ਸਰਹਿੰਦ ਨਹਿਰ ਉੱਤੇ ਚਾਰ ਮਾਰਗੀ ਪੁੱਲ ਦੀ ਉਸਾਰੀ ਕਾਰਨ ਟਰੈਫਿਕ ਕੀਤਾ ਗਿਆ ਡਾਇਵਰਟ

256

ਸਰਹਿੰਦ ਨਹਿਰ ਉੱਤੇ ਚਾਰ ਮਾਰਗੀ ਪੁੱਲ ਦੀ ਉਸਾਰੀ ਕਾਰਨ ਟਰੈਫਿਕ ਕੀਤਾ ਗਿਆ ਡਾਇਵਰਟ

ਬਹਾਦਰਜੀਤ ਸਿੰਘ /ਰੂਪਨਗਰ, 24 ਫਰਵਰੀ,2022
ਕਾਰਜਕਾਰੀ ਇੰਜੀਨੀਅਰ ਰੂਪਨਗਰ, ਨੈਸ਼ਨਲ ਹਾਈਵੇ ਮੰਡਲ ਦਵਿੰਦਰ ਬਜਾਜ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਰੋਪੜ ਸ਼ਹਿਰ ਵਿੱਚ ਫਗਵਾੜਾ -ਬੰਗਾ-ਨਵਾਂਸ਼ਹਿਰ-ਰੂਪਨਗਰ ਸੜਕ ਐੱਨ.ਐਚ.344ਏ ’ਤੇ ਨਵੇਂ ਬੱਸ ਸਟੈਂਡ ਦੇ ਨੇੜੇ ਤੇ ਨਹਿਰੂ ਸਟੇਡੀਅਮ ਦੇ ਨਾਲ ਸਰਹਿੰਦ ਨਹਿਰ ਉੱਤੇ ਚਾਰ ਮਾਰਗੀ ਸਟੀਲ ਪੁੱਲ ਦੀ ਉਸਾਰੀ ਦਾ ਕੰਮ ਪ੍ਰਗਤੀ ਅਧੀਨ ਹੈ। ਇਸ ੍ਰੋੋਜੈਕਟ ਦਾ ਕੰਮ ਨਿਰਵਿਘਨ ਤਰੀਕੇ ਨਾਲ ਨੇਪਰੇ ਚਾੜਨ ਲਈ ਅਤੇ ਮੌਕੇ ਤੇ ਸੁਰੱਖਿਆ ਪ੍ਰਬੰਧਾਂ ਨੂੰ ਮੱਦ ਨਜ਼ਰ ਰੱਖਦੇ ਹੋਏ ਇਸ ਪੁੱਲ ਦੀ ਟਰੈਫਿਕ ਨੂੰ 25 ਫਰਵਰੀ ਤੋਂ ਅਗਲੇ ਹੁਕਮਾ ਤੱਕ ਡਾਈਵਰਟ ਕੀਤਾ ਜਾਵੇਗਾ।
ਸਰਹਿੰਦ ਨਹਿਰ ਉੱਤੇ ਚਾਰ ਮਾਰਗੀ ਪੁੱਲ ਦੀ ਉਸਾਰੀ ਕਾਰਨ ਟਰੈਫਿਕ ਕੀਤਾ ਗਿਆ ਡਾਇਵਰਟ

ਉਨ੍ਹਾਂ ਅੱਗੇ ਦੱਸਿਆ ਕਿ ਇਸ ਲਈ ਸਰਹਿੰਦ ਨਹਿਰ ਪੁੱਲ ਰਾਹੀਂ ਰੂਪਨਗਰ ਸ਼ਹਿਰ ਤੋਂ ਬਲਾਚੌਰ ਜਾਣ ਵਾਲੀ ਲਾਈਟ ਟਰੈਫਿਕ ਗਿਆਨੀ ਜੈਲ ਸਿੰਘ ਨਗਰ ਸਟੀਲ ਪੁੱਲ- ਸਰਹਿੰਦ ਨਹਿਰ ਦੇ ਨਾਲ-ਨਾਲ ਅੰਬੇਡਕਰ ਚੌਕ – ਆਈ.ਆਈ.ਟੀ. ਰੋਡ (ਸਾਹਮਣੇ ਡਿਪਟੀ ਕਮਿਸ਼ਨਰ ਦਫਤਰ) – ਰੂਪਨਗਰ ਬਾਈਪਾਸ ਰਾਹੀਂ ਹੁੰਦਾ ਹੋਇਆ ਬਲਾਚੌਰ ਜਾਵੇਗੀ। ਇਸੇ ਤਰਾਂ ਹੀ ਇਹ ਟਰੈਫਿਕ ਬਲਾਚੌਰ ਤੋਂ ਰੂਪਨਗਰ ਆਵੇਗੀਾ ਇਸ ਪੁੱਲ ਤੋਂ ਜਾਣ ਵਾਲਾ ਹੈਵੀ ਟਰੈਫਿਕ ਪੁਲਿਸ ਲਾਈਨ ਰੂਪਨਗਰ ਤੋਂ ਰੂਪਨਗਰ ਬਾਈਪਾਸ ਰਾਹੀਂ ਆਵੇਗਾ ਅਤੇ ਇਸੇ ਤਰ੍ਹਾਂ ਹੀ ਵਾਪਿਸ ਜਾਵੇਗਾ। ਇਸ ਤੋਂ ਇਲਾਵਾ ਨੂਰਪੁਰਬੇਦੀ ਤੇ ਰੂਪਨਗਰ ਆਉਣ ਵਾਲਾ ਟ੍ਰੈਫਿਕ ਰੂਪਨਗਰ ਹੈੱਡ ਵਰਕਸ ਪੁੱਲ – ਆਈ.ਆਈ.ਟੀ. ਰੋਡ – ਰੂਪਨਗਰ ਬਾਈਪਾਸ ਤੋਂ ਹੁੰਦੀ ਹੋਈ ਰੂਪਨਗਰ ਆਵੇਗਾ।