ਮਾਉਂਟ ਐਵਰੈਸਟ ‘ਤੇ ਫੈਸ਼ਨ ਸ਼ੋਅ ਕਰ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਬਣਾਉਣ ਵਾਲੀ ਟੀਮ ‘ਚ ਪਟਿਆਲਾ ਤੇ ਹਰਿਆਣਾ ਦੇ ਦੋ ਗੱਭਰੂ ਵੀ ਸ਼ਾਮਲ

189

ਮਾਉਂਟ ਐਵਰੈਸਟ ‘ਤੇ ਫੈਸ਼ਨ ਸ਼ੋਅ ਕਰ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਬਣਾਉਣ ਵਾਲੀ ਟੀਮ ‘ਚ ਪਟਿਆਲਾ ਤੇ ਹਰਿਆਣਾ ਦੇ ਦੋ ਗੱਭਰੂ ਵੀ ਸ਼ਾਮਲ

ਪਟਿਆਲਾ, 10 ਨਵੰਬਰ :

ਮਾਉਂਟ ਐਵਰੈਸਟ ‘ਤੇ ਫੈਸ਼ਨ ਸ਼ੋਅ ਕਰ ਗਿੰਨੀਜ਼ ਬੁੱਕ ਆਫ ਵਰਲਡ ਰਿਕਾਡਰਜ਼ ਵਿਚ ਆਪਣਾ ਨਾਂ ਦਰਜ ਕਰਵਾਉਣ ਵਾਲੀ ਟੀਮ ਵਿਚ ਪਟਿਆਲਾ  ਅਤੇ ਹਰਿਆਣਾ ਦੇ ਦੋ ਗੱਭਰੂ ਵੀ ਸ਼ਾਮਲ ਸਨ। ਇਹਨਾਂ ਦੋਹਾਂ ਗੱਭਰੂਆਂ ਨੁੰ ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਪ੍ਰਾਪਤੀ ਲਈ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਦੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ।

ਇਸ ਪਟਿਆਲਾ ਮੀਡੀਆ ਕਲੱਬ ਵਿਚ ਪਹੁੰਚੇ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਜ਼ ਵਿਚ ਨਾਂ ਦਰਜ ਕਰਵਾਉਣ ਵਾਲੀ ਟੀਮ ਦੇ ਨੇਪਾਲ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਮੁਖੀ ਪੰਕਜ ਕੇ ਗੁਪਤਾ ਨੇ ਦੱਸਿਆ ਕਿ ਮਾਉਂਟ ਐਵਰੈਸਟ ‘ਤੇ ਇਹ ਫੈਸ਼ਨ ਸ਼ੋਅ 5500 ਮੀਟਰ ਯਾਨੀ 18044.62 ਫੁੱਟ ਦੀ ਉਚਾਈ ‘ਤੇ ਕੀਤਾ ਗਿਆ ਜਿਸ ‘ਤੇ ਤਕਰੀਬਨ ਸਾਢੇ ਪੰਜ ਕਰੋੜ ਰੁਪਏ ਖਰਚਾ ਆਇਆ। ਇਸ ਸ਼ੋਅ ਵਿਚ ਫਿਨਲੈਂਡ, ਇਟਲੀ, ਪੋਲੈਂਡ, ਯੂ ਕੇ, ਜਰਮਨੀ ਤੇ ਨੇਪਾਲ ਤੋਂ ਟੀਮਾਂ ਨੇ ਭਾਗ ਲਿਆ।

ਮਾਉਂਟ ਐਵਰੈਸਟ 'ਤੇ ਫੈਸ਼ਨ ਸ਼ੋਅ ਕਰ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਬਣਾਉਣ ਵਾਲੀ ਟੀਮ 'ਚ ਪਟਿਆਲਾ ਤੇ ਹਰਿਆਣਾ ਦੇ ਦੋ ਗੱਭਰੂ ਵੀ ਸ਼ਾਮਲ
ਜਿਸ ਟੀਮ ਨੇ ਗਿੰਨੀਜ਼ ਬੁੱਕ ਆਫ ਵਰਲਡ ਰਿਕਾਡਰਜ਼ ਵਿਚ ਨਾਂ ਦਰਜ ਕਰਵਾਇਆ, ਉਸ ਵਿਚ ਪਟਿਆਲਾ ਦੇ ਮਨੀ ਕੁਮਾਰ ਜੋ ਪੇਸ਼ੇ ਵਜੋਂ ਵਕੀਲ ਹਨ ਅਤੇ ਹਰਿਆਣਾ ਦੇ ਫਤਿਹਾਬਾਦ ਤੋਂ ਸੰਦੀਪ ਕੁਮਾਰ ਵੀ ਸ਼ਾਮਲ ਸਨ।

ਪੰਕਜ ਗੁਪਤਾ ਨੇ ਦੱਸਿਆ ਕਿ ਮਾਉਂਟ ਐਵਰੈਸਟ ‘ਤੇ ਇਹ ਸ਼ੋਅ ਭਗਵਾਨ ਗੌਤਮ ਬੁੱਧ ਦੇ ਫਲਸਫੇ ਅਹਿੰਸਾ ਪਰਮੋ ਧਰਮਾ ਤੋਂ ਪ੍ਰੇਰਿਤ ਸੀ। ਸ਼ੋਅ ਵਿਚ ਸ਼ਾਮਲ ਸਾਰੇ ਟੀਮ ਨੇ ਟਰੈਕਿੰਗ ਰਾਹੀਂ ਮਾਉਂਟ ਐਵਰੈਸਟ ਦੀਆਂ ਚੋਟੀਆਂ ਸਰ ਕੀਤੀਆਂ। ਉਹਨਾਂ ਕਿਹਾ ਕਿ ਸਾਰੇ ਭਾਰਤੀਆਂ ਨੁੰ ਆਪਣੇ ਜੀਵਨ ਵਿਚ ਇਕ ਵਾਰ ਮਾਉਂਟ ਐਵਰੈਸਟ ‘ਤੇ ਜ਼ਰੂਰ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਦੋਂ ਵਿਅਕਤੀ ਮਾਉਂਟ ਐਵਰੈਸਟ ਤੋਂ ਵਾਪਸ ਪਰਤਦਾ ਹੈ ਤਾਂ ਉਸਦੀ ਵਿਚਾਰਧਾਰਾ ਤੇ ਜੀਵਨ ਪ੍ਰਤੀ ਨਜ਼ਰੀਆ ਹੀ ਬਦਲ ਜਾਂਦਾ ਹੈ।

ਮਾਉਂਟ ਐਵਰੈਸਟ ‘ਤੇ ਫੈਸ਼ਨ ਸ਼ੋਅ ਕਰ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਬਣਾਉਣ ਵਾਲੀ ਟੀਮ ‘ਚ ਪਟਿਆਲਾ ਤੇ ਹਰਿਆਣਾ ਦੇ ਦੋ ਗੱਭਰੂ ਵੀ ਸ਼ਾਮਲI ਇਸ ਮੌਕੇ ਪੰਕਜ ਗੁਪਤਾ ਨੇ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਬਣਾਉਣ ਵਾਲੀ ਟੀਮ ਵਿਚ ਸ਼ਾਮਲ ਮਨੀ ਗੁਪਤਾ ਤੇ ਸੰਦੀਪ ਕੁਮਾਰ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ। ਇਸ ਮੌਕੇ ਕੌਮਾਂਤਰੀ ਟੀਮ ਦੇ ਹੋਰ ਮੈਂਬਰ ਵੀ ਹਾਜ਼ਰ ਸਨ।