ਬਠਿੰਡਾ ਦੇ ਸਾਰੇ ਬੈਂਕ ਕੰਮਕਾਜੀ ਦਿਨਾਂ ਦੌਰਾਨ ਸਵੇਰੇ 9 ਤੋਂ 1 ਵਜੇ ਤੱਕ ਆਮ ਪਬਲਿਕ ਲਈ ਖੁੱਲਣਗੇ

142

ਬਠਿੰਡਾ ਦੇ ਸਾਰੇ ਬੈਂਕ ਕੰਮਕਾਜੀ ਦਿਨਾਂ ਦੌਰਾਨ ਸਵੇਰੇ 9 ਤੋਂ 1 ਵਜੇ ਤੱਕ ਆਮ ਪਬਲਿਕ ਲਈ ਖੁੱਲਣਗੇ

ਬਠਿੰਡਾ, 9 ਮਈ
ਜਿ਼ਲ੍ਹਾ ਮੈਜਿਸਟ੍ਰੇਟ  ਬੀ ਸ੍ਰੀ ਨਿਵਾਸਨ ਨੇ ਹੁਕਮ ਜਾਰੀ ਕਰਕੇ ਜਿ਼ਲ੍ਹੇ ਦੀਆਂ ਬੈਂਕਾਂ ਨੂੰ ਸਾਰੇ ਬੈਂਕਿੰਗ ਕੰਮਕਾਜੀ ਦਿਨਾਂ ਨੂੰ ਖੋਲਣ ਦੀ ਪ੍ਰਵਾਨਗੀ ਦਿੱਤੀ ਹੈ। ਪਰ ਇਸ ਦੌਰਾਨ ਬੈਂਕਾਂ ਆਮ ਲੋਕਾਂ ਨਾਲ ਲੈਣਦੇਣ ਸਿਰਫ ਸਵੇਰੇ 9 ਤੋਂ ਬਾਅਦ ਦੁਪਹਿਰ 1 ਵਜੇ ਤੱਕ ਹੀ ਕਰ ਸਕਣਗੀਆਂ।

ਬਠਿੰਡਾ -ਕਰਫਿਊ ਦੌਰਾਨ ਵਾਹਨਾਂ ਦੀ ਆਵਾਜਾਈ ਤੇ ਰੋਕ; ਪੈਟਰੋਲ ਪੰਪ ਕੇਵਲ ਪਾਸ ਧਾਰਕ ਵਾਹਨਾਂ ਨੂੰ ਹੀ ਦੇਣਗੇ ਤੇਲ
DC Bathinda

ਇਸ ਤੋਂ ਬਾਅਦ ਉਹ ਆਪਣਾ ਅੰਦਰੂਨੀ ਦਫ਼ਤਰੀ ਕੰਮ ਕਰਣਗੇ। ਇਸੇ ਤਰਾਂ ਏਟੀਐਮ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲਣਗੇ। ਇਸੇ ਤਰਾਂ ਬੈਂਕਾਂ ਦੇ ਬਿਜਨਸ ਕੌਰਸਪੌਡੈਂਟ ਸਮਾਜਿਕ ਦੂਰੀ ਦੇ ਨਿਯਮ ਦਾ ਖਿਆਲ ਕਰਦੇ ਹੋਏ ਕੰਮ ਕਰਣਗੇ। ਬੀਮਾ ਕੰਪਨੀਆਂ, ਕੋਆਪ੍ਰੇਟਿਗ ਕ੍ਰੈਡਿਟ ਸੁਸਾਇਟੀਆਂ, ਨਾਨ ਬੈਂਕਿੰਗ ਫਾਇਨੈਂਸਿੰਅਲ ਇੰਸਟੀਚਿਊਸ਼ਨਜ, ਹਾਊਸਿੰਗ ਫਾਇਨੈਂਸ ਕੰਪਨੀਜ਼, ਮਾਇਕ੍ਰੋ ਫਾਇਨੈਂਸ ਕੰਪਨੀਜ਼ ਐਂਡ ਮਾਇਕ੍ਰੋ ਫਾਇਨੈਂਸ ਇੰਸਟੀਚਿਊਸ਼ਨਜ਼ ਆਪਣੇ ਘੱਟ ਤੋਂ ਘੱਟ ਸਟਾਫ ਨਾਲ ਸਵੇਰੇ 9 ਤੋਂ 1 ਵਜੇ ਤੱਕ ਕੰਮ ਕਰ ਸਕਣਗੇ।