ਰੇਲਵੇ ਟਰੈਕ ਖਾਲੀ ਕਰਨ ਲਈ ਵੱਖ ਵੱਖ ਵਰਗਾਂ ਵੱਲੋਂ ਕਿਸਾਨਾਂ ਦਾ ਤਹਿ ਦਿਲੋਂ ਧੰਨਵਾਦ
ਸੰਗਰੂਰ, 24 ਨਵੰਬਰ
ਕਿਸਾਨਾਂ ਵੱਲੋਂ ਪਿਛਲੇ ਕਰੀਬ 02 ਮਹੀਨਿਆਂ ਤੋਂ ਰੇਲਵੇ ਟਰੈਕਾਂ ਤੇ ਬੈਠ ਕੇ ਰੋਸ਼ ਪ੍ਰਦਰਸ਼ਨ ਕਰਨ ਉਪਰੰਤ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਰੇਲਵੇ ਟਰੈਕ ਖਾਲੀ ਕਰ ਦਿੱਤੇ ਗਏ ਹਨ, ਜਿਸ ਸਦਕਾ ਰੇਲਗੱਡੀਆਂ ਦੀ ਆਵਾਜਾਈ ਸੂਬੇ ਵਿੱਚ ਮੁੜ ਬਹਾਲ ਹੋ ਗਈ ਹੈ। ਇਸ ਸਬੰਧੀ ਵੱਖ ਵੱਖ ਵਰਗਾਂ ਵੱਲੋਂ ਕਿਸਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾ ਰਿਹਾ ਹੈ। ਇਸ ਬਾਰੇ ਵਿਸਥਾਰਤ ਗੱਲਬਾਤ ਕਰਦਿਆਂ ਇੰਮਪਰੂਵਮੇੱਟ ਟਰੱਸਟ ਸੰਗਰੂਰ ਦੇ ਚੇਅਰਮੈਨ ਨਰੇਸ ਕੁਮਾਰ ਗਾਬਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਰੇਲਵੇ ਟਰੈਕ ਖਾਲੀ ਕਰਨ ਨਾਲ ਕਿਸਾਨਾਂ ਨੂੰ ਹੀ ਲਾਭ ਹੋਵੇਗਾ ਕਿਉਂਕਿ ਰੇਲਗੱਡੀਆਂ ਨਾ ਚੱਲਣ ਕਾਰਨ ਇੱਕ ਤਾਂ ਯੂਰੀਏ ਦਾ ਘਾਟ ਸੀ ਅਤੇ ਦੂਸਰਾ ਲੇਬਰ ਸਬੰਧੀ ਵੀ ਮੁਸ਼ਕਿਲਾਂ ਆ ਰਹੀਆਂ ਸਨ ਜੋ ਕਿ ਹੁਣ ਹੱਲ ਹੋ ਜਾਣਗੀਆਂ।
ਉਨ੍ਹਾਂ ਕਿਹਾ ਨਾਲ ਨਾਲ ਟਰਾਂਸਪੋਟਰਾ ਨੂੰ ਵੀ ਬਹੁਤ ਲਾਭ ਹੋਵੇਗਾ। ਕਿਉਕਿ ਰੇਲ ਗੱਡੀਆਂ ਨਾ ਚੱਲਣ ਕਾਰਨ ਉਹ ਮਾਲ ਉਨ੍ਹਾਂ ਨੂੰ ਨਹੀਂ ਮਿਲ ਰਿਹਾ ਸੀ ਜੋ ਉਨ੍ਹਾਂ ਨੇ ਆਪਣੇ ਵਾਹਨਾਂ ਜ਼ਰੀਏ ਅੱਗੇ ਪੁੱਜਦਾ ਕਰਨਾ ਹੁੰਦਾ ਹੈ ਇਸਦੇ ਨਾਲ ਨਾਲ ਫਸਲਾਂ ਦੀ ਢੋਆ ਢੁਆਈ ਸਬੰਧੀ ਵੀ ਦਿੱਕਤ ਨਹੀਂ ਆਵੇਗੀ।
ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਪ੍ਰਭਾਵਿਤ ਹੋਏ ਅਰਥਚਾਰੇ ਨੂੰ ਰੇਲਾਂ ਦੀ ਆਵਾਜਾਈ ਬੰਦ ਹੋਣ ਕਾਰਨ ਢਾਹ ਲੱਗੀ ਸੀ ਅਤੇ ਰੇਲਾਂ ਚੱਲਣ ਨਾਲ ਸੂਬੇ ਦੀ ਅਰਥਵਿਵਸਥਾ ਮੁੜ ਠੀਕ ਹੋਣ ਵੱਲ ਜਾਵੇਗੀ।