ਅਕਾਲੀ ਦਲ ਨੇ ਪਟਿਆਲਾ ਨਗਰ ਨਿਗਮ ਚੋਣਾਂ ਦਾ ਬਿਗੁਲ ਵਜਾਇਆ; ਸ਼੍ਰੋਮਣੀ ਅਕਾਲੀ ਦਲ ਨਗਰ ਨਿਗਮ ਚੋਣਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ : ਹਰਪਾਲ ਜੁਨੇਜਾ

126

ਅਕਾਲੀ ਦਲ ਨੇ ਪਟਿਆਲਾ ਨਗਰ ਨਿਗਮ ਚੋਣਾਂ ਦਾ ਬਿਗੁਲ ਵਜਾਇਆ; ਸ਼੍ਰੋਮਣੀ ਅਕਾਲੀ ਦਲ ਨਗਰ ਨਿਗਮ ਚੋਣਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ : ਹਰਪਾਲ ਜੁਨੇਜਾ

ਪਟਿਆਲਾ, 19 ਸਤੰਬਰ,2023 ( )-

ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਪਟਿਆਲਾ ਸ਼ਹਿਰੀ ਦੀ ਮੀਟਿੰਗ ਸ਼ਹਿਰੀ ਪ੍ਰਧਾਨ ਅਤੇ ਹਲਕਾ ਇੰਚਾਰਜ਼ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਅਮਰ ਆਸ਼ਰਮ ਵਿਚ ਇਕ ਹੰਗਾਮੀ ਮੀਟਿੰਗ ਕਰਕੇ ਨਗਰ ਨਿਗਮ ਚੋਣਾਂ ਦਾ ਬਿਗੁਲ ਵਜਾ ਦਿੱਤਾ ਹੈ।

ਮੀਟਿੰਗ ਵਿਚ ਪਟਿਆਲਾ ਸ਼ਹਿਰੀ ਇਕਾਈ ਦੇ ਆਹੁਦੇਦਾਰਾਂ, ਵਰਕਰਾਂ, ਸ਼ਹਿਰ ਦੀਆ ਵੱਖ ਵੱਖ ਸਮਾਜਿਕ ਸੰਗਠਨ, ਧਾਰਮਿਕ ਸੰਸਥਾਵਾਂ ਦੇ ਨਾਲ ਸਬੰਧਤ ਨੁਮਾਇੰਦੇ ਅਤੇ ਜੁਨੇਜਾ ਪਰਿਵਾਰ ਦੀਆਂ ਸੇਵਾਵਾਂ ਨੂੰ ਪਿਆਰ ਕਰਨ ਵਾਲੇ ਸ਼ਹਿਰ ਦੇ ਅਲੱਗ ਅਲੱਗ ਕੋਨਿਆ ਤੋਂ ਸੈਂਕੜੇ ਦੀ ਗਿਣਤੀ ਵਿਚ ਲੋਕਾਂ ਨੇ ਭਾਗ ਲਿਆ ਅਤੇ ਸਾਰਿਆਂ ਨੇ ਇੱਕਮੁਠ ਅਤੇ ਇਕ ਜੁਟ ਹੋ ਕੇ ਨਗਰ ਨਿਗਮ ਚੋਣਾਂ ਲੜਨ ਦਾ ਅਹਿਦ ਲਿਆ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਸ਼ੋਮ੍ਰਣੀ ਅਕਾਲੀ ਦਲ ਅਗਾਮੀ ਨਗਰ ਨਿਗਮ ਚੋਣਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ। ਉਨ੍ਹਾਂ ਕਿਹਾ ਕਿ ਜੁਨੇਜਾ ਪਰਿਵਰ ਪਿਛਲੇ 40 ਸਾਲ ਤੋਂ ਸ਼ਹਿਰ ਨਿਵਾਸੀਆ ਦੀ ਸੇਵਾ ਕਰਦਾ ਆ ਰਿਹਾ ਹੈ। ਪਰਿਵਾਰ ਵਲੋਂ ਜਿਥੇ ਸ਼ਹਿਰ ਨੂੰ ਹਰਿਆ ਭਰਿਆ ਰੱਖਣ ਲਈ ਹਜ਼ਾਰਾਂ ਦੀ ਸੰਖਿਆ ਵਿਚ ਪੌਦੇ ਲਗਾ ਕੇ ਉਨ੍ਹਾ ਨੂੰ ਵੱਡਾ ਕੀਤਾ, ਉਥੇ ਹੀ ਹਰ ਪਾਰਕ ਅਤੇ ਹਰ ਜਨਤਕ ਅਤੇ ਧਾਰਮਿਕ ਸਥਾਨਾਂ ’ਤੇ ਬੈਂਚਾਂ ਦੀ ਸੇਵਾ ਕੀਤੀ, ਸ਼ਹਿਰ ਦੀਆਂ ਜਨਤਕ ਥਾਵਾਂ ’ਤੇ ਵਾਟਰ ਕੂਲਰ ਲਗਾਏ ਗਏ, ਪੰਛੀਆਂ ਦੀ ਸਾਂਭ ਸੰਭਾਲ ਲਈ ਆਰਟੀਫੀਸ਼ੀਅਲ ਆਲਣੇ ਲਗਾਏ ਗਏ, ਦਰਜਨਾ ਜ਼ਰੂਰਤਮੰਦ ਬੱਚੀਆਂ ਦੇ ਵਿਆਹ ਕੀਤੇ ਗਏ, ਜਿਸ ਵੀ ਜ਼ਰੂਰਤਮੰਦ ਨੂੰ ਦਵਾਈ, ਰਾਸ਼ਨ ਜਾਂ ਫੇਰ ਕੋਈ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਜ਼ਰੂਰਤ ਹੋਈ ਅਤੇ ਉਹ ਜੁਨੇਜਾ ਪਰਿਵਾਰ ਕੋਲ ਆਇਆ ਤਾਂ ਖਾਲੀ ਹੱਥ ਨਹੀਂ ਗਿਆ। ਜਿਥੋਂ ਤੱਕ ਪਾਰਟੀ ਦੀ ਸੇਵਾ ਦਾ ਸਵਾਲ ਹੈ ਤਾਂ ਪਿਛਲੇ ਦੋ ਤਿੰਨ ਦਹਾਕਿਆਂ ਤੋਂ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਦਾ ਆ ਰਿਹਾ ਹੈ। ਜਦੋਂ ਸ਼ਹਿਰ ਦੇ ਲੋਕਾਂ ਨੇ ਸਾਲ 2012 ਕੌਂਸਲਰ ਦੀ ਡਿਉਟੀ ਤਾਂ ਦਿਨ ਰਾਤ ਵਾਰਡ ਨਿਵਾਸੀਆਂ ਸੇਵਾ ਕੀਤੀ ਅਤੇ ਫੇਰ ਜਦੋਂ 2014 ਦੀ ਉਪ ਚੋਣ ਵਿਚ ਪਟਿਆਲਾ ਸ਼ਹਿਰੀ ਨਿਵਾਸੀਆਂ ਨੇ 31 ਹਜ਼ਾਰ ਵੋਟ ਪਾਈ ਤਾਂ ਵੰਨ ਸੁਵੰਨੀਆਂ ਘਟਨਾਵਾਂ ਦੇ ਬਾਵਜੂਦ ਵੀ ਸ੍ਰੀ ਭਗਵਾਨ ਦਾਸ ਜੁਨੇਜਾ ਅਤੇ ਬਤੌਰ ਹਲਕਾ ਇੰਚਾਰਜ਼ ਹਰਪਾਲ ਜੁਨੇਜਾ ਨੇ ਸ਼ਹਿਰ ਨਿਵਾਸੀਆਂ ਦੀ ਦੱਬ ਕੇ ਸੇਵਾ ਕੀਤੀ।

ਸਾਲ 2014 ਵਿਚ ਵਾਰਡਾਂ ਅਤੇ ਬਸਤੀਆਂ ਦਾ ਵਿਕਾਸ ਬੜੀ ਵਿਉਂਤਬੰਦੀ ਨਾਲ ਕੀਤਾ ਗਿਆ। ਸਾਲ 2017 ਵਿਚ ਟਿਕਟ ਕੱਟਣ ਤੋਂ ਬਾਅਦ ਵੀ ਉਨ੍ਹਾਂ ਨੇ ਆਪਣੀ ਸੇਵਾ ਨਿਰੰਤਰ ਜਾਰੀ ਰੱਖੀ। ਇਸ ਤੋਂ ਬਾਅਦ ਜਦੋਂ ਕੋਰੋਨਾ ਕਾਲ ਆਇਆ ਤਾਂ ਸਰਕਾਰ ਦੇ ਨੁੰਮਾਇੰਦੇ ਅਤੇ ਨਾ ਹੀ ਕਿਸੇ ਵੀ ਹੋਰ ਪਾਰਟੀ ਦੇ ਨੁਮਾਇੰਦੇ ਦੇਖਣ ਨੂੰ ਮਿਲੇ ਤਾਂ ਵੀ ਹਰਪਾਲ ਜੁਨੇਜਾ ਅਤੇ ਭਗਵਾਨ ਦਾਸ ਜੁਨੇਜਾ ਨੇ ਨਿਡਰ ਹੋ ਕੇ ਲੋਕਾਂ ਦੀ ਸੇਵਾ ਕੀਤੀ। ਭਾਵੇਂ ਕਾਂਗਰਸ ਸਰਕਾਰ ਇਸ ਲੋਕ ਸੇਵਾ ਨੂੰ ਰੋਕਣ ਲਈ ਉਨ੍ਹਾਂ ਦੇ ਖਿਲਾਫ ਕੇਸ ਵੀ ਦਰਜ ਕੀਤੇ ਪਰ ਉਨ੍ਹਾਂ ਇਹ ਸੇਵਾ ਨਿਰੰਤਰ ਜਾਰੀ ਰੱਖੀ। ਹਾਲ ਹੀ ਵਿਚ ਹੜ੍ਹਾਂ ਦੌਰਾਨ ਵੀ ਹਰਪਾਲ ਜੁਨੇਜਾ ਅਤੇ ਭਗਵਾਨ ਦਾਸ ਜੁਨੇਜਾ ਨੇ ਪੀੜ੍ਹਤਾਂ ਦੀ ਮਦਦ ਕੀਤੀ। ਸਾਲ 2022 ਵਿਚ ਜਦੋਂ ਪਾਰਟੀ ਨੇ ਉਮੀਦਵਾਰ ਬਣਾਇਆ ਤਾਂ ਪਟਿਆਲਾ ਸ਼ਹਿਰ ਵਿਚ ਪਹਿਲੀ ਵਾਰ ਅਕਾਲੀ ਦਲ ਨੇ ਕਾਂਗਰਸ ਨੂੰ ਪਛਾੜ ਦਿੱਤਾ। ਉਨ੍ਹਾਂ ਕਿਹਾ ਹਰ ਹਲਕਾ ਇੰਚਾਰਜ਼ ਵਿਦੇਸ਼ ਵਿਚ ਜਾ ਕੇ ਆਇਆ ਹੈ ਪਰ ਸਾਜਿਸ ਦੇ ਤਹਿਤ ਅਫਵਾਹ ਸਿਰਫ ਹਰਪਾਲ ਜੁਨੇਜਾ ਦੀ ਉਡਾਈ ਜਾ ਰਹੀ ਹੈ ਕਿ ਉਹ ਸਿਆਸਤ ਤੋਂ ਸ਼ਾਇਦ ਕਿਨਾਰਾ ਕਰ ਗਏ ਹਨ। ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੈਂ ਲੋਕਾਂ ਦੀ ਸੇਵਾ ਵਿਚ ਪਹਿਲਾਂ ਦੀ ਤਰ੍ਹਾਂ ਡੱਟ ਕੇ ਖੜਾਂਗਾ। ਮੀਟਿੰਗ ਵਿਚ ਸ਼ਹਿਰੀ ਨਿਵਾਸੀਆਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਮੀਟਿੰਗ ਦੀ ਵਿਸ਼ੇਸ਼ ਗੱਲ ਇਹ ਦੇਖਣ ਨੂੰ ਮਿਲੀ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੀ ਇਹ ਪਹਿਲੀ ਮੀਟਿੰਗ ਸੀ, ਜਿਸ ਨੇ ਹਰਪਾਲ ਜੁਨੇਜਾ ਦੀ ਲੋਕਪ੍ਰਿਯਤਾ ਨੂੰ ਫਿਰ ਤੋਂ ਸਾਬਤ ਕਰ ਦਿੱਤਾ ਹੈ।

ਅਕਾਲੀ ਦਲ ਨੇ ਪਟਿਆਲਾ ਨਗਰ ਨਿਗਮ ਚੋਣਾਂ ਦਾ ਬਿਗੁਲ ਵਜਾਇਆ; ਸ਼੍ਰੋਮਣੀ ਅਕਾਲੀ ਦਲ ਨਗਰ ਨਿਗਮ ਚੋਣਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ : ਹਰਪਾਲ ਜੁਨੇਜਾ

ਅਕਾਲੀ ਦਲ ਨੇ ਪਟਿਆਲਾ ਨਗਰ ਨਿਗਮ ਚੋਣਾਂ ਦਾ ਬਿਗੁਲ ਵਜਾਇਆ; ਸ਼੍ਰੋਮਣੀ ਅਕਾਲੀ ਦਲ ਨਗਰ ਨਿਗਮ ਚੋਣਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ : ਹਰਪਾਲ ਜੁਨੇਜਾ I ਇਸ ਮੌਕੇ ਭਗਵਾਨ ਦਾਸ ਜੁਨੇਜਾ, ਸੁਖਵਿੰਦਰਪਾਲ ਸਿੰਘ ਮਿੰਟਾ, ਜਸਵਿੰਦਰਪਾਲ ਸਿੰਘ ਚੱਢਾ, ਸਾਬਕਾ ਕੌਂਸਲਰ ਮਨਜੋਤ ਚਹਿਲ, ਸੁਖਬੀਰ ਅਬਲੋਵਾਲ, ਅਕਾਲੀ ਦਲ ਦੇ ਵਪਾਰ ਵਿੰਗ ਦੇ ਜ਼ਿਲਾ ਪ੍ਰਧਾਨ ਰਵਿੰਦਰਪਾਲ ਸਿੰਘ ਪਿ੍ਰੰਸ ਲਾਂਬਾ, ਬਬਲੂ ਖੋਰਾ, ਹਰਜੀਤ ਸਿੰਘ ਜੀਤੀ, ਗਗਨਦੀਪ ਸਿੰਘ ਪੰਨੂੰ, ਗੋਬਿੰਦ ਬਡੂੰਗਰ, ਸਿਮਰਨ ਗਰੇਵਾਲ, ਨਵਨੀਤ ਵਾਲੀਆ, ਮਨਪ੍ਰੀਤ ਚੱਢਾ, ਮੋਂਟੀ ਗਰੋਵਰ, ਸਿਮਰ ਕੁੱਕਲ, ਸ਼ਾਮ ਸਿੰਘ ਅਬਲੋਵਾਲ, ਰਵੀ ਕੁਮਾਰ, ਕੇਵਲ ਜੀ, ਕਿੰਨੀ ਅਟਵਾਲ, ਰਾਜੇਸ਼ ਕਨੋਜੀਆ, ਰਵਿੰਦਰ ਠੁਮਕੀ, ਡਿੱਕੀ ਸਿੰਘ, ਲਵਲੀ ਬਵੇਜਾ, ਸੁਨੀਲ ਸ਼ਰਮਾ, ਰਾਜੂ ਯਾਦਵ, ਅਭਿਸ਼ੇਕ ਸਿੰਘੀ, ਹਰਸ਼ ਮਦਾਨ, ਨਵਨੀਤ ਵਧਵਾ, ਜੀਵਨ, ਅਮਰੀਕ ਰਿੰਕੂ, ਹੈਪੀ ਭਾਰਤ ਨਗਰ, ਜਸਮੀਤ ਸਿੰਘ, ਜੋਨੀ ਅਟਵਾਲ, ਸ਼ੁਭਮ ਭਟਨਾਗਰ, ਦਲਜੀਤ ਚਹਿਲ, ਜੋਨਪਾਲ ਕਾਹਲੋਂ, ਘਾਗਾ ਜੀ, ਟਿੰਕੂ, ਅਰਵਿੰਦਰ ਬਿੱਟਾ, ਵਰਿੰਦਰ ਸ਼ਰਮਾ, ਗੋਲੂ, ਮਹਿੰਦਰਪਾਲ ਸਿੰਘ ਸਾਹਨੀ, ਜਸਬੀਰ ਸਿੰਘ, ਮਹਿੰਦਰਪਾਲ ਸਿੰਘ, ਲੱਕੀ ਜੀ, ਸਨੀ, ਹਰਸਿਮਰਨ ਸਿੰਘ, ਪ੍ਰਭਸਿਮਰਨ ਸਿੰਘ, ਹਰਜੋਤ ਸਿੰਘ, ਰਾਕੇਸ਼ ਸਾਂਪਲਾ, ਰਾਕੇਸ਼ ਗੁੱਲਾ, ਅਮਰਜੀਤ ਸਿੰਘ ਲਾਂਬਾ, ਈਸ਼ਵਰ ਚੌਧਰੀ, ਖੁਸ਼ਵਿੰਦਰ ਸਿੰਘ, ਗਗਨ ਔਲਖ, ਅਕਾਸ਼ ਭਾਰਦਵਾਜ਼, ਇੰਦਰਪਾਲ ਸਿੰਘ, ਸ਼ੰਕਰ, ਰਵਿੰਦਰ ਸੋਲੰਕੀ, ਬੋਬੀ ਧੀਮਾਨ, ਰਮਣੀਕ ਮੈਂਗੀ, ਵਿਸ਼ਾਲ ਘਾਰੂ, ਸਾਹਿਲ, ਲਾਡੀ ਲਾਹੌਰੀ ਗੇਟ, ਪ੍ਰਗਟ, ਅਮਨ, ਹਰਮੀਤ ਬੋਬੀ ਆਦਿ ਵੀ ਹਾਜ਼ਰ ਸਨ।