ਤਰਨਤਾਰਨ ਸਾਹਿਬ ਦੀ ਜ਼ਿਮਨੀ ਚੋਣ ਸ਼੍ਰੋਮਣੀ ਅਕਾਲੀ ਦਲ ਵੱਡੇ ਫਰਕ ਨਾਲ ਜਿੱਤੇਗਾਃਮੱਕੜ

249

ਤਰਨਤਾਰਨ ਸਾਹਿਬ ਦੀ ਜ਼ਿਮਨੀ ਚੋਣ ਸ਼੍ਰੋਮਣੀ ਅਕਾਲੀ ਦਲ ਵੱਡੇ ਫਰਕ ਨਾਲ ਜਿੱਤੇਗਾਃਮੱਕੜ

ਬਹਾਦਰਜੀਤ ਸਿੰਘ/royalpatiala.in News/ ਤਰਨਤਾਰਨ,ਨਵੰਬਰ 4,2025
ਤਰਨਤਾਰਨ ਸਾਹਿਬ ਦੀ ਜ਼ਿਮਨੀ ਚੋਣ ਸ਼੍ਰੋਮਣੀ ਅਕਾਲੀ ਦਲ ਵੱਡੇ ਫਰਕ ਨਾਲ ਜਿੱਤੇਗਾ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪਾਰਟੀ ਦੇ ਵਰਕਿੰਗ ਕਮੇਟੀ ਮੈਂਬਰ ਪਰਮਜੀਤ ਸਿੰਘ ਮੱਕੜ ਨੇ ਕੀਤਾ।

ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਰੂਪਨਗਰ ਸ਼ਹਿਰ ਦੇ ਆਗੂਆਂ ਦੀ ਡਿਊਟੀ ਤਰਨਤਾਰਨ ਸ਼ਹਿਰ ਵਿੱਚ ਲੱਗੀ ਹੋਈ ਹੈ ਅਤੇ ਸ਼ਹਿਰ ਦੇ ਲੋਕ ਵੀ 11 ਨਵੰਬਰ ਦੀ ਉਡੀਕ ਕਰ ਰਹੇ ਹਨ ਕਿ ਕਦੋਂ ਝੂਠੇ ਲਾਰੇ ਲਾਉਣ ਵਾਲੀ ਸਰਕਾਰ ਨੂੰ ਸਬਕ ਸਿਖਾਇਆ ਜਾ ਸਕੇ।

ਇਸ ਮੋਕੇ ਜ਼ਿਲਾ ਲੀਗਲ ਵਿੰਗ ਦੇ ਪ੍ਰਧਾਨ ਐਡਵੋਕੇਟ ਰਾਜੀਵ ਸ਼ਰਮਾ, ਸ਼੍ਰੋਮਣੀ ਅਕਾਲੀ ਦਲ ਦੇ  ਜਿਲਾ ਪ੍ਰਧਾਨ ਦਰਬਰਾ ਜਿੰਘ ਬਾਲਾ ,ਜਸਬੀਰ ਸਿੰਘ ਗਿੱਲ, ਸਾਬਕਾ ਕੌਂਸਲਰ ਮਨਜਿੰਦਰ ਜਿੰਘ ਧਨੋਆ, ਸੇਵਾ ਸਿੰਘ ਗਿਲਕੋ ਵੈਲੀ, ਸਤਨਾਮ ਸਿੰਘ ਝੱਜ ਵਿਸ਼ੇਸ਼ ਤੋਰ ਤੇ ਚੋਣ ਪ੍ਰਚਾਰ ਵਿੱਚ ਸ਼ਾਮਲ ਹਨ।