ਪੱਤਰਕਾਰ ਅਵਤਾਰ ਸਿੰਘ ਕੰਬੋਜ਼ ਦੇ ਪਿਤਾ ਕੇਹਰ ਸਿੰਘ ਨਮਿਤ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ

138

ਪੱਤਰਕਾਰ ਅਵਤਾਰ ਸਿੰਘ ਕੰਬੋਜ਼ ਦੇ ਪਿਤਾ ਕੇਹਰ ਸਿੰਘ ਨਮਿਤ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ

ਬਹਾਦਰਜੀਤ ਸਿੰਘ /  ਰੂਪਨਗਰ, 28 ਮਈ,2023

ਪੱਤਰਕਾਰ ਅਵਤਾਰ ਸਿੰਘ ਕੰਬੋਜ਼ ਦੇ ਪਿਤਾ ਕੇਹਰ ਸਿੰਘ  ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਬੜੀ ਹਵੇਲੀ ਪਾਏ ਗਏ ਅਤੇ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਭਾ  ਗੁਰੂਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਬੜੀ ਹਵੇਲੀ ਵਿਖੇ ਕੀਤੀ ਗਈ। ਹਜੂਰੀ ਰਾਗੀ ਬਲਵੰਤ ਸਿੰਘ ਨੇ ਵੈਰਾਗਮਈ ਕੀਰਤਨ ਕੀਤਾ।

ਕੇਹਰ ਸਿੰਘ ਨੂੰ ਵੱਖ ਵੱਖ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਮੌਕੇ  ਡਾਕਟਰ ਚਰਨਜੀਤ ਸਿੰਘ ਵਿਧਾਇਕ  ਸ੍ਰੀ ਚਮਕੌਰ ਸਾਹਿਬ ,ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਸਾਬਕਾ ਜੇਲ ਸੁਪ੍ਰਿੰਟੈਂਡੈਂਟ ਜਸਵੰਤ ਸਿੰਘ ਥਿੰਦ, ਜਿਲਾ ਕਾਂਗਰਸ ਦੇ ਪ੍ਧਾਨ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਰੂਪਨਗਰ ਪ੍ਰੈੱਸ ਕਲੱਬ ਪ੍ਰਧਾਨ ਬਹਦੁਰਜੀਤ ਸਿੰਘ, ਕਾਂਗਰਸ ਆਗੂ ਅਮਰਜੀਤ ਸਿੰਘ ਭੁੱਲਰ,ਇੰਦਰਪਾਲ ਸਿੰਘ ਚੱਡਾ,ਦਿਆ ਰਾਮ, ਹਰਜੀਤ ਸਿੰਘ ਹਵੇਲੀ ਨੇ ਸਰਧਾਂਜਲੀ ਭੇਂਟ ਕੀਤੀ। ਇਸ ਤੋਂ ਪਹਿਲਾ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ,  ਰੋਪੜ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ,ਭਾਜਪਾ ਜਿਲਾ ਪ੍ਧਾਨ ਅਜੇਵੀਰ ਸਿੰਘ ਲਾਲਪੁਰਾ,ਸੰਤ ਬਾਬਾ ਅਵਤਾਰ ਸਿੰਘ ਹੈਡ ਦਰਬਾਰ ਟਿੱਬੀ ਸਾਹਿਬ ਵਾਲਿਆਂ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਕੰਬੋਜ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ।

ਪੱਤਰਕਾਰ ਅਵਤਾਰ ਸਿੰਘ ਕੰਬੋਜ਼ ਦੇ ਪਿਤਾ ਕੇਹਰ ਸਿੰਘ ਨਮਿਤ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀਆਂ ਭੇਂਟ ਕੀਤੀਆਂ

ਇਸ ਮੌਕੇ ਕਾਂਗਰਸ ਦੇ ਆਗੂ ਰਮੇਸ਼ ਗੋਇਲ, ਡਾਕਟਰ ਗੁਰਿੰਦਰਪਾਲ ਸਿੰਘ ਬਿੱਲਾ, ਆਪ ਆਗੂ ਸ਼ਿਵ ਕੁਮਾਰ ਲਾਲਪੁਰਾ, ਐਡਵੋਕੇਟ ਸਤਨਾਮ ਸਿੰਘ ਸੱਤੀ,  ਸੁਦੀਪ ਵਿਜ,ਸੰਦੀਪ ਜੋਸ਼ੀ, ਐਡਵੋਕੇਟ ਚਰਨਜੀਤ ਸਿੰਘ ਘਈ, ਸਰਬਤ ਦਾ ਭਲਾ ਟਰੱਸਟ ਜਿਲਾ ਪ੍ਰਧਾਨ ਜੇਕੇ ਜੱਗੀ,ਕੌਂਸਲਰ ਰਾਜੇਸ਼ ਕੁਮਾਰ, ਹਰਪ੍ਰੀਤ ਸਿੰਘ ਕਾਹਲੋਂ,  ਜਰਨੈਲ ਸਿੰਘ ਭਾਓਵਾਲ,ਜੋਰਾਵਰ ਸਿੰਘ ਬਿੱਟੂ, ਅਵਤਾਰ ਸਿੰਘ ਆੜਤੀ, ਸਾਬਕਾ ਨਗਰ ਕੌਂਸਲ ਪ੍ਰਧਾਨ ਅਮਨਦੀਪ ਸਿੰਘ ਮਾਂਗਟ,ਸੁਖਦੇਵ ਸਿੰਘ ਸੁਰਤਾਪੁਰੀ, ਸੰਦੀਪ ਜੋਸ਼ੀ, ਨੰਬਰਦਾਰ ਸੰਦੀਪ ਸੈਣੀ,ਰਾਜ ਕੁਮਾਰ, ਨਿਰਮਲ ਸਿੰਘ ਲੋਦੀਮਾਜਰਾ,ਸਵਰਨ ਸਿੰਘ ਭੰਗੂ, ਪੱਤਰਕਾਰ ਸਤੀਸ਼ ਜਗੋਤਾ, ਵਿਜੇ ਸ਼ਰਮਾ, ਰਜਿੰਦਰ ਸੈਣੀ, ਸਰਬਜੀਤ ਸਿੰਘ,ਜਗਜੀਤ ਸਿੰਘ ਜੱਗੀ, ਮਨਿਦਰ ਪਾਲ ਸਿੰਘ ਸਾਹਨੀ, ਅਰੁਣ ਪੁਰੀ ,ਸੁਰਜੀਤ ਗਾਂਧੀ,ਕੈਲਾਸ਼ ਆਹੂਜਾ, ਰਾਕੇਸ਼ ਕੁਮਾਰ, ਕੁਲਵੰਤ ਚਾਰਲੀ,  ਰਾਜਨ ਵੋਹਰਾ, ਸੁਮਿਤ ਪਸਰੀਚਾ,ਤਜਿੰਦਰ ਸਿੰਘ, ਸਰਬਜੀਤ ਸਿੰਘ ਕਾਕਾ, ਮਨਪ੍ਰੀਤ ਚਾਹਲ, ਵਿਜੇ ਕਪੂਰ,ਸ਼ਮਸ਼ੇਰ ਬੱਗਾ, ਮਨਜੀਤ ਸਿੰਘ ਲਾਡੀ ਖਾਬੜਾ, ਜਸਵੀਰ ਸਿੰਘ ਬਾਵਾ, ਪੁਲਕਿਤ ਬੈਂਸ, ਰਾਜ ਕੁਮਾਰ,ਬਿਮਲ ਕੁਮਾਰ,ਗੁਰਮੀਤ ਸਿੰਘ ਟੋਨੀ, ਰਾਕੇਸ਼ ਕੁਮਾਰ,ਮੁਖਤਿਆਰ ਸਿੰਘ, ਪਰਵਿੰਦਰ ਸਿੰਘ ਅਲੀਪੁਰ, ਦਲਜੀਤ ਸਿੰਘ ਗਿੱਲ, ਗੁਰਿੰਦਰ ਸਿੰਘ , ਕਾਮਰੇਡ ਗੁਰਦੇਵ ਸਿੰਘ ਬਾਗੀ, ਸੁਰਜੀਤ ਸਿੰਘ ਢੇਰ, ਕਾਮਰੇਡ ਤਰਲੋਚਨ ਸਿੰਘ ਆਦਿ ਮੌਜੂਦ ਸਨ।