ਸਰਕਾਰੀ ਕਾਲਜ ਮਹੈਣ ਵਿਖੇ ਸਹੀਦੇ ਆਜ਼ਮ ਭਗਤ ਸਿੰਘ ਦੇ ਸ਼ਹੀਦੀ ਿਦਵਸ ਮੌਕੇ ਸੈਮੀਨਾਰ ਦਾ ਆਯੋਜਨ

223

ਸਰਕਾਰੀ ਕਾਲਜ ਮਹੈਣ ਵਿਖੇ ਸਹੀਦੇ ਆਜ਼ਮ ਭਗਤ ਸਿੰਘ ਦੇ ਸ਼ਹੀਦੀ   ਿਦਵਸ ਮੌਕੇ ਸੈਮੀਨਾਰ ਦਾ ਆਯੋਜਨ

ਬਹਾਦਰਜੀਤ ਸਿੰਘ / ਸ੍ਰੀ ਅਨੰਦਪੁਰ  ਸਾਹਿਬ  ,23 ਮਾਰਚ,2023

ਅੱਜ ਸਰਕਾਰੀ ਕਾਲਜ ਮਹੈਣ, ਸ੍ਰੀ ਅਨੰਦਪੁਰ  ਸਾਹਿਬ ਵਿਖੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਹਿੱਤ ਪ੍ਰਿੰਸੀਪਲ ਸੀਮਾ ਦੀ ਅਗਵਾਈ ਵਿਚ ਸਹੀਦੇ ਆਜ਼ਮ ਭਗਤ ਸਿੰਘ ਦੀ ਸਹਾਦਤ ਦਿਵਸ ਮੌਕੇ ਸੁਤੰਤਰਤਾ ਸੰਗਰਾਮ ਵਿਚ ਉਹਨਾਂ ਦੇ ਯੋਗਦਾਨ ਦੇ ਵਿਸ਼ੇ ਉੱਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।

ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਮੀਨਾਰ ਵਿਚ ਬੀ.ਏ ਭਾਗ ਪਹਿਲਾ ਅਤੇ ਦੂਜਾ ਅਤੇ ਕ੍ਰਮਵਾਰ ਬੀ.ਕਾਮ ਭਾਗ ਪਹਿਲਾ ਅਤੇ ਦੂਜਾ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਸੈਮੀਨਾਰ ਵਿਚ ਪ੍ਰੋ: ਵਿਪਨ ਕੁਮਾਰ ਨੇ ਦੱਸਿਆ ਕਿ ਸਹੀਦ ਭਗਤ ਸਿੰਘ ਦਾ ਜਨਮ 28 ਸਤੰਬਰ 1907 ਈਸਵੀ ਨੂੰ ਲਾਇਲਪੁਰ ਜਿਲ੍ਹੇ ਦੇ ਪਿੰਡ ਬੰਗਾ ਵਿਚ ਸਰਦਾਰ ਕਿਸ਼ਨ ਸਿੰਘ ਦੇ ਘਰ ਵਿਦਿਆਵਤੀ ਦੀ ਕੁੱਖੋ ਹੋਇਆ।

ਸਕੂਲ ਦੀ ਪੜ੍ਹਾਈ ਖਤਮ ਕਰਨ ਤੋਂ ਬਾਅਦ ਭਗਤ ਸਿੰਘ ਨੇ ਲਾਹੌਰ ਦੇ ਨੈਸ਼ਨਲ ਕਾਲਜ ਵਿਚ ਦਾਖਲਾ ਲਿਆ। ਜਲਦੀ ਹੀ ਪੜਾਈ ਅਧੂਰੀ ਛੱਡ ਕੇ ਉਹ ਕਾਨਪੁਰ ਵਿਖੇ ਆ ਗਏ, ਜਿੱਥੇ ਉਹਨਾਂ ਨੇ ਵੀਰ ਅਰਜੁਨ ਅਖਬਾਰ ਦੇ ਸੰਪਾਦਕ ਦੇ ਰੂਪ ਵਿਚ ਕਿਰਤੀਆਂ ਅਤੇ ਕਿਸਾਨਾਂ ਦੀ ਹਾਲਤ ਸੁਧਾਰਨ ਲਈ ਸੋਵੀਅਤ ਸੰਘ ਦੀ ਸਮਾਜਵਾਦੀ ਕ੍ਰਾਂਤੀ ਦੇ ਪ੍ਰਭਾਵ ਹੇਠ ਕ੍ਰਾਂਤੀਕਾਰੀ ਲੇਖ ਲਿਖੇ। ਉਹਨਾਂ ਨੇ ਭਾਰਤੀ ਨੌਜਵਾਨ ਸਭਾ, ਕਿਰਤੀਆਂ ਅਤੇ ਕਿਸਾਨਾਂ ਦੇ ਦਲ ਦੀ ਸਥਾਪਨਾ ਕੀਤੀ। ਉਹਨਾਂ ਨੇ ਹਿੰਦੂਸਤਾਨ ਸੋਸ਼ਲਿਸਟਿਕ ਰਿਪਬਲਿਕਨ ਆਰਮੀ ਦੀ ਮੈਂਬਰਸਿਪ ਲਈ।ਉਹਨਾਂ ਨੇ ਗਾਂਧੀ ਜੀ ਦੇ ਅਸਹਿਯੋਗ ਅੰਦੋਲਨ ਅਤੇ ਜੈਤੋ ਦੇ ਮੋਰਚੇ ਵਿਚ ਭਾਗ ਲਿਆ। ਉਹਨਾਂ ਨੇ 17 ਦਿਸੰਬਰ 1928 ਨੂੰ ਸਾਂਡਰਸ ਨੂੰ ਗੋਲੀਆਂ ਮਾਰ ਕੇ ਲਾਲਾ ਲਾਜਪਤ ਰਾਏ ਜੀ ਦੀ ਸਹਾਦਤ ਦਾ ਬਦਲਾ ਲਿਆ, ਕਿਉਂਕਿ ਲਾਲਾ ਜੀ ਨੂੰ ਉਸ ਸਮੇਂ ਲੱਖਾਂ ਹੀ ਲੋਕ ਰੱਬ ਵਾਂਗ ਪੂਜਦੇ ਸਨ। ਉਹਨਾਂ ਨੇ 8 ਅਪ੍ਰੈਲ 1929 ਨੂੰ ਬਟੁਕੇਸ਼ਵਰ ਦੱਤ ਨਾਲ ਮਿਲਕੇ ਦਿੱਲੀ ਦੀ ਕੇਂਦਰੀ ਵਿਧਾਨ ਸਭਾ ਵਿਚ ਧੂੰਏ ਵਾਲਾ ਬੰਬ ਫੋੜ ਕੇ ਅਹਿੰਸਕ ਢੰਗ ਨਾਲ ਅੰਗਰੇਜੀ ਹਕੂਮਤ ਦੇ ਜੁਲਮਾਂ ਵਿਰੁੱਧ ਆਵਾਜ ਚੁੱਕੀ।

ਸਰਕਾਰੀ ਕਾਲਜ ਮਹੈਣ ਵਿਖੇ ਸਹੀਦੇ ਆਜ਼ਮ ਭਗਤ ਸਿੰਘ ਦੇ ਸ਼ਹੀਦੀ ਿਦਵਸ ਮੌਕੇ ਸੈਮੀਨਾਰ ਦਾ ਆਯੋਜਨ

ਡਾ. ਦਿਲਰਾਜ ਕੌਰ ਅਤੇ ਪ੍ਰੋ: ਬੋਬੀ ਨੇ ਕਿਹਾ ਕਿਹਾ ਕਿ ਸਹੀਦੇ ਆਜਮ ਨੂੰ ਮਿਲੇ ਜਨ ਸਮਰਥਨ ਕਾਰਨ ਅੰਗਰੇਜ ਹਕੂਮਤ ਵਿੱਚ ਇੰਨਾ ਖੋਫ ਪੈਦਾ ਹੋ ਗਿਆ ਸੀ ਕਿ ਉਹਨਾਂ ਨੂੰ 30 ਮਾਰਚ 1931 ਨੂੰ ਫਾਂਸੀ ਦੇਣ ਦੀ ਬਜਾਇ 23 ਮਾਰਚ ਨੂੰ ਅੱਧੀ ਰਾਤ ਨੂੰ ਫਾਂਸੀ ਦੇ ਦਿੱਤੀ ਗਈ। ਉਹਨਾਂ ਨੇ ਉਸ ਸਮੇਂ ਦੇਸ ਵਿੱਚ ਇਨਕਲਾਬ ਜਿੰਦਾਬਾਦ ਨੇ ਨਾਅਰੇ ਨੂੰ ਹਰਮਨ ਪਿਆਰਾ ਬਣਾਇਆ।

ਪ੍ਰਿੰਸੀਪਲ ਸੀਮਾ ਨੇ ਕਿਹਾ ਕਿ ਸਹੀਦੇ ਆਜਮ ਦਾ ਕਥਨ ਸੀ ਕਿ ਵਿਅਕਤੀ ਦੇ ਵਿਚਾਰਾਂ ਅਤੇ ਆਤਮਾ ਨੂੰ ਨਹੀ ਮਾਰਿਆ ਜਾ ਸਕਦਾ। ਸਹੀਦੇ ਆਜਮ ਨੇ ਕੁਰਬਾਨੀ ਦੀ ਅਦੁੱਤੀ ਮਿਸਾਲ ਪੈਦਾ ਕੀਤੀ ਹੈ। ਅੱਜ ਉਹਨਾਂ ਦੀ ਸਹਾਦਤ ਨੂੰ ਯਾਦ ਕਰਦੇ ਹੋਏ ਸਾਰੇ ਦੇਸ ਵਾਸੀਆਂ ਨੂੰ ਨਿਰਸੁਆਰਥ ਭਾਵਨਾ ਨਾਲ ਦੇਸ ਦੀ ਸੇਵਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।