ਬਰਿੰਦਰ ਢਿੱਲੋਂ ਦੇ ਅਗਵਾਈ ਹੇਠ ਭਾਜਪਾ,ਆਮ ਆਦਮੀ ਪਾਰਟੀ ,ਅਕਾਲੀ ਦਲ ਛੱਡ ਕੁੱਝ ਪਰਿਵਾਰ ਕਾਂਗਰਸ ਵਿੱਚ ਹੋਏ ਸ਼ਾਮਿਲ
ਬਹਾਦਰਜੀਤ ਸਿੰਘ /ਰੂਪਨਗਰ ,19 ਜਨਵਰੀ,2022
ਰੂਪਨਗਰ ਸ਼ਹਿਰ ਦੇ ਕੁੱਝ ਪਮੁੱਖ ਪਰਿਵਾਰ ਨੇ ਭਾਜਪਾ,ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦਾ ਸਾਥ ਛੱਡਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ।
ਨਗਰ ਕੌਂਸਲ ਦੇ ਪ੍ਰਧਾਨ ਸੰਜੇ ਵਰਮਾ ਨੇ ਦਸਿਆ ਕਿ ਨੀਟਾ ਜੈਨ,ਅਭੈ ਜੈਨ ਪਰਿਵਾਰਾਂ ਨੇ ਭਾਜਪਾ ਛੱਡ,ਪਿਛਲੇ 60 ਸਾਲਾਂ ਤੋਂ ਅਕਾਲੀ ਦਲ ਨਾਲ ਜੁੜੇ ਟਹਿਲ ਸਿੰਘ ਦੇ ਪਰਿਵਾਰ,ਆਮ ਆਦਮੀ ਪਾਰਟੀ ਨਾਲ ਜੁੜੇ ਸੇਠੀ ਪਰਿਵਾਰਾਂ ਦਾ ਰੂਪਨਗਰ ਹਲਕੇ ਤੋਂ ਉਮੀਦਵਾਰ ਬਰਿੰਦਰ ਸਿੰਘ ਢਿੱਲੋਂ ਨੇ ਪਾਰਟੀ ਵਿਚ ਸਵਾਗਤ ਕਰਦਿਆਂ ਕਿਹਾ ਕਿ ਇਹਨਾਂ ਪਰਿਵਾਰਾਂ ਦੇ ਸਾਡੇ ਨਾਲ ਜੁੜਣ ’ਤੇ ਕਾਂਗਰਸ ਪਾਰਟੀ ਸ਼ਹਿਰ ਹੋਰ ਮਜਬੂਤ ਹੋਈ ਹੈ।
ਉਨ੍ਹਾਂ ਕਿਹਾ ਕਿ ਇਸ ਵਾਰ ਰੂਪਨਗਰ ਨੂੰ ਜਿਤਾਉਣਾ ਸਦਾ ਸਾਰਿਆਂ ਦਾ ਮੁੱਖ ਮਕਸਦ ਹੋਣਾ ਚਾਹੀਦਾ ਹੈ ਅਤੇ ਰਾਜਨੀਤੀ ਬਿਨਾਂ ਕਿਸੇ ਅਹੰਕਾਰ,ਬਿਨਾਂ ਭ੍ਰਿਸ਼ਟਾਚਾਰ ਦੇ ਸਿਰਫ ਸਮਾਜ ਸੇਵਾ ਦੀ ਨੀਅਤ ਨਾਲ ਹੋਣੀ ਚਾਹੀਦੀ ਹੈ। ਇਸ ਦੌਰਾਨ ਜੈਨ,ਸੇਠੀ,ਟਹਿਲ ਸਿੰਘ ਅਤੇ ਰਾਜੀਵ ਕ੍ਰਿਪਲਾਨੀ ਅਤੇ ਮਿੰਟੂ ਸਰਾਫ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਉਹ ਹਰ ਵੇਲੇ ਪਾਰਟੀ ਵਲੋਂ ਲਗਾਈ ਜਿੰਮੇਵਾਰੀ ਨਿਭਾਉਣਗੇ। ਇਸ ਮੌਕੇ ਨਗਰ ਕੌਂਸਲ ਰੂਪਨਗਰ ਦੇ ਪ ਧਾਨ ਸੰਜੇ ਵਰਮਾ ਬੇਲੇ ਵਾਲੇ,ਕੌਂਸਲਰ ਮੋਹਿਤ ਸ਼ਰਮਾ, ਕੌਂਸਲਰ ਚਰਨਜੀਤ ਸਿੰਘ ਚੰਨੀ,ਅਮਰਪ੍ਰੀਤ ਸਿੰਘ ਨੰਨਾ,ਵਿਸ਼ੂ ਕਪਿਲਾ,ਅਭਿਨਵ ਜੈਨ ਆਦਿ ਮੌਜੂਦ ਸਨ।