ਪਟਿਆਲਾ ਹੈਰੀਟੇਜ ਫੈਸਟੀਵਲ-2020 ਦੀ ਪੰਜਵੀਂ ਸ਼ਾਮ-ਉਸਤਾਦ ਜ਼ਾਕਿਰ ਹੁਸੈਨ ਵੱਲੋਂ ਤਬਲੇ ਦੀ ਸ਼ਾਨਦਾਰ ਪੇਸ਼ਕਾਰੀ ਨੇ ਯਾਦਗਾਰੀ ਬਣਾਈ ਸੰਗੀਤਕ ਸ਼ਾਮ

286

ਪਟਿਆਲਾ ਹੈਰੀਟੇਜ ਫੈਸਟੀਵਲ-2020 ਦੀ ਪੰਜਵੀਂ ਸ਼ਾਮ-ਉਸਤਾਦ ਜ਼ਾਕਿਰ ਹੁਸੈਨ ਵੱਲੋਂ ਤਬਲੇ ਦੀ ਸ਼ਾਨਦਾਰ ਪੇਸ਼ਕਾਰੀ ਨੇ ਯਾਦਗਾਰੀ ਬਣਾਈ ਸੰਗੀਤਕ ਸ਼ਾਮ

ਪਟਿਆਲਾ, 26 ਫਰਵਰੀ:
ਸੱਤ ਦਿਨਾਂ ਪਟਿਆਲਾ ਹੈਰੀਟੇਜ ਫੈਸਟੀਵਲ-2020 ਦੇ ਪੰਜਵੇਂ ਦਿਨ ਦੀ ਸੰਗੀਤਮਈ ਸ਼ਾਮ ਵੀ ਅੱਜ ਉਸ ਸਮੇਂ ਇਤਿਹਾਸਕ ਬਣ ਗਈ ਜਦੋਂ ਪਟਿਆਲਾ ਦੇ ਵਿਰਾਸਤੀ ਕਿਲਾ ਮੁਬਾਰਕ ਵਿਖੇ ਪਦਮ ਭੂਸ਼ਣ ਉਸਤਾਦ ਜ਼ਾਕਿਰ ਹੁਸੈਨ ਵੱਲੋਂ ਤਬਲੇ ਦੀ ਦਿਲਕਸ਼ ਪੇਸ਼ਕਾਰੀ ਕਰਕੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ ਗਿਆ।
ਪਟਿਆਲਾ ਦੇ ਪੁਰਾਤਨ ਕਿਲਾ ਮੁਬਾਰਕ ਦੇ ਦਰਬਾਰ ਹਾਲ ਦੇ ਖੁੱਲ੍ਹੇ ਵਿਹੜੇ ਵਿਚ ਅੱਜ ਦੇ ਇਸ ਵਿਸ਼ਾਲ ਸਮਾਰੋਹ ਮੌਕੇ ਹੁੰਮ-ਹੁਮਾ ਕੇ ਪੁੱਜੇ ਕਲਾ ਪ੍ਰੇਮੀਆਂ ਨੇ ਇਸ ਸੰਗੀਤਮਈ ਸ਼ਾਮ ਦਾ ਖ਼ੂਬ ਆਨੰਦ ਮਾਣਿਆ ਤੇ ਤਾੜੀਆਂ ਨਾਲ ਉਸਤਾਦ ਜ਼ਾਕਿਰ ਹੁਸੈਨ ਦੀ ਤਬਲਾ ਵਾਦਨ ਕਲਾ ਦਾ ਜ਼ੋਰਦਾਰ ਸਵਾਗਤ ਕੀਤਾ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਲੋਕ ਸਭਾ ਮੈਂਬਰ  ਪਰਨੀਤ ਕੌਰ ਦੀ ਵਿਸ਼ੇਸ਼ ਪਹਿਲਕਦਮੀ ਤਹਿਤ ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਪੰਜਾਬ ਦੇ ਸੱਭਿਆਚਾਰਕ ਤੇ ਸੈਰ ਸਪਾਟਾ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੌਜਵਾਨ ਪੀੜ੍ਹੀ ਨੂੰ ਆਪਣੀ ਵੱਡਮੁਲੀ ਵਿਰਾਸਤ ਦੀ ਜਾਣਕਾਰੀ ਪ੍ਰਦਾਨ ਕਰਵਾਉਣ ਲਈ ਕਰਵਾਏ ਜਾ ਰਹੇ ਇਸ ਵਿਰਾਸਤੀ ਉਤਸਵ ਦੇ ਅੱਜ ਦੇ ਸਮਾਗਮ ਦੀ ਅਰੰਭਤਾ  ਪਰਨੀਤ ਕੌਰ ਨੇ ਦੀਪ ਜਲਾ ਕੇ ਕਰਵਾਈ। ਇਸ ਮੌਕੇ ਉਨ੍ਹਾਂ ਦੇ ਨਾਲ ਉਸਤਾਦ ਜ਼ਾਕਿਰ ਹੁਸੈਨ ਦੇ ਧਰਮ ਪਤਨੀ  ਐਨਟੋਨੀਆ ਮਿਨੀਕੋਲਾ,  ਐਸ.ਕੇ. ਮਿਸ਼ਰਾ ਤੇ  ਮੋਰੀਨ,  ਅਨੀਤਾ ਸਿੰਘ, ਐਮ.ਐਲ.ਏ. ਗੁਰਕੀਰਤ ਸਿੰਘ ਕੋਟਲੀ, ਮੇਅਰ  ਸੰਜੀਵ ਸ਼ਰਮਾ, ਸ਼ਹਿਰੀ ਕਾਂਗਰਸ ਪ੍ਰਧਾਨ  ਕੇ.ਕੇ. ਮਲਹੋਤਰਾ ਤੇ ਡਿਪਟੀ ਕਮਿਸ਼ਨਰ  ਕੁਮਾਰ ਅਮਿਤ ਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ।

ਪਟਿਆਲਾ ਹੈਰੀਟੇਜ ਫੈਸਟੀਵਲ-2020 ਦੀ ਪੰਜਵੀਂ ਸ਼ਾਮ-ਉਸਤਾਦ ਜ਼ਾਕਿਰ ਹੁਸੈਨ ਵੱਲੋਂ ਤਬਲੇ ਦੀ ਸ਼ਾਨਦਾਰ ਪੇਸ਼ਕਾਰੀ ਨੇ ਯਾਦਗਾਰੀ ਬਣਾਈ ਸੰਗੀਤਕ ਸ਼ਾਮ

ਇਸ ਸੰਗੀਤਮਈ ਸ਼ਾਮ ਨੂੰ ਯਾਦਗਾਰੀ ਬਣਾਉਂਦਿਆਂ ਪੰਜਾਬ ਘਰਾਣੇ ਦੇ ਖ਼ਲੀਫ਼ਾ ਉਸਤਾਦ ਜ਼ਾਕਿਰ ਹੁਸੈਨ ਨੇ ਪਖ਼ਾਵਜ ਪ੍ਰੰਪਰਾ ਤਬਲੇ ਦੀਆਂ ਤਾਲਾਂ ਦੀ ਖ਼ੂਬ ਛਹਿਬਰ ਲਾਈ। ਉਨ੍ਹਾਂ ਨੇ ਪਖਾਵਜ ਵਜਾਉਣ ਦੀ ਸ਼ੁਰੂਆਤ ਪੇਸ਼ਕਾਰ ਅਤੇ ਸਾਰੰਗੀ ‘ਤੇ ਰਾਗ ਮੇਘ ਤਿੰਨ ਤਾਲਾਂ ਅਤੇ 16 ਮਾਤਰਾਵਾਂ ਨਾਲ ਕਰਦਿਆਂ ਦਰਸ਼ਕ ਕੀਲ ਲਏ।

ਉਸਤਾਦ ਜ਼ਾਕਿਰ ਹੁਸੈਨ ਨੇ ਤਬਲੇ ‘ਤੇ ਪੇਸ਼ਕਾਰ, ਟੁੱਕੜੇ, ਕਾਇਦੇ, ਪਲਟੇ, ਪੰਜਾਬ ਘਰਾਣੇ ਦੀਆਂ ਬੰਦਸ਼ਾਂ, ਰੇਲਾਂ ਅਤੇ ਸਾਰੰਗੀ ਦੇ ਅਨੋਖੇ ਸੁਮੇਲ ਦੀ ਦਿਲਕਸ਼ ਪੇਸ਼ਕਾਰੀ ਦਿੱਤੀ। ਉਨ੍ਹਾਂ ਦੇ ਨਾਲ ਸਾਰੰਗੀ ‘ਤੇ ਜਨਾਬ ਸਾਬਿਰ ਸੁਲਤਾਨ ਖ਼ਾਨ ਨੇ ਸੰਗਤ ਕਰਦਿਆਂ ਸੰਗੀਤ ਦਾ ਅਨੋਖਾ ਸੁਮੇਲ ਦਿਖਾਇਆ। ਤਕਨੀਕੀ ਸਹਿਯੋਗ  ਮੁਜ਼ੀਬ ਨੇ ਦਿੱਤਾ ਤੇ ਸ਼ਾਗਿਰਦ ਜਤਿੰਦਰਪਾਲ ਸਿੰਘ ਭੈਣੀ ਸਾਹਿਬ ਵੀ ਮੌਜੂਦ ਸਨ। ਜਦੋਂਕਿ ਮੰਚ ਸੰਚਾਲਨ ਮਸ਼ਹੂਰ ਡਾਕੂਮੈਂਟਰੀ ਨਿਰਮਾਤਾ, ਟੀ.ਵੀ. ਅਤੇ ਸਟੇਜ ਐਂਕਰ  ਸਾਧਨਾ ਵਾਸਤਵ ਨੇ ਕੀਤਾ।

ਇਸ ਮੌਕੇ  ਜਾਕਿਰ ਹੁਸੈਨ ਨੇ ਕਿਹਾ ਕਿ ਹੁਣ ਇਹ ਪਟਿਆਲਾ ਵਿਰਾਸਤੀ ਉਤਸਵ ਇੱਕ ਕੌਮਾਂਤਰੀ ਉਤਸਵ ਬਣ ਗਿਆ ਹੈ ਅਤੇ ਉਨ੍ਹਾਂ ਨੂੰ ਇੱਥੇ ਆ ਕੇ ਆਪਣੀ ਪੇਸ਼ਕਾਰੀ ਦੇਣ ਦਾ ਸੁਭਾਗ ਪ੍ਰਾਪਤ ਹੋਣਾਂ ਉਨ੍ਹਾਂ ਖ਼ੁਦ ਦੇ ਲਈ ਮਾਣ ਦੀ ਗੱਲ ਹੈ। ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਰਾਸਤ ਨੂੰ ਸੰਭਾਲਣ ਦੇ ਕੀਤੇ ਗਏ ਇਸ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ। ਉਸਤਾਦ ਜ਼ਾਕਿਰ ਹੁਸੈਨ ਨੇ ਪਟਿਆਲਵੀਆਂ ਦਾ ਵੀ ਖਾਸ ਧੰਨਵਾਦ ਕੀਤਾ।


ਇਸ ਮੌਕੇ ਮੁੱਖ ਮੰਤਰੀ ਦੇ ਭਰਾ ਮਾਲਵਿੰਦਰ ਸਿੰਘ, ਹਰਪ੍ਰਿਆ ਕੌਰ, ਸਪੁੱਤਰ ਰਣਇੰਦਰ ਸਿੰਘ, ਹਿੰਮਤ ਸਿੰਘ ਕਾਹਲੋਂ,  ਈਸ਼ਵਰ ਪ੍ਰੀਤ ਕੌਰ, ਮੁੱਖ ਮੰਤਰੀ ਤੇ  ਪਰਨੀਤ ਕੌਰ ਦੇ ਦਾਮਾਦ ਤੇ ਕੌਮਾਂਤਰੀ ਪੋਲੋ ਖਿਡਾਰੀ ਗੁਰਪਾਲ ਸਿੰਘ ਸੰਧੂ,  ਜੈ ਸ਼ੇਰਗਿੱਲ, ਕਰਨਲ ਐਨ.ਐਸੰਧੂ,  ਜੈ ਸ਼ੇਰਗਿੱਲ,  ਰਜੇਸ਼ ਸਹਿਗਲ, ਉੱਘੇ ਕਲਾਕਾਰ  ਮਾਨਸੀ ਜੋਸ਼ੀ, ਸ਼ਰਮਨ ਜੋਸ਼ੀ, ਐਮ.ਐਲ.ਏ. ਗੁਰਕੀਰਤ ਸਿੰਘ ਕੋਟਲੀ, ਸੂਚਨਾ ਕਮਿਸ਼ਨਰ  ਸੰਜੀਵ ਗਰਗ, ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ  ਸਚਿਨ ਸ਼ਰਮਾ, ਪੰਜਾਬ ਸਮਾਜ ਭਲਾਈ ਬੋਰਡ ਦੇ ਚੇਅਰਪਰਸਨ  ਗੁਰਸ਼ਰਨ ਕੌਰ ਰੰਧਾਵਾ, ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਚੇਅਰਮੈਨ  ਐਸ.ਕੇ. ਮਿਸ਼ਰਾ,  ਮੋਰੀਨ, ਟਰਸਟੀ  ਅਨੀਤਾ ਸਿੰਘ, ਨਗਰ ਨਿਗਮ ਦੇ ਮੇਅਰ  ਸੰਜੀਵ ਸ਼ਰਮਾ ਬਿੱਟੂ, ਇੰਪਰੂਵਮੈਂਟ ਟਰਸਟ ਦੇ ਚੇਅਰਮੈਨ  ਸੰਤ ਬਾਂਗਾ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ  ਵਿੰਤੀ ਸੰਗਰ, ਕਾਂਗਰਸ ਦੇ ਸ਼ਹਿਰੀ ਪ੍ਰਧਾਨ  ਕੇ.ਕੇ. ਮਲਹੋਤਰਾ, ਮਹਿਲਾ ਕਾਂਗਰਸ ਪ੍ਰਧਾਨ  ਕਿਰਨ ਢਿੱਲੋਂ, ਮੁੱਖ ਮੰਤਰੀ ਦੇ ਓ.ਐਸ.ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ ਤੇ  ਰਜੇਸ਼ ਸ਼ਰਮਾ,  ਬਲਵਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ ਦੇ ਵੀ.ਸੀ. ਡਾ. ਬੀ.ਐਘੁੰਮਣ, ਮਹਾਰਾਜਾ ਭੁਪਿੰਦਰਾ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੇ ਵੀ.ਸੀ. ਲੈਫ. ਜਨਰਲ ਜੇ.ਐਚੀਮਾ, ਪਹਿਲੀ ਆਰਮਡ ਡਵੀਜਨ ਨਾਭਾ ਦੇ ਕਮਾਂਡਰ ਬ੍ਰਿਗੇਡੀਅਰ ਸੁਮਿਤ ਮਲਹੋਤਰਾ, ਡਾ. ਦਰਸ਼ਨ ਸਿੰਘ, ਯੂਥ ਕਾਂਗਰਸ ਪ੍ਰਧਾਨ  ਅਨੁਜ ਖੋਸਲਾ,   ਸੰਦੀਪ ਮਲਹੋਤਰਾ,  ਸ਼ੈਲਜਾ ਖੰਨਾ,  ਅਤੁਲ ਜੋਸ਼ੀ,  ਕੇ.ਕੇ. ਸਹਿਗਲ,  ਸੋਨੂ ਸੰਗਰ, ਸੁਰਿੰਦਰ ਸਿੰਘ ਘੁੰਮਣ, ਰਜਿੰਦਰ ਸ਼ਰਮਾ,  ਹਰਵਿੰਦਰ ਸਿੰਘ ਨਿੱਪੀ, ਮਹਿਲਾ ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ  ਬਿਮਲਾ ਸ਼ਰਮਾ, ਮੈਂਬਰ  ਇੰਦਰਜੀਤ ਕੌਰ, ਰਵਿੰਦਰ ਸਿੰਘ ਸਵੀਟੀ,  ਕੈਪਟਨ ਅਮਰਜੀਤ ਸਿੰਘ ਜੇਜੀ, ਡਾ. ਅਮਰ ਸਤਿੰਦਰ ਸੇਖੋਂ, ਕਰਨਲ ਆਰ.ਐਬਰਾੜ, ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ  ਅੰਮ੍ਰਿਤ ਕੌਰ ਗਿੱਲ, ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ, ਐਸ.ਪੀ. ਐਚ ਨਵਨੀਤ ਸਿੰਘ ਬੈਂਸ, ਐਸ.ਡੀ.ਐਮ. ਪਟਿਆਲਾ ਚਰਨਜੀਤ ਸਿੰਘ, ਸੰਯੁਕਤ ਕਮਿਸ਼ਨਰ ਅਵਿਕੇਸ਼ ਕੁਮਾਰ, ਲਾਲ ਵਿਸ਼ਵਾਸ਼, ਪੀ.ਸੀ.ਐਟ੍ਰੇਨੀ ਜਸਲੀਨ ਕੌਰ, ਸਿਵਲ ਤੇ ਭਾਰਤੀ ਫ਼ੌਜ ਦੇ ਸੀਨੀਅਰ ਅਧਿਕਾਰੀ, ਵੱਡੀ ਗਿਣਤੀ ‘ਚ ਪਟਿਆਲਾ ਸਮੇਤ ਦੂਰੋ-ਦੂਰੋਂ ਆਏ ਅਤੇ ਸੰਗੀਤ ਤੇ ਕਲਾ ਪ੍ਰੇਮੀਆਂ ਨੇ ਸ਼ਿਰਕਤ ਕੀਤੀ ਤੇ ਉਸਤਾਦ ਜ਼ਾਕਿਰ ਹੁਸੈਨ ਵੱਲੋਂ ਕੀਤੀ ਗਈ ਤਬਲੇ ਦੀ ਪੇਸ਼ਕਾਰੀ ਦਾ ਅਨੰਦ ਮਾਣਿਆ।