ਅੱਜ ਦਾ ਪਟਿਆਲਾ ਜ਼ਿਲ੍ਹਾ ਕੋਵਿਡ ਅਪਡੇਟ: ਸਿਵਲ ਸਰਜਨ

127
Social Share

ਅੱਜ ਦਾ ਪਟਿਆਲਾ ਜ਼ਿਲ੍ਹਾ ਕੋਵਿਡ ਅਪਡੇਟ: ਸਿਵਲ ਸਰਜਨ

ਪਟਿਆਲਾ, 14 ਅਗਸਤ  (           )

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆਂ ਕਿ ਮੈਗਾਡਰਾਈਵ ਟੀਕਾਕਰਨ ਮੁਹਿੰਮ ਤਹਿਤ ਅੱਜ ਜਿਲ੍ਹੇ ਵਿਚ ਕੋਵੀਸ਼ੀਲਡ ਅਤੇ ਕੌਵੈਕਸਿਨ  ਕੋਵਿਡ ਵੈਕਸੀਨਾਂ ਨਾਲ ਕੋਵਿਡ ਟੀਕਾਕਰਨ ਕੀਤਾ ਗਿਆ ਸੀ।ਇਹਨਾਂ ਕੈਂਪਾਂ ਵਿੱਚ 31775 ਨਾਗਰਿਕਾਂ ਵੱਲੋਂ  ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ ਜਦੋਂ ਕਿ ਟੀਚਾ 31000 ਟੀਕੇ ਲਗਾਉਣ ਦਾ ਸੀ ।ਜਿਸ ਨਾਲ ਕੋਵਿਡ ਟੀਕਾਕਰਣ ਦੀ ਗਿਣਤੀ 7,13,621 ਹੋ ਗਈ ਹੈ। ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇਂ ਕਿਹਾ ਕਿ ਅੱਜ ਟੀਕਾਕਰਣ ਕਰਵਾਉਣ ਵਿੱਚ ਲੋਕਾਂ ਵੱਲੋਂ ਕਾਫੀ ਉਤਸ਼ਾਹ ਦੇਖਣ ਨੁੰ ਮਿਲਿਆ। ਸਿਵਲ ਸਰਜਨ ਡਾ. ਪ੍ਰਿੰਸ ਸੋਢੀ  ਵੱਲੋਂ ਖੁਦ ਰਾਧਾਸੁਆਮੀ ਸਤਸੰਗ ਘਰ ਸੁਲਰ ਅਤੇ ਮੌਤੀ ਬਾਗ ਗੁਰੂੁਦੁਆਰਾ ਸਾਹਿਬ ਵਿਖੇ ਲਗਾਏ ਕੈਂਪਾ ਦਾ ਨਿਰੀਖਣ ਕੀਤਾ ਗਿਆ।ਇਸ ਮੌਕੇ ਉਹਨਾਂ ਨਾਲ ਨੋਡਲ ਅਫਸਰ ਡਾ. ਪਰਨੀਤ ਕੌਰ ਵੀ ਹਾਜਰ ਸਨ।ਜਿਲ੍ਹਾ ਟੀਕਾਕਰਣ ਅਫਸਰ ਡਾ. ਵੀਨੂੂੰ ਗੋਇਲ ਵੱਲੋਂ ਵੀ ਨਾਭਾ ਵਿਖੇ ਲਗਾਏ ਟੀਕਾਕਰਨ ਕੈਂਪਾ ਦਾ ਨਿਰੀਖਣ ਕੀਤਾ ਗਿਆ।

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਕੱਲ ਮਿਤੀ 15 ਅਗਸਤ ਦਿਨ ਐਤਵਾਰ ਨੂੰ ਕੋਵਿਡ ਟੀਕਾਕਰਨ ਨਹੀ ਹੋਵੇਗਾ। ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਟ੍ਰੈਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁੂਸਰੀ ਡੋਜ਼ ਵੀ ਨਹੀ ਲਗਾਈ ਜਾਵੇਗੀ।

ਅੱਜ ਦਾ ਪਟਿਆਲਾ ਜ਼ਿਲ੍ਹਾ ਕੋਵਿਡ ਅਪਡੇਟ: ਸਿਵਲ ਸਰਜਨ

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਅੱਜ ਜਿਲੇ ਵਿੱਚ ਪ੍ਰਾਪਤ 2590  ਕੋਵਿਡ ਰਿਪੋਰਟਾਂ ਵਿਚੋਂ 05 ਕੋਵਿਡ ਪੋਜੀਟਿਵ ਕੇਸ ਪਾਏ ਗਏ ਹਨ ਜਿਹਨਾਂ ਵਿਚੋਂ 02 ਪਟਿਆਲਾ ਸ਼ਹਿਰ,  ਇੱਕ ਬਲਾਕ ਭਾਦਸੌਂ, ਇੱਕ ਬਲਾਕ ਹਰਪਾਲਪੁਰ ਅਤੇ ਇੱਕ ਬਲਾਕ ਦੁਧਨਸਾਧਾਂ ਨਾਲ ਸਬੰਧਤ ਹੈ।ਜਿਸ ਨਾਲ  ਪੋਜਟਿਵ ਕੇਸਾਂ ਦੀ ਗਿਣਤੀ 48761 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 06 ਹੋਰ ਮਰੀਜ ਕੋਵਿਡ ਤੋਂ ਠੀਕ ਹੋਣ ਕਾਰਣ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ 47389 ਹੋ ਗਈ ਹੈ।ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 29 ਹੈ ਅਤੇ ਅੱਜ ਵੀ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ਼ ਦੀ ਮੌਤ ਨਹੀ ਹੋਈ ।

ਨੋਡਲ ਅਫਸਰ ਡਾ. ਸੁਮੀਤ ਸਿੰਘ ਨੇਂ ਕਿਹਾ ਕਿ ਸਕੂਲ਼ਾਂ ਵਿੱਚ ਵਿਦਿਆਰਥੀਆਂ ਅਤੇ ਸਟਾਫ ਦੇ ਲਏ ਜਾ ਰਹੇ ਰੈਂਡਮ ਸੈਂਪਲਾ ਦੀ ਲਗਾਤਾਰਤਾ ਵਿੱਚ ਬੀਤੇ ਦਿਨੀ ਲਏ ਗਏ 425 ਸੈਂਪਲਾ ਵਿੱਚੋਂ ਸਰਕਾਰੀ ਸਕੂਲ ਘਨੌਰ ਬਲਾਕ ਹਰਪਾਲਪੁਰ ਦੀ ਇੱਕ ਵਿਦਿਆਰਥਣ ਕੋਵਿਡ ਪੋਜਟਿਵ ਆਉਣ ਤੇਂ ਸਬੰਧਤ ਕਲਾਸ ਦੇ ਵਿਦਿਆਰਥੀਆਂ ਨੂੰ ਕੁਆਰਨਟੀਨ ਕਰਕੇ ਉਹਨਾਂ ਦੇੇ ਕੋਵਿਡ ਸੈਂਪਲ ਲਏ ਜਾ ਰਹੇ ਹਨ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2555 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 8,59,506 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48,761 ਕੋਵਿਡ ਪੋਜਟਿਵ, 8,09,112  ਨੈਗੇਟਿਵ ਅਤੇ ਲਗਭਗ 1633 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।