ਸ਼ਹਿਰ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਨੂੰ ਕੀਤਾ ਮੁਕੰਮਲ-ਡਿਪਟੀ ਕਮਿਸ਼ਨਰ ਬਠਿੰਡਾ

206

ਸ਼ਹਿਰ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਨੂੰ ਕੀਤਾ ਮੁਕੰਮਲ-ਡਿਪਟੀ ਕਮਿਸ਼ਨਰ ਬਠਿੰਡਾ

ਬਠਿੰਡਾ, 13 ਫ਼ਰਵਰੀ :

ਡਿਪਟੀ ਕਮਿਸ਼ਨਰ  ਬੀ.ਸ੍ਰੀਨਿਵਾਸਨ ਨੇ ਦੱਸਿਆ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਸੂਬਾ ਸਰਕਾਰ ਵਚਨਵੱਧ ਹੈ। ਇਸ ਦੇ ਮੱਦਨਜ਼ਰ ਜ਼ਿਲ•ੇ ਅੰਦਰ ਅਨੇਕਾਂ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਵਿਚੋਂ ਕਈ ਕਾਰਜ ਮੁਕੰਮਲ ਕਰ ਲਏ ਗਏ ਹਨ ਅਤੇ ਬਹੁਤ ਸਾਰੇ ਕਾਰਜ ਪ੍ਰਗਤੀ ਅਧੀਨ ਚੱਲ ਰਹੇ ਹਨ ਜਿਨ•ਾਂ ਨੂੰ ਤਹਿ ਸਮੇਂ ਅਨੁਸਾਰ ਪੂਰਾ ਕਰ ਲਿਆ ਜਾਵੇਗਾ।

ਨਗਰ ਨਿਗਮ ਦੇ ਇੰਜੀਨੀਅਰ  ਦਵਿੰਦਰ ਜੌੜਾ ਨੇ ਸ਼ਹਿਰ ਅੰਦਰ ਮੁਕੰਮਲ ਹੋਏ ਵੱਖ-ਵੱਖ ਵਿਕਾਸ ਕਾਰਜਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਮ.ਪੀ. ਲੈਂਡ ਸਕੀਮ ਤਹਿਤ ਸੰਜੇ ਨਗਰ ਵਿਖੇ ਸ਼ਿਵ ਗੋਰਖ਼ਨਾਥ ਧਰਮਸ਼ਾਲਾ ਵਿਚ ਟੋਆਇਲਟਸ ਅਤੇ ਬਾਥਰੂਮ ਦੇ ਕੰਮ ਲਈ 3 ਲੱਖ ਰੁਪਏ, ਗਣੇਸ਼ ਨਗਰ ‘ਚ ਪਬਲਿਕ ਧਰਮਸ਼ਾਲਾ ਵਿਚ ਸ਼ੈਡ ਅਤੇ ਬਾਥਰੂਮ ਦੇ ਕੰਮ ਵਾਸਤੇ 3 ਲੱਖ ਰੁਪਏ ਦੀ ਰਾਸ਼ੀ ਖ਼ਰਚ ਕਰਕੇ ਕੰਮ ਨੂੰ ਮੁਕੰਮਲ ਕਰ ਲਿਆ ਹੈ।
ਇਸੇ ਤਰ•ਾਂ ਗੁਰੂ ਗੋਬਿੰਦ ਸਿੰਘ ਨਗਰ ਵਿਚ ਗਗਨ ਕੋਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ ਵਿਚ ਪਾਰਕ ਦੀ ਚਾਰ ਦੀਵਾਰੀ ਅਤੇ ਓਪਨ ਜਿੰਮ ਲਈ 5 ਲੱਖ ਰੁਪਏ ਤੇ ਬੀ.ਐਨ.ਆਰ. ਸੁਸਾਇਟੀ, ਭਾਰਤ ਨਗਰ ਦੇ ਨੌਜਵਾਨਾਂ ਲਈ ਓਪਨ ਜਿੰਮ ਵਾਸਤੇ 5 ਲੱਖ ਰੁਪਏ ਦਿੱਤੇ ਗਈ। ਇਸ ਤੋਂ ਇਲਾਵਾ 6 ਲੱਖ ਰੁਪਏ ਦੀ ਲਾਗਤ ਨਾਲ ਸਰਕਾਰੀ ਐਲੀਮੈਂਟਰੀ ਸਕੂਲ ਹਾਜ਼ੀ ਰਤਨ ਵਿਖੇ ਸਮਾਰਟ ਕਲਾਸ ਰੂਮ ਸਥਾਪਤ ਕੀਤਾ ਗਿਆ ਹੈ। ਮੁਕੰਮਲ ਹੋਏ ਵਿਕਾਸ ਕਾਰਜਾਂ ਸਬੰਧੀ ਵਰਤੋਂ ਸਰਟੀਫ਼ਿਕੇਟ ਜਮ•ਾਂ ਕਰਵਾ ਦਿੱਤੇ ਗਏ ਹਨ।

ਸ਼ਹਿਰ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਨੂੰ ਕੀਤਾ ਮੁਕੰਮਲ-ਡਿਪਟੀ ਕਮਿਸ਼ਨਰ ਬਠਿੰਡਾ-Photo courtesy-Internet
ਨਗਰ ਨਿਗਮ ਦੇ ਅਧਿਕਾਰੀ ਅਨੁਸਾਰ ਸ਼ਹਿਰ ਦੇ ਵਾਰਡ ਨੰਬਰ 1 ਵਿਖੇ ਡਿਸਪੈਂਸਰੀ ‘ਚ ਕਮਰੇ ਦੀ ਉਸਾਰੀ ਲਈ 2.50 ਲੱਖ ਰੁਪਏ, ਵਾਰਡ ਨੰਬਰ 8 ਵਿਖੇ ਥਾਣਾ ਸਿਵਲ ਲਾਈਨ ਅੱਗੇ ਸਿਟੀ ਬੱਸ ਸਰਵਿਸ ਲਈ ਸ਼ੈਡ ਬਣਾਉਣ ਸਬੰਧੀ 0.50 ਹਜ਼ਾਰ ਰੁਪਏ, ਵਾਰਡ ਨੰਬਰ 12 ਦੇ ਪਾਰਕ ਨੰਬਰ 4 ਅਤੇ ਵਾਰਡ ਨੰਬਰ 12 ਦੇ ਪਾਰਕ ਨੰਬਰ 34 ਅਤੇ ਵਾਰਡ ਨੰਬਰ 49 ਪਾਰਕਾਂ ‘ਚ ਬੈਠਣ ਲਈ ਗਜ਼ੀਬੋ (ਸ਼ੈਡਾਂ) ਦੀ ਉਸਾਰੀ ਲਈ 2-2 ਲੱਖ ਰੁਪਏ ਦੇ ਟੈਂਡਰ ਪ੍ਰਾਪਤ ਹੋ ਚੁੱਕੇ ਹਨ ਜਦਕਿ ਵਰਕ ਆਰਡਰ ਜਾਰੀ ਕਰਨ ਦੀ ਕਾਰਵਾਈ ਪ੍ਰਗਤੀ ਅਧੀਨ ਹੈ। ਇਹ ਰਾਸ਼ੀ ਐਮ.ਪੀ. ਲੈਡ ਸਕੀਮ ਅਧੀਨ ਜਾਰੀ ਕੀਤੀ ਗਈ ਹੈ।