ਡਾ: ਹੈਪੀ ਜੇਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਵੇਂ ਡੀ.ਪੀ.ਅਾਰ. ਲਗਾਏ ਗਏ
ਪਟਿਆਲਾ
ਡਾ: ਹੈਪੀ ਜੇਜੀ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਵੇਂ ਡਾਇਰੈਕਟਰ, ਲੋਕ ਸੰਪਰਕ ਵਜੋਂ ਨਿਯੁਕਤ ਕੀਤਾ ਗਿਆ ਹੈ ਜੋ ਪ੍ਰੋਫੈਸਰ ਗੁਰਮੀਤ ਸਿੰਘ ਮਾਨ ਦੀ ਥਾਂ ਲਗਾਏ ਗਏ ਹਨ। ਡਾ. ਮਾਨ ਨੇ ਇਸ ਅਹੁਦੇ ‘ਤੇ 12 ਸਾਲਾਂ ਤੋਂ ਵੱਧ ਸਮੇਂ ਲਈ ਸੇਵਾ ਨਿਭਾਈ। ਉਨ੍ਹਾਂ ਨੇ 1 ਜੁਲਾਈ 2007 ਨੂੰ ਯੂਨੀਵਰਸਿਟੀ ਦੇ ਡੀਪੀਆਰ ਦਾ ਅਹੁਦਾ ਸੰਭਾਲਿਆ ਸੀ। ਡਾ. ਮਾਨ ਨੇ ਵਾਈਸਚਾਂਸਲਰ, ਡਾ. ਬੀ.ਐਸ.ਘੁੰਮਣ ਨੂੰ ਸੋਮਵਾਰ ਨੂੰ ‘ਨਿੱਜੀ ਕਾਰਨਾਂ’ਦਾ ਹਵਾਲਾ ਦੇ ਕੇ ਡੀਪੀਆਰ ਦੇ ਵਾਧੂ ਚਾਰਜ ਤੋਂ ਮੁਕਤ ਕਰਨ ਦੀ ਬੇਨਤੀ ਕੀਤੀ ਸੀ।
ਪ੍ਰੋ.ਘੁੰਮਣ ਨੇ ਪ੍ਰੋਫੈਸਰ ਮਾਨ ਨੂੰ ਦਿੱਤੇ ਸੰਦੇਸ਼ ਵਿਚ ਕਿਹਾ ਹੈ, “ਮੈਂ ਇਸ ਅਵਸਰ ਤੇ ਯੂਨੀਵਰਸਿਟੀ ਦੇ ਚੰਗੇ ਅਕਸ ਦੇ ਨਿਰਮਾਣ ਲਈ ਅਣਥੱਕ ਮਿਹਨਤ ਕਰਨ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ। ਕ੍ਰਿਪਾ ਕਰਕੇ ਯੂਨੀਵਰਸਿਟੀ ਅਤੇ ਮੀਡੀਆ ਇੰਟਰਫੇਸ ਨਾਲ ਜੁੜੇ ਮਾਮਲਿਆਂ ਵਿਚ ਸਲਾਹ ਦੇਣਾ ਜਾਰੀ ਰੱਖੋ। ”
ਡੀਪੀਆਰ ਵਜੋਂ ਆਪਣੇ ਮੀਡੀਆ ਸਾਥੀਆ ਨੂੰ ਦਿੱਤੇ ਆਪਣੇ ਆਖਰੀ ਸੰਦੇਸ਼ ਵਿੱਚ ਪ੍ਰੋਫੈਸਰ ਮਾਨ ਨੇ ਕਿਹਾ, “ਮੈਂ ਤੁਹਾਡੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜੋ ਹਮੇਸ਼ਾ ਹੀ ਪੰਜਾਬੀ ਯੂਨੀਵਰਸਿਟੀ ਦੇ ਸਕਾਰਾਤਮਕ ਅਤੇ ਉਸਾਰੂ ਅਕਸ ਨੂੰ ਪੇਸ਼ ਕਰਨ ਵਿੱਚ ਮੇਰੇ ਨਾਲ ਖੜੇ ਰਹੇ। ਉਨ੍ਹਾਂ ਕਿਹਾ ਕਿ ਰਪਾ ਕਰਕੇ ਨਵੇਂ ਡੀਪੀਆਰ ਨੂੰ ਅਜਿਹਾ ਕਰਨਾ ਜਾਰੀ ਰੱਖੋ, ਜੋ ਮੇਰੇ ਵਿਦਿਆਰਥੀ ਹੋਣ ਤੋਂ ਇਲਾਵਾ, ਕਿਸੇ ਵੀ ਸੰਗਠਨ ਵਿਚ ਇਕ ਬਹੁਤ ਹੀ ਸੰਵੇਦਨਸ਼ੀਲ ਕਾਰਜ ਕਰਨ ਵਿਚ ਬਰਾਬਰ ਕੁਸ਼ਲ ਅਤੇ ਮਿਹਨਤੀ ਹਨ ”