ਪੰਜਾਬੀ ਯੂਨੀਵਰਸਿਟੀ ਦੀ ਲੈਬ ਤੋਂ ਮਾਰਕੀਟ ਤਕ ਦੀ ਇਤਿਹਾਸਕ ਪ੍ਰਾਪਤੀ;ਡਾ. ਮਿੰਨੀ ਸਿੰਘ ਦੀ ਖੋਜ ਮਾਰਕੀਟ ਵਿਚ ਵਰਤੋਂ ਹਿਤ ਉਤਰਨ ਲਈ ਤਿਆਰ

220

ਪੰਜਾਬੀ ਯੂਨੀਵਰਸਿਟੀ ਦੀ ਲੈਬ ਤੋਂ ਮਾਰਕੀਟ ਤਕ ਦੀ ਇਤਿਹਾਸਕ ਪ੍ਰਾਪਤੀ;ਡਾ. ਮਿੰਨੀ ਸਿੰਘ ਦੀ ਖੋਜ ਮਾਰਕੀਟ ਵਿਚ ਵਰਤੋਂ ਹਿਤ ਉਤਰਨ ਲਈ ਤਿਆਰ

ਕੰਵਰ ਇੰਦਰ ਸਿੰਘ/ ਚੰਡੀਗੜ੍ਹ / ਮਈ, 14,2020

ਪੰਜਾਬੀ ਯੂਨੀਵਰਸਿਟੀ, ਪਟਿਆਲਾ ਲਈ ਮਾਣ ਵਾਲੀ ਗੱਲ ਹੈ ਕਿ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਦੀ ਅਗਵਾਈ ਵਿਚ ਇੱਥੋਂ ਦੇ ਬਾਇਟੈਕਨੌਲਜੀ ਵਿਭਾਗ ਦੀ ਅਧਿਆਪਕਾ ਡਾ. ਮਿੰਨੀ ਸਿੰਘ ਦੀ ਖੋਜ ਟੀਮ ਵੱਲੋਂ ਹਲਦੀ-ਦੁੱਧ ਸੰਬੰਧੀ ਕੀਤੀ ਗਈ ਇਕ ਖੋਜ ਕਮਰਸ਼ਲਾਈਜੇਸ਼ਨ ਦੇ ਉਸ ਪੱਧਰ ਤੇ ਪਹੁੰਚ ਗਈ ਹੈ ਜੋ ਮਾਰਕੀਟ ਵਿਚ ਵਰਤੋਂ ਹਿਤ ਉਤਰਨ ਲਈ ਤਿਆਰ ਹੈ। ਜਿ਼ਕਰਯੋਗ ਹੈ ਕਿ ਇਸ ਖੋਜ ਰਾਹੀਂ ਹਲਦੀ ਦੀ ਇਕ ਅਜਿਹੀ ਫਾਰਮੂਲੇਸ਼ਨ ਤਿਆਰ ਕੀਤੀ ਗਈ ਹੈ ਜੋ ਕਿ ਦੁੱਧ ਵਿਚ ਪੂਰੀ ਤਰਾਂ ਘੁਲਣਸ਼ੀਲ ਹੈ। ਰਵਾਇਤੀ ਤਰੀਕੇ ਨਾਲ ਹਲਦੀ ਦੁੱਧ ਵਿਚ ਪੂਰੀ ਤਰ੍ਹਾਂ ਨਹੀਂ ਘੁਲਦੀ ਸੀ ਅਤੇ ਇਸ ਦਾ ਸਵਾਦ ਵੀ ਕੌੜਾ ਹੋ ਜਾਂਦਾ ਸੀ। ਇਸ ਤਕਨੀਕ ਨੂੰ ਹੁਣ ਮੋਹਾਲੀ ਦੀ ਇਕ ਫਰਮ ਰਾਹੀਂ ਇੰਡਸਟਰੀ ਨੂੰ ਉਪਲਬਧ ਕਰਵਾਉਣ ਸੰਬੰਧੀ ਤੈਅ ਹੋਇਆ ਹੈ।

ਇਸ ਇਤਿਹਾਸਕ ਪ੍ਰਾਪਤੀ ਮੌਕੇ ਰਚਾਏ ਇਕ ਜਸ਼ਨਾਵੀ ਪ੍ਰੋਗਰਾਮ ਵਿਚ ਬੋਲਦਿਆਂ ਵਾਈਸ ਚਾਂਸਲਰ ਡਾ. ਘੁੰਮਣ ਨੇ ਕਿਹਾ ਕਿ ਇਹ ਬੇਹੱਦ ਮਾਣ ਅਤੇ ਖੁਸ਼ੀ ਵਾਲੀ ਗੱਲ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਹੜੇ ਵਿਚ ਇਹ ਖੁਸ਼ੀ ਭਰੀ ਖਬਰ ਉਸ ਸਮੇਂ ਆਈ ਹੈ ਜਦੋਂ ਕੋਵਿਡ-19 ਦੇ ਸੰਕਟ ਦੇ ਮੱਦੇਨਜ਼ਰ ਹਰੇਕ ਮਨੁੱਖ ਨੂੰ ਬਿਮਾਰੀਆਂ ਵਿਰੱਧ ਲੜਨ ਵਾਲੀ ਆਪਣੀ ਸ਼ਕਤੀ ਭਾਵ ਇਮਿਊਨਿਟੀ ਨੂੰ ਵਧਾਉਣ ਦੀ ਲੋੜ ਹੈ। ਜਿ਼ਕਰਯੋਗ ਹੈ ਕਿ ਹਲਦੀ ਦੁੱਧ ਦੀ ਵਰਤੋਂ ਇਸ ਮਕਸਦ ਲਈ ਅਹਿਮ ਮੰਨੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਵਾਈਸ-ਚਾਂਸਲਰ ਵਜੋਂ ਅਤੇ ਇਸ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਵਜੋਂ ਉਨ੍ਹਾਂ ਨੂੰ ਅਥਾਹ ਮਾਣ ਮਹਿਸੂਸ ਹੋ ਰਿਹਾ ਹੈ ਕਿ ਪੰਜਾਬੀ ਯੂਨੀਵਰਸਿਟੀ ਦਾ ਰੁਤਬਾ ਹੁਣ ਕਾਢਾਂ ਤੇ ਖੋਜਾਂ ਦੇ ਉਸ ਪੱਧਰ ਤਕ ਪਹੁੰਚ ਗਿਆ ਹੈ ਜਿੱਥੇ ਤਕਨੌਲਜੀ ਨੂੰ ਆਮ ਲੋਕਾਂ ਦੀ ਵਰਤੋਂ ਵਿਚ ਲਿਆਂਦੇ ਜਾਣ ਯੋਗ ਬਣਾਇਆ ਜਾ ਸਕਦਾ ਹੈ। ਬਹੁਤ ਘੱਟ ਯੂਨੀਵਰਸਿਟੀਆਂ ਇਸ ਪੜਾਅ ਤਕ ਪੁਜਦੀਆਂ ਹਨ। ਉਨ੍ਹਾਂ ਦੱਸਿਆ ਕਿ ਖੋਜ ਨਾਲ ਜੁੜੇ ਦੋ ਹੋਰ ਪ੍ਰਾਜੈਕਟ ਵੀ ਜਲਦੀ ਹੀ ਇਸ ਪੱਧਰ ਤੇ ਪਹੁੰਚਣ ਵਾਲੇ ਹਨ ਅਤੇ ਪਹਿਲਾਂ ਇਕ ਸਾਫਟਵੇਅਰ ਵੀ ਮਾਰਕੀਟ ਵਿਚ ਉੱਤਰ ਚੁੱਕਿਆ ਹੈ।। ਉਨ੍ਹਾਂ ਕਿਹਾ ਕਿ 21ਵੀਂ ਸਦੀ ਦੀਆਂ ਯੂਨੀਵਰਸਿਟੀਆਂ ਲਈ ਇਹ ਜ਼ਰੂਰੀ ਹੈ ਕਿ ਉਹ ਉੱਚ ਕੋਟੀ ਦੀਆਂ ਖੋਜਾਂ ਕਰਨ ਦੇ ਨਾਲ ਸਮਾਜ, ਇੰਡਸਟਰੀ ਅਤੇ ਮਾਰਕੀਟ ਨਾਲ ਉੱਚਿਤ ਤਾਲਮੇਲ ਸਥਾਪਿਤ ਕਰ ਕੇ ਚੱਲਣ। ਉਨ੍ਹਾਂ ਕਿਹਾ ਇਸ ਇਤਿਹਾਸਕ ਪ੍ਰਾਪਤੀ ਨਾਲ ਪੰਜਾਬੀ ਯੂਨੀਵਰਸਿਟੀ ਦਾ ਲੈਬ ਤੋਂ ਮਾਰਕੀਟ ਤਕ ਦਾ ਰਸਤਾ ਸਾਫ ਹੋ ਗਿਆ ਹੈ।

ਪੰਜਾਬੀ ਯੂਨੀਵਰਸਿਟੀ ਦੀ ਲੈਬ ਤੋਂ ਮਾਰਕੀਟ ਤਕ ਦੀ ਇਤਿਹਾਸਕ ਪ੍ਰਾਪਤੀ

ਡਾ. ਮਿੰਨੀ ਸਿੰਘ ਵੱਲੋਂ ਦੱਸਿਆ ਗਿਆ ਕਿ ਇਸ ਸਮੁੱਚੀ ਪ੍ਰਕਿਰਿਆ ਵਿਚ ਪੰਜਾਬ ਸਰਕਾਰ ਦੇ ਫੂਡ ਐਂਡ ਡਰੱਗ ਐਡਮਿਨਿਸ਼ਟਰੇਸ਼ਨ ਦੇ ਕਮਿਸ਼ਨਰ ਡਾ. ਕਾਹਨ ਸਿੰਘ ਪੰਨੂ ਵੱਲੋਂ ਬੇਹੱਦ ਸਹਿਯੋਗ ਮਿਲਿਆ ਜਿਨ੍ਹਾਂ ਨੇ ਇਸ ਦੇ ਇੰਡਸਟਰੀ ਟਰਾਇਲ ਆਦਿ ਕਰਵਾਏ। ਕਮਰਸ਼ੀਅਲਾਈਜੇਸ਼ਨ ਪੱਧਰ ਲਈ ਲੋੜੀਂਦੀ ਕਾਰਵਾਈ ਲਈ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਆਈ.ਪੀ.ਆਰ. ਐਂਡ ਟੈਕਨੌਲਜੀ ਟਰਾਂਸਫਰ ਸੈੱਲ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਡਾ. ਵ

ਆਨਲਾਈਨ ਵਿਧੀ ਰਾਹੀਂ ਹੋਏ ਇਸ ਪ੍ਰੋਗਰਾਮ ਵਿਚ ਡੀਨ ਅਕਾਦਮਿਕ ਮਾਮਲੇ ਡਾ. ਗੁਰਦੀਪ ਸਿੰਘ ਬਤਰਾ, ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ, ਡੀਨ ਵਿਗਿਆਨ ਫੈਕਲਟੀ ਡਾ. ਜੇ.ਆਈ.ਐੱਸ. ਖੱਟੜ ਅਤੇ ਟੈਕਨੌਲਜੀ ਟਰਾਂਸਫਰ ਸੈੱਲ ਦੇ ਡਿਪਟੀ ਕੋਆਰਡੀਨੇਟਰ ਡਾ. ਬਲਵਿੰਦਰ ਸਿੰਘ ਸੂਚ ਵੱਲੋਂ ਵੀ ਆਪਣੇ ਵਿਚਾਰ ਪ੍ਰਗਟਾਏ ਗਏ।