ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ‘ਚ ਤਿੰਨ ਰੋਜਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ

264

ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ‘ਚ ਤਿੰਨ ਰੋਜਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ

ਪਟਿਆਲਾ, 10 ਜਨਵਰੀ:
ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ, ਪਟਿਆਲਾ ਵਿਖੇ ‘ਇੰਸੀਡੈਂਟ ਰਿਸਪੋਂਸ ਸਿਸਟਮ: ਜੇਲਾਂ ਅੰਦਰ ਆਉਣ ਵਾਲੀਆਂ ਔਂਕੜਾਂ ਅਤੇ ਉਨ੍ਹਾਂ ਦੇ ਹੱਲ’ ਬਾਰੇ ਤਿੰਨ ਰੋਜਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ। ਇਸ ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਸਮਾਰੋਹ ਵਿੱਚ ਕੇਂਦਰੀ ਜੇਲ੍ਹ ਦੇ ਸੀਨੀਅਰ ਸੁਪਰਡੈਂਟ  ਐਸ.ਪੀ. ਖੰਨਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡੇ। ਇਸ ਕੋਰਸ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ, ਆਂਧਰਾ ਪ੍ਰਦੇਸ਼ ਅਤੇ ਮਹਾਰਾਸ਼ਟਰਾ ਦੇ ਜੇਲ੍ਹ ਅਧਿਕਾਰੀਆਂ ਨੇ ਹਿੱਸਾ ਲਿਆ।

ਇਸ ਟ੍ਰੇਨਿੰਗ ਕੋਰਸ ਦੌਰਾਨ ਕੁਦਰਤੀ ਆਫ਼ਤਾਂ ਅਤੇ ਉਨ੍ਹਾਂ ਦੇ ਸਮਾਧਾਨ ਬਾਰੇ ਵਿਚਾਰ ਗੋਸ਼ਟੀ ਹੋਈ ਅਤੇ ਵੱਖ-ਵੱਖ ਵਿਸ਼ਾ ਮਾਹਰਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ। ਇਸ ਤਿੰਨ ਰੋਜਾ ਪ੍ਰੋਗਰਾਮ ਦੌਰਾਨ ਜੇਲ੍ਹਾਂ ਵਿੱਚ ਹੋਣ ਵਾਲੀਆਂ ਖੁਦਕੁਸ਼ੀਆਂ ਦੀ ਰੋਕਥਾਮ, ਅੱਗ ਲੱਗਣ ਅਤੇ ਉਸਤੇ ਕਾਬੂ ਪਾਉਣ, ਅੱਗ ਬੁਝਾਉ ਉਪਕਰਣਾਂ ਦਾ ਇਸਤੇਮਾਲ, ਭੁਚਾਲ, ਹੜ੍ਹ ਆਦਿ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਵਿਚਾਰ ਗੋਸ਼ਟੀ ਕੀਤੀ ਗਈ।

ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ 'ਚ ਤਿੰਨ ਰੋਜਾ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ
ਐਸ.ਪੀ. ਖੰਨਾ ਨੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਉਨ੍ਹਾਂ ਪਾਰਟੀਸਪੈਂਟਸ ਤੋਂ ਫੀਡ ਬੈਕ ਲਈ ਅਤੇ ਅਜਿਹੇ ਕੋਰਸਾਂ ਨੂੰ ਲਗਾਤਾਰ ਚਾਲੂ ਰੱਖਣ ਤੇ ਸਮੂਹ ਸਟਾਫ ਨੂੰ ਅਜਿਹੇ ਉਸਾਰੂ ਟ੍ਰੇਨਿੰਗ ਪ੍ਰੋਗਰਾਮ ਕਰਾਉਣ ਲਈ ਮਸ਼ਵਰਾ ਦਿੱਤਾ।

ਇਸ ਮੌਕੇ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਪਟਿਆਲਾ ਦੇ ਪ੍ਰਿੰਸੀਪਲ  ਆਰ.ਕੇ. ਸ਼ਰਮਾ ਨੇ ਏ.ਡੀ.ਜੀ.ਪੀ. (ਜੇਲ੍ਹਾਂ) ਪੰਜਾਬ, ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾ ਹੇਠ ਇਹ ਕੋਰਸ ਚਲਾਏ ਜਾ ਰਹੇ ਹਨ ਉਨ੍ਹਾਂ ਤੇ ਬੀ.ਪੀ.ਆਰ.ਐਂਡ ਡੀ. ਨਵੀਂ ਦਿੱਲੀ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਟ੍ਰੇਨਿੰਗ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਸ ਮੌਕੇ ਸੀ.ਡੀ.ਆਈ.  ਇਕਬਾਲ ਸਿੰਘ, ਇੰਚਾਰਜ ਆਈ.ਟੀ. ਵਿੰਗ  ਵਿਕਾਸ ਸ਼ਰਮਾ, ਏ.ਡੀ.ਆਈ.  ਨਿਰਪਦੀਪ ਸਿੰਘ ਤੂਰ ਅਤੇ ਏ.ਡੀ.ਆਈ.  ਹਰਮਿੰਦਰ ਸਿੰਘ ਵੀ ਹਾਜਰ ਰਹੇ।