ਰਾਸ਼ਟਰੀ ਪਸ਼ੂਧਨ ਚੈਂਪੀਅਨਸ਼ਿਪ ਅਤੇ ਐਗਰੀ ਐਕਸਪੋ ਬਟਾਲਾ ਵਿਚ; ਜੇਤੂਆਂ ਲਈ 2 ਕਰੋੜ ਰਪਏ ਦਾ ਨਕਦ ਇਨਾਮ:ਤ੍ਰਿਪਤ ਬਾਜਵਾ

197

ਰਾਸ਼ਟਰੀ ਪਸ਼ੂਧਨ ਚੈਂਪੀਅਨਸ਼ਿਪ ਅਤੇ ਐਗਰੀ ਐਕਸਪੋ ਬਟਾਲਾ ਵਿਚ; ਜੇਤੂਆਂ ਲਈ 2 ਕਰੋੜ ਰਪਏ ਦਾ ਨਕਦ ਇਨਾਮ:ਤ੍ਰਿਪਤ ਬਾਜਵਾ

ਸ੍ਰੀ ਮੁਕਤਸਰ ਸਾਹਿਬ, 2 ਫਰਵਰੀ

ਰਾਸ਼ਟਰੀ ਪਸ਼ੂਧਨ ਚੈਂਪੀਅਨਸ਼ਿਪ ਅਤੇ ਐਗਰੀ ਐਕਸਪੋ-2020 ਪੰਜਾਬ ਸਰਕਾਰ ਵੱਲੋਂ ਪੀ.ਐਚ.ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਸਹਿਯੋਗ ਨਾਲ 27 ਫਰਵਰੀ, 2020 ਤੋਂ 2 ਮਾਰਚ, 2020 ਤੱਕ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ  ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਵਾਰ ਇਹ ਪੰਜ ਰੋਜ਼ਾ ਸਮਾਗਮ ਬਟਾਲਾ ਦੇ ਪੁਡਾ ਗਰਾਉਂਡ ਵਿਖੇ ਕਰਵਾਇਆ ਜਾਵੇਗਾ।
ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪੀ.ਐਚ.ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਮਿਲ ਕੇ ਕਿਸਾਨਾਂ, ਪਸ਼ੂਧਨ ਮਾਲਕਾਂ, ਵੈਟਰਨਰੀਜ਼, ਪੋਸ਼ਣ ਮਾਹਰ ਅਤੇ ਫੂਡ ਪ੍ਰੋਸੈਸਿੰਗ ਅਤੇ ਐਗਰੀ ਸਾਇੰਸ ਤੋਂ ਵੱਖ-ਵੱਖ ਭਾਈਵਾਲਾਂ ਲਈ ਇਸ ਵਿਸ਼ਾਲ ਸਮਾਰੋਹ ਦੇ 11ਵੇਂ ਅਡੀਸ਼ਨ ਦਾ ਆਯੋਜਨ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਸਾਰਿਆਂ ਲਈ ਵਧੇਰੇ ਉਤਪਾਦਕਤਾ ਅਤੇ ਮੁਨਾਫਾ ਪ੍ਰਾਪਤ ਕਰਨ ਦੇ ਤਰੀਕਿਆਂ ਅਤੇ ਸਾਧਨਾਂ `ਤੇ ਧਿਆਨ ਕੇਂਦਰਤ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਇਹ 11ਵੀਂ ਰਾਸ਼ਟਰੀ ਪਸ਼ੂਧਨ ਚੈਂਪੀਅਨਸ਼ਿਪ 2020 ਪੰਜ ਦਿਨਾਂ ਤੱਕ ਚੱਲੇਗੀ। ਇਸ ਵਿੱਚ ਵੱਖ ਵੱਖ ਮੁਕਾਬਲੇ ਕਰਵਾਏ ਜਾਣਗੇ ਜਿਸ ਵਿੱਚ ਗਾਵਾਂ, ਮੱਝਾਂ ਅਤੇ ਬੱਕਰੀਆਂ ਦੇ ਦੁੱਧ ਚੁਆਈ ਮੁਕਾਬਲੇ ਹਨ ਅਤੇ ਨਾਲ ਹੀ ਘੋੜੇ, ਗਾਵਾਂ, ਮੱਝਾਂ, ਭੇਡਾਂ, ਬੱਕਰੀਆਂ, ਸੂਰ, ਕੁੱਤੇ, ਪੋਲਟਰੀ ਦੇ ਨਸਲਾਂ ਦੇ ਮੁਕਾਬਲੇ ਕਰਵਾਏ ਜਾਣਗੇ।

ਰਾਸ਼ਟਰੀ ਪਸ਼ੂਧਨ ਚੈਂਪੀਅਨਸ਼ਿਪ ਅਤੇ ਐਗਰੀ ਐਕਸਪੋ ਬਟਾਲਾ ਵਿਚ; ਜੇਤੂਆਂ ਲਈ 2 ਕਰੋੜ ਰਪਏ ਦਾ ਨਕਦ ਇਨਾਮ:ਤ੍ਰਿਪਤ ਬਾਜਵਾ
ਦੁੱਧ ਚੋਆਈ ਅਤੇ ਨਸਲ ਦੇ ਮੁਕਾਬਲਿਆਂ ਵਿੱਚ ਜੇਤੂ ਜਾਨਵਰਾਂ ਦੇ ਮਾਲਕਾਂ ਨੂੰ 2 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ ਨਾਲ ਹੀ ਜੇਤੂਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ ਅਤੇ ਨਾਲ ਹੀ ਪੁਰਸਕਾਰ ਜੇਤੂਆਂ ਵਿੱਚ ਬਲਾਕ ਪੱਧਰੀ ਮੁਕਾਬਲਿਆਂ ਦੇ ਜੇਤੂ ਵੀ ਸ਼ਾਮਲ ਹਨ। ਇਹ ਮੁਕਾਬਲਾ ਮਾਲਕਾਂ ਨੂੰ ਉਨ੍ਹਾਂ ਦੇ ਪਸ਼ੂਆਂ ਦੀ ਦੇਖਭਾਲ ਅਤੇ ਪ੍ਰਬੰਧਨ ਲਈ ਵਿਗਿਆਨਕ ਅਤੇ ਤਕਨੀਕੀ ਜਾਣਨ ਸਬੰਧੀ ਉਤਸ਼ਾਹਤ ਕਰੇਗਾ ਤਾਂ ਜੋ ਦੁੱਧ ਦੀ ਪੈਦਾਵਾਰ ਨੂੰ ਵਧਾਇਆ ਜਾ ਸਕੇ ਅਤੇ ਪਸ਼ੂਆਂ ਦੀ ਨਸਲ ਵਿੱਚ ਸੁਧਾਰ ਕੀਤਾ ਜਾ ਸਕੇ।

ਬਾਜਵਾ ਨੇ ਕਿਹਾ ਕਿ ਰਾਸ਼ਟਰੀ ਪਸ਼ੂਧਨ ਚੈਂਪੀਅਨਸ਼ਿਪ ਅਤੇ ਐਕਸਪੋ 2020 ਦੌਰਾਨ ਤਕਨੀਕੀ ਸੈਸ਼ਨ ਕਰਵਾਉਣ ਦੀ ਯੋਜਨਾ ਵੀ ਬਣਾਈ ਗਈ ਹੈ ਜੋ ਐਕਸਪੋ ਦੇ ਨਾਲ-ਨਾਲ ਚੱਲੇਗੀ। ਨਾਮਵਰ ਅਕਾਦਮਿਕ, ਵਿਗਿਆਨੀ, ਨੀਤੀ ਘਾੜੇ ਅਤੇ ਹੋਰ ਮਾਹਰ ਖੇਤੀਬਾੜੀ ਅਤੇ ਪਸ਼ੂ ਪਾਲਣ ਦੇ ਖੇਤਰ ਵਿਚ ਨਵੀਨਤਮ ਤਕਨੀਕਾਂ ਨੂੰ ਸਾਂਝਾ ਕਰਨ ਵਾਲੇ ਵੱਖ-ਵੱਖ ਸੈਸ਼ਨਾਂ ਨੂੰ ਸੰਬੋਧਿਤ ਕਰਨਗੇ ਜੋ ਕਿਸਾਨਾਂ ਦੀ ਉਤਪਾਦਕਤਾ ਨੂੰ ਵਧਾਉਣ ਵਿਚ ਸਹਾਇਤਾ ਕਰ ਸਕਦੇ ਹਨ। ਮੁੱਖ ਸੈਸ਼ਨ ਵੱਖ-ਵੱਖ ਮੁੱਦਿਆਂ `ਤੇ ਆਯੋਜਿਤ ਕੀਤੇ ਜਾਣਗੇ ਜਿਨ੍ਹਾਂ ਵਿਚ ਪਹਿਲੇ ਦਿਨ `ਵੇਅ ਫਾਰਵਰਡ ਇੰਨ ਪਿਗ ਐਂਡ ਗੋਟ ਫਾਰਮਿੰਗ`, ਦੂਜੇ ਦਿਨ ` ਡੇਅਰੀ ਫਾਰਮਿੰਗ ਦਾ ਭਵਿੱਖ: ਮੱਝ, ਦੇਸੀ ਗਾਂ ਅਤੇ ਵਿਦੇਸ਼ੀ ਪਸ਼ੂ`,  ` ਉੱਦਮਤਾ ਵਿਕਾਸ ਅਤੇ ਵਿੱਤ` ਅਤੇ `ਪਸ਼ੂਧਨ ਖੇਤਰ ਵਿਚ ਨਿਵੇਸ਼` ਵਿਸ਼ੇ `ਤੇ ਸ਼ੈਸ਼ਨ ਕਰਵਾਏ ਜਾਣਗੇ। ਇਸ ਤੋਂ ਇਲਾਵਾ ਤੀਜੇ ਦਿਨ `ਕਿਸਾਨਾਂ ਦੀ ਵਧ ਰਹੀ ਆਮਦਨੀ: ਐਫਪੀਓਐਸ ਅਤੇ ਮਾਰਕੀਟਿੰਗ ਦੀ ਭੂਮਿਕਾ`, `ਐਕੂਆ ਕਲਚਰ ਅਤੇ ਏਕੀਕ੍ਰਿਤ ਖੇਤੀ` ਅਤੇ `ਕਨਵਰਜੈਂਸ ਇੰਨ ਐਨੀਮਲ ਹਸਬੈਂਡਰੀ ਐਕਸ਼ਟੈਂਸ਼ਨ` ਬਾਰੇ ਸੈਸ਼ਨ, ਚੌਥੇ ਦਿਨ `ਵਨ-ਹੈਲਥ ਐਂਡ ਐਨੀਮਲ ਵੈਲਫੇਅਰ ਅਤੇ ਆਖਰੀ ਦਿਨ ਵਿਦਾਇਗੀ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਜਾਵੇਗਾ।