HomeEducationਨੂਰਪੁਰ ਬੇਦੀ ਬਲਾਕ ਦੇ ਜਿਆਦਾਤਰ ਸਕੂਲ ਅੱਧ ਪਚੱਧੇ ਸਟਾਫ ਨਾਲ ਹੀ ਕਰਵਾ...

ਨੂਰਪੁਰ ਬੇਦੀ ਬਲਾਕ ਦੇ ਜਿਆਦਾਤਰ ਸਕੂਲ ਅੱਧ ਪਚੱਧੇ ਸਟਾਫ ਨਾਲ ਹੀ ਕਰਵਾ ਰਹੇ ਡੰਗ ਟਪਾਈ: ਗੌਰਵ ਰਾਣਾ,ਬਜਾੜ

ਨੂਰਪੁਰ ਬੇਦੀ ਬਲਾਕ ਦੇ ਜਿਆਦਾਤਰ ਸਕੂਲ ਅੱਧ ਪਚੱਧੇ ਸਟਾਫ ਨਾਲ ਹੀ ਕਰਵਾ ਰਹੇ ਡੰਗ ਟਪਾਈ: ਗੌਰਵ ਰਾਣਾ,ਬਜਾੜ

ਬਹਾਦਰਜੀਤ ਸਿੰਘ / ਨੂਰਪੁਰ ਬੇਦੀ ,24 ਫਰਵਰੀ,2023

ਨੂਰਪੁਰ ਬੇਦੀ ਇਲਾਕੇ ਦੇ ਵੱਖ-ਵੱਖ ਸਕੂਲਾਂ ਵਿੱਚ ਬੀਤੇ ਲੰਬੇ ਅਰਸੇ ਤੋਂ ਵਿਦਿਆਰਥੀ ਅੱਧ ਪਚੱਧੇ ਅਧਿਆਪਕਾ ਦੇ ਨਾਲ ਵਿਦਿਆ ਪ੍ਰਾਪਤ ਕਰਕੇ ਬੁੱਤਾ ਸਾਰ ਰਹੇ ਹਨ। ਬੇਸ਼ੱਕ ਸੂਬੇ ਵਿੱਚ ਸਿੱਖਿਆ ਸੁਧਾਰ ਦਾ ਦਾ ਨਾਅਰਾ ਲਾ ਕੇ ਆਮ ਆਦਮੀ ਪਾਰਟੀ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਪਰ ਇਲਾਕੇ ਦੇ ਜ਼ਿਆਦਾਤਰ ਸਕੂਲਾਂ ਦੇ ਵਿਦਿਆਰਥੀ ਪੰਜਾਬੀ ਸਮੇਤ ਕਈ ਮੁੱਖ ਵਿਸ਼ਿਆਂ ਦੇ ਅਧਿਆਪਕਾਂ ਦੀ ਘਾਟ ਕਾਰਣ ਅੱਧੀ ਅਧੂਰੀ ਤਿਆਰੀ ਨਾਲ  ਪੱਕੇ ਪੇਪਰਾ ਵਿੱਚ ਉਤਰ ਰਹੇ ਹਨ।

ਅੱਜ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਝੱਜ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਲਾਕੇ ਦੇ ਮੋਹਤਬਰ ਸੱਜਣਾਂ ਤੇ ਝੱਜ ਪਿੰਡ ਦੀ ਪੰਚਾਇਤ ਨੇ ਸਕੂਲ ਦੇ ਅੰਦਰ ਅਧਿਆਪਕਾਂ ਦੀ ਭਾਰੀ ਘਾਟ ਦੇ ਆਂਕੜੇ ਜਨਤਕ ਕੀਤੇ। ਇੱਥੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਸਮਾਜਸੇਵੀ ਗੌਰਵ ਰਾਣਾ ਅਤੇ ਡਾਕਟਰ ਦਵਿੰਦਰ ਬਜਾੜ ਨੇ ਵੱਖ-ਵੱਖ ਸਕੂਲਾਂ ਦੇ ਅੰਕੜੇ ਪੇਸ਼ ਕਰਦਿਆਂ ਕਿਹਾ ਕੀ ਸਰਕਾਰੀ ਸਕੂਲ ਝੱਜ ਵਿੱਚ 7 ਅਧਿਆਪਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਂਗੜ ਵਿੱਚ 4 ਅਧਿਆਪਕ, ਤੇ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਨੂਰਪੁਰ ਬੇਦੀ ਵਿਚ ਕਰੀਬ 11 ਅਧਿਆਪਕ ਘੱਟ ਹਨ‌। ਜਦ ਕਿ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਰਤਾਰਪੁਰ ਵਿੱਚ 5 ਅਧਿਆਪਕ ਘੱਟ ਹਨ।

ਗੌਰਵ ਰਾਣਾ ਤੇ ਡਾ਼ ਬਜਾੜ ਨੇ ਕਿਹਾ ਸਰਕਾਰ ਨੂੰ ਲਿਫਾਫੇਬਾਜ਼ੀ ਛੱਡ ਕੇ ਤੁਰੰਤ ਸਰਕਾਰੀ ਸਕੂਲਾਂ ਦੀ ਅਸਲ ਸਥਿਤੀ ਵੱਲ ਧਿਆਨ ਦੇਣਾ ਚਾਹੀਦਾ ਹੈ। ਪੰਜਾਬ ਦੇ ਹਜ਼ਾਰਾਂ ਵਿਦਿਆਰਥੀਆਂ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟੇ ਦੇ ਬਾਵਜੂਦ ਪੱਕੇ ਪੇਪਰ ਦੇਣ ਜਾ ਰਹੇ ਹਨ। ਸਰਕਾਰ ਨੂੰ ਅਪਣੀ ਕਮਜ਼ੋਰ ਕਾਰਜ ਪ੍ਰੜਾਲੀ ਨੂੰ ਦੁਰਸਤ ਕਰਦਿਆਂ ਅਗਲੇ ਸੈਸ਼ਨ ਲਈ ਪੂਰੇ ਅਧਿਆਪਕਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ।

ਨੂਰਪੁਰ ਬੇਦੀ ਬਲਾਕ ਦੇ ਜਿਆਦਾਤਰ ਸਕੂਲ ਅੱਧ ਪਚੱਧੇ ਸਟਾਫ ਨਾਲ ਹੀ ਕਰਵਾ ਰਹੇ ਡੰਗ ਟਪਾਈ: ਗੌਰਵ ਰਾਣਾ,ਬਜਾੜ

ਉਨ੍ਹਾਂ ਨੇ ਕਿਹਾ ਕਿ ਸਰਲ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਸਰਕਾਰ ਇਸ਼ਤਿਹਾਰਬਾਜੀ ਦੇ ਵਿਚ ਜੇਤੂ ਹੈ, ਪਰ ਧਰਾਤਲ ਤੇ ਫੌਡੀ ਨਜ਼ਰ ਆ ਰਹੀ ਹੈ।ਇੱਥੇ ਗੱਲਬਾਤ ਕਰਦਿਆਂ ਸਰਪੰਚ ਭਾਗ ਸਿੰਘ, ਮਨਦੀਪ ਸਿੰਘ ਡੂੰਮੇਵਾਲ, ਜਤਿੰਦਰ ਸਿੰਘ ਡੂਮੇਵਾਲ, ਪਾਲ ਸਿੰਘ ਝੱਜ, ਰੇਸ਼ਮ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦੇ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਝੱਜ ਵੇਚ 7 ਪੋਸਟਾਂ ਖਾਲੀ ਹਨ। ਜਿਸ ਦੇ ਤਹਿਤ ਸਕੂਲ ਦੇ ਪ੍ਰਿੰਸੀਪਲ ਲੈਕਚਰਾਰ ਬਾਇਓ, ਲੈਕਚਰਾਰ ਫਿਜਿਕਸ, ਹਿਸਟਰੀ,ਡੀ,ਪੀ, ਚੌਂਕੀਦਾਰ ਦੀ ਪੌਸਟ ਲੰਬੇ ਸਮੇਂ ਤੋਂ ਖਾਲੀ ਹੈ।

ਉਹਨਾਂ ਨੇ ਸਿੱਖਿਆ ਮੰਤਰੀ ਪੰਜਾਬ ਵੱਲੋ ਸਿੰਘ ਬੈਂਸ ਅਤੇ ਐਡਵੋਕੇਟ ਦਿਨੇਸ਼ ਚੱਢਾ ਨੂੰ ਕਿਹਾ ਕਿ ਉਹ ਸਕੂਲਾਂ ਵੱਲ ਧਿਆਨ ਦੇਣ। ਸਰਕਾਰੀ ਸਕੂਲਾਂ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਕੰਮ ਕਰਨ। ਉਹਨਾਂ ਨੇ ਕਿਹਾ ਕਿ ਸਰਕਾਰ ਸਿਰਫ ਇਸ਼ਤਿਹਾਰਬਾਜ਼ੀ ਦੇ ਵਿਚ ਹੀ ਸਕੂਲ ਬੇਹਤਰ ਹੋਣ ਦੇ ਦਾਅਵੇ ਕਰ ਰਹੀ ਹੈ।ਪਰ ਅਸਲ ਵਿੱਚ ਸਰਕਾਰੀ ਸਕੂਲ ਦੇ ਹਲਾਤ ਕਮਜ਼ੋਰ ਹੁੰਦੇ ਜਾ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਸਮੂਹ ਪੰਜਾਬ ਵਾਸੀਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ। ਪਰ ਅੱਜ ਹਾਲਾਤ ਪਹਿਲਾਂ ਨਾਲੋਂ ਵੀ ਕਮਜ਼ੋਰ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਗਲੇ ਸੈਸ਼ਨ ਦਾ ਕਿ ਜੇਕਰ ਅਧਿਆਪਕਾਂ ਦੀ ਸਕੂਲਾਂ ਵਿੱਚ ਪੂਰਤੀ ਨਾ ਹੋਈ ਤਾਂ ਉਸ ਸੰਘਰਸ਼ ਕਰਨ ਲਈ ਮਜਬੂਰ ਹੋ ਜਾਣਗੇ।

 

LATEST ARTICLES

Most Popular

Google Play Store