ਕੇਂਦਰੀ ਰੇਲਵੇ ਮੰਤਰੀ ਤੇ ਹਾਈਵੇ ਮੰਤਰੀ ਨੂੰ ਮਿਲ ਕੇਨੰਗਲ ਫਲਾਈ ਓਵਰ ਦੇ ਨਿਰਮਾਣ ਦੀਆਂ ਰੁਕਾਵਟਾ ਜਲਦੀਦੂਰ ਕਰਾਂਗੇ-ਹਰਜੋਤ ਬੈਂਸ

162

ਕੇਂਦਰੀ ਰੇਲਵੇ ਮੰਤਰੀ ਤੇ ਹਾਈਵੇ ਮੰਤਰੀ ਨੂੰ ਮਿਲ ਕੇਨੰਗਲ ਫਲਾਈ ਓਵਰ ਦੇ ਨਿਰਮਾਣ ਦੀਆਂ ਰੁਕਾਵਟਾ ਜਲਦੀਦੂਰ ਕਰਾਂਗੇ-ਹਰਜੋਤ ਬੈਂਸ

ਬਹਾਦਰਜੀਤ ਸਿੰਘ/ ਨੰਗਲ ,5 ਅਗਸਤ,2022

ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਕਿਹਾ ਹੈ ਕਿ ਨੰਗਲ ਫਲਾਈ ਓਵਰ ਦਾ ਨਿਰਮਾਣ ਜਲਦੀ ਮੁਕੰਮਲ ਹੋਵੇਗਾ ਅਤੇ ਸ਼ਹਿਰ ਵਿਚ ਲੱਗਦੇ ਟਰੈਫਿਕ ਜਾਮ ਦੀ ਸਮੱਸਿਆ ਤੋਂ ਸ਼ਹਿਰ ਵਾਸੀਆਂ ਨੂੰ ਜਲਦੀ ਰਾਹਤ ਮਿਲੇਗੀ।ਕੇਂਦਰੀ ਰੇਲਵੇ ਮੰਤਰੀ ਅਤੇ ਰਾਸ਼ਟਰੀ ਸ਼ਾਹ ਮਾਰਗ ਮੰਤਰੀ ਤੋਂ ਇਸ ਤੋ ਆਰ.ਓ.ਬੀ ਦੇ ਨਿਰਮਾਣ ਵਿਚ ਆ ਰਹੀਆਂ ਰੁਕਾਵਟਾ ਦੂਰ ਕਰਨ ਲਈ ਮੀਟਿੰਗ ਵਾਸਤੇ ਸਮਾਂ ਮੰਗਿਆ ਹੈ।ਪਾਰਲੀਮੈਂਟ ਸੈਸ਼ਨ ਦੌਰਾਨ ਹੀ ਉਨ੍ਹਾਂ ਨਾਲ ਗੱਲਬਾਤ ਕਰਕੇ ਸਾਰਿਆ ਔਕੜਾਂ ਦੂਰ ਕਰਾਂਗੇ। ਬੀਤੀ ਸ਼ਾਮ ਸਤਲੁਜ ਸਦਨ ਵਿਚ ਵਿਸੇਸ ਗੱਲਬਾਤ ਕਰਦੇ ਹੋਏ ਸ.ਹਰਜੋਤ ਬੈਂਸ ਨੇ ਕਿਹਾ ਕਿ ਰੇਲਵੇ ਫਲਾਈ ਓਵਰ ਬਣਾਉਣ ਲਈ ਰੇਲਵੇ ਕਰਾਸਿੰਗ ਦਾ ਰਾਹ ਬੰਦ ਕਰਨ ਫਾਈਲ 23 ਮੰਨਜੂਰੀਆਂ ਤੋ ਨਿਕਲ ਗਈ ਹੈ, ਹੁਣ ਕੇਂਦਰੀ ਰੇਲਵੇ ਮੰਤਰੀ ਅਤੇ ਨੈਸ਼ਨਲ ਹਾਈਵੇ ਮੰਤਰੀ ਨਾਲ ਬੈਠਕ ਉਪਰੰਤ ਸਾਰੀਆਂ ਹੋਰ ਜਰੂਰੀ ਕਾਰਵਾਈਆਂ ਨਿਪਟਾ ਲਈਆਂ ਜਾਣਗੀਆਂ, ਇਲਾਕਾ ਵਾਸੀਆ ਨੂੰ ਟਰੈਫਿਕ ਜਾਮ ਦੀ ਗੰਭੀਰ ਸਮੱਸਿਆ ਤੋ ਫੋਰੀ ਨਿਜਾਤ ਦੇਣ ਲਈ ਟਰੈਫਿਕ ਐਕਸਪਰਟ ਮੰਗਵਾਏ ਜਾ ਰਹੇ ਹਨ ਜੋ ਇਸ ਦੀ ਬਦਲਵੀ ਵਿਵਸਥਾ ਕਰਨ ਬਾਰੇ ਸੁਝਾਅ ਦੇਣਗੇ। ਉਨ੍ਹਾਂ ਕਿਹਾ ਕਿ ਟਰੈਫਿਕ ਨੂੰ ਸੁਚਾਰੂ ਚਲਾਉਣ ਲਈ ਅੱਜ ਤੋ ਹੀ ਟਰੈਫਿਕ ਕਰਮਚਾਰੀਆਂ ਦੀ ਗਿਣਤੀ ਦੁੱਗਣੀ ਕਰ ਦਿੱਤੀ ਹੈ। ਰੇਲਵੇ ਓਵਰ ਬਰਿਜ ਦੇ ਨਿਰਮਾਣ ਵਿਚ ਵੀ ਤੇਜੀ ਲਿਆਦੀ ਗਈ ਹੈ।ਇਸ ਓਵਰ ਬਰਿਜ ਨੂੰ ਅਗਲੇ ਚਾਰ ਪੰਜ ਮਹੀਨਿਆਂ ਵਿਚ ਤਿਆਰ ਕਰਕੇ ਆਮ ਲੋਕਾਂ ਲਈ ਖੋਲ ਦਿੱਤਾ ਜਾਵੇਗਾ। ਇਸ ਨਾਲ ਨੰਗਲ ਵਿਚ ਲੱਗਦੇ ਜਾਮ ਅਤੇ ਟਰੈਫਿਕ ਦੀ ਵੱਡੀ ਸਮੱਸਿਆ ਹੱਲ ਹੋ ਜਾਵੇਗੀ।

ਕੇਂਦਰੀ ਰੇਲਵੇ ਮੰਤਰੀ ਤੇ ਹਾਈਵੇ ਮੰਤਰੀ ਨੂੰ ਮਿਲ ਕੇਨੰਗਲ ਫਲਾਈ ਓਵਰ ਦੇ ਨਿਰਮਾਣ ਦੀਆਂ ਰੁਕਾਵਟਾ ਜਲਦੀਦੂਰ ਕਰਾਂਗੇ-ਹਰਜੋਤ ਬੈਂਸ

ਕੈਬਨਿਟ ਮੰਤਰੀ ਨੇ ਕਿਹਾ ਕਿ ਨੰਗਲ ਨੂੰ ਸੈਰ ਸਪਾਟਾ ਹੱਬ ਵਜੋਂ ਵਿਕਸਤ ਕਰਨ ਲਈ ਯੋਜਨਾਬੱਧ ਢੰਗ ਨਾਲ ਕੰਮ ਚੱਲ ਰਿਹਾ ਹੈ। ਇਸ ਦੇ ਲਈ ਸਾਰੇ ਪਹੁੰਚ ਮਾਰਗਾਂ ਦਾ ਸਹੀ ਹੋਣਾ ਜਰੂਰੀ ਹੈ। ਬਜ਼ਾਰਾ ਵਿਚ ਰੋਣਕਾਂ ਮੁੜ ਪਰਤਣ ਇਸ ਦੇ ਲਈ ਅਸੀ ਤੇਜੀ ਨਾਲ ਸਾਰੇ ਪ੍ਰਬੰਧ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਰੇਲਵੇ ਓਵਰ ਬਰਿਜ ਦੇ ਨਿਰਮਾਣ ਤੇ ਟਰੈਫਿਕ ਜਾਮ ਤੇ ਸੋੜੀ ਰਾਜਨੀਤੀ ਕਰ ਰਹੇ ਹਨ, ਉਹ ਕੂੜ ਪ੍ਰਚਾਰ ਕਰਕੇ ਸਸਤੀ ਸੋਹਰਤ ਹਾਸਲ ਕਰਨ ਦੀ ਕੋਸ਼ਿਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੀਤੇ ਚਾਰ ਸਾਲ ਦੌਰਾਨ ਉਹ ਲੋਕ ਕਿੱਥੇ ਸਨ, ਅੱਜ ਨੰਗਲ ਦੇ ਵਪਾਰ ਕਾਰੋਬਾਰ ਪ੍ਰਫੁੱਲਿਤ ਹੋ ਰਿਹਾ ਹੈ, ਉਨ੍ਹਾਂ ਕਿਹਾ ਕਿ ਬੀਤੇ ਸਮੇ ਵਿਚ ਇਸ ਸ਼ਹਿਰ ਵਿਚ ਭ੍ਰਿਸਟਾਚਾਰ ਦਾ ਬੋਲਬਾਲਾ ਰਿਹਾ ਹੈ। ਅਸੀ ਸਾਰੀਆ ਫਾਈਲਾਂ ਦੀ ਪੜਤਾਲ ਕਰ ਰਹੇ ਹਾਂ, ਬਹੁਤ ਹੀ ਹੈਰਾਨੀਜਨਕ ਪ੍ਰਗਟਾਵੇ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਇਲਾਕਾ ਵਾਸੀਆ ਵੱਲੋ ਜੋ ਸੁਝਾਅ ਦਿੱਤੇ ਜਾ ਰਹੇ ਹਨ, ਉਹ ਵੀ ਵਿਚਾਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀ ਹਰ ਮਹੀਨੇ ਆਪਣੀ ਪ੍ਰਗਤੀ ਰਿਪੋਰਟ ਲੋਕਾਂ ਸਾਹਮਣੇ ਰੱਖਾਗੇ ਤਾ ਕਿ ਸਾਡੀ ਕਾਰਗੁਜਾਰੀ ਤੇ ਕੀਤੇ ਜਾ ਰਹੇ ਕੰਮਾਂ ਬਾਰੇ ਸਭ ਨੂੰ ਜਾਣਕਾਰੀ ਪਹੁੰਚ ਜਾਵੇ। ਇਸ ਮੌਕੇ ਡਾ.ਸੰਜੀਵ ਗੌਤਮ, ਹਰਮਿੰਦਰ ਸਿੰਘ ਢਾਹੇ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਅਤੇ ਕਮਿੱਕਰ ਸਿੰਘ ਡਾਢੀ ਯੂਥ ਆਗੂ,ਬੀਬੀਐਮਬੀ ਚੀਫ ਸੀ.ਪੀ ਸਿੰਘ, ਡਿਪਟੀ ਚੀਫ ਇੰ.ਐਚ.ਐਲ ਕੰਬੋਜ, ਦੀਪਕ ਸੋਨੀ ਭਨੂਪਲੀ,ਜਸਪ੍ਰੀਤ ਜੇ.ਪੀ, ਦੀਪਕ ਸੈਣੀ, ਈ.ਓ ਭੁਪਿੰਦਰ ਸਿੰਘ, ਪ੍ਰਵੀਨ ਕੁਮਾਰ, ਬਚਿੱਤਰ ਸਿੰਘ  ਅਤੇ ਪਤਵੰਤੇ ਹਾਜਰ ਸਨ।