਨੀ ਕਰ ਸਕਦਾ ਹੈ।

ਪਾਰਟੀ ਹਾਈਕਮਾਨ ਬਿਨਾ ਕਿਸੇ ਦੇਰੀ ਤੋਂ ਚੰਨੀ ਨੂੰ ਮੁੱਖ ਮੰਤਰੀ ਦਾ ਚੇਹਰਾ ੳੈਲਾਨੇ - ਰਾਣਾ ਕੇਪੀ ਸਿੰਘ

ਰਾਣਾ ਨੇ ਕਿਹਾ ਚੋਣ ਮੁਹਿੰਮ ਦੌਰਾਨ ਉਨ੍ਹਾਂ ਨੂੰ ਹਲਕੇ ਦੇ ਲੋਕਾਂ ਦਾ ਜਬਰਦਸਤ ਹੁੰਗਾਰਾ ਮਿਲ ਰਿਹਾ ਹੈ ਅਤੇ ਚਾਰੇ ਪਾਸੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ।
ਉਨ੍ਹਾਂ ਕਿਹਾ ਕਿ ਹਲਕੇ ਵਿੱਚ ਕਾਂਗਰਸ ਪਾਰਟੀ ਕੋਈ ਮੁਕਾਬਲਾ ਨਹੀਂ ਹੈ,ਅਗਰ ਮੁਕਾਬਲਾ ਹੈ ਤਾਂ ਉਹ ਦੂਜੇ ਨੰਬਰ ਨੂੰ ਲੈ ਕੇ ਭਾਜਪਾ ਅਤੇ ਆਮ ਆਦਮੀ ਪਾਰਟੀ ਦਰਮਿਆਨ ਹੈ।ਉਨ੍ਹਾਂ ਕਿਹਾ ਹਲਕੇ ਵਿੱਚ ਕਾਂਗਰਸ ਪਾਰਟੀ ਦੀ ਭਾਰੀ ਬਹੁਮਤ ਨਾਲ ਜਿੱਤ ਹੋਵੇਗੀ।