ਮੁਸ਼ਤੈਦੀ ਰਾਤ 10:15 ; ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੱਦੀ ਗਈ ਭਾਰਤੀ ਫ਼ੌਜ ਦੀਆਂ ਟੀਮਾਂ ਮੁਸ਼ਤੈਦ ਹਨ- ਡਿਪਟੀ ਕਮਿਸ਼ਨਰ

1001

ਮੁਸ਼ਤੈਦੀ ਰਾਤ 10:15 ; ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੱਦੀ ਗਈ ਭਾਰਤੀ ਫ਼ੌਜ ਦੀਆਂ ਟੀਮਾਂ ਮੁਸ਼ਤੈਦ ਹਨ- ਡਿਪਟੀ ਕਮਿਸ਼ਨਰ

ਪਟਿਆਲਾ/9 ਜੁਲਾਈ, 2023

 ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੱਦੀ ਗਈ ਭਾਰਤੀ ਫ਼ੌਜ ਦੀਆਂ ਟੀਮਾਂ ਜਿੱਥੇ ਰਾਜਪੁਰਾ ਨੇੜੇ (ਚਿਤਕਾਰਾ ਯੂਨੀਵਰਸਿਟੀ ਕੋਲ) ਐਸ.ਵਾਈ.ਐੱਲ ਨਹਿਰ ਉਪਰ ਵਹਿ ਰਹੇ ਸ਼ਿਵਾਲਿਕ ਫੁਟਹਿਲਜ ਦੇ ਸ਼ੀਟ ਫਲੋਅ ਕਰਕੇ ਪੈਦਾ ਹੋਈ ਜਲ ਭਰਾਵ ਦੀ ਸਥਿਤੀ ‘ਤੇ ਪੂਰੀ ਤਰ੍ਹਾਂ ਨਿਗਰਾਨੀ ਕਰਨ ਲਈ ਮੁਸ਼ਤੈਦ ਹਨ, ਉਥੇ ਨੇੜੇ ਪੈਂਦੇ ਨੀਲਮ ਹਸਪਤਾਲ (ਜਿੱਥੇ ਪਾਣੀ ਦਾਖਲ ਹੋ ਗਿਆ ਸੀ) ਵਿੱਚ ਦਾਖਲ 14 ਮਰੀਜ਼ਾਂ ਨੂੰ ਸੁਰੱਖਿਅਤ ਐਬੂਲੈਂਸ ਰਾਹੀਂ ਕੱਢ ਕੇ ਸਬ ਡਵੀਜ਼ਨ ਹਸਪਤਾਲ ਰਾਜਪੁਰਾ ਦਾਖਲ ਕਰਵਾਇਆ ਗਿਆ। ਇਹਨਾਂ ਵਿੱਚੋਂ 2 ਨੂੰ ਸਰਕਾਰੀ ਰਜਿੰਦਰਾ ਹਸਪਤਾਲ ਰੈਫ਼ਰ ਕੀਤਾ ਗਿਆ ਹੈ।ਜਦਕਿ ਚਿਤਕਾਰਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੀ ਬਾਹਰ ਕੱਢਿਆ ਗਿਆ ਹੈ।

ਮੁਸ਼ਤੈਦੀ ਰਾਤ 10:15 ; ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੱਦੀ ਗਈ ਭਾਰਤੀ ਫ਼ੌਜ ਦੀਆਂ ਟੀਮਾਂ ਮੁਸ਼ਤੈਦ ਹਨ- ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਐਸ.ਵਾਈ.ਐੱਲ ਚੰਡੀਗੜ੍ਹ ਰੋਡ ‘ਤੇ ਖੁਦ ਮੌਕੇ ਉਪਰ ਨਿਗਰਾਨੀ ਕਰ ਰਹੇ ਹਨ।