ਸਰਕਾਰੀ ਕਾਲਜ ਰੂਪਨਗਰ ਵਿਖੇ ਮਿਲਾਪ -2023 ਵਿੱਚ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ

164

ਸਰਕਾਰੀ ਕਾਲਜ ਰੂਪਨਗਰ ਵਿਖੇ  ਮਿਲਾਪ -2023 ਵਿੱਚ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ

ਬਹਾਦਰਜੀਤ ਸਿੰਘ /  ਰੂਪਨਗਰ, 20 ਮਾਰਚ,2023

ਸਾਲ 1945 ਤੋਂ ਸਥਾਪਤ ਵਿੱਦਿਅਕ ਸੰਸਥਾ ਸਰਕਾਰੀ ਕਾਲਜ ਰੂਪਨਗਰ ਵਿਖੇ ਓਲਡ ਸਟੂਡੈਂਟਸ ਐਸੋਸੀਏਸ਼ਨ ਦੇ ਚੀਫ ਪੈਟਰਨ ਕਮ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਅਤੇ ਕਨਵੀਨਰ ਡਾ. ਦਲਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ ਪ੍ਰੋਗਰਾਮ ‘ਮਿਲਾਪ-2023’ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦਾ ਆਗਾਜ਼ ਕਾਲਜ ਸ਼ਬਦ ਨਾਲ ਹੋਇਆ ਅਤੇ ਉਦਘਾਟਨ ਕਾਲਜ ਦੇ ਪੁਰਾਣੇ ਵਿਦਿਆਰਥੀ ਸ਼੍ਰੀ ਹੁਸਨ ਲਾਲ, ਆਈ.ਏ.ਐੱਸ. (ਰਿਟਾ.) ਨੇ ਸ਼ਮਾਂ ਰੌਸ਼ਨ ਕਰਕੇ ਕੀਤਾ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਕਾਲਜ ਦੀਆਂ ਵੱਖ-ਵੱਖ ਗਤੀਵਿਧੀਆਂ ਤੋਂ ਜਾਣੂ ਕਰਵਾਇਆ। ਓ.ਐੱਸ.ਏ. ਪ੍ਰਧਾਨ ਪ੍ਰੋ. ਪ੍ਰਭਜੀਤ ਸਿੰਘ ਨੇ ਇਸ ਵਿਸ਼ੇਸ਼ ਮਿਲਣੀ ਵਿੱਚ ਪਹੁੰਚੇ ਪੁਰਾਣੇ ਵਿਦਿਆਰਥੀਆਂ ਦੀ ਜਾਣ – ਪਛਾਣ ਕਰਵਾਈ।

ਇਸ ਵਿਦਿਆਰਥੀ ਮਿਲਣੀ ਵਿੱਚ ਕਾਲਜ ਦੇ ਪੁਰਾਣੇ ਵਿਦਿਆਰਥੀ ਭਾਗ ਸਿੰਘ (ਸਾਬਕਾ ਐੱਮ.ਐੱਲ.ਏ.), ਡਾ. ਭਗਤ ਸਿੰਘ ਅਟਵਾਲ,  ਦਲਜੀਤ ਸਿੰਘ ਭੰਗੂ, ਪੀ.ਸੀ.ਐਸ. (ਰਿਟਾ), ਐਡਵੋਕੇਟ ਚੇਤਨ ਅਗਰਵਾਲ, ਇੰਜੀ. ਅਰੁਣ ਐਰੀ, ਕੈਪਟਨ ਮਨਿੰਦਰਜੀਤ ਸਿੰਘ, ਸੰਤ ਸਰੂਪ ਸਿੰਘ ਬਾਜਵਾ, ਐਡਵੋਕਟ ਸਰਬਜੀਤ ਸਿੰਘ, ਵੀ.ਕੇ. ਦਿਵੇਦੀ, ਐਡਵੋਕੇਟ ਚਰਨਜੀਤ ਸਿੰਘ ਘਈ, ਪਰਗਟ ਸਿੰਘ ਦਿਓਲ, ਹਰਿੰਦਰ ਸਿੰਘ ਭੰਗੂ, ਡਾ. ਸੰਦੀਪ ਕੁਮਾਰ, ਸ. ਇੰਦਰਪਾਲ ਸਿੰਘ ਚੱਢਾ, ਗੁਰਨਾਮ ਸਿੰਘ ਧਾਮੀ, ਪ੍ਰੋ. ਪਿਆਰਾ ਸਿੰਘ, ਪ੍ਰੋ. ਬੀ.ਐੱਸ. ਸਤਿਆਲ, ਬਲਬੀਰ ਸਿੰਘ ਧਨੋਆ, ਦਰਸ਼ਨ ਸਿੰਘ ਥਿੰਦ, ਜਸਵੀਰ ਸਿੰਘ ਗੋਸਲ, ਸੋਹਨ ਲਾਲ ਵਰਮਾ, ਬਹਾਦਰਜੀਤ ਸਿੰਘ ਤੋਂ ਇਲਾਵਾ ਸਮੂਹ ਪੁਰਾਣੇ ਵਿਦਿਆਰਥੀਆਂ ਨੇ ਆਪਣੇ ਅਨੁਭਵ ਅਤੇ ਯਾਦਾਂ ਸਾਂਝੀਆਂ ਕੀਤੀਆਂ। ਉਹਨਾਂ ਨੇ ਕਾਲਜ ਦੀ ਬਿਹਤਰੀ ਲਈ ਹਰ ਸੰਭਵ ਯਤਨ ਕਰਨ ਦਾ ਵਾਅਦਾ ਕੀਤਾ।

ਸਰਕਾਰੀ ਕਾਲਜ ਰੂਪਨਗਰ ਵਿਖੇ  ਮਿਲਾਪ -2023 ਵਿੱਚ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ

ਇਸ ਮੌਕੇ ਰੰਗਾ-ਰੰਗ ਪ੍ਰੋਗਰਾਮ ਵਿੱਚ ਪੁਰਾਣੇ ਵਿਦਿਆਰਥੀ ਹਰਬੰਸ ਸਿੰਘ ਪੰਧੇਰ ਦੀ ਅਗਵਾਈ ਹੇਠ ਭੰਗੜਾ, ਪ੍ਰਿਤਪਾਲ ਸਿੰਘ ਭਲਿਆਣ ਦੀ ਅਗਵਾਈ ਹੇਠ ਲੋਕ ਨਾਚ ਝੂੰਮਰ ਅਤੇ ਕਾਲਜ ਦੀ ਭੰਗੜਾ ਟੀਮ ਵੱਲੋਂ ਭੰਗੜੇ ਦੀ ਖੁਬਸੂਰਤ ਪੇਸ਼ਕਾਰੀ ਕੀਤੀ ਗਈ। ਮਨਿੰਦਰ ਮਾਨ ਨੇ ‘ਦੁਨੀਆਂ ਮੇਲੇ ਜਾਂਦੀ ਏ’ ਅਤੇ ਮਨੀਸ਼ ਕੁਮਾਰ ਭੱਟੀ ਨੇ ‘ਜੁਗਨੀ’ ਗਾ ਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਪੁਰਾਣੇ ਵਿਦਿਆਰਥੀ ਗੁਰਪ੍ਰੀਤ ਸਿੰਘ ਹੀਰਾ ਨੇ ਪ੍ਰੋਗਰਾਮ ਦੀ ਕਵਰੇਜ ਲਈ ਅਹਿਮ ਭੂਮਿਕਾ ਅਦਾ ਕੀਤੀ। ਡਾ. ਦਲਵਿੰਦਰ ਸਿੰਘ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਅਤੇ ਸ਼ਿਰਕਤ ਕਰਨ ਲਈ ਸਭਨਾਂ ਦਾ ਧੰਨਵਾਦ ਕੀਤਾ।

ਮੰਚ ਸੰਚਾਲਨ ਡਾ. ਨਿਰਮਲ ਸਿੰਘ ਬਰਾੜ, ਪ੍ਰੋ. ਅਰਵਿੰਦਰ ਕੌਰ ਅਤੇ ਡਾ. ਜਤਿੰਦਰ ਕੁਮਾਰ ਨੇ ਕੀਤਾ। ਪ੍ਰਿੰਸੀਪਲ ਅਤੇ ਕਾਲਜ ਕੌਂਸਲ ਮੈਂਬਰਾਂ ਵੱਲੋਂ ਇਸ ਮਿਲਣੀ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਮੂਹ ਪੁਰਾਣੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਓ.ਐੱਸ.ਏ. ਦੇ ਪੈਟਰਨ ਡਾ. ਆਰ.ਐਸ. ਪਰਮਾਰ, ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਸੰਤ ਸੁਰਿੰਦਰਪਾਲ ਸਿੰਘ, ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ, ਕਾਲਜ ਕੌਂਸਲ ਮੈਂਬਰ ਡਾ. ਸੁਖਜਿੰਦਰ ਕੌਰ, ਪ੍ਰੋ. ਹਰਜੀਤ ਸਿੰਘ, ਪ੍ਰੋ. ਮੀਨਾ ਕੁਮਾਰੀ, ਸਮੂਹ ਸਟਾਫ ਮੈਂਬਰ ਤੋਂ ਇਲਾਵਾ ਕਿਰਨਪ੍ਰੀਤ ਕੌਰ ਗਿੱਲ, ਤਜਿੰਦਰ ਸਿੰਘ ਚੋਪੜਾ, ਪ੍ਰਿੰਸੀਪਲ ਕੁਲਵਿੰਦਰ ਸਿੰਘ, ਡਾ. ਬਿਜੇਂਦਰਾ ਅਤੇ ਅਹਿਮ ਸਖ਼ਸ਼ੀਅਤਾਂ ਹਾਜ਼ਰ ਸਨ।