ਮਹਿਲਾਵਾਂ ਦੀ ਸੁਰੱਖਿਆ ਅਤੇ ਵਿਕਾਸ ਸਬੰਧੀ ਇਕ ਸੈਮੀਨਾਰ ਦਾ ਆਯੋਜਨ

212

ਮਹਿਲਾਵਾਂ ਦੀ ਸੁਰੱਖਿਆ ਅਤੇ ਵਿਕਾਸ ਸਬੰਧੀ ਇਕ ਸੈਮੀਨਾਰ ਦਾ ਆਯੋਜਨ

ਬਹਾਦਰਜੀਤ ਸਿੰਘ/ਸ੍ਰੀ  ਅਨੰਦਪੁਰ ਸਾਹਿਬ ,  23 ਦਸੰਬਰ,2022

ਸਰਕਾਰੀ ਕਾਲਜ ਮਹੈਣ, ਸ੍ਰੀ  ਅਨੰਦਪੁਰ ਸਾਹਿਬ ਵਿਖੇ ਪ੍ਰਿੰਸੀਪਲ ਸੀਮਾ ਦੀ ਅਗਵਾਈ ਵਿਚ ਚੇਤਨਾ ਨਸ਼ਾ ਵਿਰੋਧੀ ਲਹਿਰ ਦੁਆਰਾ ਬੀ.ਏ.ਭਾਗ ਪਹਿਲਾ ਦੇ ਵਿਦਿਆਰਥੀਆਂ ਲਈ ਮਹਿਲਾਵਾਂ ਦੀ ਸੁਰੱਖਿਆ ਅਤੇ ਵਿਕਾਸ ਸਬੰਧੀ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।

ਚੇਤਨਾ ਨਸ਼ਾ ਵਿਰੋਧੀ ਲਹਿਰ ਦੇ ਕਨਵੀਨਰ ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਮੀਨਾਰ ਵਿਚ ਗਗਨਦੀਪ ਸਿੰਘ ਨੇ ਪਹਿਲਾ, ਨੀਤੂ ਸ਼ਰਮਾ ਨੇ ਦੂਜਾ ਅਤੇ ਹਰਜੋਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਗਗਨਦੀਪ ਸਿੰਘ ਨੇ ਕਿਹਾ ਕਿ ਅੱਜ 21ਵੀਂ ਸਦੀ ਵਿਚ ਲੜਕੀਆਂ ਦੇ ਜਨਮ ਨੂੰ ਬੋਝ ਨਹੀਂ ਮੰਨਣਾ ਚਾਹੀਦਾ। ਮਰਦ ਪ੍ਰਧਾਨ ਸਮਾਜ ਨੂੰ ਮਹਿਲਾਵਾਂ ਪ੍ਰਤੀ ਆਪਣੀ ਸੰਕੀਰਨ ਮਾਨਸ਼ਿਕਤਾ ਨੂੰ ਛੱਡਣਾ ਚਾਹੀਦਾ ਹੈ। ਅੱਜ ਵੀ ਇਕ ਹਜਾਰ ਮੁੰਡੀਆਂ ਪਿੱਛੇ 970 ਕੁੜੀਆਂ ਹਨ। ਲਿੰਗਿਕ ਅਸੰਤੁਲਨ ਸਮਾਜ ਦੇ ਵਿਕਾਸ ਵਿੱਚ ਵੱਡੀ ਰੁਕਾਵਟ ਹੈ। ਅੱਜ ਮਹਿਲਾਵਾਂ ਨੇ ਪੁਲਾੜ ਤੋਂ ਲੈ ਕੇ ਪੰਚਾਇਤ ਤੱਕ ਹਰੇਕ ਖੇਤਰ ਵਿਚ ਸਫਲਤਾ ਦਾ ਮੁਕਾਮ ਹਾਸਿਲ ਕੀਤਾ ਹੈ। ਮਹਿਲਾਵਾਂ ਦੀ ਸੁਰੱਖਿਆ ਅਤੇ ਵਿਕਾਸ ਉਹਨਾਂ ਦੇ ਮਾਨਵੀ ਅਧਿਕਾਰ ਹਨ।

ਪਿਛਲੇ 40 ਸਾਲਾਂ ਵਿਚ ਔਰਤਾਂ ਵਿਰੁੱਧ ਅਪਰਾਧਾਂ ਦੇ ਮਾਮਲੇ 900 ਫੀਸ਼ਦੀ ਵਧੇ ਹਨ। ਦੇਸ਼ ਭਰ ਵਿੱਚ ਮਹਿਲਾਵਾਂ ਵਿਰੁੱਧ 1 ਘੰਟੇ ਵਿਚ 49 ਅਪਰਾਧ, ਇਕ ਦਿਨ ਵਿਚ ਔਸਤਨ 86 ਜਬਰ ਜਿਨਾਹ ਅਤੇ ਔਸਤਨ ਰੋਜਾਨਾ 18 ਮਹਿਲਾਵਾਂ ਨੂੰ ਦਾਜ ਦੀ ਭੇਂਟ ਚੜ੍ਹਾ ਦਿੱਤਾ ਜਾਂਦਾ ਹੈ। ਦੂਜੇ ਨੰਬਰ ਤੇ ਆਉਣ ਵਾਲੀ ਨੀਤੂ ਸ਼ਰਮਾ ਨੇ ਕਿਹਾ ਕਿ ਲੋਕ ਸਭਾ ਵਿਚ ਮਹਿਲਾਵਾਂ ਦੀ ਸਹਿਭਾਗਤਾ ਮਾਤਰ 14.94 ਫੀਸ਼ਦੀ ਅਤੇ ਰਾਜ ਸਭਾ ਵਿਚ ਮਹਿਜ 14.5 ਫੀਸ਼ਦੀ ਹੈ। ਦੇਸ਼ ਦੇ 29 ਰਾਜਾਂ ਵਿਚ ਕੁੱਲ 3956 ਵਿਧਾਇਕਾਂ ਵਿਚੋਂ ਔਰਤ ਵਿਧਾਇਕਾ ਦੀ ਗਿਣਤੀ ਸ਼ਿਰਫ 352 ਹੈ। ਮਹਿਲਾਵਾਂ ਦੇ ਰਾਜਨੀਤਿਕ ਸ਼ਸਕਤੀਕਰਨ ਤੋਂ ਬਿਨਾਂ ਮਹਿਲਾਵਾਂ ਦੇ ਵਿਕਾਸ ਨੂੰ ਯਕੀਨੀ ਨਹੀਂ ਬਣਾਇਆ ਜਾ ਸਕਦਾ। ਤੀਜੇ ਨੰਬਰ ਤੇ ਆਉਣ ਵਾਲੇ ਹਰਜੋਤ ਸਿੰਘ ਨੇ ਕਿਹਾ ਕਿ ਭਾਰਤੀ ਪੁਲਾੜ ਖੋਜ ਕੇਂਦਰ ਵਿਚ ਤੈਨਾਤ ਵਿਗਿਆਨਿਕਾ ਮੀਨਲ ਸੰਪਤ, ਅਨੁਰਾਧਾ ਟੀ.ਕੇ, ਰੀਤੂ ਕਰਿਧਲ, ਸੁਪਰੀਮ ਕੋਰਟ ਵਿਚ ਬਤੌਰ ਜੱਜ ਬੀਵੀ ਨਾਗਰਾਥਨਾ, ਜਸਟਿਸ ਹੀਮਾ ਕੋਹਲੀ, ਜਸਟਿਸ ਇੰਦਰਾ ਬੈਨਰਜੀ, ਰਾਜਨੀਤਿਕ ਖੇਤਰ ਵਿਚ ਸੋਨੀਆ ਗਾਂਧੀ, ਮਮਤਾ ਬੈਨਰਜੀ, ਨਿਰਮਲਾ ਸੀਤਾਰਮਨ, ਮਾਇਆਵਤੀ, ਕਾਰੋਬਾਰੀ ਸੰਸਾਰ ਵਿਚ ਕਿਰਨ ਮਜੂਮਦਾਰ ਸਾਅ, ਫਾਲਗੁਨੀ ਨਾਇਰ ਅਤੇ ਰੋਸਨੀ ਨਾਦਿਰ ਅਤੇ ਭਾਰਤ ਚੀਨ ਸੀਮਾ ਤੇ ਤਾਇਨਾਤ ਲੜਾਕੂ ਜਹਾਜ ਪਾਇਲਟਾਂ ਲੇਫਟੀਨੇਂਟ ਤੇਜਸ਼ਵੀ, ਅਨਿ ਅਵਸਥੀ ਅਤੇ ਲੇਫਟੀਨੇਂਟ ਏ.ਨੇਨ ਮਹਿਲਾ ਸ਼ਸਕਤੀਕਰਨ ਦੀਆਂ ਉਦਾਹਰਣਾਂ ਹਨ। ਇਸ ਲਈ ਔਰਤਾਂ ਦੀ ਸੁਰੱਖਿਆ ਅਤੇ ਵਿਕਾਸ ਨੂੰ ਯਕੀਨੀ ਬਣਾਉਣਾ ਹਰੇਕ ਨਾਗਰਿਕ ਦਾ ਕਰੱਤਵ ਹੈ।

ਇਸ ਮੌਕੇ ਡਾ. ਦਿਲਰਾਜ ਕੌਰ ਨੇ ਜੱਜ ਦੀ ਭੂਮਿਕਾ ਬਖੂਬੀ ਨਿਭਾਈ ਅਤੇ ਇਸ ਮੌਕੇ ਹੀ ਕੰਚਨ ਰਾਣੀ ਅਤੇ ਪੂਜਾ ਨੂੰ ਸੌ ਫੀਸ਼ਦੀ ਹਾਜਰੀ ਅਵਾਰਡ ਦੇ ਕੇ ਅਤੇ ਨਸ਼ਿਆਂ ਵਿਰੁੱਧ ਪ੍ਰਚਾਰ ਕਰਨ ਲਈ ਰਮਨਦੀਪ ਸਿੰਘ ਨੂੰ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।