ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਸੰਸਕ੍ਰਿਤ ਸਿਖਲਾਈ ਕੋਰਸ ਦਾ ਉਦਘਾਟਨ

297

ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਸੰਸਕ੍ਰਿਤ ਸਿਖਲਾਈ ਕੋਰਸ ਦਾ ਉਦਘਾਟਨ

ਪਟਿਆਲਾ/ ਫਰਵਰੀ 17,2023

ਅੱਜ ਮਿਤੀ 17/02/2023 ਨੂੰ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ. ਕੰਵਲਜੀਤ ਕੌਰ ਦੀ ਅਗਵਾਈ ਹੇਠ ਕਾਲਜ ਦੇ ਸੰਸਕ੍ਰਿਤ ਵਿਭਾਗ ਵੱਲੋਂ ਕੇਂਦਰੀ ਸੰਸਕ੍ਰਿਤ ਯੂਨੀਵਰਸਿਟੀ ਨਵੀਂ ਦਿੱਲੀ ਦੇ ਸੰਯੋਜਨ ਨਾਲ ਔਪਚਾਰਿਕ ਸੰਸਕ੍ਰਿਤ ਸਿਖਲਾਈ ਕੋਰਸ ਦਾ ਉਦਘਾਟਨ ਸਮਾਰੋਹ ਕੀਤਾ ਗਿਆ।

ਇਸ ਪ੍ਰੋਗਰਾਮ ਵਿੱਚ ਸੰਸਕ੍ਰਿਤ ਭਾਸ਼ਾ ਦੇ ਉੱਘੇ ਵਿਦਵਾਨ ਵਿਨੇ ਸਿੰਘ ਰਾਜਪੂਤ ਨੇ ਵਿਦਿਆਰਥੀਆਂ ਨੂੰ ਸੰਸਕ੍ਰਿਤ ਭਾਸ਼ਾ ਦੇ ਮਹੱਤਵ ਬਾਰੇ ਦੱਸਦਿਆਂ ਇਸ ਭਾਸ਼ਾ ਨੂੰ ਕਿਵੇਂ ਬਹੁਤ ਹੀ ਸਹਿਜ ਤਰੀਕੇ ਨਾਲ ਬੋਲੀਆ, ਲਿਖਿਆ ਅਤੇ ਪੜ੍ਹਿਆ ਜਾ ਸਕਦਾ ਹੈ ਬਾਰੇ ਜਾਣਕਾਰੀ ਦਿੱਤੀ।

ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਸੰਸਕ੍ਰਿਤ ਸਿਖਲਾਈ ਕੋਰਸ ਦਾ ਉਦਘਾਟਨ

ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਇੱਕ ਸਰਟੀਫਿਕੇਟ ਕੋਰਸ ਹੈ ਜਿਸ ਦਾ ਸਮਾਂ ਛੇ ਮਹੀਨੇ ਦਾ ਹੋਵੇਗਾ ਇਸ ਉਪਰੰਤ ਇਕ ਪੇਪਰ ਦੇ ਅਧਾਰ ਤੇ ਪਾਸ ਹੋਏ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਜਾਣਗੇ। ਇਸ ਸਰਟੀਫਿਕੇਟ ਦੇ ਅਧਾਰ ਤੇ ਵਿਦਿਆਰਥੀ ਅੱਗੇ ਸੰਸਕ੍ਰਿਤ ਭਾਸ਼ਾ ਵਿੱਚ ਬੀ.ਏ. ਜਾਂ ਐਮ. ਏ. (ਸੰਸਕ੍ਰਿਤ) ਕਰਨ ਦੇ ਯੋਗ ਹੋਣਗੇ।

ਕਾਲਜ ਦੇ ਵਿਦਿਆਰਥੀਆਂ ਵੱਲੋਂ ਅਤੇ ਕਈ ਪ੍ਰੋਫੈਸਰ ਸਾਹਿਬਾਨ ਵੱਲੋਂ ਇਸ ਕੋਰਸ ਵਿੱਚ ਆਪਣੀ ਰੁਚੀ ਦਿਖਾਉਂਦੇ ਹੋਏ ਮੌਕੇ ਤੇ ਹੀ ਕੋਰਸ ਲਈ ਰਜਿਸਟ੍ਰੇਸ਼ਨ ਵੀ ਕਰਵਾਈ ਗਈ। ਰਜਿਸਟਰਡ ਹੋਏ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਸੰਸਕ੍ਰਿਤ ਭਾਸ਼ਾ ਨੂੰ ਸਿੱਖਣ ਲਈ ਪੁਸਤਕਾਂ ਵੀ ਵੰਡੀਆਂ ਗਈਆਂ। ਇਸ ਸ਼ੁਭ ਮੌਕੇ ਤੇ ਪ੍ਰੋ. ਜਤਿੰਦਰ ਜੈਨ,  ਪ੍ਰੋ. ਸ਼ਵਿੰਦਰ ਰੇਖੀ,  ਪ੍ਰੋ. ਲਵਲੀਨ ਪਰਮਾਰ, ਪ੍ਰੋ. ਅੰਮ੍ਰਿਤ ਸਮਰਾ, ਡਾ. ਸੁਨੀਤਾ ਅਰੋੜਾ, ਡਾ. ਹਰਿੰਦਰ ਕੁਮਾਰ, ਪ੍ਰੋ. ਅਨੁਪਮ ਮਿਸ਼ਰਾ, ਪ੍ਰੋ. ਗੀਤਾ, ਪ੍ਰੋ. ਕਮਲ, ਪ੍ਰੋ.ਚਿੱਤਰਾ ਨੇ ਭਾਗ ਲਿਆ।