Homeਪੰਜਾਬੀ ਖਬਰਾਂਪੱਤਰਕਾਰੀ ਨੂੰ ਕਾਰਪੋਰੇਟ ਘਰਾਣੇ ਅਤੇ ਪ੍ਰੈਸਰ ਗਰੁੱਪਾਂ ਦੀਆਂ ਵੱਡੀਆ ਚੁਣੌਤੀਆਂ ਦੇ ਪ੍ਰਭਾਵ...

ਪੱਤਰਕਾਰੀ ਨੂੰ ਕਾਰਪੋਰੇਟ ਘਰਾਣੇ ਅਤੇ ਪ੍ਰੈਸਰ ਗਰੁੱਪਾਂ ਦੀਆਂ ਵੱਡੀਆ ਚੁਣੌਤੀਆਂ ਦੇ ਪ੍ਰਭਾਵ ਤੋਂ ਬਚਾਉਣ ਦੀ ਲੌੜ:-ਹਮੀਰ ਸਿੰਘ

ਪੱਤਰਕਾਰੀ ਨੂੰ ਕਾਰਪੋਰੇਟ ਘਰਾਣੇ ਅਤੇ ਪ੍ਰੈਸਰ ਗਰੁੱਪਾਂ ਦੀਆਂ ਵੱਡੀਆ ਚੁਣੌਤੀਆਂ ਦੇ ਪ੍ਰਭਾਵ ਤੋਂ ਬਚਾਉਣ ਦੀ ਲੌੜ:-ਹਮੀਰ ਸਿੰਘ

ਬਹਾਦਰਜੀਤ ਸਿੰਘ/ ਰੂਪਨਗਰ, 16 ਨਵੰਬਰ,2023

ਕੌਮੀ ਪ੍ਰੈਸ ਦਿਵਸ ‘ਤੇ ਅੱਜ ਇੱਥੇ ਰੂਪਨਗਰ ਪ੍ਰੈਸ ਕਲੱਬ ਵਲੋਂ “ਅਜੋਕੇ ਦੌਰ ਵਿੱਚ ਪੱਤਰਕਾਰੀ ਨੂੰ ਦਰਪੇਸ਼ ਚੁਣੌਤੀਆਂ” ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੇ ਮੁੱਖ ਬੁਲਾਰੇ ਪ੍ਰਸਿੱਧ ਪੱਤਰਕਾਰ ਅਤੇ ਲੇਖਕ ਹਮੀਰ ਸਿੰਘ ਨੇ ਕਿਹਾ ਕਿ ਅੱਜ ਦੇ ਦੌਰ ਦੌਰਾਨ ਪੱਤਰਕਾਰੀ ਨੂੰ ਕਾਰਪੋਰੇਟ ਘਰਾਣੇ ਅਤੇ ਪ੍ਰੈਸਰ ਗਰੁੱਪਾਂ ਦੀਆਂ ਵੱਡੀਆ ਚੁਣੌਤੀਆਂ ਦੇ ਪ੍ਰਭਾਵ ਤੋਂ  ਬਚਾਉਣ ਦੀ ਲੌੜ ਹੈ। ਉਨ੍ਹਾਂ ਕਿਹਾ ਕਿ ਆਜ਼ਾਦ ਪੱਤਰਕਾਰੀ ਦੀ ਹੋਂਦ ਨੂੰ ਕਾਇਮ ਰੱਖਣ ਲਈ ਆਮ ਲੋਕਾਂ ਖਾਸ ਕਰਕੇ ਪਿੰਡਾਂ ਵਿੱਚ ਰਹਿ ਰਹੇ 69 ਫੀਸਦ ਲੋਕਾਂ ਦੇ ਮਸਲਿਆ ਨੂੰ ਪ੍ਰਮੁੱਖਤਾ ਨਾਲ ਉਜ਼ਾਗਰ ਕਰਕੇ ਪੱਤਰਕਾਰਾਂ ਨੂੰ ਲੋਕਾਂ ਦੀ ਆਵਾਜ਼ ਬਣਨਾ ਚਾਹੀਦਾ ਹੈ।

ਪੱਤਰਕਾਰੀ ਨੂੰ ਦਰਪੇਸ਼ ਚੁਣੌਤੀਆ ਦਾ ਜਿ਼ਕਰ ਕਰਦਿਆ ਹਰਮੀਰ ਸਿੰਘ ਨੇ ਕਿਹਾ ਕਿ ਅੱਜ ਪੱਤਰਕਾਰੀ ਰਾਜਨੀਤਕ ਅਜ਼ਾਰੇਦਾਰੀ ਅਧੀਨ ਕੰਮ ਕਰ ਰਹੀ ਹੈ। ਇਸ ਦਾ ਸ਼ਹਿਰੀਕਰਨ ਹੋ ਚੱੁਕਿਆ ਗਿਆ ਹੈ ਜਦਕਿ ਇਸ ਨੂੰ ਪਿੰਡਾਂ ‘ਚ ਰਹਿ ਰਹੇ ਆਮ ਲੋਕਾਂ ਦੀਆਂ ਪੰਚਾਇਤੀ ਰਾਜ, ਮਨਰੇਗਾ ਅਤੇ ਵਿਲੇਜ਼ ਕਾਮਨਲੈਂਡ ਵਰਗੇ ਐਕਟਾਂ ਨੂੰ ਸਹੀ ਢੰਗ ਨਾਲ ਅਮਲ ਵਿੱਚ ਨਾ ਆਉਣ ਵਰਗੀਆਂ ਸਮਸਿਆਵਾਂ ਵੱਲ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਲੋਕਤੰਤਰ ਪ੍ਰਣਾਲੀ ਦਾ ਅਸਲ ਰੂਪ ਖਤਮ ਹੋ ਗਿਆ ਹੈ ਇਸ ਨੇ ਅਜ਼ਾਰੇਦਾਰੀ ਦਾ ਰੂਪ ਧਾਰਨ ਕਰ ਲਿਆ ਹੈ ਜਿਸ ਨਾਲ ਪੱਤਰਕਾਰੀ ਆਪਣੇ ਨੈਤਿਕਤਾ ਤੋਂ ਦੂਰ ਹੋ ਗਈ ਹੈ। ਮਾਡਰਨ ਸੋਸਲ ਮੀਡੀਆ ਦਾ ਵੱਖਰਾ ਪ੍ਰਭਾਵ ਹੈ ਕਿਉਜੋ ਇਸ ਦੀ ਕਿਸੇ ਪੱਧਰ ਤੇ ਵੀ ਕੋਈ ਚੈਕਿੰਗ ਨਹੀਂ ਹੈ ਜਦਕਿ ਪ੍ਰਿੰਟ ਮੀਡੀਆ ਤੇ ਲੋਕੀ ਵਧੇਰੇ ਵਿਸ਼ਵਾਸ ਕਰਦੇ ਹਨ ਕਿਉਕਿ ਇਸ ਦੀ ਹਰ ਕਦਮ ਤੇ ਚੈਕਿੰਗ ਹੁੰਦੀ ਹੈ।

ਅੱਜ ਰਾਜਨੀਤੀ ਵਿਉਪਾਰ ਬਣ ਗਈ ਹੈ ਜਦਕਿ ਪੱਤਰਕਾਰੀ ਲਈ ਆਰਥਿਕ ਮੁੱਦਾ ਇੱਕ ਚੁਣੌਤੀ ਹੈ। ਨੈਤਿਕਤਾ ਦੀ ਘਾਟ ਕਾਰਨ ਪੱਤਰਕਾਰੀ ਆਪਣੀ ਸਮਾਜਿਕ ਕਦਰਾਕੀਮਤਾ ਤੋਂ ਦੂਰ ਹੋ ਗਈ ਹੈ।  ਉਨ੍ਹਾਂ ਕਿਹਾ ਕਿ ਮੀਡੀਆ ਸਮਾਜ ਦਾ ਚੌਥ ਥੰਮ ਨਹੀ ਹੈ, ਸਮਾਜ ਸੁਧਾਰ ਲਈ ਇਸ ਦੇ ਦ੍ਰਿਸ਼ਟੀਕੋਨ ਤੇ ਇਸ ਦੀ ਆਪਣੀ ਹੋਂਦ ਨੂੰ ਬਚਾਉਣ ਲਈ ਲੋਕਾਂ ਨਾਲ ਖੜਨਾ ਚਾਹੀਦਾ ਹੈ।

ਸੈਮੀਨਾਰ ਦੇ ਮੁੱਖ ਮਹਿਮਾਨ ਰੂਪਨਗਰ ਸ਼ਹਿਰ ਦੇ ਉੱਘੇ ਸਮਾਜ ਸੇਵਕ ਡਾ. ਆਰ. ਐਸ. ਪਰਮਾਰ ਨੇ ਇਸ ਮੌਕੇ ਬੋਲਦਿਆ ਕਿ ਕਿ ਮੀਡੀਆ ਵਿੱਚ ਸਮਾਜ ਨੂੰ ਨਵੀਂ ਸੋਚ ਦੇਣ ਲਈ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸਦੀ ਨਿਰਪੱਖ ਹੋਂਦ ਨੂੰ ਕਾਇਮ ਰੱਖਣ ਲਈ ਲਗਾਤਾਰ ਯਤਨ ਜਾਰੀ ਰਹਿਣੇ ਚਾਹੀਦੇ ਹਨ।

ਪੱਤਰਕਾਰੀ ਨੂੰ ਕਾਰਪੋਰੇਟ ਘਰਾਣੇ ਅਤੇ ਪ੍ਰੈਸਰ ਗਰੁੱਪਾਂ ਦੀਆਂ ਵੱਡੀਆ ਚੁਣੌਤੀਆਂ ਦੇ ਪ੍ਰਭਾਵ ਤੋਂ ਬਚਾਉਣ ਦੀ ਲੌੜ:-ਹਮੀਰ ਸਿੰਘ

ਸੈਮੀਨਾਰ ਦੌਰਾਨ ਬੋਲਦਿਆ ਰੂਪਨਗਰ ਪ੍ਰੈਸ ਕਲੱਬ ਦੇ ਪ੍ਰਧਾਨ ਬਹਾਦਰਜੀਤ ਸਿੰਘ ਨੇ ਕੌਮੀ ਪੈ੍ਰਸ ਕਲੱਬ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਤੇ ਕਿਹਾ ਕਿ ਇਸ ਦਿਨ ਹੀ ਪ੍ਰੈਸ ਕੌਂਸਲ ਆਫ ਇੰਡਿਆ ਦਾ ਗਠਨ ਹੋਇਆ ਸੀ। ਇਸ ਤੋਂ ਪਹਿਲਾ ਸੈਮੀਨਾਰ ‘ਚ ਆਏ ਮਹਿਮਾਨਾਂ ਤੇ ਪੱਤਵਤੇ ਵਿਅਕਤੀਆ ਤੇ ਪੱਤਰਕਾਰਾਂ ਦਾ ਕਲੱਬ ਦੇ ਸਕੱਤਰ ਸਤਨਾਮ ਸਿੰਘ ਸੱਤੀ ਨੇ ਸਵਾਗਤ ਕੀਤਾ।

ਸੈਮੀਨਾਰ ਦੌਰਾਨ ਸਾਬਕਾ ਪੀਆਰ ਤੇ ਬਜ਼ੁਰਗਾਂ  ਦੇ “ਆਪਣਾ ਘਰ” ਦੇ ਪ੍ਰਧਾਨ ਰਾਜਿੰਦਰ ਸੈਣੀ, ਰਿਟਾਇਡ ਬੈਂਕ ਮੁਲਾਜ਼ਮ ਫੈਡਰੇਸ਼ਨ ਦੇ ਜਨਰਲ ਸਕੱਤਰ ਦੇਵਿੰਦਰ ਸਿੰਘ ਜਟਾਣਾ, ਸਾਹਿਬਜਾਦਾ ਅਜੀਤ ਸਿੰਘ ਅਕੈਡਮੀ ਦੇ ਡਾਇਰੈਕਟਰ ਸੁਖਜਿੰਦਰ ਸਿੰਘ, ਰੂਪਨਗਰ ਪ੍ਰੈਸ ਕਲੱਬ ਦੇ ਪੈਟਰਨ ਜੀ.ਐਸ.ਬਿੰਦਰਾ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਤੇ ਜਿ਼ਲ੍ਹਾ ਲੋਕ ਅੰਪਰਕ ਅਫਸਰ ਕਰਨ ਮੇਹਤਾ, ਐਡਵੋਕੇਟ ਚਰਨਜੀਤ ਸਿੰਘ ਘਈ, ਕਲੱਬ ਦੇ ਆਨਰੇਰੀ ਮੈਂਬਰ ਰਾਜੇਸ਼ ਵਾਸੂਦੇਵਾ, ਰੂਪਨਗਰ ਪ੍ਰੈਸ ਕਲੱਬ ਦੇ ਮੈਂਬਰਾਂ  ਤੋਂ ਇਲਾਵਾ ਰੋਹਿਤ ਕੁਮਾਰ ਪ੍ਰਧਾਨ ਪ੍ਰੈਸ ਕਲੱਬ ਕੀਰਤਪੁਰ ਸਾਹਿਬ, ਮੈਂਬਰ ਵਿਨੋਦ ਸ਼ਰਮਾ, ਪ੍ਰੇਸ ਕਲੱਬ ਅਨੰਦਪੁਰ ਸਾਹਿਬ ਦੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਨਿਕੂਵਾਲ  ਅਤੇ ਜਿ਼ਲ੍ਹੇ ਦੇ ਵੱਖ ਵੱਖ ਥਾਵਾਂ ਤੋਂ ਵੀ ਪੱਤਰਕਾਰ ਹਾਜ਼ਰ ਸਨ।

 

LATEST ARTICLES

Most Popular

Google Play Store