ਪੰਜਾਬ ਵਿੱਚ ਸਿਰਫ ਪੰਜਾਬੀਆਂ ਨੂੰ ਨੌਕਰੀ ਤੇ ਜਮੀਨ ਦੇ ਅਧਿਕਾਰ ਮਸਲੇ ਤੇ ਸਰਕਾਰ ਤੁਰੰਤ ਐਕਸ਼ਨ ਲਵੇ- ਰਾਣਾ

160

ਪੰਜਾਬ ਵਿੱਚ ਸਿਰਫ ਪੰਜਾਬੀਆਂ ਨੂੰ ਨੌਕਰੀ ਤੇ ਜਮੀਨ ਦੇ ਅਧਿਕਾਰ ਮਸਲੇ ਤੇ ਸਰਕਾਰ ਤੁਰੰਤ ਐਕਸ਼ਨ ਲਵੇ- ਰਾਣਾ

ਬਹਾਦਰਜੀਤ ਸਿੰਘ/  ਰੂਪਨਗਰ, 8 ਜਨਵਰੀ,2023
ਪੰਜਾਬ ਸੂਬੇ ਵਿਚ ਸਿਰਫ ਪੰਜਾਬੀ ਨੌਜਵਾਨਾਂ ਨੂੰ ਨੌਕਰੀ ਦਾ ਅਧਿਕਾਰ ਤੇ ਜ਼ਮੀਨਾਂ ਖਰੀਦਣ ਦੇ ਅਧਿਕਾਰ ਦੇਣ ਲਈ ਵਿੱਢੀ ਮੁਹਿੰਮ ਤਹਿਤ ਅੱਜ ਰੂਪਨਗਰ ਵਿਖੇ ਜੁਝਾਰੂ ਆਗੂ ਗੌਰਵ ਰਾਣਾ ਦੀ ਅਗਵਾਈ ਦੇ ਵਿੱਚ ਮੀਟਿੰਗ ਕੀਤੀ ਗਈ।

ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੌਜਵਾਨ ਆਗੂ ਗੌਰਵ ਰਾਣਾ ਤੇ ਸਮਾਜ ਸੇਵੀ ਡਾਕਟਰ ਦਵਿੰਦਰ ਬਜਾੜ ਨੇ ਕਿਹਾ ਕਿ ਇਸ ਗੰਭੀਰ ਮਸਲੇ ਉੱਤੇ ਸਰਕਾਰ ਨੂੰ ਤੁਰੰਤ ਵਿਧਾਨ ਸਭਾ ਸ਼ੈਸ਼ਨ ਬੁਲਾ ਕੇ ਉਕਤ ਪ੍ਰਸਤਾਵ ਪਾਸ ਕਰਨੇ ਚਾਹੀਦੇ ਹਨ। ਕਿਉਂਕਿ ਪੰਜਾਬ ਸਰਕਾਰ ਵੱਲੋਂ ਜੋ ਨੌਕਰੀਆਂ ਕੱਡੀਆ ਜਾ ਰਹੀਆਂ ਹਨ ਹੈ।

ਬੇਸ਼ੱਕ ਉਹ ਇਕ ਚੰਗਾ ਕਦਮ ਹੈ, ਪਰ ਇਨ੍ਹਾਂ ਨੌਕਰੀਆਂ ਵਿੱਚ ਬਾਹਰੀ ਸੂਬਿਆਂ ਦੇ ਕਾਫੀ ਤਦਾਦ ਵਿੱਚ ਨੌਜਵਾਨ ਨੌਕਰੀਆਂ ਪ੍ਰਾਪਤ ਕਰਕੇ ,ਸਾਡੇ ਸੂਬੇ ਦੇ ਨੌਜਵਾਨਾਂ ਦਾ ਹੱਕ ਖਤਮ ਕਰ ਰਹੇ ਹਨ। ਜਦ ਕਿ ਕਈ ਸੂਬਿਆਂ ਵਿੱਚ ਉਨ੍ਹਾਂ ਦੀਆਂ ਸਰਕਾਰਾਂ ਨੇ ਅਜਿਹੀਆਂ ਪੌਲਸੀਆਂ ਬਣਾਈਆਂ ਹੋਈਆਂ ਹਨ, ਜੋ ਕਿ ਉਹਨਾਂ ਦੇ ਸੂਬੇ ਦੇ ਵਸਨੀਕ ਹਨ। ਇਸ ਕਰਕੇ ਸੂਬਾ ਸਰਕਾਰ ਨੂੰ ਤੁਰੰਤ ਪੰਜਾਬ ਦੀ ਖੁਸ਼ਹਾਲੀ ਤੇ ਪੰਜਾਬ ਦੇ ਨੌਜਵਾਨਾਂ ਦੇ ਉਜਵਲ ਭਵਿੱਖ ਦੇ ਲਈ ਫੌਰੀ ਐਕਸ਼ਨ ਕਰਨਾ ਚਾਹੀਦਾ ਹੈ।

ਅੱਜ ਇਸ ਮੁਹਿੰਮ ਵਿਚ ਜੁੜੇ ਗੁਰਬਚਨ ਸਿੰਘ ਬੈਂਸ ਰੂਪਨਗਰ ਤੇ ਸੁੱਚਾ ਸਿੰਘ ਸਿਰਸਾ ਨੰਗਲ ਨੇ ਕਿਹਾ ਕਿ ਸੂਬੇ ਦੇ ਨੌਜਵਾਨਾਂ ਦਾ ਭਵਿੱਖ ਪਹਿਲਾਂ ਹੀ ਦਸ਼ਕਾਂ ਤੋਂ ਸਰਕਾਰਾਂ ਦੀ ਅਣਗਹਿਲੀ ਕਰਕੇ ਧੁੰਦਲਾ ਹੋਇਆ ਪਿਆ ਹੈ। ਜਦ ਕਿ ਪੰਜਾਬ ਦੇ ਲੋਕਾਂ ਨੂੰ ਦੂਜੇ ਰਾਜਾਂ ਵਿੱਚ ਐਂਟਰੀ ਕਰਨ,ਇੱਥੋਂ ਤੱਕ ਕਿ ਹਿਮਾਚਲ ਦੇ ਕਈ ਧਾਰਮਿਕ ਸਥਾਨਾਂ ਵੱਲ ਜਾਣ ਮੌਕੇ ਵੱਖ ਵੱਖ ਪਰਚੀਆਂ ਲਗਾਈਆਂ ਜਾਂਦੀਆਂ ਹਨ।

ਪੰਜਾਬ ਵਿੱਚ ਸਿਰਫ ਪੰਜਾਬੀਆਂ ਨੂੰ ਨੌਕਰੀ ਤੇ ਜਮੀਨ ਦੇ ਅਧਿਕਾਰ ਮਸਲੇ ਤੇ ਸਰਕਾਰ ਤੁਰੰਤ ਐਕਸ਼ਨ ਲਵੇ- ਰਾਣਾ

ਜਾਣਕਾਰੀ ਦਿੰਦਿਆਂ ਗੌਰਵ ਰਾਣਾ ਨੇ ਕਿਹਾ ਕਿ ਇਹ ਇੱਕ ਗੰਭੀਰ ਮਸਲਾ ਹੈ ਤੇ ਪਿੰਡ-ਪਿੰਡ ਤੋਂ ਸੂਬੇ ਦੇ ਨੌਜਵਾਨਾਂ ਦੇ ਭਵਿੱਖ ਦੀ ਰੱਖਿਆ ਕਰਨ ਦੇ ਲਈ ਲੌਕ ਨਿਰੰਤਰ ਇਸ ਮੁਹਿੰਮ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਜਲਦ ਪੂਰੇ ਮਾਮਲੇ ਨੂੰ ਲੈ ਕੇ ਇਕ ਮੋਰਚੇ ਦਾ ਗਠਨ ਕਰਨ ਜਾ ਰਹੇ ਹਾਂ, ਤੇ10 ਜਨਵਰੀ ਤੋਂ ਪਿੰਡਾਂ ਵਿਚ ਮੀਟਿੰਗਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।

ਮੀਟਿੰਗਾਂ ਦੀ ਮੁਕੰਮਲਤਾ ਤੋਂ ਬਾਅਦ ਨੂਰਪੁਰ ਬੇਦੀ,ਸ੍ਰੀ ਅਨੰਦਪੁਰ ਸਾਹਿਬ ਤੇ ਰੂਪਨਗਰ ਵਿਖੇ ਤਿੰਨ ਵੱਡੇ ਇਕੱਠ ਕੀਤੇ ਜਾਣਗੇ। ਤੇ ਇਸ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦਾ ਰੁਖ਼ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਹਿਮਾਚਲ ਸਮੇਤ ਕਈ ਰਾਜਾਂ ਵਿਚ ਨੋਕਰੀ ਦਾ ਅਧਿਕਾਰ ਤਕ ਨਹੀਂ ਮਿਲ ਰਿਹਾ।

ਉਹਨਾਂ ਨੇ ਕਿਹਾ ਕਿ ਉਪਰੋਕਤ ਮਸਲਿਆਂ  ਤੇ ਪੰਜਾਬ ਸਰਕਾਰ ਤੁਰੰਤ ਗੌਰ ਕਰੇ। ਨਹੀਂ ਤਾਂ ਜਬੂਰਨ ਪੰਜਾਬੀਆਂ ਦੇ ਹੱਕ ਬਹਾਲ ਕਰਾਉਣ ਲਈ ਸੂਬੇ ਭਰ ਦੇ ਵਿਚ ਲੋਕ ਲਹਿਰ ਖੜ੍ਹੀ ਕੀਤੀ ਜਾਵੇਗੀ। ਇਸ ਮੌਕੇ ਇੱਥੇ ਗੌਰਵ ਰਾਣਾ ਡਾਕਟਰ ਬਰਿੰਦਰ ਬਜਾੜ ਗੁਰਬਚਨ ਸਿੰਘ ਬੈਂਸ ਸੁੱਚਾ ਸਿੰਘ ਸਿਰਸਾ ਨੰਗਲ ਜਸਵੰਤ ਬੱਸੀ ਆਦਿ ਹਾਜਰ ਸਨ।