ਪਟਿਆਲਾ ਜਿਲੇ ਵਿੱਚ 137 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ; ਅੱਠ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੋਤ

191

ਪਟਿਆਲਾ ਜਿਲੇ ਵਿੱਚ 137 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ; ਅੱਠ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੋਤ

ਪਟਿਆਲਾ 15 ਅਗਸਤ  (       )

ਜਿਲੇ ਵਿਚ 137 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 1600 ਦੇ ਕਰੀਬ ਰਿਪੋਰਟਾਂ ਵਿਚੋ 137 ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 3637 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 93 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 2270 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 75 ਪੋਜਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ, 2270 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1292 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 137 ਕੇਸਾਂ ਵਿਚੋ 76 ਪਟਿਆਲਾ ਸ਼ਹਿਰ22 ਰਾਜਪੁਰਾ, 11 ਨਾਭਾ, 06 ਸਮਾਣਾ ਅਤੇ 22 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 51 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ,82 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜ, ਤਿੰਨ ਬਾਹਰੀ ਰਾਜਾ ਤੋਂ ਅਤੇ ਇੱਕ ਵਿਦੇਸ਼ ਤੋਂ ਆਉਣ ਨਾਲ ਸਬੰਧਤ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪਟਿਆਲਾ ਦੇ ਬਾਜਵਾ ਕਲੋਨੀ ਤੋਂ ਸੱਤ, ਤ੍ਰਿਪੜੀ ਤੋਂ ਪੰਜ, ਓਮੈਕਸ ਸਿੱਟੀ , ਅਰਬਨ ਅਸਟੇਟ ਦੋ ਅਤੇ ਪੁਰਾਨੀ ਬਸਤੀ ਤ੍ਰਿਪੜੀ ਤੋਂ ਤਿੰਨ-ਤਿੰਨ, ਸਰਹੰਦੀ ਬਜਾਰ, ਨਿਉ ਆਫੀਸਰ ਕਲੋਨੀ, ਗੁਰਬਖਸ਼ ਕਲੋਨੀ, ਜਗਤਾਰ ਨਗਰ, ਪਵਿੱਤਰ ਐਨਕਲੇਵ, ਗੱਰਿਡ ਕਲੋਨੀ, ਪ੍ਰੀਤ ਗੱਲੀ, ਪੀਲੀ ਸੜਕ ਅਤੇ ਪੰਜਾਬੀ ਬਾਗ ਤੋਂ ਦੋ-ਦੋ, ਜੱਟਾਂ ਵਾਲਾ ਚੋਂਤਰਾ, ਏਕਤਾ ਵਿਹਾਰ, ਰਣਜੀਤ ਵਿਹਾਰ, ਡੀ.ਐਮ.ਡਬਲਿਉ, ਅਨੰਦ ਨਗਰ ਬੀ, ਪੇ੍ਰਮ ਨਗਰ, ਸਮਾਣੀਆਂ ਗੇਟ , ਅਲੀਪੁਰ ਅਰਾਈਆਂ, ਭਾਰਤ ਨਗਰ, ਪ੍ਰੇਮ ਕਲੋਨੀ, ਧੀਰੂ ਨਗਰ, ਭਾਖੜਾ ਐਨਕਲੇਵ, ਬੱਚਿਤਰ ਨਗਰ, ਸੰਦੀਪ ਐਨਕਲੇਵ, ਮਜੀਠੀਆਂ ਐਨਕਲੇਵ, ਜਗਦੀਸ਼ ਕਲੋਨੀ, ਅਹਲੁਵਾਲੀਆਂ ਸਟਰੀਟ, ਨਿਉ ਮਹਿੰਦਰਾ ਕਲੋਨੀ, ਪੁਰਾਨੀ ਤਹਿਸੀਲ, ਯਾਦਵਿੰਦਰਾ ਕਲੋਨੀ, ਵਿਕਾਸ ਕਲੋਨੀ, ਐਸ.ਐਸ.ਟੀ ਨਗਰ, ਫੁਲਕੀਆਂ ਐਨਕਲੇਵ, ਨਿਉ ਲਾਲ ਬਾਗ, ਮਾਲਵਾ ਕਲੋਨੀ, ਰਾਘੋ ਮਾਜਰਾ, ਪ੍ਰੀਤ ਗੱਲੀ ਆਦਿ ਤੋਂ ਇੱਕ ਇੱਕ, ਰਾਜਪੁਰਾ ਦੇ ਗਾਂਧੀ ਕਲੋਨੀ ਤੋਂ ਛੇ, ਵਰਗ ਸੈਂਟਰ ਕਲੋਨੀ ਤੋਂ ਤਿੰਨ,ਡਾਲੀਮਾ ਵਿਹਾਰ ਤੋਂ ਦੋ,ਗੁਲਮੋਹਨ ਕਲੋਨੀ, ਨੇੜੇ ਐਨ.ਟੀ.ਸੀ ਸਕੂਲ, ਗੁਰੁ ਅਰਜਨ ਦੇਵ ਕਲੋਨੀ, ਗੁਰੂਦੁਆਰਾ ਸਿੰਘ ਸਭਾ ਰੋਡ, ਨਿਉ ਗਣੇਸ਼ ਨਗਰ, ਮਹਿੰਦਰ ਗੰਜ, ਦਸ਼ਮੇਸ਼ ਕਲੋਨੀ, ਆਦਰਸ਼ ਕਲੋਨੀ ਆਦਿ ਤੋਂ ਂ ਇੱਕ-ਇੱਕ, ਨਾਭਾ ਦੇ ਸੁਰਜਪੁਰ ਅਤੇ ਮੇਘ ਕਲੋਨੀ ਤੋਂ ਦੋ-ਦੋ, ਪੁਰਾਨਾ ਹਾਥੀ ਖਾਨਾ, ਆਫੀਸਰ ਕਲੋਨੀ, ਜਸਪਾਲ ਕਲੋਨੀ, ਘੁਲਾੜ ਮੰਡੀ, ਮੋਤੀ ਬਾਗ, ਅਰਜਨ ਕਲੋਨੀ ਅਾਿਦ ਤੋਂ ਇੱਕ ਇੱਕ,ਸਮਾਣਾ ਦੇ ਘੜਾਮਾ ਪੱਤੀ, ਦੁੱਰਗਾ ਕਲੋਨੀ, ਪੰਜਾਬੀ ਬਾਗ, ਮਾਲਕਾਨਾ ਪੱਤੀ, ਅਮਾਮਗੜ ਮੁੱਹਲਾ ਆਦਿ ਤੋਂ ਇੱਕ-ਇੱਕ ਅਤੇ 22 ਵੱਖ ਵੱਖ ਪਿੰਡਾਂ ਤੋਂ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਜਿਹਨਾਂ ਚਾਰ ਗਰਭਵੱਤੀ ਮਾਂਵਾ, ਤਿੰਨ ਪੁਲਿਸ ਕਰਮੀ ਅਤੇ ਇੱਕ ਸਿਹਤ ਕਰਮੀ ਵੀ ਸ਼ਾਮਲ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਪਟਿਆਲਾ ਜਿਲੇ ਵਿੱਚ 137 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ; ਅੱਠ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੋਤ
Corona

ਸਿਵਲ ਸਰਜਨ ਡਾ.ਮਲਹੋਤਰਾ ਨੇਂ ਦੱਸਿਆ ਕਿ ਅੱਜ ਪਾਤੜਾਂ ਦੇ ਤੁਲਸੀ ਨਗਰ ਏਰੀਏ ਵਿਚ ਲਗਾਈ ਮਾਈਕਰੋਕੰਟੈਨਮੈਂਟ ਜੋਨ ਦਾ ਸਮਾਂ ਪੁਰਾ ਹੋਣ ਅਤੇ ਏਰੀਏ ਵਿਚੋਂ ਹੋਰ ਨਵਾਂ ਕੇਸ ਸਾਹਮਣੇ ਨਾ  ਆਉਣ ਤੇ  ਹਟਾ ਦਿੱਤੀ ਗਈ ਹੈ।

ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਅੱਠ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੋਤ ਹੋ ਗਈ ਹੈ।ਜਿਹਨਾਂ ਵਿੱਚ ਪਹਿਲਾ ਪਟਿਆਲਾ ਦੇ ਵਿਕਾਸ ਕਲੋਨੀ ਦਾ ਰਹਿਣ ਵਾਲਾ 57 ਸਾਲਾ ਵਿਅਕਤੀ ਜੋ ਕਿ ਸ਼ੁਗਰ ਅਤੇ ਦਿੱਲ ਦੀਆਂ ਬਿਮਾਰੀਆਂ ਦਾ ਮਰੀਜ ਸੀ ਅਤੇ ਸਾਹ ਦੀ ਦਿੱਕਤ ਹੋਣ ਤੇਂ ਰਾਜਿੰਦਰਾ ਹਸਪਤਾਲ ਵਿਚ ਦਾਖਲ ਹੋਇਆ ਸੀ, ਦੁਸਰਾ ਪਟਿਆਲਾ ਦੇ ਅਜਾਦ ਨਗਰ ਦਾ ਰਹਿਣ ਵਾਲਾ 58 ਸਾਲਾ ਵਿਅਕਤੀ ਜੋਕਿ ਪੁਰਾਨਾ ਸ਼ੁਗਰ ਅਤੇ ਬੀ.ਪੀ.ਦਾ ਮਰੀਜ ਸੀ ਅਤੇ ਸਾਹ ਦੀ ਤਕਲੀਫ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ਼ ਸੀ, ਤੀਸਰਾ ਪਟਿਆਲਾ ਦੇ ਰਣਜੀਤ ਨਗਰ ਦਾ ਰਹਿਣ ਵਾਲਾ 61 ਸਾਲਾ ਵਿਅਕਤੀ ਜੋ ਕਿ ਪਹਿਲਾ ਦਿਮਾਗ ਦੀ ਬਿਮਾਰੀ ਕਾਰਨ ਪੀ.ਜੀ.ਆਈ. ਵਿਖੇ ਦਾਖਲ਼ ਸੀ , ਚੋਥਾਂ ਪ੍ਰੀਤ ਨਗਰ ਸਮਾਣਾ ਦਾ ਰਹਿਣ ਵਾਲਾ 63 ਸਾਲਾ  ਬਜੁਰਗ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿਚ ਦਾਖਲ਼ ਹੋਇਆ ਸੀ,ਪੰਜਵਾ ਰਾਜਪੁਰਾ ਦਾ ਰਹਿਣ ਵਾਲਾ 40 ਸਾਲਾ ਵਿਅਕਤੀ ਜੋ ਕਿ ਗੱਲੇ ਦੇ ਕੈਂਸਰ ਦਾ ਮਰੀਜ ਸੀ ਅਤੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਸੀ, ਛੇਵਾਂ ਖਾਲਸਾ ਕਲੋਨੀ ਸਨੋਰ ਦਾ ਰਹਿਣ ਵਾਲਾ 65 ਸਾਲਾ ਬਜੁਰਗ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਇਆ ਸੀ, ਸੱਤਵਾਂ ਅਰਬਨ ਅਸਟੇਟ ਫੇਜ ਦੋ ਪਟਿਆਲਾ ਦੀ ਰਹਿਣ ਵਾਲੀ 87 ਸਾਲਾ ਬਜੁਰਗ ਅੋਰਤ ਜੋ ਕਿ ਬੁਖਾਰ, ਖਾਂਸੀ ਅਤੇ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਈ ਸੀ ਅਤੇ ਅੱਠਵਾਂ ਘੇਰ ਸੋਢੀਆਂ ਪਟਿਆਲਾ ਦਾ ਰਹਿਣ ਵਾਲਾ 57 ਸਾਲਾ ਵਿਅਕਤੀ ਜੋ ਕਿ ਪੁਰਾਨੀ ਸ਼ੁਗਰ ਅਤੇ ਬੀ.ਪੀ.ਦਾ ਮਰੀਜ ਸੀ ਅਤੇ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਸੀ, ਦੀ ਵੀ ਹਸਪਤਾਲ ਵਿਚ ਇਲਾਜ ਦੋਰਾਣ ਮੌਤ ਹੋ ਗਈ ਹੈ।ਜਿਸ ਨਾਲ ਜਿਲੇ ਵਿਚ ਕੋਵਿਡ ਪੋਜਟਿਵ ਮਰੀਜਾਂ ਦੀ ਮੋਤਾਂ ਦੀ ਗਿਣਤੀ ਹੁਣ 75ਹੋ ਗਈ ਹੈ।

ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 1350 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 58476 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 3637 ਕੋਵਿਡ ਪੋਜਟਿਵ, 53289 ਨੈਗਟਿਵ ਅਤੇ ਲੱਗਭਗ 1405 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।