HomeEducationਰੋਪੜ – ਫਤਹਿਗੜ੍ਹ ਸਾਹਿਬ ਖੇਤਰ ਦਾ ਖੇਤਰੀ ਯੁਵਕ ਅਤੇ ਲੋਕ ਮੇਲੇ ...

ਰੋਪੜ – ਫਤਹਿਗੜ੍ਹ ਸਾਹਿਬ ਖੇਤਰ ਦਾ ਖੇਤਰੀ ਯੁਵਕ ਅਤੇ ਲੋਕ ਮੇਲੇ ਵਿੱਚ ਸਰਕਾਰੀ ਕਾਲਜ ਰੋਪੜ ਦੀ ਸੰਮੀ ਅਤੇ ਮਲਵਈ ਗਿੱਧੇ ਵਿੱਚ ਝੰਡੀ

ਰੋਪੜ – ਫਤਹਿਗੜ੍ਹ ਸਾਹਿਬ ਖੇਤਰ ਦਾ ਖੇਤਰੀ ਯੁਵਕ ਅਤੇ ਲੋਕ ਮੇਲੇ  ਵਿੱਚ ਸਰਕਾਰੀ ਕਾਲਜ ਰੋਪੜ ਦੀ ਸੰਮੀ ਅਤੇ ਮਲਵਈ ਗਿੱਧੇ ਵਿੱਚ ਝੰਡੀ

ਬਹਾਦਰਜੀਤ  ਸਿੰਘ  /ਰੂਪਨਗਰ, 10 ਅਕਤੂਬਰ,2023    

ਸਰਕਾਰੀ ਕਾਲਜ ਰੋਪੜ ਵਿਖੇ ਚੱਲ ਰਹੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰੋਪੜ – ਫਤਹਿਗੜ੍ਹ ਸਾਹਿਬ ਖੇਤਰ ਦਾ ਖੇਤਰੀ ਯੁਵਕ ਅਤੇ ਲੋਕ ਮੇਲੇ ਦੇ ਦੂਸਰੇ ਦਿਨ  ਰਣਜੀਤ ਸਿੰਘ ਗਿੱਲ, ਐੱਮ.ਡੀ., ਗਿਲਕੋ ਗਰੁੱਪ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੇ ਨਿੱਜੀ ਅਨੁਭਵ ਵਿੱਚੋਂ ਜਿੰਦਗੀ ਵਿੱਚ ਟੀਚਾ ਮਿੱਥਣ ਅਤੇ ਉਦਮੀ ਬਣ ਕੇ ਉਸ ਨੂੰ ਪੂਰਾ ਕਰਨ ਲਈ ਪ੍ਰੇਰਿਤ ਕੀਤਾ। ਸਮਾਰੋਹ ਦੀ ਪ੍ਰਧਾਨਗੀ ਡਾ. ਆਰ.ਐੱਸ. ਪਰਮਾਰ, ਉੱਘੇ ਸਮਾਜ ਸੇਵੀ ਅਤੇ ਪੈਟਰਨ ਓ.ਐੱਸ.ਏ. ਨੇ ਕੀਤੀ ਅਤੇ ਬਘੇਲ ਸਿੰਘ, ਐੱਮ.ਡੀ. ਆਰ.ਪੀ.ਬੀ. ਗਰੁੱਪ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਸਗੀਤ ਕਲਾਵਾਂ ਸਟੇਜ ਦੇ ਮੁੱਖ ਮਹਿਮਾਨ ਡਾ. ਸਨੇਹ ਲਤਾ ਬਧਵਾਰ, ਸਾਬਕਾ ਪ੍ਰਿੰਸੀਪਲ ਅਤੇ ਸਮਾਗਮ ਦੀ ਪ੍ਰਧਾਨਗੀ ਲਈ ਪ੍ਰੋ. ਅਨਿਲ ਕੁਮਾਰ ਵਰਮਾ, ਡਿਪਟੀ ਡਾਇਰੈਕਟਰ (ਰਿਟਾ.) ਉਚੇਰੀ ਸਿੱਖਿਆ ਵਿਭਾਗ ਉਚੇਚੇ ਤੌਰ ਤੇ ਹਾਜ਼ਰ ਸਨ। ਕੋਮਲ ਕਲਾਵਾਂ ਦੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰੋ. ਜਸਬੀਰ ਕੌਰ, ਸਾਬਕਾ ਮੁਖੀ ਹੋਮ ਸਾਇੰਸ ਅਤੇ ਪ੍ਰੋ. ਪ੍ਰਤਿਭਾ ਸੈਣੀ, ਸਾਬਕਾ ਮੁਖੀ ਗਣਿਤ ਵਿਭਾਗ ਨੇ ਸ਼ਿਰਕਤ ਕੀਤੀ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਮੁੱਖ ਮਹਿਮਾਨ ਅਤੇ ਮਹਿਮਾਨਾਂ ਨੂੰ ਫੁੱਲਾਂ ਦਾ ਗੁਲਦਸਤੇ ਦੇ ਕੇ ਜੀ ਆਇਆਂ ਕਿਹਾ ਅਤੇ ਅਹਿਮ ਸਖਸ਼ੀਅਤਾਂ ਨੂੰ ਸਨਮਾਨਤ ਵੀ ਕੀਤਾ। ਡਾ. ਗਗਨਦਪੀ ਥਾਪਾ, ਇੰਚਾਰਜ, ਯੁਵਕ ਭਲਾਈ ਵਿਭਾਗ ਨੇ ਯੁਵਕ ਅਤੇ ਲੋਕ ਮੇਲੇ ਦੀ ਅਗਵਾਈ ਕੀਤੀ।

ਕਲਚਰਲ ਕੋਆਰਡੀਨੇਟਰ ਡਾ. ਹਰਜੱਸ ਕੌਰ ਨੇ ਦੱਸਿਆ ਕਿ ਸੰਮੀ ਅਤੇ ਮਲਵਈ ਗਿੱਧੇ ਵਿੱਚ ਸਰਕਾਰੀ ਕਾਲਜ ਰੋਪੜ ਨੇ ਪਹਿਲਾ,  ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਨੇ ਦੂਜਾ, ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ ਨੇ ਤੀਜਾ, ਪੰਜਾਬੀ ਲੋਕਧਾਰਾ ਅਤੇ ਸਭਿਆਚਾਰਕ ਲਘੂ ਫਿਲਮ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ਼੍ਰੀ ਅਨੰਦਪੁਰ ਸਾਹਿਬ, ਰੋਪੜ ਨੇ ਪਹਿਲਾ, ਪਟੇਲ ਮੈਮੋਰੀਅਲ ਨੈਸ਼ਨਲ ਕਾਲਜ, ਰਾਜਪੁਰਾ ਨੇ ਦੂਜਾ, ਮਾਤਾ ਗੁਜ਼ਰੀ ਕਾਲਜ, ਫਤਹਿਗੜ੍ਹ ਸਾਹਿਬ ਨੇ ਤੀਜਾ, ਰੰਗੋਲੀ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ਼੍ਰੀ ਅਨੰਦਪੁਰ ਸਾਹਿਬ ਨੇ ਪਹਿਲਾ, ਮਾਤਾ ਗੁਜਰੀ ਕਾਲਜ, ਫਤਹਿਗੜ੍ਹ ਸਾਹਿਬ ਨੇ ਦੂਜਾ, ਸਰਕਾਰੀ ਕਾਲਜ ਰੋਪੜ ਨੇ ਤੀਜਾ, ਕਲੇਅ ਮਾਡਲਿੰਗ ਵਿੱਚ ਮਾਤਾ ਗੁਜ਼ਰੀ ਕਾਲਜ, ਫਤਹਿਗੜ੍ਹ ਸਾਹਿਬ ਨੇ ਪਹਿਲਾ, ਸਰਕਾਰੀ ਕਾਲਜ, ਡੇਰਾਬਸੀ ਨੇ ਦੂਜਾ ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ ਮੋਹਾਲੀ ਨੇ ਤੀਜਾ, ਮੌਕੇ ਤੇ ਚਿੱਤਰਕਾਰੀ ਵਿੱਚ  ਮਾਤਾ ਗੁਜ਼ਰੀ ਕਾਲਜ, ਫਤਹਿਗੜ੍ਹ ਸਾਹਿਬ ਨੇ ਪਹਿਲਾ, ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ ਮੋਹਾਲੀ ਨੇ ਦੂਜਾ, ਸਰਕਾਰੀ ਕਾਲਜ, ਡੇਰਾਬਸੀ ਨੇ ਤੀਜਾ, ਫੋਟੋਗ੍ਰਾਫੀ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ, ਰਾਜਪੁਰਾ ਨੇ ਪਹਿਲਾ, ਮਾਤਾ ਗੁਜ਼ਰੀ ਕਾਲਜ, ਫਤਹਿਗੜ੍ਹ ਸਾਹਿਬ ਨੇ ਦੂਜਾ,  ਬਾਬਾ ਜੋਰਾਵਰ ਸਿੰਘ, ਫਤਹਿ ਸਿੰਘ ਖਾਲਸਾ ਗਰਲਜ਼ ਕਾਲਜ, ਮੋਰਿੰਡਾ ਨੇ ਤੀਜਾ, ਪੋਸਟਰ ਮੇਕਿੰਗ ਵਿੱਚ ਸ਼ਹੀਦ ਕਾਂਸ਼ੀ ਰਾਮ ਮੈਮੋਰੀਅਲ ਕਾਲਜ, ਭਾਗੋਮਾਜਰਾ ਨੇ ਪਹਿਲਾ, ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ਼੍ਰੀ ਅਨੰਦਪੁਰ ਸਾਹਿਬ ਨੇ ਦੂਜਾ, ਸਰਕਾਰੀ ਕਾਲਜ, ਡੇਰਾਬਸੀ ਨੇ ਤੀਜਾ, ਕਾਰਟੂਨਿੰਗ ਵਿੱਚ ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ ਮੋਹਾਲੀ ਨੇ ਪਹਿਲਾ, ਮਾਤਾ ਗੁਜ਼ਰੀ ਕਾਲਜ, ਫਤਹਿਗੜ੍ਹ ਸਾਹਿਬ ਨੇ ਦੂਜਾ, ਸਰਕਾਰੀ ਕਾਲਜ, ਡੇਰਾਬਸੀ ਨੇ ਤੀਜਾ, ਕੋਲਾਜ ਬਣਾਉਣਾ ਵਿੱਚ ਮਾਤਾ ਗੁਜ਼ਰੀ ਕਾਲਜ, ਫਤਹਿਗੜ੍ਹ ਸਾਹਿਬ ਨੇ ਪਹਿਲਾ, ਬਾਬਾ ਜੋਰਾਵਰ ਸਿੰਘ, ਫਤਹਿ ਸਿੰਘ ਖਾਲਸਾ ਗਰਲਜ਼ ਕਾਲਜ, ਮੋਰਿੰਡਾ ਨੇ ਦੂਜਾ, ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ਼੍ਰੀ ਅਨੰਦਪੁਰ ਸਾਹਿਬ ਨੇ ਤੀਜਾ, ਇੰਸਟਾਲੇਸ਼ਨ ਵਿੱਚ ਮਾਤਾ ਗੁਜ਼ਰੀ ਕਾਲਜ, ਫਤਹਿਗੜ੍ਹ ਸਾਹਿਬ ਨੇ ਪਹਿਲਾ, ਸਰਕਾਰੀ ਕਾਲਜ ਰੋਪੜ ਨੇ ਦੂਜਾ ਬਾਬਾ ਜੋਰਾਵਰ ਸਿੰਘ, ਫਤਹਿ ਸਿੰਘ ਖਾਲਸਾ ਗਰਲਜ਼ ਕਾਲਜ, ਮੋਰਿੰਡਾ ਨੇ ਤੀਜਾ ਸਥਾਨ ਹਾਸਲ ਕੀਤਾ।

ਰੋਪੜ – ਫਤਹਿਗੜ੍ਹ ਸਾਹਿਬ ਖੇਤਰ ਦਾ ਖੇਤਰੀ ਯੁਵਕ ਅਤੇ ਲੋਕ ਮੇਲੇ ਵਿੱਚ ਸਰਕਾਰੀ ਕਾਲਜ ਰੋਪੜ ਦੀ ਸੰਮੀ ਅਤੇ ਮਲਵਈ ਗਿੱਧੇ ਵਿੱਚ ਝੰਡੀ

ਭੰਡ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ਼੍ਰੀ ਅਨੰਦਪੁਰ ਸਾਹਿਬ ਨੇ ਪਹਿਲਾ, ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਨੇ ਦੂਜਾ, ਮਾਤਾ ਗੁਜ਼ਰੀ ਕਾਲਜ, ਫਤਹਿਗੜ੍ਹ ਸਾਹਿਬ ਨੇ ਤੀਜਾ, ਨੁੱਕੜ ਨਾਟਕ ਵਿੱਚ ਮਾਤਾ ਗੁਜ਼ਰੀ ਕਾਲਜ, ਫਤਹਿਗੜ੍ਹ ਸਾਹਿਬ ਨੇ ਪਹਿਲਾ, ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਨੇ ਦੂਜਾ, ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ਼੍ਰੀ ਅਨੰਦਪੁਰ ਸਾਹਿਬ ਨੇ ਤੀਜਾ, ਪੱਛਮੀ ਸਾਜ਼ (ਏਕਲ) ਵਿੱਚ ਮਾਤਾ ਗੁਜ਼ਰੀ ਕਾਲਜ, ਫਤਹਿਗੜ੍ਹ ਸਾਹਿਬ ਨੇ ਪਹਿਲਾ, ਪਾਈਨ ਗਰੋਵ ਕਾਲਜ ਆੱਫ ਐਜੂਕੇਸ਼ਨ, ਬਸੀ ਪਠਾਣਾ ਨੇ ਦੂਜਾ ਸ਼ਹੀਦ ਮੇਜਰ ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ ਮੋਹਾਲੀ ਨੇ ਤੀਜਾ, ਪੱਛਮੀ ਗਾਇਨ (ਏਕਲ) ਵਿੱਚ ਮਾਤਾ ਗੁਜ਼ਰੀ ਕਾਲਜ, ਫਤਹਿਗੜ੍ਹ ਸਾਹਿਬ ਨੇ ਪਹਿਲਾ, ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ਼੍ਰੀ ਅਨੰਦਪੁਰ ਸਾਹਿਬ ਨੇ ਦੂਜਾ, ਸਰਕਾਰੀ ਕਾਲਜ ਰੋਪੜ ਨੇ ਤੀਜਾ, ਪੱਛਮੀ ਸਮੂਹ ਗਾਇਨ ਵਿੱਚ ਮਾਤਾ ਗੁਜ਼ਰੀ ਕਾਲਜ, ਫਤਹਿਗੜ੍ਹ ਸਾਹਿਬ ਨੇ ਪਹਿਲਾ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ਼੍ਰੀ ਅਨੰਦਪੁਰ ਸਾਹਿਬ ਨੇ ਦੂਜਾ ਸਥਾਨ ਹਾਸਲ ਕੀਤਾ।

“Exciting news!  News Portal royalpatiala.in is now on WhatsApp Channels. Subscribe today by clicking the link and stay updated with the latest updates! “ Click here ! 

LATEST ARTICLES

Most Popular

Google Play Store