ਮਾਈਨਿੰਗ ਮਾਫ਼ੀਆ ਸਰਗਰਮ, ਵੇਚਿਆ ਜਾ ਰਿਹਾ 42 ਰੁਪਏ ਫੁੱਟ ਰੇਤਾ : ਬਜਾਜ

254

ਮਾਈਨਿੰਗ ਮਾਫ਼ੀਆ ਸਰਗਰਮ, ਵੇਚਿਆ ਜਾ ਰਿਹਾ 42 ਰੁਪਏ ਫੁੱਟ ਰੇਤਾ : ਬਜਾਜ

ਪਟਿਆਲਾ 6 ਜੁਲਾਈ,2023 

ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ ਨੇ ਆਮ ਆਦਮੀ ਪਾਰਟੀ ਵੱਲੋਂ ਸੱਤਾ ਹਾਸਲ ਕਰਨ ਸਮੇਂ ਕੀਤੇ ਦਾਅਵੇ ਅਤੇ ਵਾਅਦਿਆਂ ਦੀ ਪੋਲ ਖੋਲ੍ਹਦਿਆਂ ਤੰਜ ਕੱਸਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕਹਿਣੀ ਅਤੇ ਕਥਨੀ ਤੋਂ ਕੋਹਾਂ ਦੂਰ ਹੈ। ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ ਨੇ ਸਰਕਾਰ ’ਤੇ ਤੰਜ ਕੱਸਦਿਆਂ ਕਿਹਾ ਕਿ ਸੱਤਾ ਹਾਸਲ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਮਾਈਨਿੰਗ ਮਾਫ਼ੀਆ ਦਾ ਢੰਡੋਰਾ ਪਿੱਟਕੇ ਅਕਾਲੀ ਦਲ ਦੀ ਸਰਕਾਰ ਨੂੰ ਭੰਡਦੇ ਰਹੇ, ਬਦਨਾਮ ਕਰਦੇ ਰਹੇ, ਜਦਕਿ ਪੰਜਾਬ ਵਿਚ ਮਾਈਨਿੰਗ ਮਾਫ਼ੀਏ ਦੀ ਤੂਤੀ ਅੱਜ ਵੀ ਬੋਲਦੀ ਹੈ ਅਤੇ ਰੇਤਾ ਬੱਜਰੀ ਦੇ ਮਨਮਰਜ਼ੀ ਦਾ ਰੇਟ ਵਸੂਲੇ ਜਾ ਰਹੇ।

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਵੱਡੇ ਵੱਡੇ ਇਸ਼ਤਿਹਾਰਾਂ ਵਿਚ ਦਾਅਵਾ ਕਰਦੀ ਦਿਖਾਈ ਦਿੰਦੀ ਹੈ ਕਿ ਪੰਜਾਬ ਦੇ ਲੋਕ ਸਸਤੇ ਅਤੇ ਸੌਖੇ ਤੱਰੀਕੇ ਨਾਲ ਆਪਣਾ ਘਰ ਪਾ ਕੇ ਸਕਣ ਅਤੇ ਪੰਜ ਰੁਪਏ ਰੇਤੇ ਦਾ ਰੇਟ ਨਿਰਧਾਰਤ ਕਰਨ ਦਾ ਐਲਾਨ ਕੀਤਾ ਅਤੇ ਰੇਤ ਦੀਆਂ ਖੱਡਾਂ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤੀਆਂ, ਪ੍ਰੰਤੂ ਦਾਅਵਿਆਂ ਤੋਂ ਉਲਟ ਅੱਜ ਮਾਈਨਿੰਗ ਮਾਫੀਆ ਆਪਣੀ ਮਨਮਰਜ਼ੀ ਦੇ ਰੇਟ ਵਸੂਲਦਾ, ਜਿਸ ਕਾਰਨ ਆਮ ਲੋਕਾਂ ਦਾ ਘਰ ਪਾਉਣ ਦਾ ਸੁਪਨਾ ਅਧੂਰਾ ਦਿਖਾਈ ਦੇ ਰਿਹਾ ਹੈ।

ਮਾਈਨਿੰਗ ਮਾਫ਼ੀਆ ਸਰਗਰਮ, ਵੇਚਿਆ ਜਾ ਰਿਹਾ 42 ਰੁਪਏ ਫੁੱਟ ਰੇਤਾ : ਬਜਾਜ

ਸਾਬਕਾ ਮੇਅਰ ਬਜਾਜ ਨੇ ਕਿਹਾ ਕਿ ਮੋਜੂਦਾ ਹਾਲਤਾਂ ਦਾ ਜ਼ਿਕਰ ਕਰੀਏ ਤਾਂ ਭਗਵੰਤ ਮਾਨ ਦੀ ਸਰਕਾਰ ਵਿਚ ਪੰਜ ਰੁਪਏ ਫੁੱਟ ਵਾਲਾ ਰੇਤਾ 42 ਰੁਪਏ ਫੁੱਟ ਰੇਤਾ ਮਾਈਨਿੰਗ ਮਾਫ਼ੀਆ ਸਰਗਰਮੀ ਨਾਲ ਵੇਚ ਰਿਹਾ ਹੈ, ਇਥੋਂ ਤੱਕ ਕਿ ਘੱਗਰ, ਆਨੰਦਪੁਰ ਸਾਹਿਬ ਦੀਆਂ ਖੱਡਾਂ ਤੋਂ ਆਉਣ ਵਾਲਾ ਰੇਤ ਮਾਈਨਿੰਗ ਮਾਫ਼ੀਆ ਸਿਆਸਤਦਾਨਾਂ ਨਾਲ ਮਿਲਕੇ ਸਰਕਾਰ ਦੇ ਖਜ਼ਾਨੇ ਨੂੰ ਹੀ ਚੂਨਾ ਲਗਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੀ ਹੈ ਕਿਉਂ ਕਿ ਜਿੰਨੇ ਵੀ ਵਾਅਦੇ ਜਾਂ ਦਾਅਵੇ ਕੀਤੇ ਜ਼ਮੀਨੀ ਪੱਧਰ ’ਤੇ ਦਿਖਾਈ ਨਹੀਂ ਦਿੰਦੇ।

ਮਾਈਨਿੰਗ ਮਾਫ਼ੀਆ ਸਰਗਰਮ, ਵੇਚਿਆ ਜਾ ਰਿਹਾ 42 ਰੁਪਏ ਫੁੱਟ ਰੇਤਾ : ਬਜਾਜ I ਸਾਬਕਾ ਮੇਅਰ ਬਜਾਜ ਨੇ ਕਿਹਾ ਕਿ ਮੌਜੂਦਾ ਸਰਕਾਰ ਵਪਾਰ ਅਤੇ ਸਨਅਤ ਵਿਰੋਧੀ ਸਰਕਾਰ ਸਾਬਤ ਹੋਈ ਹੈ ਅਤੇ ਪੰਜਾਬ ਦੀ ਜਨਤਾ ਜਾਣ ਚੁੱਕੀ ਹੈ ਕਿ ਭਗਵੰਤ ਮਾਨ ਦੀ ਸਰਕਾਰ ਇਸ਼ਤਿਹਾਰੀ ਸਰਕਾਰ ਅਤੇ ਲੋਕ ਅੱਜ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਸਾਬਕਾ ਮੇਅਰ ਬਜਾਜ ਨੇ ਕਿਹਾ ਕਿ ਜੇ ਆਮ ਲੋਕਾਂ ’ਤੇ ਬੋਝ ਇਸੇ ਤਰ੍ਹਾਂ ਸਰਕਾਰ ਪਾਉਂਦੀ ਰਹੀ ਹੈ ਤਾਂ ਅਗਾਮੀ ਚੋਣਾਂ ਵਿਚ ਪੰਜਾਬ ਦੇ ਲੋਕ ਸਰਕਾਰ ਨੂੰ ਸਬਕ ਸਿਖਾਉਣਾ ਵੀ ਜਾਣਦੇ ਹਨ।