Homeਪੰਜਾਬੀ ਖਬਰਾਂਮੁਹਾਲੀ ਪੁਲਿਸ ਵਲੋ 24 ਘੰਟਿਆਂ ਅੰਦਰ ਅਨਸੁਲਝੀ ਵਾਰਦਾਤ ਸੁਲਝੀ

ਮੁਹਾਲੀ ਪੁਲਿਸ ਵਲੋ 24 ਘੰਟਿਆਂ ਅੰਦਰ ਅਨਸੁਲਝੀ ਵਾਰਦਾਤ ਸੁਲਝੀ

ਮੁਹਾਲੀ ਪੁਲਿਸ ਵਲੋ 24 ਘੰਟਿਆਂ ਅੰਦਰ ਅਨਸੁਲਝੀ ਵਾਰਦਾਤ ਸੁਲਝੀ

ਕੰਵਰ ਇੰਦਰ ਸਿੰਘ /23 ਅਗਸਤ 2020/ ਚੰਡੀਗੜ੍ਹ

ਮਿਤੀ 21-08-2020 ਨੂੰ ਅੇਕਸਿਸ ਬੈਕ ਬ੍ਰਾਂਚ ਪਿੰਡ ਪੜਛ ਵਿਖੇ ਗੰਨ ਪੁੰਆਇੰਟ ਤੇ ਹੋਈ ਲੁੱਟ ਰਕਮ 10 ਲੱਖ 44 ਹਜਾਰ 400 ਰੁਪਏ ਸਬੰਧੀ ਬੈਕ ਮੈਨੇਜਰ ਅਮਨ ਗਗਨੇਜਾ ਨੇ ਤਹਰੀਰ ਕਰਾਇਆ ਸੀ ਕਿ ਮਿਤੀ 21-08-2020 ਨੂੰ ਉਸਦਾ ਸਾਰਾ ਸਟਾਫ ਡਿਊਟੀ ਤੇ ਬ੍ਰਾਂਚ ਵਿੱਚ ਆਇਆ ਹੋਇਆ ਸੀ ਤਾਂ ਵਕਤ ਕਰੀਬ 11.00 ਏ.ਐਮ ਦੇ ਉਸਦੇ ਸਟਾਫ ਦੇ ਮੈਬਰ ਅਮਨਪ੍ਰੀਤ ਸਿੰਘ ਡਿਪਟੀ ਮੈਨੇਜਰ, ਪ੍ਰਿਅੰਕਾ ਸ਼ਰਮਾ ਅਸਿਸਟੈਟ ਮੈਨੇਜਰ ਕੰਮ ਕੇਸ਼ੀਅਰ, ਮਨਪ੍ਰੀਤ ਸਿੰਘ ਅਸਿਸਟੈਟ ਮੈਨੇਜਰ ਸੇਲਜ਼ ਬੈਂਕ ਦੇ ਕੰਮ ਕਾਰ ਦੇ ਸਬੰਧ ਵਿੱਚ ਕਿਸੇ ਕਸਟਮਰ ਨੂੰ ਮਿਲਣ ਚਲੇ ਗਏ ਸਨ ਅਤੇ ਵਕਤ ਕਰੀਬ 11.20 ਏ.ਐਮ ਦੇ ਉਹਨਾਂ ਦਾ ਸਕਿਓਰਟੀ ਗਾਰਡ ਬਲਜੀਤ ਸਿੰਘ੍ਹ ਉਹਨਾਂ ਨੂੰ ਦੱਸ ਕੇ ਆਪਣੇ ਬੱਚੇ ਨੂੰ ਦਵਾਈ ਦਿਵਾਉਣ ਲਈ ਚਲਾ ਗਿਆ ਤਾਂ ਵਕਤ ਕਰੀਬ 11.30 ਏ.ਐੇਮ. ਦੇ ਇੱਕ ਨਾ ਮਾਲੂਮ ਹਥਿਆਰਬੰਦ ਮੋਨਾ ਵਿਅਕਤੀ ਜਿਸਦਾ ਮੂੰਹ ਚਿੱਟੇ ਰੰਗ ਦੇ ਕੱਪੜੇ ਦੇ ਨਾਲ ਬੰਨਿਆ ਹੋਇਆ ਸੀ ਬ੍ਰਾਂਚ ਵਿੱਚ ਦਾਖਲ ਹੋ ਗਿਆ ਜਿਸਨੇ ਆਉਦੇ ਸਾਰ ਹੀ ਬੈਂਕ ਮੈਨੇਜਰ ਅਤੇ ਆਫਿਸ਼ ਬੁਆਏ ਛਿੰਦਰਪਾਲ ਸਿੰਘ ਨੂੰ ਰਿਵਾਲਵਰ ਦੀ ਨੋਕ ਤੇ ਬੰਦ ਕਰਕੇ ਬ੍ਰਾਂਚ ਵਿੱਚ ਕੈਸ਼ ਬਾਕਸ ਵਿੱਚ ਪਏ 10 ਲੱਖ 44 ਹਜਾਰ 400 ਰੁਪਏ ਲੁੱਟ ਕੇ ਫਰਾਰ ਹੋ ਗਿਆ ਅਤੇ ਜਾਂਦੇ ਵਕਤ ਬ੍ਰਾਂਚ ਦਾ ਸ਼ਟਰ ਲਗਾ ਗਿਆ। ਜਿਸ ਤੇ ਮੁਕਾਮੀ ਪੁਲਿਸ ਵਲੋ  ਮੁੱ.ਨੰ. 81 ਮਿਤੀ 21-8-2020 ਅ/ਧ 392,506 ਆਈ.ਪੀ.ਸੀ. ਅ/ਧ 25,27  ਆਰਮ ਐਕਟ 1959 ਥਾਣਾ ਮੁੱਲਾਪੁਰ ਗਰੀਬਦਾਸ ਬਰਬਿਆਨ ਅਮਨ ਗਗਨੇਜਾ ਮੈਨੇਜਰ ਅੇਕਸਿਸ ਬੈਂਕ ਬ੍ਰਾਂਚ ਪਿੰਡ ਪੜਛ ਬਰਖਿਲਾਫ ਹਥਿਆਰਬੰਦ ਨਾ ਮਾਲੂਮ ਮੋਨਾ ਵਿਅਕਤੀ ਦੇ ਦਰਜ ਰਜਿਸਟਰ ਕੀਤਾ ਗਿਆ।

ਮੁਹਾਲੀ ਪੁਲਿਸ ਵਲੋ 24 ਘੰਟਿਆਂ ਅੰਦਰ ਅਨਸੁਲਝੀ ਵਾਰਦਾਤ ਸੁਲਝੀ

ਫਿਰ ਕੁਲਦੀਪ ਸਿੰਘ ਚਾਹਲ ਐਸ ਐਸ ਪੀ ਐਸ ਏ ਐਸ ਨਗਰ ; ਰਵਜੋਤ ਗਰੇਵਾਲ ਆਈ.ਪੀ.ਐਸ. ,ਐਸ ਪੀ (ਦਿਹਾਤੀ) ਐਸ ਏ ਐਸ ਅਮਰੋਜ ਸਿੰਘ ਡੀਐਸਪੀ ਖਰੜ.-2 ਮੁੱਲਾਪੁਰ ਗਰੀਬਦਾਸ ਦੇ ਦਿਸ਼ਾ ਨਿਰਦੇਸ਼ ਹੇਠ ਐਸ.ਐਚ.ਓ. ਮੁੱਲਾਪੁਰ ਗਰੀਬਦਾਸ , ਇਸ ਅਨਸੁਲਝੇ ਮੁੱਕਦਮਾ ਹਜਾ ਨੂੰ ਟਰੇਸ ਕੀਤਾ ਗਿਆ ਅਤੇ ਮੁੱਕਦਮਾ ਹਜਾ ਵਿੱਚ  ਬਲਜੀਤ ਸਿੰਘ੍ਹ ਸਕਿਓਰਟੀ ਗਾਰਡ ਅੇਕਸਿਸ ਬੈਕ ਬ੍ਰਾਛ ਪਿੰਡ ਪੜਛ ਨੂੰ ਨਾਮਜਦ ਕੀਤਾ ਗਿਆ ਅਤੇ ਫਿਰ ਦੋਸ਼ੀ ਬਲਜੀਤ ਸਿੰਘ ਸਕਿਓਰਟੀ ਗਾਰਡ ਦੀ ਨਿਸ਼ਾਨਦੇਹੀ ਤੇ ਉਸ ਪਾਸੋ ਲੁੱਟ ਕੀਤੀ ਗਈ ਰਕਮ 10 ਲੱਖ 44 ਹਜਾਰ 400 ਰੁਪਏ ਅਤੇ ਇੱਕ ਦੇਸੀ ਕੱਟਾ .315 ਬੋਰ ਸਮੇਤ 4 ਜਿੰਦਾ ਰੌਂਦ ਬਰਾਮਦ ਕੀਤੇ ਗਏ। ਦੋਸ਼ੀ ਨੂੰ ਮੁੱਕਦਮਾ ਹਜਾ ਵਿੱਚ ਗ੍ਰਿਫਤਾਰ ਕਰਕੇ ਬੰਦ ਹਵਾਲਾਤ ਥਾਣਾ ਕੀਤਾ ਗਿਆ। ਜੋ ਦੋਸ਼ੀ ਬਲਜੀਤ ਸਿੰਘ ਨੂੰ ਕੱਲ ਮਿਤੀ 23-08-2020 ਨੂੰ  ਮਾਨਯੌਗ ਬਾ ਅਦਾਲਤ ਵਿਖੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।

ਜੋ ਇਹ ਵਾਰਦਾਤ ਥਾਣਾ ਮੁੱਲਾਪੁਰ ਗਰੀਬਦਾਸ ਦੇ ਏਰੀਆਂ ਅਧੀਨ ਪਿੰਡ ਪੜਛ ਐਕਸਿਸ ਬੈਕ ਵਿਖੇ ਹੋਈ ਸੀ। ਕੁਲਦੀਪ ਸਿੰਘ ਚਾਹਲ ਐਸ ਐਸ ਪੀ ਐਸ ਏ ਐਸ ਨਗਰ ; ਰਵਜੋਤ ਗਰੇਵਾਲ ਆਈ.ਪੀ.ਐਸ. ,ਐਸ ਪੀ (ਦਿਹਾਤੀ) ਐਸ ਏ ਐਸ ਨਗਰ , ਅਮਰੋਜ ਸਿੰਘ ਡੀਐਸਪੀ ਖਰੜ.-2 ਮੁੱਲਾਪੁਰ ਗਰੀਬਦਾਸ ਦੇ ਦਿਸ਼ਾ ਨਿਰਦੇਸ਼ ਹੇਠ ਐਸ.ਐਚ.ਓ. ਮੁੱਲਾਪੁਰ ਗਰੀਬਦਾਸ ਐਸ.ਆਈ. ਅਮਨਦੀਪ ਸਿੰਘ ਮੁੱਖ ਅਫਸਰ ਥਾਣਾ ਮੁੱਲਾਪੁਰ ਗਰੀਬਦਾਸ ਵਲੋ 24 ਘੰਟਿਆਂ ਅੰਦਰ ਅਨਸੁਲਝੀ ਵਾਰਦਾਤ ਨੂੰ 24 ਘੰਟੇ ਦੇ ਅੰਦਰ ਟਰੇਸ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਦੋਸ਼ੀ ਪਾਸੋ ਵਾਰਦਾਤ ਅੰਦਰ ਵਰਤਿਆ ਗਿਆ ਅਸਲਾ ਅਤੇ ਲੁੱਟ ਕੀਤੀ ਗਈ ਮੁਕੰਮਲ ਰਕਮ 10 ਲੱਖ 44 ਹਜਾਰ 400 ਰੁਪਏ ਬਰਾਮਦ ਕਰ ਲਈ ਹੈ।

 

LATEST ARTICLES

Most Popular

Google Play Store