ਖ਼ਾਲਸਾ ਕਾਲਜ ਪਟਿਆਲਾ ਦੇ ਪ੍ਰੋਫੈਸਰ ਡਾ. ਕੁਲਦੀਪ ਸਿੰਘ ਬੱਤਰਾ ਹੋਏ ਸੇਵਾ ਮੁਕਤ ;ਆਨਲਾਈਨ ਵਿਦਾਇਗੀ ਪਾਰਟੀ ਦਿੱਤੀ

219

ਖ਼ਾਲਸਾ ਕਾਲਜ ਪਟਿਆਲਾ ਦੇ ਪ੍ਰੋਫੈਸਰ ਡਾ. ਕੁਲਦੀਪ ਸਿੰਘ ਬੱਤਰਾ ਹੋਏ ਸੇਵਾ ਮੁਕਤ ;ਆਨਲਾਈਨ ਵਿਦਾਇਗੀ ਪਾਰਟੀ ਦਿੱਤੀ

ਗੁਰਜੀਤ ਸਿੰਘ /ਪਟਿਆਲਾ /ਅਪ੍ਰੈਲ 30

ਅੱਜ ਮਿਤੀ 30 ਅਪ੍ਰੈਲ ਨੂੰ ਖ਼ਾਲਸਾ ਕਾਲਜ ਪਟਿਆਲਾ ਦੇ ਡਾ. ਕੁਲਦੀਪ ਸਿੰਘ ਬੱਤਰਾ ਨੂੰ ਸਥਾਨਕ ਕਾਲਜ ਵਿਖੇ 32 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਦੇਣ ਉਪਰੰਤ ਸੇਵਾ ਮੁਕਤ ਹੋਣ ਤੇ ਸਮੂਹ ਸਟਾਫ਼ ਵੱਲੋਂ ਜ਼ੂਮ ਕਲਾਊਡ ਮੀਟਿੰਗ ਐਪ ਰਾਹੀਂ ਵਿਦਾਇਗੀ ਪਾਰਟੀ ਦਿੱਤੀ ਗਈ। ਡਾ. ਕੁਲਦੀਪ ਸਿੰਘ ਬੱਤਰਾ, ਖਾਲਸਾ ਕਾਲਜ ਪਟਿਆਲਾ ਵਿਖੇ ਵਾਈਸ ਪ੍ਰਿੰਸੀਪਲ (ਅਕਾਦਮਿਕ), ਮੁਖੀ, ਪੋਸਟ ਗ੍ਰੈਜੂਏਟ ਕੈਮਿਸਟਰੀ ਵਿਭਾਗ ਅਤੇ ਡੀਨ ਸਾਇੰਸਿਜ਼ ਆਦਿ ਦੇ ਮਹੱਤਵਪੂਰਨ ਅਹੁਦਿਆਂ ‘ਤੇ ਬਿਰਾਜਮਾਨ ਰਹੇ । ਇਸ ਤੋਂ ਇਲਾਵਾ ਆਪਣੇ ਕਾਰਜਕਾਲ ਦੌਰਾਨ ਡਾ. ਬੱਤਰਾ ਨੇ ਲੰਬਾ ਸਮਾਂ ਕਾਲਜ ਦੇ ਸਟਾਫ਼ ਸੈਕਟਰੀ, ਕਾਲਜ ਟੀਚਰ ਯੂਨੀਅਨ ਦੇ ਸੈਕਟਰੀ, ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕਨਵੀਨਰ, ਯੂ.ਜੀ.ਸੀ. ਕਮੇਟੀ ਦੇ ਕੋਆਰਡੀਨੇਟਰ ਅਤੇ ਕਾਲਜ ਦੇ ਕੰਟਰੋਲਰ ਪ੍ਰੀਖਿਆਵਾਂ ਦੇ ਅਹੁਦਿਆਂ ਤੇ ਵੀ ਸੇਵਾਵਾਂ ਨਿਭਾਈਆਂ।

ਵਿਦਾਇਗੀ ਸਮਾਰੋਹ ਦਾ ਆਰੰਭ ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਵੱਲੋਂ ਡਾ. ਕੁਲਦੀਪ ਸਿੰਘ ਬੱਤਰਾ ਅਤੇ ਉਨ੍ਹਾਂ ਦੀ ਧਰਮ ਪਤਨੀ ਨੂੰ ਆਨਲਾਈਨ ਫੁੱਲਾਂ ਦੇ ਬੁੱਕੇ ਭੇਟ ਕਰਨ ਨਾਲ ਹੋਇਆ। ਡਾ. ਉੱਭਾ ਨੇ ਸਾਰਿਆਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਡਾ. ਬੱਤਰਾ ਨੇ ਆਪਣੇ ਕਾਰਜਕਾਲ ਦੌਰਾਨ ਆਪਣੇ ਜਿੰਮੇ ਲੱਗੀਆਂ ਸਾਰੀਆਂ ਹੀ ਸੇਵਾਵਾਂ ਨੂੰ ਪੂਰੀ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਨਿਭਾਇਆ। ਇਨ੍ਹਾਂ ਨੇ ਕਮਿਸਟਰੀ ਵਿਭਾਗ ਨੂੰ ਉੱਚਾ ਚੁੱਕਣ ਲਈ ਕਈ ਅਹਿਮ ਉਪਰਾਲੇ ਕੀਤੇ। ਵਿਭਾਗ ਵਿੱਚ ਬੀ.ਐਸ.ਸੀ. (ਆਨਰਜ਼) ਅਤੇ ਐਮ.ਐਸ.ਸੀ. (ਕੈਮਿਸਟਰੀ) ਵਰਗੇ ਮਹੱਤਵਪੂਰਨ ਕੋਰਸ ਸ਼ੁਰੂ ਕੀਤੇ ਜਿਹੜੇ ਕਿ ਪੂਰੀ ਸਫਲਤਾ ਨਾਲ ਚੱਲ ਰਹੇ ਹਨ। ਡਾ. ਬੱਤਰਾ ਦੇ ਕਾਰਜਕਾਲ ਦੌਰਾਨ ਵਿਭਾਗ ਵੱਲੋਂ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਵਰਕਸ਼ਾਪਾਂ, ਕਾਨਫਰੰਸਾਂ ਅਤੇ ਲੈਕਚਰਾਂ ਦਾ ਵੀ ਆਯੋਜਨ ਕੀਤਾ ਗਿਆ। ਡਾ. ਕੁਲਦੀਪ ਸਿੰਘ ਬੱਤਰਾ ਨੇ ਸਾਰਿਆਂ ਦਾ ਇਸ ਭਾਵਭਿੰਨੀ ਵਿਦਾਇਗੀ ਪਾਰਟੀ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਂ ਹਮੇਸ਼ਾਂ ਹੀ ਕਾਲਜ, ਵਿਭਾਗ ਅਤੇ ਵਿਦਿਆਰਥੀਆਂ ਪ੍ਰਤੀ ਆਪਣੇ ਜਿੰਮੇ ਲੱਗੀਆਂ ਡਿਊਟੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਇਹ ਸੰਸਥਾ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰੇ।

ਖ਼ਾਲਸਾ ਕਾਲਜ ਪਟਿਆਲਾ ਦੇ ਪ੍ਰੋਫੈਸਰ ਡਾ. ਕੁਲਦੀਪ ਸਿੰਘ ਬੱਤਰਾ ਹੋਏ ਸੇਵਾ ਮੁਕਤ ;ਆਨਲਾਈਨ ਵਿਦਾਇਗੀ ਪਾਰਟੀ ਦਿੱਤੀ

ਇਸ ਸਮਾਰੋਹ ਦੌਰਾਨ ਡੀਨ ਵਿਦਿਆਰਥੀ ਭਲਾਈ ਲੜਕੇ ਪ੍ਰੋ. ਵਿਕਰਮ ਗੁਪਤਾ ਨੇ ਡਾ. ਬੱਤਰਾ ਦੀ ਸ਼ਖ਼ਸੀਅਤ ਬਾਰੇ ਸੰਬੋਧਿਤ ਹੁੰਦੇ ਹੋਏ ਕਿਹਾ ਕਿ : ਚਾਂਦਨੀ ਰਾਤ ਮੇਂ ਦੇਖੋ ਤੋਂ ਹੋਸ਼ ਖੋ ਬੈਠੋ,  ਵੋਹ ਤਰਾਸ਼ੇ ਹੂਏ ਏਕ ਤਾਜ ਮਹਿਲ ਜੈਸਾ ਹੈ ਹੁਸਨ ਮੇਂ ਸਾਦਗੀ ਔਰ ਸਾਦਗੀ ਮੇਂ ਕਸ਼ਿਸ਼, ਵੋ ਕੋਈ ਮੀਰ ਜਾਂ ਗ਼ਾਲਿਬ ਕੀ ਗ਼ਜ਼ਲ ਜੈਸਾ ਹੈ। ਪ੍ਰੋ. ਵਿਕਰਮ ਗੁਪਤਾ ਨੇ ਕਿਹਾ ਕਿ ਡਾ. ਬੱਤਰਾ ਬਹੁਤ ਹੀ ਨਿਮਰ ਭਾਵਨਾ, ਸਹਿਜ ਸੋਹਜ ਅਤੇ ਸਾਦਗੀ ਵਾਲੀ ਸ਼ਖ਼ਸੀਅਤ ਹਨ।

ਇਸ ਮੌਕੇ ਕਾਲਜ ਦੇ ਡਿਪਟੀ ਪ੍ਰਿੰਸੀਪਲ ਡਾ. ਜਸਲੀਨ ਕੌਰ, ਸਟਾਫ ਸੈਕਟਰੀ ਡਾ. ਹਰਵਿੰਦਰ ਕੌਰ ਅਤੇ ਕੰਟਰੋਲਰ ਪ੍ਰੀਖਿਆਵਾਂ ਡਾ. ਰਵਿੰਦਰਜੀਤ ਸਿੰਘ ਨੇ ਡਾ. ਬੱਤਰਾ ਨੂੰ ਮੁਬਾਰਕਬਾਦ ਦਿੰਦੇ ਹੋਏ ਉਨ੍ਹਾਂ ਦੀ ਚੰਗੀ ਸਿਹਤ ਲੰਮੀ ਉਮਰ ਅਤੇ ਜ਼ਿੰਦਗੀ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ, ਕਾਲਜ ਟੀਚਰ ਯੂਨੀਅਨ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਆਹਲੂਵਾਲੀਆ ਨੇ ਡਾ. ਬੱਤਰਾ ਵੱਲੋਂ ਆਪਣੇ ਸਮੁੱਚੇ ਕਾਰਜਕਾਲ ਦੌਰਾਨ ਟੀਚਿੰਗ ਯੂਨੀਅਨ ਲਈ ਨਿਭਾਈਆਂ ਗਈਆਂ ਮਹੱਤਵਪੂਰਨ ਜ਼ਿੰਮੇਵਾਰੀਆਂ ਦੀ ਸ਼ਲਾਘਾ ਕੀਤੀ। ਸਮਾਰੋਹ ਦੇ ਅੰਤ ਵਿੱਚ ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਸਾਰਿਆਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਕਰੋਨਾ ਦੀ ਇਸ ਮਹਾਂਮਾਰੀ ਦੇ ਦੌਰ ਵਿੱਚ ਅਸੀਂ ਸਰਕਾਰ ਦੀਆਂ ਹਦਾਇਤਾਂ ਦੀ ਪਾਲਣ ਕਰਦੇ ਹੋਏ ਆਪਣੇ ਘਰਾਂ ਵਿੱਚ ਹੀ ਸੁਰੱਖਿਅਤ ਰਹੀਏ। ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ ਕਰੋਨਾ ਨੂੰ ਹਰਾ ਲਿਆ ਤਾਂ ਕਾਲਜ ਵਿਖੇ ਪਾਰਟੀ ਦਾ ਆਯੋਜਨ ਅਸੀਂ ਉਦੋਂ ਕਰਾਂਗੇ।