ਮੇਲਾ ਮਾਘੀ ਲਈ ਜ਼ਿਲਾ ਪੁਲਿਸ ਵੱਲੋਂ ਟ੍ਰੈਫਿਕ ਰੂਟ ਸਬੰਧੀ ਟ੍ਰੈਫਿਕ ਪਲਾਨ ਓਲੀਕਿਆ- ਰਾਜਬਚਨ ਸਿੰਘ ਸੰਧੂ

239

ਮੇਲਾ ਮਾਘੀ ਲਈ ਜ਼ਿਲਾ ਪੁਲਿਸ ਵੱਲੋਂ ਟ੍ਰੈਫਿਕ ਰੂਟ ਸਬੰਧੀ ਟ੍ਰੈਫਿਕ ਪਲਾਨ ਓਲੀਕਿਆ- ਰਾਜਬਚਨ ਸਿੰਘ ਸੰਧੂ

ਸ੍ਰੀ ਮੁਕਤਸਰ ਸਾਹਿਬ, 12  ਜਨਵਰੀ
ਚਾਲੀ ਮੁਕਤਿਆਂ ਦੀ ਯਾਦ ਵਿਚ ਲੱਗਣ ਵਾਲੇ ਪਵਿੱਤਰ ਮਾਘੀ ਮੇਲੇ ਦੀ ਟਰੈਫਿਕ ਸਮੱਸਿਆਂ ਨੂੰ ਕੰਟਰੋਲ ਕਰਨ ਲਈ ਪੁਲਿਸ ਵਿਭਾਗ ਵਲੋਂ ਰੂਟ ਪਲਾਨ ਤਿਆਰ ਕਰ ਲਿਆ ਗਿਆ ਹੈ, ਇਹ ਜਾਣਕਾਰੀ ਰਾਜ ਬਚਨ ਸਿੰਘ ਸੰਧੂ ਸੀਨੀਅਰ ਪੁਲਿਸ ਕਪਤਾਨ ਸ੍ਰੀ ਮੁਕਤਸਰ ਸਾਹਿਬ ਨੇ ਦਿੱਤੀ। ਉਨਾਂ ਨੇ ਦੱਸਿਆ ਕਿ ਜ਼ਿਲਾ ਪੁਲਿਸ ਨੇ ਮਾਘੀ ਸਬੰਧੀ ਇਕ ਗੂਗਲ ਮੈਪ ਵੀ ਤਿਆਰ ਕੀਤਾ ਹੈ ਜਿਸ ਦੀ ਮਦਦ ਨਾਲ ਕੋਈ ਵੀ ਅਸਾਨੀ ਨਾਲ ਰਾਸਤਾ, ਪਾਰਕਿੰਗ, ਟੁਆਨਿਟ, ਰੂਟ ਪਲਾਨ, ਆਰਜੀ ਬੱਸ ਸਟੈਂਡ, ਪੁਲਿਸ ਸਹਾਇਤਾ ਕੇਂਦਰ, ਸੈਕਟਰ ਦਫ਼ਤਰ ਆਦਿ ਵੇਖ ਸਕਦਾ ਹੈ। ਇਸ ਦਾ ਿਕ ਨਿਮਨ ਅਨੁਸਾਰ ਹੈ।
https://www.google.com/maps/d/viewer?mid=1395DMpINOITCzHvfjX9Wu6T1AQc7YScB&ll=30.480984721801324%2C74.53944633333265&z=11
“ਮੇਲਾ ਮਾਘੀ ਲਈ ਜ਼ਿਲਾ ਪੁਲਿਸ ਵੱਲੋਂ ਟ੍ਰੈਫਿਕ ਰੂਟ ਸਬੰਧੀ ਟ੍ਰੈਫਿਕ ਪਲਾਨ ਓਲੀਕਿਆ- ਰਾਜਬਚਨ ਸਿੰਘ ਸੰਧੂ ਨੇ ਸ਼ਹਿਰ ਵਿੱਚ ਹੈਵੀ ਵਹੀਕਲਾਂ ਨੂੰ ਆਉਣ ਦੀ ਮਨਾਹੀ ਹੈ ਅਤੇ ਨਾਲ ਦੇ ਜਿਲਾ ਟਰੈਫਿਕ ਪੁਲਿਸ ਨੂੰ ਇਸ ਸੰਬੰਧੀ ਚੌਕਿਸ ਕੀਤਾ ਗਿਆ ਕਿ ਉਹ ਫਿਰੋਜ਼ਪੁਰ, ਕੋਟਕਪੂਰਾ, ਬਠਿੰਡਾ, ਜਲਾਲਾਬਾਦ, ਗੁਰੂਹਰਸਹਾਏ ਪਾਸ ਆਉਣ ਵਾਲ ਹੈਵੀ ਵਹੀਕਲਾਂ ਲਈ ਬਦਲਵੇ ਪ੍ਰਬੰਧ ਕਰਨਗੇ।

7 ਆਰਜੀ ਬੱਸ ਸਟੈਂਡ ਤਿਆਰ
ਐਸ.ਐਸ.ਪੀ. ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਆਉਣ ਵਾਲੇ ਸ਼ਰਧਾਲੂਆਂ ਲਈ ਜ਼ਿਲਾ ਪ੍ਰਸ਼ਾਸਨ ਵਲੋਂ 7 ਆਰਜੀ ਬੱਸ ਸਟੈਡ ਤਿਆਰ ਕੀਤੇ ਗਏ ਹਨ। ਉਨਾਂ ਦੱਸਿਆ ਕਿ ਇਹ ਸੱਤ ਬੱਸ ਸਟੈਂਡ ਨਿਮਨ ਅਨੁਸਾਰ ਹੋਣਗੇ। 1. ਫਿਰੋਜ਼ਪੁਰ ਰੋਡ ਤੋਂ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ ਸਾਹਮਣੇ 220 ਕੇ.ਵੀ ਸਬ ਸਟੇਸ਼ਨ ਨੇੜੇ ਬਿਜਲੀ ਘਰ ਫਿਰੋਜ਼ਪੁਰ ਰੋਡ ਪਰ ਹੋਵੇਗੀ। 2. ਮਲੋਟ ਰੋਡ ਤੋਂ ਆਉਣ ਵਾਲੀਆਂ ਬੱਸਾ ਦੀ ਪਾਰਕਿੰਗ, ਰਾਧਾ ਸੁਆਮੀ ਡੇਰੇ ਦੇ ਸਾਹਮਣੇ ਮਲੋਟ ਰੋਡ ਪਰ ਹੋਵੇਗੀ। 3. ਬਠਿੰਡਾ ਰੋਡ ਤੋਂ ਆਉਣ ਵਾਲੀਆਂ ਬੱਸਾ ਦੀ ਪਾਰਕਿੰਗ, ਸਾਹਮਣੇ ਹਰਿਆਲੀ ਪੈਟਰੋਲ ਪੰਪ ਬਠਿੰਡਾ ਰੋਡ ਪਰ ਹੋਵੇਗੀ। 4. ਜਲਾਲਾਬਾਦ ਤੋਂ ਆਉਣ ਵਾਲੀਆਂ ਬੱਸਾ ਦੀ ਪਾਰਕਿੰਗ, ਨੇੜੇ ਭਾਈ ਮਹਾਂ ਸਿੰਘ ਯਾਦਗਾਰੀ ਗੇਟ ਜਲਾਲਾਬਾਦ ਰੋਡ ਪਰ ਹੋਵੇਗੀ। 5. ਗੁਰੂਹਰਸਹਾਏ ਰੋਡ ਤੋਂ ਆਉਣ ਵਾਲੀਆ ਬੱਸਾ ਦੀ ਪਾਰਕਿੰਗ, ਯਾਦਗਾਰੀ ਗੇਟ ਗੁਰੂਹਰਸਹਾਏ ਰੋਡ ਪਰ ਹੋਵੇਗੀ। 6. ਕੋਟਕਪੂਰਾ ਰੋਡ ਤੋਂ ਆਉਣ ਵਾਲੀਆ ਬੱਸਾ ਦੀ ਪਾਰਕਿੰਗ, ਸਾਹਮਣੇ ਦੇਸ਼ ਭਗਤ ਡੈਂਟਲ ਕਾਲਜ਼ ਅਤੇ ਡੀ.ਏ.ਵੀ ਸਕੂਲ ਕੋਟਕਪੂਰਾ ਰੋਡ ਵਿਖੇ ਹੋਵੇਗੀ ਅਤੇ 7. ਅਬਹੋਰ/ਪੰਨੀਵਾਲਾ ਤੋਂ ਆਉਣ ਵਾਲੀਆ ਬੱਸਾ ਦੀ ਪਾਰਕਿੰਗ, ਅਬੋਹਰ ਰੋਡ ਬਾਈਪਾਸ ਚੌਂਕ ਪਰ ਹੋਵੇਗੀ ਅਤੇ ਕਿਸੇ ਵੀ ਬੱਸ ਨੂੰ ਸ਼ਹਿਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।

ਪਾਰਕਿੰਗ ਲਈ 18 ਪਾਰਕਿੰਗ ਥਾਵਾਂ ਨਿਰਧਾਰਤ
ਪੁਲਿਸ ਵਲੋਂ ਮੇਲੇ ਵਿੱਚ ਆਉਣ ਵਾਲੇ ਸ਼ਰਧਾਲੂਆ ਲਈ 18 ਥਾਵਾਂ ਤੇ ਵਹੀਕਲਾਂ ਲਈ ਪਾਰਕਿੰਗਾਂ ਨਿਰਧਾਰਿਤ ਕੀਤੀਆਂ ਗਈਆਂ ਹਨ, ਜ਼ਿਲਾ ਪੁਲਿਸ ਮੁੱਖੀ ਨੇ ਇਹਨਾਂ ਥਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਇਹ ਥਾਂਵਾਂ ਨਿਮਨ ਅਨੁਸਾਰ ਬਣਾਈਆਂ ਗਈਆਂ ਹਨ। 1. ਦੁਸਹਿਰਾ ਗਰਾਊਡ/ਪਸ਼ੂ ਮੇਲਾ ਨੇੜੇ ਡਾ: ਗਿੱਲ ਕੋਠੀ ਪਿੰਡ ਚੱਕ ਬੀੜ ਸਰਕਾਰ। 2. ਸਾਹਮਣੇ ਮੁਕਤ-ਏ-ਮਿਨਾਰ ਨੇੜੇ ਡੀ.ਸੀ ਦਫਤਰ । 3. ਦਫਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ। 4. ਹਰਿਆਲੀ ਪੈਟਰੋਲ ਪੰਪ ਬਠਿੰਡਾ ਰੋਡ ਨੇੜੇ। 5. ਹਰਿਆਲੀ ਪੈਟਰੋਲ ਪੰਪ ਸਾਹਮਣੇ ਡਾਕਟਰ ਦਿਨੇਸ਼ ਦਾ ਪਲਾਂਟ। 6. ਸਾਹਮਣੇ ਖੇਤੀਬਾੜੀ ਦਫਤਰ ਪਲਾਟ ਤਨੇਜਾ ਅਤੇ ਆਸ-ਪਾਸ ਖਾਲੀ ਪਲਾਟ। 7. ਬੈਕ ਸਾਈਡ ਬਾਬਾ ਦੀਪ ਸਿੰਘ ਹੈਲਥ ਕਲੱਬ ਨੇੜੇ ਨਹਿਰੀ ਕਾਲੌਨੀ ਬਠਿੰਡਾ ਰੋਡ। 8. ਲਹੌਰੀਆਂ ਦੇ ਢਾਬੇ ਦੇ ਪਿਛਲੇ ਪਾਸੇ ਕਲੋਨੀ ਮਲੋਟ ਰੋੜ ਬਾਈਪਾਸ। 9.ਗਿਰਧਰ ਧਰਮ ਕੰਡਾ ਮਲੋਟ ਰੋਡ ਦੇ ਨਾਲ ਸ਼ਹਿਰ ਵਾਲੇ ਪਾਸੇ । 10. ਦੀਪ ਹਾਂਡਾ ਕਾਰ ਏਜੰਸੀ ਦੇ ਸਾਹਮਣੇ ਅਤੇ ਬਿਜਲੀ ਘਰ ਦੇ ਨਾਲ ਮਲੋਟ ਰੋਡ। 11. ਦੀਪ ਹਾਂਡਾ ਕਾਰ ਏਜੰਸੀ ਦੇ ਨਾਲ ਅਤੇ ਬਿਜਲੀ ਘਰ ਦੇ ਸਾਹਮਣੇ ਮਲੋਟ ਰੋਡ। 12. ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ 13. ਪੰਜਾਬ ਮੋਟਰਜ਼ ਅਤੇ ਸੇਤੀਆ ਹਾਂਡਾ ਮੋਟਰ ਸਾਈਕਲ ਏਜੰਸੀ ਦੇ ਵਿਚਕਾਰ ਮਲੋਟ ਰੋਡ। 14. ਪੰਜਾਬ ਮੋਟਰਜ਼ ਦੇ ਸਾਹਮਣੇ ਮਲੋਟ ਰੋਡ। 15. ਨਵੀਂ ਦਾਣਾ ਮੰਡੀ ਸ੍ਰੀ ਮੁਕਤਸਰ ਸਾਹਿਬ। 16. ਰੈਡ ਕਰਾਸ ਭਵਨ ਨੇੜੇ ਗੁਰੁ ਗੋਬਿੰਦ ਸਿੰਘ ਪਾਰਕ/ਨੇੜੇ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ । 17. ਫਿਰੋਜ਼ਪੁਰ ਰੋਡ ਸਾਹਮਣੇ ਮਾਈ ਭਾਗੋ ਕਾਲਜ਼ । 18. ਕਾਲੌਨੀ ਬੂੜਾ ਗੁੱਜਰ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਪਾਰਕਿੰਗ ਦੀ ਸੁਵਿਧਾ ਹੋਵੇਗੀ।

ਮੇਲਾ ਮਾਘੀ ਲਈ ਜ਼ਿਲਾ ਪੁਲਿਸ ਵੱਲੋਂ ਟ੍ਰੈਫਿਕ ਰੂਟ ਸਬੰਧੀ ਟ੍ਰੈਫਿਕ ਪਲਾਨ ਓਲੀਕਿਆ- ਰਾਜਬਚਨ ਸਿੰਘ ਸੰਧੂ

ਸ਼ਹਿਰ ਦੇ ਬਾਹਰੋ ਬਾਹਰ ਜਾਣ ਵਾਲੇ ਲੈਣ ਇਹ ਰੂਟ
ਹੋਰਨਾਂ ਸ਼ਹਿਰਾਂ ਤੋਂ ਆਕੇ ਸ੍ਰੀ ਮੁਕਤਸਰ ਸਾਹਿਬ ਵਿਚ ਦੀ ਜਾਣ ਵਾਲੇ ਨਿਮਨ ਅਨੁਸਾਰ ਰੂਟ ਲੈਣ। ਪੰਨੀਵਾਲਾ, ਅਬੋਹਰ ਰੋਡ ਤੋਂ ਕੋਟਕਪੂਰਾ, ਫਿਰੋਜਪੁਰ, ਫਰੀਦਕੋਟ, ਮੋਗਾ ਜਾਣ ਲਈ ਰਸਤਾ ਮਲੋਟ ਰੋਡ ਤੋਂ ਯਾਦਗਾਰੀ ਗੇਟ ਅਬੋਹਰ ਰੋਡ, ਪਿੰਡ ਗੋਨਿਆਣਾ, ਪਿੰਡ ਸੰਗੂ ਧੌਣ ਤੋਂ ਚੌਰਸਤਾ ਨਵਾਂ ਬਾਈਪਾਸ ਉਦੇਕਰਨ ਹੁੰਦੇ ਹੋਏ ਅੱਗੇ ਜਾਣਗੇ। ਇਸੇ ਤਰਾਂ ਜਲਾਲਾਬਾਦ ਅਤੇ ਗੁਰੂਹਰਸਹਾਏ ਰੋਡ ਤੋਂ ਮਲੋਟ, ਬਠਿੰਡਾ ਜਾਣ ਲਈ ਰਸਤਾ ਸੋਹਣੇਵਾਲਾ ਤੋਂ ਪਿੰਡ ਬਧਾਈ ਤੋਂ ਚੌਰਸਤਾ ਗੋਬਿੰਦ ਨਗਰੀ, ਅਬੋਹਰ ਰੋਡ ਨੇੜੇ ਯਾਦਗਾਰੀ ਗੇਟ ਬਠਿੰਡਾ ਰੋਡ ਤੋਂ ਪਿੰਡ ਬਰਕੰਦੀ ਤੋਂ ਮਲੋਟ ਰੋਡ ਨੇੜੇ ਸੇਤੀਆ ਪੇਪਰ ਮਿਲਜ਼ ਹੁੰਦੇ ਹੋਏ ਅੱਗੇ ਜਾਣਗੇ।
ਕੋਟਕਪੂਰਾ ਰੋਡ ਤੋਂ ਬਠਿੰਡਾ, ਮਲੋਟ ਅਬੋਹਰ ਜਾਣ ਲਈ ਚੌਰਸਤਾ ਨੇੜੇ ਸਕੂਲ ਜੀ.ਟੀ. ਰੋਡ ਪਿੰਡ ਝਬੇਲਵਾਲੀ ਤੋਂ ਪਿੰਡ ਥਾਂਦੇਵਾਲਾ ਤੋਂ ਪਿੰਡ ਸੰਗੂਧੌਣ ਤੋਂ ਯਾਦਗਾਰੀ ਗੇਟ ਬਠਿੰਡਾ ਰੋਡ ਤੋਂ ਪਿੰਡ ਬਰਕੰਦੀ ਤੋਂ ਮਲੋਟ ਰੋਡ ਨੇੜੇ ਸੇਤੀਆ ਪੇਪਰ ਮਿਲਜ਼ ਹੁੰਦੇ ਹੋਏ ਅੱਗੇ ਜਾਣਗੇ।
ਕੋਟਕਪੂਰਾ ਰੋਡ ਤੋਂ ਫਿਰੋਜ਼ਪੁਰ, ਗੁਰੂਹਰਸਹਾਏ, ਜਲਾਲਾਬਾਦ ਜਾਣ ਲਈ ਚੌਰਸਤਾ ਨੇੜੇ ਵਿਜੈ ਰਤਨ ਪੈਲਸ ਪਿੰਡ ਉਦੇਕਰਨ ਤੋਂ ਸੇਂਟ ਸਹਾਰਾ ਕਾਲਜ ਫਿਰੋਜਪੁਰ ਰੋਡ, ਬੂੜਾ ਗੁੱਜਰ ਤੋਂ ਪਿੰਡ ਲੰਬੀ ਢਾਬ (ਗੁਰੂ ਹਰਸਾਹਏ ਰੋਡ) ਤੋਂ ਪਿੰਡ ਕਬਰਵਾਲਾ ਹੁੰਦੇ ਹੋਏ ਅੱਗੇ ਜਲਾਲਾਬਾਦ ਨੂੰ ਜਾਣਗੇ।
ਮਲੋਟ ਰੋਡ ਤੋਂ ਫਿਰੋਜਪੁਰ, ਗੁਰੂਹਰਸਹਾਏ, ਜਲਾਲਾਬਾਦ ਜਾਣ ਲਈ ਨਵਾਂ ਬਾਈਪਾਸ ਨੇੜੇ ਰਾਧਾ ਸੁਆਮੀ ਡੇਰਾ ਮਲੋਟ ਰੋਡ ਸ੍ਰੀ ਮੁਕਤਸਰ ਸਾਹਿਬ ਤੋਂ ਸੈਨਿਕ ਰੈਸਟ ਹਾਊਸ ਤੋਂ ਯਾਦਗਾਰੀ ਗੇਟ, ਪਿੰਡ ਸੰਗੂਧੌਣ ਤੋਂ ਚੌਰਸਤਾ ਨਵਾਂ ਬਾਈਪਾਸ ਉਦੇਕਰਨ ਤੋਂ ਸੇਂਟ ਸਹਾਰਾ ਕਾਲਜ ਫਿਰੋਜਪੁਰ ਰੋਡ, ਬੂੜਾ ਗੁੱਜਰ ਤੋਂ ਪਿੰਡ ਲੰਬੀ ਢਾਬ (ਗੁਰੁ ਹਰਸਾਏ ਰੋਡ) ਤੋਂ ਪਿੰਡ ਕਬਰਵਾਲਾ ਹੁੰਦੇ ਹੋਏ ਅੱਗੇ ਜਲਾਲਾਬਾਦ ਨੂੰ ਜਾਣਗੇ।

11 ਪੁਲਿਸ ਸਹਾਇਤਾ ਕੇਂਦਰ
ਐਸ.ਐਸ ਪੀ ਰਾਜਬਚਨ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲਾ ਪੁਲਿਸ ਵੱਲੋਂ ਸ਼ਰਧਾਲੂਆ ਲਈ 11 ਪੁਲਿਸ ਸਹਾਇਤ ਕੇਂਦਰ ਸਥਾਪਿਤ ਕੀਤੇ ਗਏ ਹਨ। ਮੇਲੇ ਦੌਰਾਨ ਕਿਸੇ ਵੀ ਤਰਾਂ ਦੀ ਕੋਈ ਮੁਸ਼ਕਲ ਹੋਣ ਤੇ ਇਨਾਂ ਪੁਲਿਸ ਸਹਾਇਤਾ ਕੇਂਦਰਾਂ ਨਾਲ ਸੰਪਰਕ ਕਰ ਸਕਦੇ ਹਨ। ਇਹ ਪੁਲਿਸ ਸਹਾਇਤਾ ਕੇਂਦਰ ਨਿਮਨ ਥਾਂਵਾਂ ਤੇ ਹਨ। 1. ਪੀੱਪਲ ਪੈਟਰੋਲ ਪੰਪ 2. ਬਠਿੰਡਾ ਰੋਡ ਨੇੜੇ ਗੁਰਦੁਆਰਾ ਤਰਨਤਾਰਨ ਸਾਹਿਬ 3 ਮਲੋਟ ਰੋਡ ਪੁਲ ਸੂਆ 4. ਫੁੱਲਾਂ ਵਾਲਾ ਨਾਕਾ 5. ਅਬੋਹਰ ਰੋਡ ਬਾਈਪਾਸ 6. ਨੇੜੇ ਗੇਟ ਨੰਬਰ 2 ਗੁਰਦੁਆਰਾ ਸਾਹਿਬ 7. ਸਾਹਮਣੇ ਗੇਟ ਨੰਬਰ 7 ਗੁਰਦੁਆਰਾ ਸਾਹਿਬ ਨੇੜੇ ਗੁਰੂ ਨਾਨਕ ਮਿਸ਼ਨ ਸਕੂਲ। 8. ਜਲਾਲਾਬਾਦ ਰੋਡ ਨੇੜੇ ਸਾਇਨ ਪਾਇਲ ਸਿਨੇਮਾ। 9. ਮਸੀਤ ਚੌਕ 10 ਮੇਲਾ ਗਰਾਊਂਡ-1 ਤੇ 11 ਮੇਲਾ ਗਰਾਊਂਡ -2।

ਮੇਲੇ ਵਿੱਚ ਰਹੋ ਸਾਵਧਾਨ

ਮੇਲਾ ਮਾਘੀ ਲਈ ਜ਼ਿਲਾ ਪੁਲਿਸ ਵੱਲੋਂ ਟ੍ਰੈਫਿਕ ਰੂਟ ਸਬੰਧੀ ਟ੍ਰੈਫਿਕ ਪਲਾਨ ਓਲੀਕਿਆ- ਰਾਜਬਚਨ ਸਿੰਘ ਸੰਧੂ । ਸੰਧੂ ਨੇ ਮਾਘੀ ਮੇਲੇ ਮੌਕੇ ਆਉਣ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਮੇਲੇ ਵਿੱਚ ਆਪਣੇ ਬੱਚਿਆਂ, ਬਜੁਰਗਾਂ ਦਾ ਖਾਸ ਧਿਆਨ ਰੱਖਣ ਅਤੇ ਆਪਣੇ ਕੀਮਤੀ ਸਮਾਨ ਦੀ ਸੰਭਾਲ ਕਰਨ। ਉਹਨਾਂ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਕਿਸੇ ਵੀ ਮੁਸ਼ਕਿਲ ਸਮੇਂ ਲੋਕ ਪੁਲਿਸ ਕੰਟਰੋਲ ਰੂਮ ਤੇ 01633-263622, 80543-70100, 85560-12400, 112, ਐਬੁਲੈਂਸ 108, ਚਾਈਲਡ ਹੈਲਪ ਲਾਇਨ ਨੰ: 1098, ਫਾਇਰ ਹੈਲਪ ਲਾਈਨ ਨੰ:101, ਔਰਤਾਂ ਲਈ ਹੈਲਪ ਲਾਇਨ ਨੰ:1091, ਬਿਲਜੀ ਬੋਰਡ ਹੈਲਪ ਲਾਇਨ ਨੰ: 1912 ਤੇ ਜਾਂ ਸਿਵਲ ਕੰਟਰੋਲ ਰੂਮ ਤੇ 01633-262512 ਸੰਪਰਕ ਕਰ ਸਕਦੇ ਹਨ।